ਚੰਡੀਗੜ੍ਹ (ਪ੍ਰੀਕਸ਼ਿਤ) : ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਨੇ ਰਿਸ਼ਵਤ ਲੈਣ ਦੇ ਮੁਲਜ਼ਮ ਪੰਜਾਬ ਟਰਾਂਸਪੋਰਟ ਵਿਭਾਗ ਦੇ ਮੁਲਾਜ਼ਮ ਸਰਵਣ ਕੁਮਾਰ ਭਾਟੀਆ ਅਤੇ ਦਮਨਦੀਪ ਸਿੰਘ ਨੂੰ ਦੋਸ਼ੀ ਕਰਾਰ ਦਿੰਦਿਆਂ 4 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਸੀ. ਬੀ. ਆਈ. ਨੇ ਕਰੀਬ 8 ਸਾਲ ਪਹਿਲਾਂ 2017 ’ਚ 18 ਹਜ਼ਾਰ 300 ਰੁਪਏ ਰਿਸ਼ਵਤ ਲੈਣ ਦੇ ਦੋਸ਼ ’ਚ ਕੇਸ ਦਰਜ ਕਰ ਕੇ ਦੋਹਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਸਤੰਬਰ 2022 ’ਚ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਨੇ ਦੋਸ਼ ਤੈਅ ਕਰਦਿਆਂ ਟ੍ਰਾਇਲ ਸ਼ੁਰੂ ਕੀਤਾ ਸੀ।
ਸੀ. ਬੀ. ਆਈ. ਨੂੰ ਦਿੱਤੀ ਸ਼ਿਕਾਇਤ ਵਿਚ ਨਵਾਂਗਾਓਂ ਦੇ ਕਮਲ ਕੁਮਾਰ ਨੇ ਦੱਸਿਆ ਕਿ ਕਾਰ ਖ਼ਰੀਦਣ ਤੋਂ ਬਾਅਦ ਆਰ. ਸੀ. ਅਤੇ ਆਲ ਇੰਡੀਆ ਪਰਮਿਟ ਨੂੰ ਲੈ ਕੇ 3 ਮਈ 2017 ਨੂੰ ਸੈਕਟਰ-17 ਸਥਿਤ ਪੰਜਾਬ ਟਰਾਂਸਪੋਰਟ ਵਿਭਾਗ ਗਿਆ ਸੀ। ਵਿਭਾਗ ’ਚ ਸਹਾਇਕ ਦੇ ਤੌਰ ’ਤੇ ਕੰਮ ਕਰਦੇ ਸਰਵਣ ਕੁਮਾਰ ਭਾਟੀਆ ਅਤੇ ਦਮਨਦੀਪ ਸਿੰਘ ਨੂੰ ਫਾਈਲ ਦਿੱਤੀ ਸੀ। ਭਾਟੀਆ ਨੇ ਫ਼ੀਸ ਵਜੋਂ 16,000 ਰੁਪਏ ਤੇ ਲੇਟ ਫ਼ੀਸ ਵਜੋਂ 50 ਰੁਪਏ ਪ੍ਰਤੀ ਦਿਨ ਦੇ ਨਾਂ ’ਤੇ ਰਿਸ਼ਵਤ ਦੀ ਮੰਗ ਕੀਤੀ ਸੀ। ਸੀ. ਬੀ. ਆਈ. ਨੇ ਦੋਹਾਂ ਨੂੰ 18,300 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਸੀ।
ਲੁਧਿਆਣਾ ਦੀ ਅਦਾਲਤ 'ਚ ਕੁੜੀ ਦਾ ਖ਼ੌਫ਼ਨਾਕ ਕਾਰਾ! ਪੁਲਸ ਨੂੰ ਵੀ ਪੈ ਗਈਆਂ ਭਾਜੜਾਂ
NEXT STORY