ਅੰਮ੍ਰਿਤਸਰ, (ਦਲਜੀਤ ਸ਼ਰਮਾ)- ਸ਼ਹਿਰ ਵਿਚ ਜੁਰਮ ਦੇ ਵੱਧ ਰਹੇ ਗ੍ਰਾਫ ਨੂੰ ਲੈ ਕੇ ਸ਼ਹਿਰਵਾਸੀ ਚਿੰਤਤ ਹਨ। ਲੋਕਾਂ ਦਾ ਪੁਲਸ ਪ੍ਰਸ਼ਾਸਨ ਤੋਂ ਵੀ ਸਹਿਯੋਗ ਸਬੰਧੀ ਭਰੋਸਾ ਉੱਠਦਾ ਜਾ ਰਿਹਾ ਹੈ। ਪੰਜਾਬ ਸਰਕਾਰ ਵੀ ਗੁੰਡਾ ਅਨਸਰਾਂ ਦੇ ਅੱਗੇ ਬੇਬਸ ਹੋਈ ਪਈ ਹੈ।
ਇਹ ਖੁਲਾਸਾ ਅੱਜ ਆਲ ਇੰਡੀਆ ਐਂਟੀ ਕੁਰੱਪਸ਼ਨ ਮੋਰਚੇ ਦੇ ਰਾਸ਼ਟਰੀ ਪ੍ਰਧਾਨ ਮਹੰਤ ਰਮੇਸ਼ਾਨੰਦ ਸਰਸਵਤੀ ਨੇ ਲੋਕਾਂ ਦੀ ਸਮੱਸਿਆ ਸੁਣਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕੀਤਾ। ਮਹੰਤ ਸਰਸਵਤੀ ਨੇ ਕਿਹਾ ਕਿ ਅੱਜ ਸਾਡੀਆਂ ਨੂੰਹਾਂ-ਧੀਆਂ ਸ਼ਹਿਰ ਵਿਚ ਸੁਰੱਖਿਅਤ ਨਹੀਂ ਹਨ। ਕੋਈ ਵੀ ਇਸਤਰੀ ਗਹਿਣੇ ਆਦਿ ਪਹਿਨ ਕੇ ਘਰੋਂ ਬਾਹਰ ਨਹੀਂ ਨਿਕਲ ਸਕਦੀ। ਰਾਤ ਨੂੰ ਆਮ ਜਨਤਾ ਦਾ ਵੀ ਗੁੰਡਾ ਅਨਸਰਾਂ ਦੇ ਕਾਰਨ ਘਰੋਂ ਨਿਕਲਣਾ ਮੁਸ਼ਕਲ ਹੋ ਗਿਆ ਹੈ। ਪੁਲਸ ਪ੍ਰਸ਼ਾਸਨ ਜੁਰਮ ਦੇ ਗ੍ਰਾਫ ਨੂੰ ਘੱਟ ਕਰਨ ਦੀ ਬਜਾਏ ਗੁੰਡਾ ਅਨਸਰਾਂ ਦੇ ਅੱਗੇ ਬੇਬਸ ਵਿਖਾਈ ਦੇ ਰਿਹਾ ਹੈ। ਪੰਜਾਬ ਸਰਕਾਰ ਵੀ ਅੰਮ੍ਰਿਤਸਰ ਦੇ ਲੋਕਾਂ ਦੀ ਸੁਰੱਖਿਆ ਲਈ ਗੰਭੀਰਤਾ ਨਹੀਂ ਵਿਖਾ ਰਹੀ । ਲੋਕ ਆਪਣੀ ਸੁਰੱਖਿਆ ਲਈ ਪੁਲਸ ਨੂੰ ਫਰਿਆਦ ਕਰ ਰਹੇ ਹਨ ਪਰ ਪੁਲਸ ਕੁੰਭਕਰਨੀ ਨੀਂਦ ਸੁੱਤੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਪੁਲਸ ਪ੍ਰਸ਼ਾਸਨ ਦੇ ਖਿਲਾਫ 13 ਨਵੰਬਰ ਨੂੰ ਸ਼ਕਤੀ ਨਗਰ ਚੌਕ ਵਿਚ ਪੰਜਾਬ ਸਰਕਾਰ ਅਤੇ ਸਮਾਜਕ ਕੁਰੀਤੀਆਂ ਦਾ ਪੁਤਲਾ ਫੂਕਿਆ ਜਾਵੇਗਾ।
ਇਸ ਮੌਕੇ ਤਾਰਾ ਚੰਦ ਭਗਤ, ਭਗਤ ਪਰਲਾਦ, ਜੁਗਲ ਮਹਾਜਨ, ਕੇਵਲ ਕ੍ਰਿਸ਼ਨ ਸ਼ਰਮਾ, ਅਸ਼ੋਕ ਮਹਾਸ਼ਾ, ਹਰਦੀਪ ਸਿੰਘ, ਇੰਦਰਪਾਲ ਸਿੰਘ ਬੇਦੀ, ਮਨਜੀਤ ਸਿੰਘ, ਜਸਬੀਰ ਸਿੰਘ, ਦੀਪਕ ਸ਼ਰਮਾ ਅਤੇ ਹੋਰ ਮੌਜੂਦ ਸਨ।
ਸਕੂਲੀ ਬੱਸਾਂ ਦੀ ਜਾਂਚ ਲਈ ਸਕੂਲਾਂ 'ਚ ਪੁੱਜਣਗੀਆਂ 4 ਵਿਭਾਗਾਂ ਦੀਆਂ ਟੀਮਾਂ
NEXT STORY