ਅੰਮ੍ਰਿਤਸਰ (ਗੁਰਪ੍ਰੀਤ ਸਿੰਘ) : ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਔਜਲਾ ਦੇ ਹੱਕ 'ਚ ਪ੍ਰਚਾਰ ਕਰਨ ਪਹੁੰਚੇ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਨੇ ਵਿਰੋਧੀਆਂ ਨੂੰ ਲੰਮੇ ਹੱਥੀਂ ਲਿਆ ਹੈ। ਇਸ ਦੌਰਾਨ ਬੁਲਾਰੀਆ ਦੇ ਨਿਸ਼ਾਨੇ 'ਤੇ ਭਾਜਪਾ ਉਮੀਦਵਾਰ ਹਰਦੀਪ ਸਿੰਘ ਪੁਰੀ ਘੱਟ ਅਤੇ ਬਿਕਰਮ ਸਿੰਘ ਮਜੀਠੀਆ ਵੱਧ ਰਹੇ। ਮਜੀਠੀਆ ਨੂੰ ਪੰਜਾਬ ਦਾ ਵਿਲੇਨ ਕਰਾਰ ਦਿੰਦੇ ਹੋਏ ਬੁਲਾਰੀਆ ਨੇ ਦੱਸਿਆ ਕਿ ਆਖਿਰ ਕਿਉਂ ਹਰਸਿਮਰਤ ਨੇ ਬਠਿੰਡਾ 'ਚ ਮਜੀਠੀਆ ਦੀ ਤਸਵੀਰ ਆਪਣੇ ਬੈਨਰ 'ਤੇ ਨਹੀਂ ਲਗਾਈ। ਬੁਲਾਰੀਆ ਮੁਤਾਬਕ ਬਿਕਰਮ ਮਜੀਠੀਆ ਦਾ ਬੀਤੇ ਸਮੇਂ ਦੌਰਾਨ ਪੰਜਾਬ ਵਿਚ ਇੰਨਾ ਬੁਰਾ ਪ੍ਰਭਾਵ ਪਿਆ ਹੈ ਕਿ ਉਸ ਦੀ ਭੈਣ ਹਰਸਿਮਰਤ ਕੌਰ ਬਾਦਲ ਨੇ ਆਪਣੇ ਭਰਾ ਦੀ ਤਸਵੀਰ ਤੱਕ ਆਪਣੇ ਬੈਨਰਾਂ 'ਚ ਨਹੀਂ ਲਗਾਈ।
ਇਸਦੇ ਨਾਲ ਹੀ ਬੁਲਾਰੀਆ ਨੇ ਅਕਾਲੀ-ਭਾਜਪਾ ਦੀ ਚੋਣ ਰੈਲੀ 'ਚ ਖਾਲੀ ਕੁਰਸੀਆਂ 'ਤੇ ਵਿਅੰਗ ਕੱਸਦਿਆਂ ਕਿਹਾ ਕਿ ਅਕਾਲੀ ਭਾਜਪਾ ਦਾ ਇਹ ਹਾਲ ਹੋਇਆ ਪਿਆ ਹੈ ਕਿ 'ਪੱਲੇ ਨਹੀਂ ਧੇਲਾ ਕਰ 'ਤੀ ਮੇਲਾ-ਮੇਲਾ'। ਬੁਲਾਰੀਆ ਨੇ ਕਿਹਾ ਕਿ ਆਪਣੇ ਆਪ ਨੂੰ ਮਾਝੇ ਦਾ ਜਰਨੈਲ ਕਹਿਣ ਵਾਲਾ ਬਿਕਰਮ ਮਜੀਠੀਆ ਆਉਣ ਵਾਲੇ ਸਮੇਂ ਵਿਚ ਮਜੀਠਾ ਦਾ ਜਰਨੈਲ ਤਕ ਨਹੀਂ ਰਹੇਗਾ।
ਹਥਿਆਰ ਦੇ ਜ਼ੋਰ 'ਤੇ ਲੁਟੇਰਿਆਂ ਨੇ ਦਿੱਤਾ ਲੁੱਟ ਦੀ ਵਾਰਦਾਤ ਨੂੰ ਅੰਜਾਮ
NEXT STORY