ਮਾਛੀਵਾੜਾ ਸਾਹਿਬ (ਟੱਕਰ)- ਹਲਕਾ ਸਾਹਨੇਵਾਲ ਅਧੀਨ ਪੈਂਦੇ ਪਿੰਡ ਚੌਂਤਾ ਦੇ ਨੌਜਵਾਨ ਸਮਸ਼ੇਰ ਸਿੰਘ (29) ਜੋ ਕਿ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਲਈ ਮਲੇਸ਼ੀਆ ਗਿਆ ਸੀ ਜਿੱਥੇ ਉਹ ਹੇਅਰ ਡਰੈੱਸਰ ਵਜੋਂ ਕੰਮ ਕਰਦਾ ਸੀ। ਇੱਕ ਮਹੀਨੇ ਪਹਿਲਾਂ ਉਸਦੀ ਸ਼ੱਕੀ ਹਾਲਤਾਂ ਵਿਚ ਮੌਤ ਹੋ ਗਈ ਅਤੇ ਭਾਰਤ ਵਿਚ ਪਰਿਵਾਰ ਵਲੋਂ ਖਦਸ਼ਾ ਕੀਤਾ ਗਿਆ ਕਿ ਉਸਦਾ ਕਤਲ ਕੀਤਾ ਗਿਆ ਹੈ ਜਿਸ ਦੀ ਜਾਂਚ ਕੀਤੀ ਜਾਵੇ ਅਤੇ ਨਾਲ ਹੀ ਉਸਦੀ ਮ੍ਰਿਤਕ ਦੇਹ ਭਾਰਤ ਲਿਆਉਣ ਦੇ ਪ੍ਰਬੰਧ ਕੀਤੇ ਜਾਣ।
ਪਰਿਵਾਰ ਗਰੀਬ ਹੋਣ ਕਾਰਨ ਮਲੇਸ਼ੀਆ ਤੋਂ ਲਾਸ਼ ਲਿਆਉਣ ਲਈ ਖਰਚਾ ਕਰਨ ਦੇ ਅਸਮਰੱਥ ਸੀ ਜਿਸ ’ਤੇ ਉਨ੍ਹਾਂ ਲੋਕ ਸਭਾ ਹਲਕਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਐੱਮ.ਪੀ. ਅਮਰ ਸਿੰਘ ਨਾਲ ਰਾਬਤਾ ਕਾਇਮ ਕੀਤਾ। ਉਨ੍ਹਾਂ ਵਲੋਂ ਤੁਰੰਤ ਪਰਿਵਾਰ ਦੀ ਸਥਿਤੀ ਨੂੰ ਸਮਝਦਿਆਂ ਮਲੇਸ਼ੀਆ ਤੇ ਭਾਰਤ ਸਰਕਾਰ ਨੂੰ ਪੱਤਰ ਲਿਖ ਕੇ ਨੌਜਵਾਨ ਸਮਸ਼ੇਰ ਸਿੰਘ ਦੀ ਲਾਸ਼ ਉਸਦੇ ਪਰਿਵਾਰ ਨੂੰ ਸੌਂਪਣ ਲਈ ਯਤਨ ਕੀਤੇ। ਕਰੀਬ 1 ਮਹੀਨੇ ਬਾਅਦ ਐੱਮ.ਪੀ. ਅਮਰ ਸਿੰਘ ਦੇ ਯਤਨਾਂ ਸਦਕਾ ਸਮਸ਼ੇਰ ਸਿੰਘ ਦੀ ਲਾਸ਼ ਅੱਜ ਅੰਮ੍ਰਿਤਸਰ ਏਅਰਪੋਰਟ ’ਤੇ ਪੁੱਜ ਗਈ ਹੈ ਅਤੇ ਪਰਿਵਾਰ ਆਖਰੀ ਵਾਰ ਆਪਣੇ ਪੁੱਤਰ ਦਾ ਚਿਹਰਾ ਦੇਖ ਸਕੇਗਾ। ਐਤਵਾਰ ਨੂੰ ਪਿੰਡ ਚੌਂਤਾ ਵਿਖੇ ਸਮਸ਼ੇਰ ਸਿੰਘ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।
'ਪਿੰਡਾਂ 'ਚ 'ਆਪ' ਆਗੂਆਂ ਦੀ No Entry...!' ਕਿਸਾਨਾਂ ਨੇ ਕਰ'ਤਾ ਵੱਡਾ ਐਲਾਨ
NEXT STORY