ਨਾਭਾ (ਖੁਰਾਣਾ) : ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ’ਚ ਇਕ ਆਸ਼ਕ ਨੂੰ ਖੂਬ ਕੁਟਾਪਾ ਚਾੜ੍ਹਿਆ ਗਿਆ। ਗਲ਼ ’ਚ ਛਿੱਤਰਾਂ ਦਾ ਹਾਰ ਅਤੇ ਮੂੰਹ ਕਾਲਾ ਕਰ ਕੇ ਬਾਜ਼ਾਰ ’ਚ ਉਸਦਾ ਅਨੋਖਾ ਜਲੂਸ ਕੱਢਿਆ। ਜਾਣਕਾਰੀ ਮੁਤਾਬਕ ਨਾਭਾ ਸ਼ਹਿਰ ਦੇ ਭੱਟਾਂ ਵਾਲੇ ਮਹੱਲੇ ਦੇ ਵਿਅਕਤੀ ਮਨੋਜ ਕੁਮਾਰ ਉਰਫ ਮੌਜਾ ’ਤੇ ਮੁਹੱਲਾ ਨਿਵਾਸੀਆਂ ਨੇ ਇਲਜ਼ਾਮ ਲਗਾਏ ਹਨ ਕਿ ਉਸ ਦੀਆਂ ਗਾਲੀ-ਗਲੋਚ, ਮਾੜੀ ਸ਼ਬਦਾਵਲੀ ਤੇ ਅਸ਼ਲੀਲ ਹਰਕਤਾਂ ਤੋਂ ਇੰਨੇ ਤੰਗ-ਪ੍ਰੇਸ਼ਾਨ ਹੋ ਚੁੱਕੇ ਸਨ ਕਿ ਉਨ੍ਹਾਂ ਨੇ ਅੱਜ ‘ਮੌਜਾ’ ਦਾ ਮੂੰਹ ਕਾਲਾ ਕਰ ਕੇ ਅਤੇ ਛਿੱਤਰਾਂ ਦਾ ਹਾਰ ਪਾ ਕੇ ਸ਼ਰੇਆਮ ਬਾਜ਼ਾਰ ’ਚ ਘੁਮਾਇਆ। ਉਸ ਖ਼ਿਲਾਫ਼ ਜੰਮ ਕੇ ਮੁਹੱਲਾ ਵਾਸੀ ਔਰਤਾਂ ਵੱਲੋਂ ਨਾਅਰੇਬਾਜ਼ੀ ਕਰਦਿਆਂ ਛਿੱਤਰ ਪਰੇਡ ਵੀ ਕੀਤੀ। ਮਨੋਜ ਕੁਮਾਰ ਮੌਜਾ ਦੀ ਭੈਣ ਨੇ ਵੀ ਆਪਣੇ ਭਰਾ ’ਤੇ ਗੰਭੀਰ ਇਲਜ਼ਾਮ ਲਗਾਏ ਹਨ।
ਇਹ ਵੀ ਪੜ੍ਹੋ : ਫਿਰੋਜ਼ਪੁਰ ਜੇਲ੍ਹ ’ਚ ਨਸ਼ਾ ਸਮੱਗਲਿੰਗ ਦੇ ਨੈੱਟਵਰਕ ਦਾ ਪਰਦਾਫਾਸ਼, ਸਾਹਮਣੇ ਆਏ ਹੈਰਾਨੀਜਨਕ ਤੱਥ
ਮਨੋਜ ਕੁਮਾਰ ਮੌਜਾ ਦੀ ਭੈਣ ਗੀਤਾ ਰਾਣੀ ਨੇ ਕਿਹਾ ਕਿ ਮੇਰਾ ਭਰਾ ਅਕਸਰ ਹੀ ਮੁਹੱਲੇ ਦੀਆਂ ਔਰਤਾਂ ਤੋਂ ਇਲਾਵਾ ਅਤੇ ਸਾਡੇ ਬੱਚਿਆਂ ਨੂੰ ਵੀ ਗ਼ਲਤ ਕੁਮੈਂਟ ਕਰਦਾ ਹੈ, ਜਿਸ ਕਰ ਕੇ ਸਾਰਿਆਂ ਨੇ ਮੂੰਹ ਕਾਲਾ ਕਰ ਕੇ ਇਸ ਦੇ ਜੁੱਤੀਆਂ ਦਾ ਹਾਰ ਪਾ ਕੇ ਇਸ ਨੂੰ ਸ਼ਰੇਆਮ ਬਾਜ਼ਾਰ ’ਚ ਘੁਮਾਇਆ। ਮੁਹੱਲਾ ਨਿਵਾਸੀ ਔਰਤਾਂ ਨੇ ਕਿਹਾ ਕਿ ਅਸੀਂ ਬਿਆਨ ਨਹੀਂ ਕਰ ਸਕਦੇ ਕਿ ਇਹ ਜੋ ਹਰਕਤਾਂ ਕਰਦਾ ਹੈ। ਅਸੀਂ ਬਹੁਤ ਪਰੇਸ਼ਾਨ ਹਾਂ। ਇਸ ਨੂੰ ਕਈ ਵਾਰ ਸਮਝਾਇਆ ਗਿਆ ਪਰ ਜਦੋਂ ਇਹ ਨਾ ਸਮਝਿਆ ਆਖਿਰ ’ਚ ਸਾਨੂੰ ਇਹ ਕਦਮ ਚੁੱਕਣਾ ਪਿਆ। ਇਹ ਹਰੇਕ ਔਰਤ ਨੂੰ ਗੰਦੇ-ਗੰਦੇ ਇਸ਼ਾਰੇ ਕਰਦਾ ਅਤੇ ਲੋਕਾਂ ਦੇ ਕੋਠੇ ਟੱਪਦਾ ਹੈ, ਇਹ ਸਭ ਨੂੰ ਗਾਲੀ-ਗਲੋਚ ਅਤੇ ਅਸ਼ਲੀਲ ਹਰਕਤਾਂ ਕਰਦਾ ਹੈ।
ਇਹ ਵੀ ਪੜ੍ਹੋ : ਪ੍ਰਾਇਮਰੀ ਤੇ ਹਾਈ ਸਕੂਲਾਂ ਨੂੰ ਲੈ ਕੇ ਐਕਸ਼ਨ 'ਚ ਸਿੱਖਿਆ ਵਿਭਾਗ, ਸਖ਼ਤ ਆਦੇਸ਼ ਜਾਰੀ
ਇਸ ਸਬੰਧੀ ਜਦੋਂ ਨਾਭਾ ਕੋਤਵਾਲੀ ਐੱਸ. ਐੱਚ. ਓ. ਗੁਰਪ੍ਰੀਤ ਸਿੰਘ ਸਮਰਾਓ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਿਸੇ ਨੂੰ ਕੋਈ ਅਧਿਕਾਰ ਨਹੀਂ ਕਿ ਕਿਸੇ ਦਾ ਮੂੰਹ ਕਾਲਾ ਕਰੇ ਜਾਂ ਉਸ ਦੇ ਜੁੱਤੀਆਂ ਦਾ ਹਾਰ ਪਾਵੇ ਜਾਂ ਬਾਜ਼ਾਰਾਂ ਵਿਚ ਉਸ ਦਾ ਜਲੂਸ ਕੱਢੇ। ਕਾਨੂੰਨ ਅਨੁਸਾਰ ਵਿਅਕਤੀ ਨੂੰ ਪੁਲਸ ਦੇ ਹਵਾਲੇ ਕੀਤਾ ਜਾਣਾ ਚਾਹੀਦਾ ਹੈ ਅਤੇ ਇਸ ਮਾਮਲੇ ਵਿੱਚ ਪੁਲਸ ਕਾਰਵਾਈ ਕਰੇਗੀ।
ਇਹ ਵੀ ਪੜ੍ਹੋ : ਕੈਨੇਡਾ 'ਚ ਨੌਕਰੀ ਦੇ ਚਾਹਵਾਨਾਂ ਲਈ ਬੁਰੀ ਖ਼ਬਰ, ਪਰੇਸ਼ਾਨ ਕਰੇਗੀ ਤਾਜ਼ਾ 'ਤਸਵੀਰ'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਮਰਪ੍ਰੀਤ ਸਿੰਘ ਨੇ ਖ਼ਾਲਸਾ ਏਡ ਦੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ
NEXT STORY