ਜਲੰਧਰ (ਸੋਨੂੰ)- ਪੰਜਾਬ ਵਿਚ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਲੰਧਰ ਸ਼ਹਿਰ ਵਿਚ ਕਰੀਬ 4 ਸਾਲ ਦੀ ਬੱਚੀ ਨਾਲ ਬੇਰਹਿਮੀ ਦੀਆਂ ਹੱਦਾਂ ਪਾਰ ਕਰ ਦਿੱਤੀਆਂ ਗਈਆਂ ਹਨ। ਇਸ ਦੌਰਾਨ ਇਲਾਕੇ ਵਿੱਚ ਜ਼ਬਰਦਸਤ ਹੰਗਾਮਾ ਵੀ ਵੇਖਣ ਨੂੰ ਮਿਲਿਆ। ਮੌਕੇ 'ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਕੁੜੀ ਦਾ ਪਿਤਾ ਬਾਜ਼ਾਰ ਵਿੱਚ ਕੰਮ ਕਰਦਾ ਹੈ ਅਤੇ ਉਸ ਦੀ ਧੀ ਵੀ ਉਸ ਦੇ ਨਾਲ ਸੀ।
ਇਹ ਵੀ ਪੜ੍ਹੋ: ਪੰਜਾਬ ਵਿਧਾਨ ਸਭਾ 'ਚ ਬੋਲੇ CM ਭਗਵੰਤ ਮਾਨ, ਪਾਣੀ ਨੂੰ ਬਚਾਉਣ ਲਈ ਚੁੱਕੇ ਜਾ ਰਹੇ ਵੱਡੇ ਕਦਮ
ਦੋਸ਼ੀ ਨੌਜਵਾਨ ਉਨ੍ਹਾਂ ਦੇ ਕੋਲ ਆਉਂਦਾ-ਜਾਂਦਾ ਸੀ। ਇਸ ਦੌਰਾਨ ਉਸ ਦੇ ਇਰਾਦੇ ਖ਼ਰਾਬ ਹੋ ਗਏ ਅਤੇ ਉਸ ਨੇ ਮਾਸੂਮ ਬੱਚੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਲੋਕਾਂ ਨੇ ਦੱਸਿਆ ਕਿ ਇਸ ਸਬੰਧੀ ਮੌਕੇ 'ਤੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ ਪਰ ਕੋਈ ਕਾਰਵਾਈ ਕੀਤੇ ਬਿਨਾਂ ਮਾਮਲਾ ਛੱਡ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਜਿਸ ਫੈਕਟਰੀ ਵਿੱਚ ਮੁਲਜ਼ਮ ਨੌਜਵਾਨ ਕੰਮ ਕਰਦਾ ਸੀ, ਉਸ ਦੇ ਮਾਲਕ ਨੇ ਉਸ ਨੂੰ ਥਾਣੇ ਤੋਂ ਰਿਹਾਅ ਕਰਵਾ ਦਿੱਤਾ।
ਇਹ ਵੀ ਪੜ੍ਹੋ: ਜਲੰਧਰ-ਨਕੋਦਰ ਹਾਈਵੇਅ 'ਤੇ ਦਿਲ-ਦਹਿਲਾ ਦੇਣ ਵਾਲਾ ਹਾਦਸਾ, ਦੋ ਨੌਜਵਾਨਾਂ ਦੀ ਦਰਦਨਾਕ ਮੌਤ
ਮੁਲਜ਼ਮ ਨੌਜਵਾਨ ਨੇ ਬੱਚੀ ਨੂੰ ਵਰਗਲਾ ਕੇ ਛੱਤ 'ਤੇ ਕਮਰੇ ਵਿੱਚ ਲੈ ਗਿਆ ਅਤੇ ਇਸ ਘਿਨਾਉਣੇ ਅਪਰਾਧ ਨੂੰ ਅੰਜਾਮ ਦਿੱਤਾ। ਇਸ ਦੌਰਾਨ ਕੁੜੀ ਰੋਂਦੀ ਹੋਈ ਆਪਣੇ ਮਾਪਿਆਂ ਕੋਲ ਆਈ ਅਤੇ ਉਹ ਉਸ ਦੀ ਹਾਲਤ ਵੇਖ ਕੇ ਡਰ ਗਏ। ਕੁੜੀ ਨੇ ਰੋਂਦੇ ਹੋਏ ਆਪਣੇ ਪਿਤਾ ਨੂੰ ਦੱਸਿਆ ਕਿ ਕਿਵੇਂ ਨੌਜਵਾਨ ਨੇ ਉਸ ਨਾਲ ਗੰਦੀ ਹਰਕਤ ਕੀਤੀ ਸੀ। ਗੁੱਸੇ ਵਿੱਚ ਆਏ ਲੋਕਾਂ ਨੇ ਦੋਸ਼ੀ ਨੌਜਵਾਨ ਨੂੰ ਖੰਭੇ ਨਾਲ ਬੰਨ੍ਹ ਕੇ ਕੁੱਟਮਾਰ ਕੀਤੀ ਅਤੇ ਵਿਰੋਧ ਕੀਤਾ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਹਾਈਵੇਅ ਵੱਲ ਜਾਣ ਵਾਲੇ ਦੇਣ ਧਿਆਨ, ਬੰਦ ਹੋਇਆ ਰਸਤਾ, 29 ਮਾਰਚ ਲਈ ਵੱਡਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਲਈ ਚੰਗੀ ਖ਼ਬਰ, ਸਰਕਾਰ ਨੇ ਕੀਤਾ ਵੱਡਾ ਐਲਾਨ
NEXT STORY