ਨੂਰਪੁਰਬੇਦੀ (ਸੰਜੀਵ ਭੰਡਾਰੀ)- ਖੇਤਰ ਦੇ ਪਿੰਡ ਅਬਿਆਣਾ ਖੁਰਦ ਦੀ ਅਸਮਾਨਪੁਰ ਹੇਠਲਾ ਪਿੰਡ 'ਚ ਵਿਆਹੀ ਔਰਤ ਵੱਲੋਂ ਫ਼ੌਜੀ ਪਤੀ ਅਤੇ ਸਹੁਰੇ ਪਰਿਵਾਰ ਵੱਲੋਂ ਤੰਗ ਪ੍ਰੇਸ਼ਾਨ ਕਰਨ ਤੋਂ ਦੁਖ਼ੀ ਹੋ ਕੇ ਖ਼ੁਦਕੁਸ਼ੀ ਕੀਤੀ ਗਈ ਸੀ। ਅੱਜ ਇਸ ਮਾਮਲੇ ਨੇ ਉਦੋਂ ਨਵਾਂ ਮੋੜ ਲੈ ਲਿਆ ਜਦੋਂ ਡਿਊਟੀ ਤੋਂ ਛੁੱਟੀ ਲੈ ਕੇ ਫਰਾਰ ਹੋਏ ਮਾਮਲੇ 'ਚ ਨਾਮਜਦ ਫ਼ੌਜੀ ਪਤੀ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਅੱਜ ਇਕੱਠੇ ਹੋਏ ਪਰਿਵਾਰ ਮੈਂਬਰਾਂ ਅਤੇ ਸੈਂਕੜੇ ਲੋਕਾਂ ਨੇ ਪਿੰਡ ਅਬਿਆਣਾ ਖੁਰਦ ਵਿਖੇ ਨੂਰਪੁਰਬੇਦੀ-ਰੂਪਨਗਰ ਮੁੱਖ ਮਾਰਗ 'ਤੇ ਜਾਮ ਲਗਾ ਦਿੱਤਾ।
ਇਹ ਵੀ ਪੜ੍ਹੋ: ਜਲੰਧਰ-ਨਕੋਦਰ ਹਾਈਵੇਅ 'ਤੇ ਦਿਲ-ਦਹਿਲਾ ਦੇਣ ਵਾਲਾ ਹਾਦਸਾ, ਦੋ ਨੌਜਵਾਨਾਂ ਦੀ ਦਰਦਨਾਕ ਮੌਤ
ਜ਼ਿਕਰਯੋਗ ਹੈ ਕਿ ਪਿੰਡ ਅਬਿਆਣਾ ਖ਼ੁਰਦ ਦੀ 34 ਸਾਲਾ ਅਮਨਦੀਪ ਕੌਰ ਨੇ ਆਪਣੇ ਫ਼ੌਜੀ ਪਤੀ ਦੇ ਨਾਜਾਇਜ਼ ਸੰਬੰਧਾਂ ਦੇ ਚੱਲਦਿਆਂ ਅਤੇ ਸੱਸ ਅਤੇ ਸਹੁਰੇ ਵੱਲੋਂ ਝਗੜਾ ਕਰਨ ਮਗਰੋਂ ਖ਼ੌਫ਼ਨਾਕ ਕਦਮ ਚੁੱਕਦਿਆਂ ਸਤਲੁੱਜ ਦਰਿਆ 'ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਸੀ, ਜਿਸ ਨੂੰ ਲੈ ਕੇ ਛੋਟੇ ਭਰਾ ਕਰਨਵੀਰ ਸਿੰਘ ਪੁੱਤਰ ਮਨਜੀਤ ਸਿੰਘ ਦੇ ਬਿਆਨਾਂ 'ਤੇ ਮ੍ਰਿਤਕਾ ਦੇ ਪਤੀ ਹਰਜੀਤ ਸਿੰਘ, ਸੱਸ ਕੁਲਦੀਪ ਕੌਰ ਅਤੇ ਸਹੁਰੇ ਖ਼ੁਸ਼ੀ ਰਾਮ ਖ਼ਿਲਾਫ਼ ਮਾਮਲਾ ਦਰਜ ਕਰਕੇ ਪੁਲਸ ਨੇ ਸੱਸ ਅਤੇ ਸਹੁਰੇ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦਾ 2 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਸੀ। ਇਸ ਸਬੰਧੀ ਬਾਕਾਇਦਾ ਪੁਲਸ ਨੇ ਮ੍ਰਿਤਕਾ ਦਾ ਲਿਖਿਆ ਸੁਸਾਈਡ ਨੋਟ ਵੀ ਬਰਾਮਦ ਕੀਤਾ ਸੀ। ਜਦਕਿ ਵਿਆਹੁਤਾ ਦਰਿਆ 'ਚ ਛਾਲ ਮਾਰਨ ਤੋਂ ਪਹਿਲਾਂ ਆਪਣੀ 2 ਸਾਲ ਦੀ ਬੱਚੀ ਨੂੰ ਵੀ ਕਿਸੇ ਰਾਹਗੀਰ ਦੇ ਹਵਾਲੇ ਕਰ ਗਈ ਸੀ।
ਇਹ ਵੀ ਪੜ੍ਹੋ: ਸੀਚੇਵਾਲ ਮਾਡਲ ਨੂੰ ਲੈ ਕੇ ਪੰਜਾਬ ਵਿਧਾਨ ਸਭਾ 'ਚ ਭਾਰੀ ਹੰਗਾਮਾ, 'ਆਪ' ਤੇ ਬਾਜਵਾ ਆਹਮੋ-ਸਾਹਮਣੇ

ਅੱਜ ਪਰਿਵਾਰ ਮੈਂਬਰਾਂ ਦੀ ਅਗਵਾਈ ''ਚ ਪਿੰਡ ਅਬਿਆਣਾ ਖ਼ੁਰਦ ਵਿਖੇ ਧਰਨੇ ਪਰ ਡਟੇ ਸੈਂਕੜੇ ਲੋਕਾਂ ਨੇ ਆਪਣੇ ਸੰਬੋਧਨ ਦੌਰਾਨ ਮੰਗ ਉਠਾਈ ਕਿ ਸਭ ਤੋਂ ਪਹਿਲਾਂ ਤਾਂ ਉਕਤ ਮਾਮਲੇ ਨਾਲ ਜੁੜੇ ਜਾਂਚ ਅਧਿਕਾਰੀ ਆਈ. ਓ. ਨੂੰ ਹਟਾ ਕੇ ਕਿਸੇ ਹੋਰ ਅਧਿਕਾਰੀ ਦੇ ਹੱਥ 'ਚ ਜਾਂਚ ਦੀ ਜ਼ਿੰਮੇਵਾਰੀ ਸੋਂਪੀ ਜਾਵੇ। ਜਦਕਿ ਡਿਊਟੀ ਤੋਂ ਫਰਾਰ ਹੋਏ ਫ਼ੌਜੀ ਪਤੀ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਜਿਸ ਨਾਲ ਪੀੜਤ ਪਰਿਵਾਰ ਨੂੰ ਇਨਸਾਫ਼ ਮਿਲ ਸਕੇ। ਬੁਲਾਰਿਆਂ ਨੇ ਆਖਿਆ ਕਿ ਮ੍ਰਿਤਕਾ ਨੇ ਐੱਮ. ਟੈੱਕ. ਦੀ ਉੱਚ ਸਿੱਖਿਆ ਹਾਸਲ ਕੀਤੀ ਹੋਈ ਸੀ, ਜਿਸ ਕਰਕੇ ਉਸ ਵੱਲੋਂ ਸੁਸਾਈਡ 'ਚ ਬਿਆਨ ਕੀਤੇ ਸਮੁੱਚੇ ਘਟਨਾਕ੍ਰਮ ਨੂੰ ਬੇਹੱਦ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਸੀ।
ਐੱਸ. ਪੀ. ਹੈੱਡਕੁਆਰਟਰ ਨੇ ਸੰਘਰਸ਼ਕਾਰੀਆਂ ਦੀਆਂ ਮੰਗਾਂ ਮੰਨ੍ਹ ਕੇ ਧਰਨਾ ਸਮਾਪਤ ਕਰਵਾਇਆ
ਇਸ ਦੌਰਾਨ ਮੌਕੇ 'ਤੇ ਪਹੁੰਚੇ ਥਾਨਾ ਮੁਖੀ ਨੂਰਪੁਰਬੇਦੀ ਇੰਸਪੈਕਟਰ ਗੁਰਵਿੰਦਰ ਸਿੰਘ ਢਿੱਲੋਂ ਅਤੇ ਡੀ. ਐੱਸ. ਪੀ. ਸ੍ਰੀ ਅਨੰਦਪੁਰ ਸਾਹਿਬ ਅਜੇ ਸਿੰਘ ਜਦੋਂ ਧਰਨਾਕਾਰੀਆਂ ਨੂੰ ਸਮਝਾਉਣ 'ਚ ਅਸਫ਼ਲ ਰਹੇ ਤਾਂ ਮੌਕੇ 'ਤੇ ਰੂਪਨਗਰ ਤੋਂ ਪਹੁੰਚੇ ਐੱਸ. ਪੀ. ਹੈੱਡਕੁਆਰਟਰ ਅਰਵਿੰਦ ਮੀਨਾ ਨੇ ਸੰਘਰਸ਼ਕਾਰੀਆਂ ਨੂੰ ਸਮਝਾਉਂਦੇ ਹੋਏ ਆਖਿਆ ਕਿ ਅਗਰ ਪੁਲਸ ਉਨ੍ਹਾਂ ਦੇ ਇਸ ਵਿਰੋਧ ਪ੍ਰਦਰਸ਼ਨ ਦੌਰਾਨ ਰੁੱਝੀ ਰਹੇਗੀ ਤਾਂ ਫਰਾਰ ਮੁਲਜ਼ਮ ਨੂੰ ਫੜ੍ਹਨ 'ਚ ਦੇਰੀ ਹੋ ਸਕਦੀ ਹੈ। ਜਿਸ 'ਤੇ ਉਨ੍ਹਾਂ ਧਰਨਾਕਾਰੀਆਂ ਦੀਆਂ ਸਮੁੱਚੀਆਂ ਮੰਗਾਂ ਨੂੰ ਪ੍ਰਵਾਨ ਕਰਕੇ ਉਨ੍ਹਾਂ ਨੂੰ ਸ਼ਾਂਤ ਕੀਤਾ। 4 ਘੰਟੇ ਤੱਕ ਲਗਾਇਆ ਉਕਤ ਧਰਨਾ ਸਮਾਪਤ ਕਰਵਾਇਆ। ਇਸ ਦੌਰਾਨ ਹਾਜ਼ਰ ਪੁਲਸ ਅਧਿਕਾਰੀਆਂ ਨੇ ਉਕਤ ਜਾਂਚ ਦੀ ਜ਼ਿੰਮੇਵਾਰੀ ਸਬੰਧਤ ਆਈ. ਓ. ਤੋਂ ਵਾਪਸ ਲੈ ਕੇ ਥਾਨਾ ਮੁਖੀ ਨੂਰਪੁਰਬੇਦੀ ਇੰਸਪੈਕਟਰ ਗੁਰਵਿੰਦਰ ਸਿੰਘ ਢਿੱਲੋਂ ਨੂੰ ਸੌਂਪਣ ਦੀ ਵੀ ਸੰਘਰਸ਼ਕਾਰੀਆਂ ਦੀ ਮੰਗ ਨੂੰ ਪ੍ਰਵਾਨ ਕੀਤਾ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ: 'ਲਵ ਮੈਰਿਜ' ਤੋਂ ਖ਼ਫ਼ਾ ਪਿਓ ਬਣਿਆ ਹੈਵਾਨ, ਤੈਸ਼ 'ਚ ਆ ਕੇ ਧੀ ਸਣੇ ਵੱਢਿਆ ਸਹੁਰਾ ਪਰਿਵਾਰ
ਪੁਲਸ ਵੱਲੋਂ ਦੋਸ਼ੀ ਨੂੰ ਫੜ੍ਹਨ 'ਚ ਨਾਕਾਮ ਰਹਿਣ 'ਤੇ ਨੈਸ਼ਨਲ ਹਾਈਵੇਅ ਜਾਮ ਕਰਨ ਦਾ ਐਲਾਨ
ਇਸ ਦੌਰਾਨ ਮ੍ਰਿਤਕਾ ਦੇ ਰਿਸ਼ਤੇਦਾਰ ਅਮਨਦੀਪ ਸਿੰਘ ਅਬਿਆਣਾ, ਮਾਤਾ ਭੁਪਿੰਦਰ ਕੌਰ, ਭਰਾ ਕਰਨਵੀਰ ਸਿੰਘ ਅਤੇ ਜਗਜੀਤ ਸਿੰਘ ਨੇ ਪੁਲਸ ਅਧਿਕਾਰੀਆਂ ਨੂੰ 2 ਦਿਨ ਦਾ ਸਮਾਂ ਦਿੰਦੇ ਆਖਿਆ ਕਿ ਜੇਕਰ ਫਰਾਰ ਹੋਏ ਫ਼ੌਜੀ ਪਤੀ ਹਰਜੀਤ ਸਿੰਘ ਨੂੰ 29 ਮਾਰਚ ਸਵੇਰੇ 9 ਵਜੇ ਤੱਕ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਉਨ੍ਹਾਂ ਵੱਲੋਂ ਇਲਾਕਾ ਨਿਵਾਸੀਆਂ ਨੂੰ ਨਾਲ ਲੈ ਕੇ ਨੈਸ਼ਨਲ ਹਾਈਵੇਅ ਜਾਮ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਆਖਿਆ ਕਿ ਜਦੋਂ ਤੱਕ ਨਾਮਜ਼ਦ ਪਤੀ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ ਹੈ ਤਦ ਤੱਕ ਮ੍ਰਿਤਕਾ ਦਾ ਨਾ ਤਾਂ ਪੋਸਟਮਾਰਟਮ ਹੀ ਕਰਵਾਇਆ ਜਾਵੇਗਾ ਅਤੇ ਨਾ ਹੀ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਇਸ ਮੌਕੇ ਭਾਰੀ ਗਿਣਤੀ ''ਚ ਵੱਖ-ਵੱਖ ਸਮਾਜਿਕ, ਰਾਜਨੀਤਿਕ ਅਤੇ ਹੋਰਨਾਂ ਸੰਗਠਨਾਂ ਦੇ ਨੁਮਾਇੰਦੇ ਹਾਜ਼ਰ ਸਨ।
ਇਹ ਵੀ ਪੜ੍ਹੋ: ਪੰਜਾਬ 'ਚ 27 ਮਾਰਚ ਲਈ ਹੋ ਗਿਆ ਵੱਡਾ ਐਲਾਨ, ਵਧੀ ਹਲਚਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪ੍ਰਤਾਪ ਸਿੰਘ ਬਾਜਵਾ ਖ਼ਿਲਾਫ਼ ਨਿੰਦਾ ਮਤਾ ਲਿਆਉਣ ਪਿੱਛੋਂ ਮੰਤਰੀ ਬੈਂਸ ਦਾ ਵੱਡਾ ਬਿਆਨ (ਵੀਡੀਓ)
NEXT STORY