ਬਰਗਾੜੀ (ਕੁਲਦੀਪ) - ਬਰਗਾੜੀ ਵਿਖੇ ਜਥੇਦਾਰ ਧਿਆਨ ਸਿੰਘ ਮੰਡ ਦੀ ਅਗਵਾਈ ਹੇਠ ਚੱਲ ਰਿਹਾ 'ਇਨਸਾਫ ਮੋਰਚਾ ਬਰਗਾੜੀ' ਅੱਜ 24ਵੇਂ ਦਿਨ 'ਚ ਦਾਖਲ ਹੋ ਗਿਆ ਹੈ। ਅੱਜ ਮੋਰਚੇ 'ਚ ਵੱਡੀ ਗਿਣਤੀ ਵਿਚ ਰਾਗੀ-ਢਾਡੀ ਤੇ ਕਵੀਸ਼ਰੀ ਜਥਿਆਂ ਨੇ ਸੰਗਤਾਂ ਨੂੰ ਸੰਬੋਧਨ ਕੀਤਾ। ਇਸ ਸਮੇਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਮੁਤਵਾਜੀ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਇਨਸਾਫ ਮੋਰਚਾ ਲਗਾਤਾਰ ਜਿੱਤ ਵੱਲ ਵੱਧ ਰਿਹਾ ਹੈ ਅਤੇ ਇਨਸਾਫ ਮੋਰਚੇ ਦਾ ਘੇਰਾ ਲਗਾਤਾਰ ਵਿਸ਼ਾਲ ਹੁੰਦਾ ਜਾ ਰਿਹਾ ਹੈ। ਸਿੱਖ ਸੰਗਤਾਂ ਦੇ ਸਬਰ ਨੂੰ ਛੇਤੀ ਹੀ ਬੂਰ ਪਵੇਗਾ ਅਤੇ ਮੋਰਚੇ ਦੀ ਜਿੱਤ ਹੋਵੇਗੀ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਅਦਬੀ ਦੀ ਘਟਨਾ ਨੂੰ ਗੰਭੀਰਤਾ ਨਾਲ ਨਾ ਲੈਣ ਕਾਰਨ ਹੀ ਮੋਰਚਾ ਲਾਉਣਾ ਪਿਆ ਹੈ। ਇਸ ਸਮੇਂ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ 117 ਵਿਧਾਨ ਸਭਾ ਹਲਕਿਆਂ 'ਚੋਂ ਕੁਝ ਕੁ ਨੂੰ ਛੱਡ ਕੇ ਕੋਈ ਵਿਧਾਇਕ ਇਨਸਾਫ ਮੋਰਚੇ 'ਚ ਹਾਜ਼ਰੀ ਲਵਾਉਣ ਨਹੀਂ ਪਹੁੰਚਿਆ। ਉਨ੍ਹਾਂ ਕਿਹਾ ਕਿ ਤੁਸੀਂ 170 ਐੱਸ. ਜੀ. ਪੀ. ਸੀ. ਦੇ ਮੈਂਬਰ ਚੁਣੇ ਹਨ ਤੇ 5-7 ਨੂੰ ਛੱਡ ਕੇ ਬਾਕੀ ਕਿੰਨੇ ਕੁ ਆਏ ਹਨ, ਉਹ ਤੁਹਾਨੂੰ ਪਤਾ ਹੀ ਹੈ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਉਹ ਜਲਦੀ ਹੀ ਸਿੱਖ ਕੌਮ ਦੀਆਂ ਮੰਗਾਂ ਨੂੰ ਪੂਰਾ ਕਰੇ, ਨਹੀਂ ਤਾਂ ਉਨ੍ਹਾਂ ਨੂੰ ਮਜਬੂਰਨ ਸਖ਼ਤ ਕਦਮ ਚੁੱਕਣਾ ਪਵੇਗਾ। ਬੀਬੀਆਂ ਵੀ ਵੱਡੀ ਗਿਣਤੀ 'ਚ ਮੋਰਚੇ ਵਿਚ ਸ਼ਮੂਲੀਅਤ ਕਰ ਰਹੀਆਂ ਹਨ।
ਇਸ ਦੌਰਾਨ ਜਥੇ. ਅਮਰੀਕ ਸਿੰਘ ਅਜਨਾਲਾ, ਗੁਰਦੀਪ ਸਿੰਘ ਬਠਿੰਡਾ, ਜਸਵਿੰਦਰ ਸਿੰਘ ਸਾਹੋਕੇ, ਰਣਜੀਤ ਸਿੰਘ ਵਾਂਦਰ, ਸੁਖਦੇਵ ਸਿੰਘ ਪੰਜਗਰਾਈਂ, ਸਾਧੂ ਸਿੰਘ ਧਾਮੂ ਪ੍ਰਧਾਨ ਢਾਡੀ ਸਭਾ, ਭਾਈ ਜਸਵਿੰਦਰ ਸਿੰਘ, ਭਾਈ ਗੁਰਬਖਸ਼ ਸਿੰਘ, ਰਾਜਾ ਖੁਖਰਾਣਾ, ਚਮਕੌਰ ਸਿੰਘ, ਭਾਈ ਰੂਪਾ, ਅਮਰ ਸਿੰਘ ਖਾਲਸਾ, ਸੁਖਪਾਲ ਸਿੰਘ ਬਰਗਾੜੀ, ਗੁਰਾ ਸਿੰਘ ਢਿੱਲੋਂ, ਰਾਜਵੀਰ ਸਿੰਘ ਢਿੱਲੋਂ, ਰਣਜੀਤ ਸਿੰਘ ਢਾਡੀ ਜਥਾ, ਬਾਬਾ ਮੱਖਣ ਸਿੰਘ, ਗੁਰਭਿੰਦਰ ਸਿੰਘ ਢਿੱਲੋਂ, ਪ੍ਰਿਤਪਾਲ ਸਿੰਘ ਬਰਗਾੜੀ, ਸੁਖਚੈਨ ਸਿੰਘ ਰਣ ਸਿੰਘ ਵਾਲਾ, ਮਨਦੀਪ ਸਿੰਘ ਬਹਿਬਲ ਕਲਾਂ, ਡਾ. ਗੁਰਪ੍ਰੀਤ ਸਿੰਘ ਬਹਿਬਲ ਕਲਾਂ, ਬੁਰਜ ਚੱਬਰ ਸਿੰਘ ਮਾਨਸਾ ਤੋਂ ਸੰਗਤ, ਸਵਰਨ ਸਿੰਘ ਰੱਤਾ ਖੇੜਾ, ਮੋਹਕਮ ਸਿੰਘ ਚੱਬਾ, ਕਿਰਨਦੀਪ ਸਿੰਘ ਗਹਿਰੀ ਲੋਕ ਜਨ ਸ਼ਕਤੀ ਪ੍ਰਧਾਨ ਸਮੇਤ ਜਥਾ, ਬੂਟਾ ਸਿੰਘ ਰਣਸ਼ੀਂਹ ਕੇ, ਪਰਮਜੀਤ ਸਿੰਘ ਸਹੋਲੀ, ਦਰਸ਼ਨ ਸਿੰਘ, ਭਾਈ ਹਰਜਿੰਦਰ ਸਿੰਘ ਦਮਦਮੀ ਟਕਸਾਲ, ਗਿਆਨ ਹਰਜਿੰਦਰ ਸਿੰਘ ਖਾਲਸਾ ਕੰਮੋ ਮਾਜਰਾ ਖੁਰਦ ਸੰਗਰੂਰ, ਗਿਆਨ ਗੁਰਸ਼ਰਨਜੀਤ ਸਿੰਘ ਖਾਲਸਾ ਤਲਵੰਡੀ ਭਾਈ, ਬਲਬੀਰ ਸਿੰਘ ਪੱਛੋਆਣਾ ਸਾਹਿਬ, ਜੋਗਿੰਦਰ ਸਿੰਘ ਬੋਹਾ, ਸੁਖਚੈਨ ਸਿੰਘ ਅਤਲਾ ਸਾਹਿਬ, ਗਮਦੂਰ ਸਿੰਘ ਗੁੜਥੜੀ, ਮਨਜੀਤ ਸਿੰਘ ਢੈਪਈ, ਨਾਜਰ ਸਿੰਘ ਅੱਤਲਾ ਕਲਾਂ, ਹਾਕਮ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਅਤਲਾ ਜਥੇ ਸਮੇਤ, ਸਾਧੂ ਸਿੰਘ ਘੋਲੀਆ, ਬਲਦੇਵ ਸਿੰਘ ਲਾਹੌਰਾ, ਆਤਮਾ ਸਿੰਘ ਕੁੱਸਾ, ਦਲਜੀਤ ਸਿੰਘ ਕੁੱਸਾ ਜਥੇ ਸਮੇਤ, ਡਾ. ਗੁਰਦੀਪ ਸਿੰਘ ਸਰਾਵਾਂ, ਰੇਸ਼ਮ ਸਿੰਘ ਠੱਠੀ ਭਾਈ, ਸੁਖਬੀਰ ਸਿੰਘ ਦੁੱਲੇਵਾਲ, ਬੋਹੜ ਸਿੰਘ ਭੁੱਟੀਵਾਲਾ, ਹਨੂਮਾਨਗੜ੍ਹ ਤੋਂ ਸੰਗਤ, ਨਿਹੰਗ ਸਿੰਘ ਜਥੇਬੰਦੀਆਂ, ਇਲਾਕੇ ਦੇ ਪਿੰਡਾਂ 'ਚੋਂ ਸੰਗਤਾਂ, ਹਰਿਆਣਾ ਅਤੇ ਰਾਜਸਥਾਨ ਤੋਂ ਵੀ ਸੰਗਤ ਨੇ ਵੱਡੀ ਗਿਣਤੀ ਵਿਚ ਮੋਰਚੇ 'ਚ ਸ਼ਮੂਲੀਅਤ ਕੀਤੀ।
ਮੋਟਰਸਾਈਕਲ ਸਵਾਰ ਲੁਟੇਰੇ ਔਰਤ ਤੋਂ ਨਕਦੀ ਤੇ ਮੋਬਾਇਲ ਖੋਹ ਕੇ ਫਰਾਰ
NEXT STORY