ਲੁਧਿਆਣਾ : 6 ਕਰੋੜ ਰੁਪਏ ਦਾ ਵਿਸਾਖੀ ਬੰਪਰ ਜਿੱਤਣ ਵਾਲੇ ਵਿਅਕਤੀ ਦੀ ਸ਼ਨਾਖਤ ਹੋ ਗਈ ਹੈ। ਇਹ ਲਾਟਰੀ ਦਿੱਲੀ ਦੇ ਇਕ ਸੇਵਾਮੁਕਤ ਪੋਸਟਮਾਸਟਰ ਨੇ ਲੁਧਿਆਣਾ ਦੀ ਇਕ ਏਜੰਸੀ ਤੋਂ ਖਰੀਦੀ ਸੀ, ਜਿਸ ਨੇ ਉਸ ਨੂੰ ਕਰੋੜਪਤੀ ਬਣਾ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਇਹ ਇਨਾਮ ਦਿੱਲੀ ਦੇ ਪੱਛਮੀ ਵਿਹਾਰ ਵਿਚ ਰਹਿਣ ਵਾਲੇ ਇਕ ਸੇਵਾਮੁਕਤ ਪੋਸਟਮਾਸਟਰ ਓਮਪ੍ਰਕਾਸ਼ ਨੇ ਜਿੱਤਿਆ ਹੈ। ਓਮਪ੍ਰਕਾਸ਼ ਪਿਛਲੇ 30 ਸਾਲਾਂ ਤੋਂ ਲਾਟਰੀ ਟਿਕਟਾਂ ਖਰੀਦ ਰਿਹਾ ਸੀ। ਉਨ੍ਹਾਂ ਨੇ ਇਹ ਟਿਕਟ 1 ਅਪ੍ਰੈਲ ਨੂੰ ਘੰਟਾ ਘਰ ਸਥਿਤ ਇਕ ਦੁਕਾਨ ਤੋਂ ਖਰੀਦੀ ਸੀ। 18 ਅਪ੍ਰੈਲ ਨੂੰ ਉਨ੍ਹਾਂ ਨੇ ਵਿਸਾਖੀ ਬੰਪਰ ਡਰਾਅ ਵਿਚ 6 ਕਰੋੜ ਦਾ ਪਹਿਲਾ ਇਨਾਮ ਜਿੱਤਿਆ। ਪਹਿਲੇ ਇਨਾਮ ਲਈ ਜੇਤੂ ਨੰਬਰ ਬੀ-ਸੀਰੀਜ਼ 520720 ਹੈ। ਓਮਪ੍ਰਕਾਸ਼ ਨੇ ਇਹ ਲਾਟਰੀ ਟਿਕਟ 500 ਵਿਚ ਖਰੀਦੀ ਸੀ। ਇਥੇ ਇਹ ਵੀ ਦੱਸਣਯੋਗ ਹੈ ਕਿ ਵਿਸਾਖੀ ਬੰਪਰ ਦਾ ਨਤੀਜਾ ਐਲਾਨਣ ਤੋਂ ਬਾਅਦ ਇਹ ਪਤਾ ਨਹੀਂ ਸੀ ਲੱਗ ਰਿਹਾ ਕਿ ਇਹ ਟਿਕਟ ਕਿਸ ਕੋਲ ਹੈ। ਬੜੀ ਹੈਰਾਨੀ ਦੀ ਗੱਲ ਸੀ ਕਿ ਇਨਾਮ ਨਿਕਲਣ ਤੋਂ ਦੋ-ਤਿੰਨ ਦਿਨ ਬੀਤ ਜਾਣ ਦੇ ਬਾਵਜੂਦ ਵੀ ਜੇਤੂ ਦਾ ਪਤਾ ਨਹੀਂ ਲੱਗ ਸਕਿਆ ਸੀ।
ਇਹ ਵੀ ਪੜ੍ਹੋ : ਪੰਜਾਬ : ਦੇਹ ਵਪਾਰ ਨੂੰ ਲੈ ਕੇ ਵੱਡਾ ਖ਼ੁਲਾਸਾ, ਕਈ ਅਮੀਰ ‘ਨਵਾਬਜ਼ਾਦੇ’ ਨਿਸ਼ਾਨੇ 'ਤੇ
ਹੁਣ ਜਦੋਂ ਓਮਪ੍ਰਕਾਸ਼ ਨੂੰ ਪਤਾ ਲੱਗ ਗਿਆ ਹੈ ਕਿ ਉਹ 6 ਕਰੋੜ ਰੁਪਏ ਦਾ ਮਾਲਕ ਬਣ ਗਿਆ ਹੈ ਤਾਂ ਉਸ ਦੇ ਘਰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ। ਓਮਪ੍ਰਕਾਸ਼ ਦੇ ਪੁੱਤਰ ਮਨੋਜ ਨੇ ਕਿਹਾ ਕਿ ਉਸਦੇ ਪਿਤਾ ਨੂੰ ਡਾਕਘਰ ਤੋਂ ਪੈਨਸ਼ਨ ਮਿਲਦੀ ਹੈ, ਇਸ ਲਈ ਉਨ੍ਹਾਂ ਨੂੰ ਪੈਸੇ ਦਾ ਕੋਈ ਲਾਲਚ ਨਹੀਂ ਹੈ। ਉਹ ਮਿਲਣ ਵਾਲੀ ਇਨਾਮੀ ਰਕਮ ਦੀ ਸਹੀ ਵਰਤੋਂ ਕਰਨ ਦਾ ਇਰਾਦਾ ਰੱਖਦੇ ਹਨ। ਉਹ ਆਪਣੇ ਇਲਾਕੇ ਦੇ ਲੋੜਵੰਦਾਂ ਦੇ ਨਾਲ-ਨਾਲ ਅਨਾਥ ਆਸ਼ਰਮਾਂ ਦੀ ਵੀ ਮਦਦ ਜ਼ਰੂਰ ਕਰਨਗੇ। ਇਹ ਰਕਮ ਉਨ੍ਹਾਂ ਦੇ ਪਰਿਵਾਰ ਲਈ ਕਾਫ਼ੀ ਹੈ। ਅੱਜ ਪੂਰੇ ਪਰਿਵਾਰ ਵਿਚ ਖੁਸ਼ੀ ਦੀ ਲਹਿਰ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਵਾਰਦਾਤ, ਮੋਟਰਸਾਈਕਲ ਸਵਾਰਾਂ ਨੇ ਨੌਜਵਾਨ ਨੂੰ ਮਾਰੀਆਂ ਗੋਲੀਆਂ
ਦੂਜੇ ਪਾਸੇ ਸੇਵਾਮੁਕਤ ਪੋਸਟਮਾਸਟਰ ਓਮ ਪ੍ਰਕਾਸ਼ ਨੇ ਦੱਸਿਆ ਕਿ ਉਨ੍ਹਾਂ ਦੇ ਰਿਸ਼ਤੇਦਾਰ ਲੁਧਿਆਣਾ ਵਿਚ ਰਹਿੰਦੇ ਹਨ। ਉਹ ਅਕਸਰ ਲੁਧਿਆਣਾ ਆਉਂਦੇ ਰਹਿੰਦੇ ਹਨ। ਉਹ ਪਿਛਲੇ 30 ਸਾਲਾਂ ਤੋਂ ਲਾਟਰੀ ਟਿਕਟਾਂ ਖਰੀਦ ਰਹੇ ਹਨ। ਕਈ ਵਾਰ ਉਨ੍ਹਾਂ ਦੇ ਰਿਸ਼ਤੇਦਾਰਾਂ ਵੱਲੋਂ ਕੋਰੀਅਰ ਰਾਹੀਂ ਭੇਜੀਆਂ ਗਈਆਂ ਲਾਟਰੀ ਟਿਕਟਾਂ ਉਨ੍ਹਾਂ ਨੂੰ ਮਿਲਦੀਆਂ ਸਨ। ਜਦੋਂ ਮੈਂ ਲਾਟਰੀ ਅਰਜ਼ੀ ਦੀ ਜਾਂਚ ਕੀਤੀ ਤਾਂ ਮੈਨੂੰ ਪਤਾ ਲੱਗਾ ਕਿ ਮੈਂ ਬੰਪਰ ਇਨਾਮ ਜਿੱਤ ਲਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜਲੰਧਰ 'ਚ ਮਾਲਕ ਨਾਲ ਬਦਲਾ ਲੈਣ ਲਈ ਕਾਰ ਚਾਲਕ ਦਾ ਫੁੱਟਿਆ ਗੁੱਸਾ, ਕਰਮਚਾਰੀ 'ਤੇ ਚੜ੍ਹਾ 'ਤੇ ਗੱਡੀ
NEXT STORY