ਜਲੰਧਰ (ਰਵਿੰਦਰ ਸ਼ਰਮਾ) - ਸਪੈਸ਼ਲ ਟਾਕਸ ਫੋਰਸ ਦੇ ਸ਼ਿਕੰਜੇ ਵਿਚ ਆਇਆ ਡਰੱਗਜ਼ ਮਾਫੀਆ ਨਾਲ ਪੰਜਾਬ ਵਿਚ ਨਸ਼ਿਆਂ ਦੀ ਖੇਡ ਖੇਡਣ ਵਾਲਾ ਇੰਸ. ਇੰਦਰਜੀਤ ਸਿੰਘ ਹੁਣ ਕੇਂਦਰੀ ਏਜੰਸੀਆਂ ਦੇ ਰਾਡਾਰ 'ਤੇ ਵੀ ਆ ਗਿਆ ਹੈ ਕਿਉਂਕਿ ਪੂਰੀ ਖੇਡ ਵਿਚ ਡਰੱਗਜ਼ ਦੇ ਨਾਲ-ਨਾਲ ਅੱਤਵਾਦੀਆਂ ਤੋਂ ਬਰਾਮਦ ਹਥਿਆਰਾਂ ਦੀ ਬਰਾਮਦਗੀ ਕੇਂਦਰੀ ਏਜੰਸੀਆਂ ਨੂੰ ਪੂਰੇ ਮਾਮਲੇ ਵਿਚ ਡੂੰਘਾਈ ਵਿਚ ਜਾਣ ਲਈ ਮਜਬੂਰ ਕਰ ਰਹੀ ਹੈ। ਲੰਮੇ ਸਮੇਂ ਤੱਕ ਪੰਜਾਬ ਪੁਲਸ ਦੇ ਅਧਿਕਾਰੀਆਂ ਦਾ ਚਹੇਤਾ ਰਿਹਾ ਇੰਦਰਜੀਤ ਸਿੰਘ ਅੱਜਕਲ ਜੇਲ ਦੀਆਂ ਸਲਾਖਾਂ ਪਿੱਛੇ ਆਪਣੇ ਦਿਨ ਗੁਜ਼ਾਰ ਰਿਹਾ ਹੈ। ਡਿਊਟੀ 'ਤੇ ਰਹਿੰਦੇ ਹੋਏ ਨਸ਼ਾ ਸਮੱਗਲਰਾਂ ਨੂੰ ਜੇਲ ਵਿਚ ਪਹੁੰਚਾਉਂਦੇ-ਪਹੁੰਚਾਉਂਦੇ ਖੁਦ ਉਨ੍ਹਾਂ ਦਾ ਮਦਦਗਾਰ ਬਣਨ ਵਾਲਾ ਇੰਦਰਜੀਤ ਸਿੰਘ ਹੁਣ ਆਉਣ ਵਾਲੇ ਕੁਝ ਦਿਨਾਂ ਵਿਚ ਸਖ਼ਤ ਸ਼ਿਕੰਜੇ ਵਿਚ ਫਸਣ ਜਾ ਰਿਹਾ ਹੈ। ਪ੍ਰਦੇਸ਼ ਦੀ ਸਪੈਸ਼ਲ ਟਾਸਕ ਫੋਰਸ ਦੀ ਕਾਹਲੀ ਦੇ ਬਾਅਦ ਹੁਣ ਕੇਂਦਰੀ ਏਜੰਸੀਆਂ ਵੀ ਇੰਦਰਜੀਤ ਦੇ ਮਾਮਲੇ ਨੂੰ ਖੰਗਾਲਣ ਵਿਚ ਜੁਟ ਗਈਆਂ ਹਨ।
ਵਰਦੀ ਦੀ ਆੜ ਵਿਚ ਡਰੱਗਜ਼ ਮਾਫੀਆ ਅਤੇ ਅੱਤਵਾਦੀਆਂ ਨਾਲ ਆਪਣੇ ਰਿਸ਼ਤੇ ਵਧਾਉਣ ਵਾਲੇ ਇੰਦਰਜੀਤ ਸਿੰਘ ਦੇ ਪੂਰੇ ਰਿਕਾਰਡ ਨੂੰ ਆਉਣ ਵਾਲੇ ਕੁਝ ਦਿਨਾਂ ਵਿਚ ਕੇਂਦਰੀ ਏਜੰਸੀਆਂ ਆਪਣੇ ਕੋਲ ਤਲਬ ਕਰ ਸਕਦੀਆਂ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਇੰਦਰਜੀਤ ਸਿੰਘ ਦੇ ਨਾਲ-ਨਾਲ ਇਸ ਪੂਰੀ ਘਿਨੌਣੀ ਖੇਡ ਵਿਚ ਉਸਦਾ ਸਾਥ ਦੇਣ ਵਾਲੇ ਪੰਜਾਬ ਪੁਲਸ ਦੇ ਕਈ ਅਧਿਕਾਰੀ ਵੀ ਬੁਰੇ ਫਸ ਸਕਦੇ ਹਨ ਅਤੇ ਕੇਂਦਰੀ ਏਜੰਸੀਆਂ ਦੇ ਰਾਡਾਰ 'ਤੇ ਆ ਸਕਦੇ ਹਨ।
ਅੰਦਰ ਤੇ ਬਾਹਰ ਦੇ ਸਮੱਗਲਰਾਂ ਦਾ ਸਫਾਇਆ ਕਰਨਗੇ ਹਰਪ੍ਰੀਤ ਸਿੰਘ ਸਿੱਧੂ
ਡਰੱਗਜ਼ ਮਾਫੀਆ ਨੂੰ ਸੂਬੇ 'ਚੋਂ ਜੜ੍ਹੋਂ ਉਖਾੜਨ ਦੀ ਕਮਾਨ ਸੰਭਾਲਣ ਵਾਲੇ ਐੱਸ. ਟੀ. ਐੱਫ. ਦੇ ਚੀਫ ਹਰਪ੍ਰੀਤ ਸਿੰਘ ਸਿੱਧੂ ਹੁਣ ਬਾਰਡਰ ਰੇਂਜ 'ਤੇ ਵੀ ਡਰੱਗਜ਼ ਮਾਫੀਆ 'ਤੇ ਆਪਣੀਆਂ ਤਿੱਖੀਆਂ ਨਜ਼ਰਾਂ ਰੱਖਣਗੇ।
ਇੰਦਰਜੀਤ ਸਿੰਘ ਸਮੇਤ ਸੂਬੇ ਵਿਚ ਸਰਗਰਮ ਕਈ ਨਸ਼ਾ ਸਮੱਗਲਰਾਂ ਨੂੰ ਜੇਲ ਦੀਆਂ ਸਲਾਖਾਂ ਪਿੱਛੇ ਪਹੁੰਚਾਉਣ ਵਾਲੇ ਹਰਪ੍ਰੀਤ ਸਿੰਘ ਸਿੱਧੂ ਹੁਣ ਬਾਰਡਰ ਪਾਰ ਤੋਂ ਆਉਣ ਵਾਲੀ ਡਰੱਗਜ਼ 'ਤੇ ਵੀ ਆਪਣੀ ਪੂਰੀ ਨਜ਼ਰ ਬਣਾਈ ਰੱਖਣਗੇ। ਐੱਸ. ਟੀ. ਐੱਫ. ਚੀਫ ਦੇ ਨਾਲ-ਨਾਲ ਹੁਣ ਏ. ਡੀ. ਜੀ. ਪੀ. ਬਾਰਡਰ ਰੇਂਜ ਦਾ ਚਾਰਜ ਸੰਭਾਲਣ ਦੇ ਬਾਅਦ ਹਰਪ੍ਰੀਤ ਸਿੰਘ ਸਿੱਧੂ ਦੇ ਕੋਲ ਅਸੀਮ ਸ਼ਕਤੀਆਂ ਆ ਗਈਆਂ ਹਨ। 'ਜਗ ਬਾਣੀ' ਨਾਲ ਵਿਸ਼ੇਸ਼ ਗੱਲਬਾਤ ਵਿਚ ਹਰਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਇਕ ਹੀ ਸਿੰਗਲ ਪੁਆਇੰਟ ਏਜੰਡਾ ਹੈ ਕਿ ਕਰਾਸ ਬਾਰਡਰ ਟੈਰੋਰਿਜ਼ਮ, ਨਸ਼ਿਆਂ ਤੇ ਡਰੱਗਜ਼ ਨੂੰ ਪੂਰੀ ਤਰ੍ਹਾਂ ਖਤਮ ਕੀਤਾ ਜਾਏ ਅਤੇ ਆਉਣ ਵਾਲੇ ਕੁਝ ਦਿਨਾਂ ਵਿਚ ਪੰਜਾਬ ਦੀ ਜਨਤਾ ਖਾਸ ਤੌਰ 'ਤੇ ਪ੍ਰਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਘੁਣ ਵਾਂਗ ਖਾ ਰਹੀ ਇਸ ਬੀਮਾਰੀ ਨੂੰ ਜੜ੍ਹੋਂ ਉਖਾੜ ਦਿੱਤਾ ਜਾਏਗਾ।
ਪ੍ਰੇਮਿਕਾ ਤੋਂ ਦੁਖੀ ਪ੍ਰੇਮੀ ਵੱਲੋਂ ਖੁਦਕੁਸ਼ੀ
NEXT STORY