ਨਵੀਂ ਦਿੱਲੀ/ਪਟਿਆਲਾ, (ਵੈੱਬ ਡੈਸਕ/ਸੁਖਦੀਪ ਸਿੰਘ ਮਾਨ) : ਦਿੱਲੀ ਦੀ ਮੌਜੂਦਾ ਮੁੱਖ ਮੰਤਰੀ ਰੇਖਾ ਗੁਪਤਾ (ਭਾਜਪਾ) ਨੇ ਪੰਜਾਬ ਦੇ ਮੁੱਖ ਮੰਤਰੀ ਰਾਹਤ ਫੰਡ ਲਈ ₹5 ਕਰੋੜ ਦੀ ਰਕਮ ਭੇਜਣ ਦਾ ਐਲਾਨ ਕੀਤਾ ਹੈ। ਇਹ ਰਕਮ ਹਾਲੀਆ ਹੜ੍ਹਾਂ ਕਾਰਨ ਪ੍ਰਭਾਵਿਤ ਪੰਜਾਬ ਵਾਸੀਆਂ ਦੀ ਤੁਰੰਤ ਮਦਦ ਲਈ ਸਿੱਧਾ ਮੁੱਖ ਮੰਤਰੀ ਰਾਹਤ ਫੰਡ ਵਿੱਚ ਭੇਜੀ ਜਾ ਰਹੀ ਹੈ।
ਇਸਦਾ ਮੁੱਖ ਉਦੇਸ਼ ਹੜ੍ਹਾਂ ਪੀੜਤਾਂ ਲਈ ਤੁਰੰਤ ਰਾਹਤ, ਤੇ ਰਾਹਤ ਕੰਮਾਂ ਲਈ ਮਦਦ ਕਰਨਾ ਹੈ ਜੋ ਕਿ ਪੰਜਾਬ ਦੇ ਹਾਲੀਆ ਭਾਰੀ ਹੜ੍ਹਾਂ ਅਤੇ ਵੱਡੇ ਨੁਕਸਾਨ ਵਿਚ ਆਏ ਲੋਕਾਂ ਲਈ ਤਤਕਾਲ ਮਦਦ ਵਜੋਂ ਦਿੱਤੀ ਜਾ ਰਹੀ ਹੈ। ਦੱਸਿਆ ਗਿਆ ਕਿ ਇਹ ਰਕਮ ਸਿੱਧਾ ਮੁੱਖ ਮੰਤਰੀ ਰਾਹਤ ਫੰਡ ਵਿੱਚ ਜਾ ਰਿਹਾ ਹੈ, ਤਾਂ ਜੋ ਰਾਹਤ ਅਤੇ ਪੁਨਰਵਾਸ ਦੇ ਕੰਮ ਜਲਦੀ ਤੇ ਪ੍ਰਭਾਵਸ਼ਾਲੀ ਹੋ ਸਕਣ। ਇਹ ਮੱਦਦ ਐਮਰਜੈਂਸੀ ਸਥਿਤੀ 'ਚ ਹੜ੍ਹਾਂ ਪੀੜਤ ਲੋਕਾਂ ਦੀ ਤੁਰੰਤ ਮਦਦ ਲਈ ਹੈ, ਜਿਸ ਨਾਲ ਰਾਹਤ ਕੈਂਪ, ਖਾਣ-ਪੀਣ, ਦਵਾਈਆਂ, ਤੇ ਹੋਰ ਜ਼ਰੂਰੀ ਚੀਜ਼ਾਂ ਲੈਣ ਵਿਚ ਤੇਜ਼ੀ ਆਵੇਗੀ। ਦਿੱਲੀ ਦੇ ਮੁੱਖ ਮੰਤਰੀ ਨੇ ਇਕ ਸੰਦੇਸ਼ 'ਚ ਉਮੀਦ ਜਤਾਈ ਕਿ ਪੰਜਾਬ ਜਲਦ ਇਸ ਮੁਸ਼ਕਲ ਹਾਲਾਤ ਨੂੰ ਪਾਰ ਕਰੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੁਖਦ ਘਟਨਾ, ਖੇਤ ਪਾਣੀ ਡੁੱਬਦਾ ਦੇਖ ਦਿਲ ਛੱਡ ਬੈਠਾ ਕਿਸਾਨ, ਪਲਾਂ 'ਚ ਨਿਕਲੇ ਸਾਹ
NEXT STORY