ਲੁਧਿਆਣਾ (ਰਾਜ) : ਇੰਸਟਾਗ੍ਰਾਮ ’ਤੇ ਇਕ ਅਣਜਾਣ ਨੌਜਵਾਨ ਨਾਲ ਦੋਸਤੀ ਕਰਨੀ ਕੁੜੀ ਨੂੰ ਮਹਿੰਗੀ ਪੈ ਗਈ। ਚੈਟਿੰਗ ਕਰਦੇ ਹੋਏ ਨੌਜਵਾਨਾਂ ਨੇ ਕੁੜੀ ਨੂੰ ਮਿਲਣ ਲਈ ਬੁਲਾ ਲਿਆ। ਫਿਰ ਦੋਸਤਾਂ ਨਾਲ ਮਿਲ ਕੇ ਉਸ ਨੂੰ ਅਗਵਾ ਕਰ ਲਿਆ। ਇਸ ਤੋਂ ਬਾਅਦ ਕੁੜੀ ਤੋਂ ਮੋਬਾਇਲ, ਉਸ ਦੀਆਂ ਸੋਨੇ ਦੀਆਂ ਵਾਲੀਆਂ ਅਤੇ ਹੋਰ ਸਾਮਾਨ ਵੀ ਖੋਹ ਲਿਆ। ਫਿਰ ਉਸ ਨੂੰ ਛੱਡ ਕੇ ਫਰਾਰ ਹੋ ਗਏ। ਇਸ ਮਾਮਲੇ ’ਚ ਥਾਣਾ ਹੈਬੋਵਾਲ ਦੀ ਪੁਲਸ ਨੇ 3 ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮ ਹਰਗੋਬਿੰਦ ਨਗਰ ਦਾ ਰਣਜੀਤ, ਰਿਸ਼ੀ ਅਤੇ ਆਕਾਸ਼ ਹੈ।
ਇਹ ਵੀ ਪੜ੍ਹੋ : ਆਬੂਧਾਬੀ ਵਿਚ ਹੋਏ ਡਰੋਨ ਹਮਲੇ ’ਚ ਮਹਿਸਮਪੁਰ ਦੇ ਨੌਜਵਾਨ ਦੀ ਮੌਤ, ਕੁੱਝ ਮਹੀਨੇ ਪਹਿਲਾਂ ਹੋਇਆ ਸੀ ਵਿਆਹ
ਸਿਟੀ ਐਨਕਲੇਵ ਦੀ ਰਹਿਣ ਵਾਲੀ ਲੜਕੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦੀ ਰਣਜੀਤ ਨਾਲ ਸੋਸ਼ਲ ਸਾਈਟ ਇੰਸਟਾਗ੍ਰਾਮ ’ਤੇ ਦੋਸਤੀ ਹੋਈ ਸੀ। ਕਾਫੀ ਸਮੇਂ ਚੈਟਿੰਗ ਤੋਂ ਬਾਅਦ ਉਨ੍ਹਾਂ ਨੇ 16 ਜਨਵਰੀ ਨੂੰ ਮਿਲਣ ਦਾ ਪਲਾਨ ਬਣਾਇਆ ਸੀ, ਜਿਸ ਤੋਂ ਬਾਅਦ ਰਣਜੀਤ ਨੇ ਉਸ ਨੂੰ ਆਪਣੇ ਘਰ ਦੇ ਨੇੜੇ ਇਕ ਪੁਰਾਣੇ ਮਕਾਨ ਵਿਚ ਬੁਲਾ ਲਿਆ ਸੀ। ਜਦ ਉਹ ਪੁੱਜੀ ਤਾਂ ਰਣਜੀਤ ਆਪਣੇ ਦੋਸਤ ਰਿਸ਼ੀ ਅਤੇ ਆਕਾਸ਼ ਨਾਲ ਉਥੇ ਮੌਜੂਦ ਸੀ।
ਇਹ ਵੀ ਪੜ੍ਹੋ : ਸ਼ਰਾਬ ਦੇ ਨਸ਼ੇ ’ਚ ਹੈਵਾਨ ਬਣੇ ਪਤੀ ਨੇ ਮਾਰ ਮੁਕਾਈ ਪਤਨੀ, 6 ਘੰਟੇ ਲਾਸ਼ ਕੋਲ ਸੁੱਤਾ ਰਿਹਾ
ਇਸ ਤੋਂ ਬਾਅਦ ਕੁਝ ਦੇਰ ਗੱਲਾਂ ਕਰਨ ਤੋਂ ਬਾਅਦ ਉਹ ਵਰਗਲਾ ਕੇ ਆਪਣੇ ਮੋਟਰਸਾਈਕਲ ’ਤੇ ਉਸ ਨੂੰ ਜੱਸੀਆਂ ਪੁਲ ਕੋਲ ਲੈ ਗਿਆ ਸੀ, ਜਿੱਥੇ ਇਕ ਜਗ੍ਹਾ ਉਨ੍ਹਾਂ ਨੇ ਚਾਹ ਪੀਤੀ, ਉਥੋਂ ਮੁਲਜ਼ਮਾਂ ਨੇ ਉਸ ਤੋਂ ਮੋਬਾਇਲ, ਵਾਲੀਆਂ ਅਤੇ ਹੋਰ ਸਾਮਾਨ ਲੈ ਲਿਆ। ਇਸ ਤੋਂ ਬਾਅਦ ਉਸ ਨੂੰ ਜਲੰਧਰ ਬਾਈਪਾਸ ਨੇੜੇ ਸਥਿਤ ਗ੍ਰੀਨ ਲੈਂਡ ਸਕੂਲ ਦੇ ਬਾਹਰ ਛੱਡ ਕੇ ਖੁਦ ਫਰਾਰ ਹੋ ਗਏ ਸੀ। ਪੀੜਤਾ ਦਾ ਕਹਿਣਾ ਹੈ ਕਿ ਉਹ ਕਿਸੇ ਤਰ੍ਹਾਂ ਆਪਣੇ ਘਰ ਪੁੱਜੀ ਅਤੇ ਪਰਿਵਾਰ ਨੂੰ ਸਾਰੀ ਘਟਨਾ ਬਾਰੇ ਦੱਸਿਆ। ਇਸ ਤੋਂ ਬਾਅਦ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ। ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਮੋਗਾ ’ਚ ਵੱਡੀ ਵਾਰਦਾਤ, ਦੋਸਤਾਂ ਵਲੋਂ ਘਿਰੋਂ ਲਿਜਾ ਕੇ 22 ਸਾਲਾ ਨੌਜਵਾਨ ਦਾ ਬੇਰਹਿਮੀ ਨਾਲ ਕਤਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਕੈਸ਼ ਨਹੀਂ ਹੋਣਗੇ ਚੋਣ ਜ਼ਾਬਤਾ ਲਾਗੂ ਹੋਣ ਮਗਰੋਂ ਵੰਡੇ ਗਏ ਗ੍ਰਾਂਟਾਂ ਦੇ ਚੈੱਕ, ਫਰੀਜ਼ ਹੋਏ ਬੈਂਕ ਅਕਾਊਂਟ
NEXT STORY