ਲੁਧਿਆਣਾ (ਵਿੱਕੀ) : ਦਸੰਬਰ ਦੇ ਦੂਜੇ ਹਫ਼ਤੇ ਤੋਂ ਸਰਕਾਰੀ ਸਕੂਲਾਂ ਦੀਆਂ ਸਾਰੀਆਂ ਨਾਨ-ਬੋਰਡ ਅਤੇ ਬੋਰਡ ਜਮਾਤਾਂ ਦੀਆਂ ਪ੍ਰੀਖਿਆਵਾਂ ਸ਼ੁਰੂ ਹੋ ਰਹੀਆਂ ਹਨ ਪਰ ਇਸ ਦੌਰਾਨ ਸ਼ਹਿਰ ਦੇ ਵੱਖ-ਵੱਖ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਜ਼ਿਆਦਾਤਰ ਟੀਚਿੰਗ ਸਟਾਫ਼ ਨੂੰ ਚੋਣ ਅਧਿਕਾਰੀ ਨੇ ਬੀ. ਐੱਲ. ਓ. ਦੀ ਡਿਊਟੀ ਲਗਾ ਕੇ ਉਕਤ ਡਿਊਟੀ ’ਤੇ ਰਿਪੋਰਟ ਕਰਨ ’ਤੇ ਪਾਬੰਦ ਕਰ ਦਿੱਤਾ ਹੈ। ਜੇਕਰ ਉਹ ਅਜਿਹਾ ਨਹੀਂ ਕਰਦਾ ਤਾਂ ਉਸ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਕਰਨ ਲਈ ਵੀ ਇਨ੍ਹਾਂ ਹੁਕਮਾਂ ’ਚ ਕਿਹਾ ਗਿਆ ਹੈ। ਦੂਜੇ ਪਾਸੇ ਅਧਿਆਪਕਾਂ ਦਾ ਕਹਿਣਾ ਹੈ ਕਿ ਸਕੂਲ ਦਾ ਜ਼ਿਆਦਾਤਰ ਸਟਾਫ਼ ਡਿਊਟੀ ’ਤੇ ਹੋਣ ਕਾਰਨ ਬੱਚਿਆਂ ਨੂੰ ਪ੍ਰੀਖਿਆਵਾਂ ਦੀ ਤਿਆਰੀ ਕਿਵੇਂ ਕਰਵਾਈ ਜਾਵੇਗੀ, ਇਹ ਮਹਿਕਮੇ ਦੇ ਅਧਿਕਾਰੀ ਹੀ ਦੱਸ ਸਕਦੇ ਹਨ। ਉਨ੍ਹਾਂ ਕਿਹਾ ਕਿ ਪ੍ਰੀਖਿਆਵਾਂ ਸਿਰ ’ਤੇ ਹਨ ਅਤੇ ਸਕੂਲ ਦਾ ਸਮੁੱਚਾ ਸਟਾਫ਼ ਬੀ. ਐੱਲ. ਓ. ਦੀ ਡਿਊਟੀ ’ਤੇ ਤਾਇਨਾਤ ਕੀਤਾ ਗਿਆ ਹੈ। ਅਧਿਆਪਕਾਂ ਦਾ ਕਹਿਣਾ ਹੈ ਕਿ ਪਹਿਲਾਂ ਇਕ ਸਕੂਲ ’ਚੋਂ ਸਿਰਫ਼ ਇਕ ਜਾਂ ਦੋ ਅਧਿਆਪਕਾਂ ਦੀ ਹੀ ਬੀ. ਐੱਲ. ਓ. ਵਜੋਂ ਡਿਊਟੀ ਲਗਾਈ ਜਾਂਦੀ ਸੀ ਪਰ ਹੁਣ ਤਕਰੀਬਨ ਸਾਰਾ ਸਟਾਫ਼ ਹੀ ਡਿਊਟੀ ’ਤੇ ਲਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਨੌਜਵਾਨ ਨੇ ਖੁਦ ਨੂੰ ਲਾਇਸੈਂਸੀ ਪਿਸਟਲ ਨਾਲ ਮਾਰੀ ਗੋਲੀ, ਮੌਤ
ਕੀ ਕਹਿੰਦੇ ਹਨ ਅਧਿਕਾਰੀ
ਇਸ ਸਬੰਧੀ ਜਦੋਂ ਡਿਊਟੀ ਲਗਾਉਣ ਵਾਲੇ ਸਿੱਖਿਆ ਅਧਿਕਾਰੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸਬੰਧਤ ਚੋਣ ਅਧਿਕਾਰੀ ਦੇ ਹੁਕਮ ਪ੍ਰਾਪਤ ਹੋਣ ਕਾਰਨ ਅਧਿਆਪਕਾਂ ਨੂੰ ਚੋਣ ਡਿਊਟੀ ’ਤੇ ਜਾਣ ਲਈ ਕਿਹਾ ਗਿਆ ਹੈ। ਉਨ੍ਹਾਂ ਵੱਲੋਂ ਕੋਈ ਡਿਊਟੀ ਨਹੀਂ ਲਗਾਈ ਗਈ ਹੈ।
ਕਿਸ ਸਕੂਲ ਦੇ ਕਿੰਨੇ ਅਧਿਆਪਕਾਂ ਦੀ ਬੀ. ਐੱਲ. ਓ. ਦੀ ਡਿਊਟੀ ਲਗਾਈ
ਸਰਕਾਰੀ ਪ੍ਰਾਇਮਰੀ ਸਕੂਲ ਬਾਜੜਾ 3, ਸਰਕਾਰੀ ਪ੍ਰਾਇਮਰੀ ਸਕੂਲ ਬ੍ਰਾਂਚ ਬਿਜਲੀ ਘਰ 2, ਸਰਕਾਰੀ ਪ੍ਰਾਇਮਰੀ ਸਕੂਲ ਆਈ. ਆਈ. ਏ. ਹੀਰਾਨਗਰ 1, ਸਰਕਾਰੀ ਪ੍ਰਾਇਮਰੀ ਸਕੂਲ ਇੰਦਰਾਪੁਰੀ 2, ਸਰਕਾਰੀ ਪ੍ਰਾਇਮਰੀ ਸਕੂਲ ਇੰਦਰਾ ਕਾਲੋਨੀ 2, ਸਰਕਾਰੀ ਪ੍ਰਾਇਮਰੀ ਸਕੂਲ ਜਹਾਂਗੀਰਪੁਰੀ 1, ਸਰਕਾਰੀ ਪ੍ਰਾਇਮਰੀ ਸਕੂਲ ਜਮਾਲਪੁਰ ਅਵਾਣਾ 4, ਸਰਕਾਰੀ ਪ੍ਰਾਇਮਰੀ ਸਕੂਲ ਜਮਾਲਪੁਰ ਲੇਲੀ 1, ਸਰਕਾਰੀ ਪ੍ਰਾਇਮਰੀ ਸਕੂਲ ਕੈਲਾਸ਼ ਨਗਰ 5, ਸਰਕਾਰੀ ਪ੍ਰਾਇਮਰੀ ਸਕੂਲ ਕਾਰਾਬਾਰਾ 2, ਸਰਕਾਰੀ ਪ੍ਰਾਇਮਰੀ ਸਕੂਲ ਕੁਲੀਏਵਾਲ 3, ਸਰਕਾਰੀ ਪ੍ਰਾਇਮਰੀ ਸਕੂਲ ਮੰਗਲੀ ਟਾਂਡਾ 2, ਸਰਕਾਰੀ ਪ੍ਰਾਇਮਰੀ ਸਕੂਲ ਮੋਤੀ ਨਗਰ 3, ਸਰਕਾਰੀ ਪ੍ਰਾਇਮਰੀ ਸਕੂਲ ਮੁੰਡੀਆ ਕਲਾਂ 2, ਸਰਕਾਰੀ ਪ੍ਰਾਇਮਰੀ ਸਕੂਲ ਮੁੰਡੀਆ ਖੁਰਦ 1, ਸਰਕਾਰੀ ਪ੍ਰਾਇਮਰੀ ਸਕੂਲ ਨਿਊ ਸੁਭਾਸ਼ ਨਗਰ 4, ਸਰਕਾਰੀ ਪ੍ਰਾਇਮਰੀ ਸਕੂਲ ਸਤੀ ਸੁਦਾ 2, ਸਰਕਾਰੀ ਪ੍ਰਾਇਮਰੀ ਸਕੂਲ ਸੇਖੇਵਾਲ 9, ਸਰਕਾਰੀ ਪ੍ਰਾਇਮਰੀ ਸਕੂਲ ਸੁਖਦੇਵ ਨਗਰ 4, ਸਰਕਾਰੀ ਪ੍ਰਾਇਮਰੀ ਸਕੂਲ ਸੂਸਾਂ ਵਾਲਾ 3, ਸਰਕਾਰੀ ਪ੍ਰਾਇਮਰੀ ਸਕੂਲ ਤਾਜਪੁਰ ਬੇਟ 2, ਸਰਕਾਰੀ ਪ੍ਰਾਇਮਰੀ ਸਕੂਲ ਤਰਫ-ਗੇਹਲੇਵਾਲ 1, ਸਰਕਾਰੀ ਪ੍ਰਾਇਮਰੀ ਸਕੂਲ ਦਾਦਾ 1 ਅਤੇ ਸਰਕਾਰੀ ਪ੍ਰਾਇਮਰੀ ਸਕੂਲ ਬ੍ਰਹਮਪੁਰੀ 1 ।
ਇਹ ਵੀ ਪੜ੍ਹੋ : ਇਸ ਵਾਰ ਘੱਟ ਹੋਵੇਗਾ ਠੰਡ ਦਾ ਅਹਿਸਾਸ, ਮੌਸਮ ਵਿਭਾਗ ਨੇ ਅਪਨਾਈ ਨਵੀਂ ਰਣਨੀਤੀ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਰਾਜਸਥਾਨ ’ਚ ਵੀ ਪਹੁੰਚੀ ਪੰਜਾਬ ਕੇਸਰੀ ਦੀ ਰਾਹਤ ਮੁਹਿੰਮ, ਜੈਸਲਮੇਰ ’ਚ ਵੰਡੀ ਗਈ 626ਵੇਂ ਟਰੱਕ ਦੀ ਸਮੱਗਰੀ
NEXT STORY