Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, JUN 27, 2026

    11:52:57 PM

  • earthquake in chandigarh punjab

    ਪੰਜਾਬ ਸਣੇ ਉੱਤਰ ਭਾਰਤ 'ਚ ਭੂਚਾਲ ਦੇ ਤੇਜ਼ ਝਟਕਿਆਂ...

  • will change from 1st july this rule will affect every person in the country

    EPFO ਤੋਂ ਲੈ ਕੇ ਕ੍ਰੈਡਿਟ ਕਾਰਡ ਤੱਕ... 4 ਦਿਨ...

  • using png will also be able to get their lpg gas connection back

    ਹੁਣ PNG ਦੀ ਵਰਤੋਂ ਕਰਨ ਵਾਲਿਆਂ ਨੂੰ ਵੀ ਵਾਪਸ ਮਿਲ...

  • electricity consumers electricity department

    ਬਿਜਲੀ ਖਪਤਕਾਰਾਂ ਨੂੰ ਖ਼ੁਸ਼ਖ਼ਬਰੀ, ਲਿਆ ਗਿਆ ਇਹ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Ludhiana
  • ਅੰਤਰਜਾਤੀ ਵਿਆਹ ਕਰਨ ਵਾਲੇ ਜੋੜੇ ਨਾਲ ਘਰਦਿਆਂ ਨੇ ਵੈਰ ਕਮਾਇਆ, ਦੋਹਾਂ ਨੂੰ ਵੱਖ ਕਰਨ ਲਈ ਖੇਡੀ ਵੱਡੀ ਚਾਲ

PUNJAB News Punjabi(ਪੰਜਾਬ)

ਅੰਤਰਜਾਤੀ ਵਿਆਹ ਕਰਨ ਵਾਲੇ ਜੋੜੇ ਨਾਲ ਘਰਦਿਆਂ ਨੇ ਵੈਰ ਕਮਾਇਆ, ਦੋਹਾਂ ਨੂੰ ਵੱਖ ਕਰਨ ਲਈ ਖੇਡੀ ਵੱਡੀ ਚਾਲ

  • Edited By Babita,
  • Updated: 06 Oct, 2020 11:04 AM
Ludhiana
intercaste marriage case
  • Share
    • Facebook
    • Tumblr
    • Linkedin
    • Twitter
  • Comment

ਲੁਧਿਆਣਾ (ਜ.ਬ.) : ਮਹਾਨਗਰ ਦੇ ਹਲਕਾ ਪੂਰਬੀ ਇਲਾਕੇ 'ਚ ਅੰਤਰਜਾਤੀ ਵਿਆਹ ਤੋਂ ਦੁਖੀ ਕੁੜੀ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਅਗਵਾ ਕਰ ਲਿਆ, ਜਿਸ ਨੇ ਕੁਝ ਦਿਨ ਪਹਿਲਾਂ ਇਕ ਹਿੰਦੂ ਮੁੰਡੇ ਨਾਲ ਪ੍ਰੇਮ ਵਿਆਹ ਕੀਤਾ ਸੀ, ਜਦੋਂ ਕਿ ਕੁੜੀ ਮੁਹੰਮਦਨ ਭਾਈਚਾਰੇ ਨਾਲ ਸਬੰਧਿਤ ਸੀ। ਇੰਨਾ ਹੀ ਨਹੀਂ, ਅਗਵਾ ਤੋਂ ਪਹਿਲਾਂ ਉਸ ਦੇ ਪਤੀ ਨੂੰ ਵੀ ਬੇਰਹਿਮੀ ਨਾਲ ਕੁੱਟਿਆ ਗਿਆ। ਉਸ ਦਾ ਮੋਬਾਇਲ ਅਤੇ ਨਕਦੀ ਵੀ ਖੋਹ ਲਈ ਗਈ। ਪਤੀ ਦਾ ਦੋਸ਼ ਹੈ ਕਿ ਉਸ ਦੇ ਸਹੁਰੇ ਉਨ੍ਹਾਂ ਦੇ ਪ੍ਰੇਮ ਵਿਆਹ ਖ਼ਿਲਾਫ਼ ਸਨ, ਜਿਨ੍ਹਾਂ ਨੇ ਝੂਠੀ ਸ਼ਾਨ ਦੀ ਖਾਤਰ ਇਸ ਕਾਂਡ ਨੂੰ ਯੋਜਨਾਬੱਧ ਢੰਗ ਨਾਲ ਅੰਜਾਮ ਦਿੱਤਾ ਹੈ।

PunjabKesari

ਪਹਿਲਾਂ ਤਾਂ ਪੁਲਸ ਕੇਸ ਨੂੰ ਰਫਾ-ਦਫਾ ਕਰਨ 'ਚ ਲੱਗ ਗਈ ਪਰ ਜਦੋਂ ਇਲਾਕੇ ਦੇ ਕੁੱਝ ਪਤਵੰਤਿਆਂ ਨੇ ਦਖ਼ਲ ਦਿੱਤਾ ਤਾਂ ਉਹ ਹਰਕਤ 'ਚ ਆਈ, ਜਿਸ ਤੋਂ ਬਾਅਦ ਟਿੱਬਾ ਪੁਲਸ ਨੇ ਅਗਵਾ ਕੁੜੀ ਦੇ ਮਾਤਾ-ਪਿਤਾ ਅਤੇ ਚਾਚੇ ਸਮੇਤ 6 ਵਿਅਕਤੀਆਂ ’ਤੇ ਅਗਵਾ, ਕੁੱਟਮਾਰ ਅਤੇ ਚੋਰੀ ਦਾ ਕੇਸ ਦਰਜ ਕਰ ਕੇ ਕੇਸ ਦੀ ਛਾਣਬੀਨ ਸ਼ੁਰੂ ਕਰ ਦਿੱਤੀ ਪਰ ਘਟਨਾ ਤੋਂ ਇਕ ਹਫ਼ਤਾ ਬੀਤ ਜਾਣ ’ਤੇ ਨਾ ਤਾ ਕਿਸੇ ਮੁਲਜ਼ਮ ਦੀ ਗ੍ਰਿਫ਼ਤਾਰੀ ਹੋਈ ਅਤੇ ਨਾ ਪੁਲਸ ਕੁੜੀ ਦਾ ਕੋਈ ਸੁਰਾਗ ਲਗਾ ਸਕੀ ਹੈ। ਦਰਜ ਕੇਸ ਮੁਤਾਬਕ ਚੰਦਰਲੋਕ ਕਾਲੋਨੀ ਦਾ ਰਹਿਣ ਵਾਲਾ 32 ਸਾਲਾ ਪੀੜਤ ਪਵਨ ਕੁਮਾਰ ਇਕ ਜਿੰਮ ਚਲਾਉਂਦਾ ਹੈ।

ਕੁੱਝ ਸਮਾਂ ਪਹਿਲਾਂ ਮਾਇਆਪੁਰੀ ਦੇ ਨਿਊ ਪੰਜਾਬੀ ਬਾਗ ਦੀ ਰਹਿਣ ਵਾਲੀ ਸੋਫੀਆ ਉਰਫ਼ ਸੋਨੀਆ ਨਾਲ ਉਸ ਨੂੰ ਪਿਆਰ ਹੋ ਗਿਆ, ਜੋ ਕਿ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਸਹਾਰਨਪੁਰ ਦੇ ਇਸਲਾਮ ਨਗਰ ਦੀ ਰਹਿਣ ਵਾਲੀ ਹੈ। ਉਹ ਦੋਵੇਂ ਵਿਆਹ ਕਰਨਾ ਚਾਹੁੰਦੇ ਸਨ ਪਰ ਵੱਖ-ਵੱਖ ਜਾਤਾਂ ਦੇ ਹੋਣ ਕਾਰਨ ਸੋਫੀਆ ਦੇ ਮਾਤਾ-ਪਿਤਾ ਇਸ ਵਿਆਹ ਦੇ ਖ਼ਿਲਾਫ਼ ਸਨ। ਸੋਫੀਆ ਮੁਹੰਮਦਨ ਭਾਈਚਾਰੇ ਨਾਲ ਸਬੰਧਿਤ ਸੀ, ਜਦੋਂ ਕਿ ਪਵਨ ਹਿੰਦੂ ਹੈ। ਬਾਵਜੂਦ ਇਸ ਦੇ ਸੋਫੀਆ ਨੇ ਆਪਣੇ ਪਰਿਵਾਰ ਵਾਲਿਆਂ ਖ਼ਿਲਾਫ਼ ਜਾ ਕੇ ਪਵਨ ਨਾਲ ਤਾਜਪੁਰ ਰੋਡ ਦੇ ਗੁਰਦੁਆਰਾ ਸਾਹਿਬ 'ਚ ਸਿੱਖ ਰੀਤਾਂ ਮੁਤਾਬਕ ਪਵਨ ਨਾਲ ਵਿਆਹ ਕਰ ਲਿਆ ਅਤੇ ਸੁਰੱਖਿਆ ਲਈ ਅਦਾਲਤ 'ਚ ਪਟੀਸ਼ਨ ਦਾਇਰ ਕਰ ਦਿੱਤੀ ਪਰ ਬਾਅਦ 'ਚ ਸੋਫੀਆ ਦੇ ਪਰਿਵਾਰ ਵਾਲਿਆਂ ਵੱਲੋਂ ਉਨ੍ਹਾਂ ਦੇ ਵਿਆਹ ’ਤੇ ਸਹਿਮਤੀ ਜਤਾਉਣ ’ਤੇ ਪਟੀਸ਼ਨ ’ਤੇ ਕਾਰਵਾਈ ਬੰਦ ਕਰਵਾ ਦਿੱਤੀ, ਜਿਸ ਤੋਂ ਬਾਅਦ ਮੁਲਜ਼ਮਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ।
ਸੁਪਨੇ ’ਚ ਵੀ ਨਹੀਂ ਸੋਚਿਆ ਸੀ ਕਿ ਇੰਨੀ ਵੱਡੀ ਸਾਜ਼ਿਸ਼ ਰਚੀ ਹੈ
ਪਵਨ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਸੋਫੀਆ ਦੇ ਮਾਤਾ-ਪਿਤਾ ’ਚ ਇਕਦਮ ਬਦਲਿਆ ਵਰਤਾਅ ਦੇਖ ਕੇ ਉਹ ਕਾਫੀ ਹੱਦ ਤੱਕ ਆਸਵੰਦ ਹੋ ਗਿਆ ਕਿ ਹੁਣ ਸਭ ਕੁਝ ਠੀਕ ਹੋ ਗਿਆ ਹੈ ਅਤੇ ਸੋਫੀਆ ਦੇ ਮਾਤਾ-ਪਿਤਾ ਨੇ ਦੋਵਾਂ ਨੂੰ ਕਬੂਲ ਲਿਆ ਹੈ ਪਰ ਉਸ ਦੀ ਇਹ ਸੋਚ ਬਾਅਦ 'ਚ ਗਲਤ ਸਾਬਿਤ ਹੋਈ। ਉਸ ਨੇ ਕਦੇ ਸੁਪਨੇ 'ਚ ਵੀ ਨਹੀਂ ਸੋਚਿਆ ਸੀ ਕਿ ਇਸ ਸਭ ਦੇ ਪਿੱਛੇ ਦੋਵਾਂ ਨੂੰ ਵੱਖਰਾ ਕਰਨ ਦੀ ਮੁਲਜ਼ਮਾਂ ਵੱਲੋਂ ਇਕ ਬਹੁਤ ਵੱਡੀ ਸਾਜ਼ਿਸ਼ ਰਚੀ ਜਾ ਰਹੀ ਹੈ। ਉਸ ਨੇ ਦੱਸਿਆ ਕਿ ਪਿਛਲੇ ਮਹੀਨੇ ਦੀ 26 ਸਤੰਬਰ ਨੂੰ ਉਸ ਦੀ ਸੱਸ ਉਸ ਦੇ ਘਰ ਆ ਕੇ ਸ਼ਗਨ ਦੇ ਕੇ ਗਈ ਅਤੇ ਨਾਲ ਹੀ ਰਾਤ ਦੀ ਰੋਟੀ ਦਾ ਸੱਦਾ ਦੇ ਕੇ ਗਈ। 2 ਦਿਨ ਬਾਅਦ ਉਹ ਅਤੇ ਸੋਫੀਆ ਖੁਸ਼ੀ-ਖੁਸ਼ੀ ਰਾਤ 11 ਵਜੇ ਸੋਫੀਆ ਦੇ ਪੇਕੇ ਗਏ। ਉੱਥੇ ਸੋਫੀਆ ਦੇ ਮਾਤਾ-ਪਿਤਾ ਅਤੇ ਚਾਚੇ ਤੋਂ ਇਲਾਵਾ 3 ਵਿਅਕਤੀ ਹੋਰ ਸਨ। ਸੱਸ ਨੇ ਉਸ ਨੂੰ ਕੋਲਡ ਡਰਿੰਕ ਦਿੱਤੀ। ਉਸ ਨੇ ਕੁਝ ਘੁੱਟ ਹੀ ਪੀਤੇ ਸਨ ਕਿ ਅਚਾਨਕ ਉਸ ਦਾ ਸਹੁਰਾ ਮੁਹੰਮਦ ਰਿਹਾਨ ਇਹ ਕਹਿ ਕੇ ਲਲਕਾਰਦਾ ਹੋਇਆ ਉਸ ’ਤੇ ਟੁੱਟ ਪਿਆ ਕਿ ਇਸ ਨੇ ਉਨ੍ਹਾਂ ਦੀ ਧੀ ਨੂੰ ਘਰੋਂ ਭਜਾ ਕੇ ਵਿਆਹ ਕੀਤਾ ਹੈ, ਅੱਜ ਇਸ ਨੂੰ ਮਜ਼ਾ ਚਖਾ ਦਿਓ। ਸੱਸ ਚੀਕਦੀ ਰਹੀ ਕਿ ਅੱਜ ਜਿਊਂਦਾ ਨਹੀਂ ਛੱਡਣਾ। ਫਿਰ ਸੋਫੀਆ ਦੇ ਚਾਚੇ ਨੇ ਪਿੱਛੋਂ ਲੋਹੇ ਦੀ ਰਾਡ ਨਾਲ ਉਸ ਦੇ ਸਿਰ ’ਤੇ ਵਾਰ ਕਰ ਦਿੱਤਾ ਅਤੇ ਸੱਸ ਸਮੇਤ ਉਥੇ ਮੌਜੂਦ ਹੋਰਨਾਂ ਮੁਲਜ਼ਮਾਂ ਨੇ ਉਸ ਨੂੰ ਬੇਰਹਿਮੀ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਸੋਫੀਆ ਬਚਾਅ ਲਈ ਆਈ ਤਾਂ ਮੁਲਜ਼ਮਾਂ ਨੇ ਉਸ ਦੀ ਬਾਂਹ ਫੜ੍ਹ ਕੇ ਮਰੋੜ ਦਿੱਤੀ ਅਤੇ ਉਸ ਦੇ ਮੂੰਹ ’ਤੇ ਰੁਮਾਲ ਰੱਖ ਕੇ ਧੱਕਦੇ ਹੋਏ ਥੱਲੇ ਲੈ ਗਏ।
ਸਿਰ ’ਤੇ ਸੱਟ ਲੱਗਣ ਕਾਰਨ ਹੋਇਆ ਬੇਹੋਸ਼
ਪੀੜਤ ਨੇ ਦੱਸਿਆ ਕਿ ਸਿਰ 'ਚ ਸੱਟ ਲੱਗਣ ਕਾਰਨ ਉਸ ਦੀਆਂ ਅੱਖਾਂ ਅੱਗੇ ਹਨ੍ਹੇਰਾ ਛਾ ਗਿਆ ਸੀ ਅਤੇ ਉਹ ਕੁੱਝ ਪਲ ਲਈ ਬੇਹੋਸ਼ ਹੋ ਗਿਆ। ਕਰੀਬ 5 ਮਿੰਟ ਬਾਅਦ ਜਦੋਂ ਉਸ ਨੂੰ ਹੋਸ਼ ਆਇਆ ਤਾਂ ਉਸ ਨੇ ਪਾਇਆ ਕਿ ਉਸ ਦਾ ਮੋਬਾਇਲ, ਜੇਬ 'ਚ ਪਈ ਨਕਦੀ 12000 ਰੁਪਏ ਅਤੇ ਹੋਰ ਸਮਾਨ ਗਾਇਬ ਹੈ। ਉਹ ਕਿਸੇ ਤਰ੍ਹਾਂ ਪੌੜੀਆਂ ਉੱਤਰ ਕੇ ਥੱਲੇ ਆਇਆ ਤਾਂ ਮੁਲਜ਼ਮ ਉਸ ਦੀ ਪਤਨੀ ਨੂੰ ਸਫੇਦ ਰੰਗ ਦੀ ਸਵਿੱਫਟ ਕਾਰ ’ਚ ਜ਼ਬਰਦਸਤੀ ਪਾ ਕੇ ਲੈ ਗਏ।
ਮਦਦ ਲਈ ਦੋਸਤ ਬੁਲਾਇਆ
ਪਵਨ ਨੇ ਦੱਸਿਆ ਕਿ ਉਸ ਨੇ ਮਦਦ ਲਈ ਆਪਣੇ ਦੋਸਤ ਹਰਪ੍ਰੀਤ ਸਹਾਰਨ ਨੂੰ ਘਰ ਬੁਲਾਇਆ, ਉਦੋਂ ਤੱਕ ਉੱਥੇ ਕਾਫੀ ਲੋਕ ਆ ਚੁੱਕੇ ਸਨ। ਹਰਪ੍ਰੀਤ ਨੇ ਉਸ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ ਪਹੁੰਚਾਇਆ, ਜਿੱਥੇ ਇਲਾਜ ਤੋਂ ਬਾਅਦ ਉਸ ਨੂੰ ਛੁੱਟੀ ਦੇ ਦਿੱਤੀ ਗਈ। ਇਸ ਤੋਂ ਬਾਅਦ ਉਸ ਨੇ ਪੁਲਸ ਨੂੰ ਇਸ ਦੀ ਸ਼ਿਕਾਇਤ ਕੀਤੀ।
ਲਗਾਤਾਰ ਲਗਾਉਂਦਾ ਰਿਹਾ ਥਾਣੇ ਦੇ ਚੱਕਰ
ਪੀੜਤ ਨੇ ਦੱਸਿਆ ਕਿ ਘਟਨਾ ਵਾਲੀ ਰਾਤ ਨੂੰ ਹੀ ਉਸ ਨੇ ਪੁਲਸ ਦੇ ਕੋਲ ਆਪਣੀ ਸ਼ਿਕਾਇਤ ਦਿੱਤੀ ਸੀ ਪਰ ਉਹ ਕਾਰਵਾਈ ਦੇ ਨਾਂ ’ਤੇ ਟਾਲ-ਮਟੋਲ ਕਰਦੀ ਰਹੀ। ਕਦੇ ਪੁਲਸ ਉਸ ਨੂੰ ਕਹਿੰਦੀ ਰਹੀ ਕਿ ਇਹ ਉਸ ਦਾ ਘਰੇਲੂ ਮਾਮਲਾ ਹੈ, ਕਾਰਵਾਈ ਨਹੀਂ ਬਣਦੀ। ਜੇਕਰ ਕਾਰਵਾਈ ਹੋਈ ਵੀ ਤਾਂ ਹਲਕੀਆਂ ਧਾਰਾਵਾਂ ਤਹਿਤ ਹੋਵੇਗੀ। ਪੁਲਸ ਦੇ ਇਸ ਰਵੱਈਏ ਨੂੰ ਦੇਖਦੇ ਹੋਏ ਉਹ ਇਲਾਕਾ ਕੌਂਸਲਰ ਅਤੇ ਹੋਰ ਪਤਵੰਤਿਆਂ ਨੂੰ ਜਾ ਕੇ ਮਿਲਿਆ, ਜਿਨ੍ਹਾਂ ਦੇ ਦਖ਼ਲ ਤੋਂ ਬਾਅਦ ਪੁਲਸ ਉਸ ਦੀ ਸੁਣਵਾਈ ਕਰਨ ’ਤੇ ਰਾਜ਼ੀ ਹੋਈ।
ਕਤਲ ਨਾ ਕਰ ਦਿੱਤਾ ਜਾਵੇ
ਪਵਨ ਦਾ ਕਹਿਣਾ ਹੈ ਕਿ ਉਸ ਦੀ ਪਤਨੀ ਨੂੰ ਅਗਵਾ ਹੋਏ 7 ਦਿਨ ਹੋ ਚੁੱਕੇ ਹਨ ਪਰ ਅਜੇ ਤੱਕ ਉਸ ਦਾ ਕੋਈ ਸੁਰਾਗ ਨਹੀਂ ਲੱਗਾ। ਉਸ ਨੂੰ ਸ਼ੱਕ ਹੈ ਕਿ ਕਿਤੇ ਉਸ ਦੀ ਪਤਨੀ ਦਾ ਕਤਲ ਨਾ ਕਰ ਦਿੱਤਾ ਜਾਵੇ। ਉਸ ਨੇ ਉੱਚ ਅਧਿਕਾਰੀਆਂ ਨੂੰ ਜਲਦ ਤੋਂ ਜਲਦ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਪਵਨ ਪਹਿਲਾਂ ਆਪਣੇ ਪੱਧਰ ’ਤੇ ਛਾਣਬੀਨ ਕਰਦਾ ਰਿਹਾ ਪਰ ਜਦੋਂ ਉਸ ਨੂੰ ਸੋਫੀਆ ਦਾ ਕੋਈ ਸੁਰਾਗ ਨਾ ਲੱਗਾ ਤਾਂ ਉਹ ਪੁਲਸ ਕੋਲ ਆਇਆ।


 

  • Intercaste Marriage
  • Girl
  • Kidnapped
  • Boy
  • Beaten
  • ਅੰਤਰਜਾਤੀ ਵਿਆਹ
  • ਕੁੜੀ
  • ਅਗਵਾ
  • ਮੁੰਡਾ
  • ਕੁੱਟਮਾਰ

ਰੇਲ ਪਟੜੀਆਂ ਦੇ ਨੇੜੇ ਦਰੱਖਤ ਨਾਲ ਲਟਕਦੀ ਮਿਲੀ ਲਾਸ਼, ਫੈਲੀ ਸਨਸਨੀ

NEXT STORY

Stories You May Like

  • banks are concerned about nri customers
    NRI ਗਾਹਕਾਂ ਨੂੰ ਲੈ ਕੇ ਚਿੰਤਾ 'ਚ ਬੈਂਕ, ਗਾਹਕਾਂ ਨੂੰ ਆਕਰਸ਼ਿਤ ਕਰਨ ਦੀ ਦੌੜ ਹੋਈ ਤੇਜ਼
  • dog   selfie  girls  animal lovers  gurugram
    3700 ਕਿਲੋਮੀਟਰ ਪੈਦਲ ਯਾਤਰਾ ਕਰਨ ਵਾਲੇ Dog ਨੂੰ ਮਿਲਣ ਲਈ ਲੱਗੀ ਭੀੜ, ਕੁੜੀਆਂ ਨੇ ਲਈਆਂ ਸੈਲਫੀਆਂ
  • big success of amritsar police
    ਅੰਮ੍ਰਿਤਸਰ ਪੁਲਸ ਦੀ ਵੱਡੀ ਸਫਲਤਾ, ਕੋਲਡ ਡਰਿੰਕ ਚੋਰੀ ਕਰਨ ਵਾਲੇ ਦੋ ਡਰਾਈਵਰ ਕਾਬੂ
  • electricity meters pspcl power quality
    ਪੰਜਾਬ : ਬਿਜਲੀ ਵਾਲੇ ਮੀਟਰਾਂ ਨੂੰ ਲੈ ਕੇ ਵੱਡਾ ਖ਼ੁਲਾਸਾ, ਹੈਰਾਨ ਕਰਨ ਵਾਲੀ ਰਿਪੋਰਟ ਆਈ ਸਾਹਮਣੇ
  • case registered against in laws who harassed woman for dowry
    ਔਰਤ ਨੂੰ ਦਾਜ ਲਈ ਤੰਗ ਕਰਨ ਵਾਲੇ ਸਹੁਰਾ ਪਰਿਵਾਰ ਖ਼ਿਲਾਫ਼ ਮਾਮਲਾ ਦਰਜ
  • modi in europe
    ਭਾਰਤ ਨੂੰ ਅੱਜ ਤੇਜ਼ੀ ਨਾਲ ਪ੍ਰਦਰਸ਼ਨ ਕਰਨ ਵਾਲੇ ਦੇਸ਼ ਵਜੋਂ ਦੇਖਿਆ ਜਾ ਰਿਹਾ ਹੈ
  • who won in issuing credit cards among sbi  icici or hdfc
    Credit Card ਜਾਰੀ ਕਰਨ 'ਚ SBI, ICICI ਜਾਂ HDFC 'ਚੋਂ ਕਿਸ ਨੇ ਮਾਰੀ ਬਾਜ਼ੀ, ਜਾਣੋ 2026 ਦੇ ਅੰਕੜੇ
  • migrant labour brutally murdered his wife
    ਹਾਜੀਪੁਰ 'ਚ ਭੱਠੇ 'ਤੇ ਕੰਮ ਕਰਨ ਵਾਲੇ ਪ੍ਰਵਾਸੀ ਮਜ਼ਦੂਰ ਨੇ ਪਤਨੀ ਦਾ ਬੇਰਹਿਮੀ ਨਾਲ ਕੀਤਾ ਕਤਲ
  • earthquake in chandigarh punjab
    ਪੰਜਾਬ ਸਣੇ ਉੱਤਰ ਭਾਰਤ 'ਚ ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ
  • doni ball gang member arrested with weapons in jalandhar
    ਜਲੰਧਰ 'ਚ ਡੋਨੀ ਬਲ ਗੈਂਗ ਦੇ 2 ਮੈਂਬਰ ਹਥਿਆਰਾਂ ਸਮੇਤ ਗ੍ਰਿਫ਼ਤਾਰ
  • fire broke out in a moving vehicle on the highway in jalandhar
    ਜਲੰਧਰ 'ਚ ਹਾਈਵੇਅ 'ਤੇ ਚੱਲਦੀ ਕਾਰ ਨੂੰ ਲੱਗੀ ਅੱਗ, ਡਰਾਈਵਰਾਂ ਨੇ ਭੱਜ ਕੇ ਬਚਾਈ...
  • electricity consumers electricity department
    ਬਿਜਲੀ ਖਪਤਕਾਰਾਂ ਨੂੰ ਖ਼ੁਸ਼ਖ਼ਬਰੀ, ਲਿਆ ਗਿਆ ਇਹ ਵੱਡਾ ਫ਼ੈਸਲਾ
  • weather will change in punjab on july 1
    ਪੰਜਾਬ 'ਚ 1 ਜੁਲਾਈ ਨੂੰ ਬਦਲੇਗਾ ਮੌਸਮ, 15 ਜ਼ਿਲ੍ਹਿਆਂ 'ਚ ਅਲਰਟ ਜਾਰੀ
  • man dies after getting electrocuted while lighting a lantern in jalandhar
    ਜਲੰਧਰ 'ਚ ਲੈਂਟਰ ਪਾਉਂਦੇ ਸਮੇਂ ਕਰੰਟ ਲੱਗਣ ਕਾਰਨ ਵਿਅਕਤੀ ਦੀ ਮੌਤ
  • daljit cheema on jagbani
    ਅਕਾਲੀ-ਭਾਜਪਾ ਗੱਠਜੋੜ ਬਾਰੇ ਸਮਾਂ ਹੀ ਦੱਸੇਗਾ : ਡਾ. ਦਲਜੀਤ ਸਿੰਘ ਚੀਮਾ
  • major firing outside chawla mobile point in jalandhar
    ਜਲੰਧਰ: ਚਾਵਲਾ ਮੋਬਾਇਲ ਪੁਆਇੰਟ ਬਾਹਰ ਗੋਲ਼ੀਆਂ ਚੱਲਣ ਦੇ ਮਾਮਲੇ 'ਚ ਵੱਡੀ ਅਪਡੇਟ!...
Trending
Ek Nazar
heavy vehicle movement banned on banga mukandpur road

ਨਵਾਂਸ਼ਹਿਰ 'ਚ ਇਨ੍ਹਾਂ ਵਾਹਨਾਂ 'ਤੇ 25 ਅਗਸਤ ਤੱਕ ਲੱਗੀ ਵੱਡੀ ਪਾਬੰਦੀ, ਸਖ਼ਤ...

has hardik pandya really secretly married mahika sharma

ਹਾਰਦਿਕ ਪੰਡਯਾ ਨੇ ਚੁੱਪ-ਚੁਪੀਤੇ ਕਰਵਾ ਲਿਆ ਵਿਆਹ ? ਮਾਹਿਕਾ ਨੇ ਸਿੰਦੂਰ ਨਾਲ ਭਰੀ...

veteran filmmaker k  bhagyaraj passes away at 73

ਦਿੱਗਜ ਐਕਟਰ-ਡਾਇਰੈਕਟਰ ਦੀ ਹਾਰਟ ਅਟੈਕ ਕਾਰਨ ਮੌਤ ! 73 ਸਾਲ ਦੀ ਉਮਰ 'ਚ ਲਏ...

horrific collision between high speed car and scooter

ਤੇਜ਼ ਰਫਤਾਰ ਕਾਰ ਤੇ ਸਕੂਟਰੀ ਵਿਚਾਲੇ ਭਿਆਨਕ ਟੱਕਰ, ਮਾਸੂਮ ਕੁੜੀ ਦੀ ਮੌਕੇ 'ਤੇ...

heavy rain next 6 days monsoon

ਅਗਲੇ 6 ਦਿਨ ਭਾਰੀ! ਬਦਲੇਗਾ ਮੌਸਮ ਦਾ ਮਿਜਾਜ਼, 16 ਸੂਬਿਆਂ 'ਚ ਤੇਜ਼...

freedom to travel to any country without a visa

ਬਿਨਾਂ Visa ਦੇ ਕਿਸੇ ਵੀ ਦੇਸ਼ ਜਾ ਸਕਦਾ ਇਕ ਸ਼ਖਸ! ਤੁਹਾਨੂੰ ਪਤਾ ਹੈ ਕੌਣ

mother daughter throat

ਘਰੇਲੂ ਝਗੜੇ ਨੇ ਧਾਰਿਆ ਖੂਨੀ ਰੂਪ: ਮਾਂ ਨੇ ਆਪਣੀ ਧੀ ਦਾ ਕੀਤਾ ਕਤਲ, ਫਿਰ ਖੁਦ...

son gave his own father  s betel nut to get a government job

ਸਰਕਾਰੀ ਨੌਕਰੀ ਲੈਣ ਲਈ ਪੁੱਤ ਨੇ ਦੇ'ਤੀ ਆਪਣੇ ਹੀ ਪਿਓ ਦੀ ਸੁਪਾਰੀ! ਹੈਰਾਨ ਕਰ...

veteran actor passes away

ਮਸ਼ਹੂਰ ਸ਼ੋਅ 'ਸ਼ਕਤੀਮਾਨ' 'ਚ ਨਜ਼ਰ ਆ ਚੁੱਕੇ ਦਿੱਗਜ ਅਦਾਕਾਰ ਦਾ ਦਿਹਾਂਤ

gold silver price

ਮੂਧੇ ਮੂੰਹ ਡਿੱਗੀਆਂ ਸੋਨੇ ਦੀਆਂ ਕੀਮਤਾਂ ! 16,000 ਤੱਕ ਹੋ ਗਿਆ ਸਸਤਾ, ਜਾਣੋ ਹੁਣ...

wife talking another man phone night character

'ਪਤਨੀ ਰਾਤ ਨੂੰ ਕਿਸੇ ਬੰਦੇ ਨਾਲ ਗੱਲ ਕਰੇ ਤਾਂ ਚਰਿੱਤਰ ’ਤੇ ਸ਼ੱਕ ਨਹੀਂ ਕਰ...

amitabh  s heroine quits acting and sells chicken

ਐਕਟਿੰਗ ਛੱਡ ਚਿਕਨ ਵੇਚ ਰਹੀ ਅਮਿਤਾਭ ਦੀ ਹੀਰੋਇਨ

this famous actress had her leg amputated at the age of 15

15 ਸਾਲ ਦੀ ਉਮਰ 'ਚ ਕੱਟਣੀ ਪਈ ਸੀ ਇਸ ਮਸ਼ਹੂਰ ਅਦਾਕਾਰਾ ਦੀ ਲੱਤ, ਫਿਰ ਇੰਝ ਬਣੀ...

making passport has become expensive

ਪਾਸਪੋਰਟ ਬਣਵਾਉਣਾ ਹੋ ਗਿਆ ਮਹਿੰਗਾ ! ਕੇਂਦਰ ਸਰਕਾਰ ਨੇ ਵਧਾਈ ਫੀਸ, ਜਾਣੋ ਹੁਣ...

heavy rains expected for next 3 4 days

ਅਗਲੇ 3-4 ਦਿਨ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ...

good news for lpg customers government removed all restrictions on supply

LPG ਗਾਹਕਾਂ ਲਈ Good News ! ਸਰਕਾਰ ਨੇ ਸਪਲਾਈ 'ਤੇ ਲੱਗੀਆਂ ਸਾਰੀਆਂ ਪਾਬੰਦੀਆਂ...

property in saudi arabia

ਸਾਊਦੀ ਅਰਬ ਤੋਂ ਭਾਰਤੀਆਂ ਲਈ ਚੰਗੀ ਖ਼ਬਰ, ਜਾਇਦਾਦ ਖਰੀਦਣਾ ਹੋਇਆ ਸੌਖਾ; ਨਵਾਂ...

teesta river

ਚੀਨ, ਬੰਗਲਾਦੇਸ਼ 'ਤੀਸਤਾ ਨਦੀ' ਪ੍ਰਬੰਧਨ 'ਤੇ ਸਹਿਯੋਗ ਨੂੰ ਮਜ਼ਬੂਤ ​​ਕਰਨ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • wife kills husband in connivance with lover
      ਆਸ਼ਕ ਨਾਲ ਮਿਲ ਕਲਯੁਗੀ ਪਤਨੀ ਨੇ ਉਜਾੜਿਆ ਸੁਹਾਗ, ਮਾਨਸਾ ਪੁਲਸ ਨੇ 3 ਦੋਸ਼ੀਆਂ ਨੂੰ...
    • government job  fraud with youth
      ਸਰਕਾਰੀ ਨੌਕਰੀ ਲਗਵਾਉਣ ਦਾ ਝਾਂਸਾ ਦੇ ਕੇ ਮਾਰੀ 1,70,000 ਦੀ ਠੱਗੀ
    • barnala police action
      ਬਰਨਾਲਾ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ! ਅੰਤਰ-ਜ਼ਿਲ੍ਹਾ ਚੋਰ ਗਿਰੋਹ ਦੇ 2 ਮੈਂਬਰ...
    • ashish negi  jathedar tek singh  sikh community
      ਆਸ਼ੀਸ਼ ਨੇਗੀ ਵੱਲੋਂ ਸਿੱਖ ਕੌਮ ਨੂੰ ਦਿੱਤੀ ਨਫ਼ਰਤੀ ਧਮਕੀ ਦੇਸ਼ ਲਈ ਵੱਡਾ ਖ਼ਤਰਾ :...
    • foreign connection behind petrol bomb attack in bathinda
      ਬਠਿੰਡਾ 'ਚ ਪੈਟਰੋਲ ਬੰਬ ਹਮਲੇ ਪਿੱਛੇ ਵਿਦੇਸ਼ੀ ਕੁਨੈਕਸ਼ਨ! ਗ੍ਰਿਫ਼ਤਾਰ...
    • sgpc president dhami opposes amendment to hazur sahib act
      SGPC ਨੇ 5 ਜੁਲਾਈ ਨੂੰ ਸੱਦਿਆ ਵੱਡਾ ਪੰਥਕ ਇਕੱਠ
    • property registration noc
      ਜ਼ਮੀਨਾਂ ਦੀਆਂ ਰਜਿਸਟਰੀਆਂ ਕਰਵਾਉਣ ਵਾਲਿਆਂ ਲਈ ਅਹਿਮ ਖ਼ਬਰ!
    • demand for recruitment of ayurvedic doctors is increasing
      ਆਯੁਰਵੈਦਿਕ ਡਾਕਟਰਾਂ ਦੀ ਭਰਤੀ ਦੀ ਮੰਗ ਤੇਜ਼, ਨੌਜਵਾਨਾਂ ਲਈ ਰੁਜ਼ਗਾਰ ਦੀ ਮੰਗ ਵਧੀ
    • will there be an akali bjp alliance in punjab or not
      ਪੰਜਾਬ 'ਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ? ਕੇਵਲ ਸਿੰਘ ਢਿੱਲੋਂ ਨੇ ਦਿੱਤਾ...
    • fir case
      5 ਤੋਲ ਸੋਨਾ ਤੇ 20 ਤੋਲੇ ਚਾਂਦੀ ਚੋਰੀ, ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +