ਮੋਹਾਲੀ (ਨਿਆਮੀਆਂ, ਪਰਦੀਪ) : ਮੋਹਾਲੀ ਦੇ ਵਸਨੀਕ ਅਤੇ ਅੰਤਰਰਾਸ਼ਟਰੀ ਪੱਧਰ ਦੇ ਸ਼ੂਟਰ ਨਮਨਵੀਰ ਸਿੰਘ ਬਰਾੜ ਨੇ ਸੋਮਵਾਰ ਤੜਕੇ 3.45 ਵਜੇ ਦੇ ਕਰੀਬ ਖ਼ੁਦ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਹੈ। ਇਸ ਸਬੰਧ ਵਿਚ ਪੁਲਸ ਵੱਲੋਂ ਧਾਰਾ-174 ਦੇ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਸ ਨੇ ਨਮਨਵੀਰ ਸਿੰਘ ਬਰਾੜ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਉਸ ਦਾ ਪੋਸਟਮਾਰਟਮ ਕਰਵਾਇਆ ਹੈ। ਪਰਿਵਾਰਕ ਮੈਂਬਰਾਂ ਮੁਤਾਬਕ ਜਦੋਂ ਉਹ ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਨਮਨਵੀਰ ਦੇ ਕਮਰੇ 'ਚ ਗਏ ਤਾਂ ਤੁਰੰਤ ਉਸ ਨੂੰ ਮੋਹਾਲੀ ਦੇ ਇਕ ਨਿੱਜੀ ਹਸਪਤਾਲ ਲੈ ਗਏ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਇਹ ਵੀ ਪੜ੍ਹੋ : ਇਸ ਸ਼ਖਸ ਨੇ 50 ਲੱਖ ਕੀਮਤ 'ਤੇ ਵੀ ਨਹੀਂ ਵੇਚਿਆ ਪੁਰਾਣਾ 'ਸਾਈਕਲ', ਜਾਣੋ ਕੀ ਹੈ ਖ਼ਾਸੀਅਤ (ਤਸਵੀਰਾਂ)
ਫਿਲਹਾਲ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਮਾਮਲੇ ਸੰਬਧੀ ਅਜੇ ਕਿਸੇ 'ਤੇ ਕੋਈ ਸ਼ੱਕ ਨਹੀਂ ਹੈ ਪਰ ਅਸਲ ਗੱਲ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ ਕਿ ਇਸ ਸ਼ੂਟਰ ਨੇ ਖ਼ੁਦਕੁਸ਼ੀ ਕਿਉਂ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ਨਮਨਵੀਰ ਸਿੰਘ 28 ਸਾਲ ਦਾ ਸੀ ਅਤੇ ਉਹ ਮੋਹਾਲੀ ਦੇ ਸੈਕਟਰ-71 ਵਿਚ ਆਪਣੇ ਮਾਤਾ-ਪਿਤਾ ਅਤੇ ਪਤਨੀ ਨਾਲ ਰਹਿ ਰਿਹਾ ਸੀ। ਉਸ ਦੀ ਪਤਨੀ ਗਰਭਵਤੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਉਪ ਪਲਿਸ ਕਪਤਾਨ, ਮੋਹਾਲੀ ਗੁਰਸ਼ੇਰ ਸਿੰਘ ਸੰਧੂ ਨੇ ਦੱਸਿਆ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਨਮਨਵੀਰ ਦੀ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ। ਜ਼ਿਕਰਯੋਗ ਹੈ ਕਿ ਨਮਨਵੀਰ ਸਿੰਘ ਬਰਾੜ ਕਈ ਰਾਸ਼ਟਰੀ ਇਨਾਮ ਜਿੱਤ ਚੁੱਕਿਆ ਹੈ। ਇੰਨੇ ਹੋਣਹਾਰ ਖਿਡਾਰੀ ਵੱਲੋਂ ਖ਼ੁਦਕੁਸ਼ੀ ਕਰਨਾ ਆਪਣੇ ਆਪ ਵਿਚ ਇਕ ਰਹੱਸ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ : ਪਟਿਆਲਾ 'ਚ ਖ਼ੌਫ਼ਨਾਕ ਵਾਰਦਾਤ, ਕੁੜੀਆਂ ਵਾਲੀ ITI 'ਚ ਤੇਜ਼ਧਾਰ ਹਥਿਆਰਾਂ ਨਾਲ ਪਰਵਾਸੀ ਦਾ ਕਤਲ
ਸ਼ੂਟਰ ਨਮਨਵੀਰ ਸਿੰਘ ਬਰਾੜ ਨੇ ਸਾਲ 2015 ਵਿੱਚ ਹੋਈਆਂ ਵਰਲਡ ਯੂਨੀਵਰਸਿਟੀ ਖੇਡਾਂ ਦੌਰਾਨ ਕਾਂਸੀ ਦਾ ਤਮਗਾ ਹਾਸਲ ਕੀਤਾ ਸੀ। ਇਹ ਖੇਡਾਂ ਸਾਊਥ ਕੋਰੀਆ ਵਿੱਚ ਹੋਈਆਂ ਸਨ। ਉਸਨੇ ਇਸ ਤੋਂ ਪਹਿਲਾਂ ਇੰਡੀਅਨ ਯੂਨੀਵਰਸਿਟੀ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ, ਜਿੱਥੋਂ ਉਸਨੂੰ ਵਿਸ਼ਵ ਯੂਨੀਵਰਸਿਟੀ ਖੇਡਾਂ ਵਿੱਚ ਰਾਸ਼ਟਰ ਦੀ ਨੁਮਾਇੰਦਗੀ ਕਰਨ ਲਈ ਚੁਣਿਆ ਗਿਆ ਸੀ। ਸੈਕਟਰ-10 ਦੇ ਡੀ. ਏ. ਵੀ. ਕਾਲਜ ਤੋਂ ਗ੍ਰੈਜੂਏਸ਼ਨ ਪੂਰੀ ਕਰਨ ਤੋਂ ਬਾਅਦ ਉਸਨੇ ਪੰਜਾਬ ਯੂਨੀਵਰਸਿਟੀ ਵਿੱਚ ਤਿੰਨ ਸਾਲਾਂ ਦੇ ਲਾਅ ਕੋਰਸ ਵਿੱਚ ਦਾਖ਼ਲਾ ਲਿਆ। ਨਮਨਵੀਰ ਪਟਿਆਲਾ ਦੇ ਮੋਤੀ ਬਾਗ ਸ਼ੂਟਿੰਗ ਰੇਂਜ ਵਿੱਚ ਅਭਿਆਸ ਕਰਦਾ ਸੀ। ਨਾਲ ਹੀ ਉਸਨੇ ਕੁੱ ਝ ਸਾਲ ਪਹਿਲਾਂ ਮਾਸਟਰ ਮੀਟ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਸੋਨ ਤਮਗਾ ਜਿੱਤਿਆ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਇਸ ਸ਼ਖਸ ਨੇ 50 ਲੱਖ ਕੀਮਤ 'ਤੇ ਵੀ ਨਹੀਂ ਵੇਚਿਆ ਪੁਰਾਣਾ 'ਸਾਈਕਲ', ਜਾਣੋ ਕੀ ਹੈ ਖ਼ਾਸੀਅਤ (ਤਸਵੀਰਾਂ)
NEXT STORY