ਸਮਰਾਲਾ (ਵਿਪਨ) : ਅਕਸਰ ਕਿਹਾ ਜਾਂਦਾ ਹੈ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ। ਇਹ ਕਹਾਵਤ ਸਮਰਾਲਾ ਹਲਕੇ ਦੇ ਪਿੰਡ ਦੀਵਾਲਾ 'ਚ ਰਹਿਣ ਵਾਲੇ ਉਸ ਸ਼ਖਸ ਨੇ ਬਿਲਕੁਲ ਸੱਚ ਕਰ ਦਿਖਾਈ ਹੈ, ਜਿਸ ਨੂੰ ਅੱਜ ਵੀ ਪੁਰਾਣੀਆਂ ਚੀਜ਼ਾਂ ਸਾਂਭਣ ਦਾ ਬੇਹੱਦ ਸ਼ੌਂਕ ਹੈ। ਆਪਣੇ ਇਸੇ ਸ਼ੌਂਕ ਦੇ ਚੱਲਦਿਆਂ ਇਸ ਸ਼ਖਸ ਨੇ ਭਾਰਤ-ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਦਾ ਲੱਕੜ ਵਾਲਾ ਸਾਈਕਲ ਅੱਜ ਵੀ ਆਪਣੇ ਕੋਲ ਸੰਭਾਲ ਕੇ ਰੱਖਿਆ ਹੋਇਆ ਹੈ ਅਤੇ 50 ਲੱਖ ਦੀ ਕੀਮਤ ਮਿਲਣ ਦੇ ਬਾਵਜੂਦ ਵੀ ਇਸ ਨੂੰ ਨਹੀਂ ਵੇਚਿਆ।
ਇਹ ਵੀ ਪੜ੍ਹੋ : ਪੇਕੇ ਘਰ ਬੈਠੀ ਰੁੱਸੀ ਪਤਨੀ ਨੂੰ ਮਨਾਉਣ ਗਏ ਗ੍ਰੰਥੀ ਨਾਲ ਸਹੁਰਿਆਂ ਨੇ ਕੀਤਾ ਕਲੇਸ਼, ਨਹਿਰ 'ਚ ਮਾਰੀ ਛਾਲ
ਇਸ ਬਾਰੇ ਗੱਲ ਕਰਦਿਆਂ ਜਸਵਿੰਦਰ ਸਿੰਘ ਵੜੈਚ ਨੇ ਦੱਸਿਆ ਕਿ ਇਸ ਸਾਈਕਲ ਦਾ ਲਾਈਸੈਂਸ ਉਨ੍ਹਾਂ ਦੇ ਤਾਏ ਦੇ ਨਾਂ 'ਤੇ ਹੈ। ਉਨ੍ਹਾਂ ਕਿਹਾ ਕਿ ਇਹ ਸਾਈਕਲ ਬਿਨਾਂ ਚੈਨ ਵਾਲਾ ਹੈ ਅਤੇ ਲੱਕੜ ਦਾ ਬਣਿਆ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਸਾਈਕਲ 'ਚ ਬ੍ਰੇਕ ਵੀ ਨਹੀਂ ਹੈ ਅਤੇ ਪੈਰ ਹੇਠਾਂ ਲਾ ਕੇ ਹੀ ਉਸ ਨੂੰ ਰੋਕਣਾ ਪੈਂਦਾ ਹੈ। ਜਸਵਿੰਦਰ ਸਿੰਘ ਵੜੈਚ ਨੇ ਦੱਸਿਆ ਕਿ ਦੂਰ-ਦੁਰਾਡੇ ਤੋਂ ਇਸ ਸਾਈਕਲ ਨੂੰ ਦੇਖਣ ਲਈ ਆਉਂਦੇ ਹਨ।
ਇਹ ਵੀ ਪੜ੍ਹੋ : ਪਟਿਆਲਾ 'ਚ ਖ਼ੌਫ਼ਨਾਕ ਵਾਰਦਾਤ, ਕੁੜੀਆਂ ਵਾਲੀ ITI 'ਚ ਤੇਜ਼ਧਾਰ ਹਥਿਆਰਾਂ ਨਾਲ ਪਰਵਾਸੀ ਦਾ ਕਤਲ
ਉਨ੍ਹਾਂ ਨੇ ਦੱਸਿਆ ਕਿ ਬਾਹਰੋਂ ਆਇਆ ਇਕ ਵਿਅਕਤੀ ਉਨ੍ਹਾਂ ਨੂੰ ਇਸ ਸਾਈਕਲ ਦੀ ਕੀਮਤ 50 ਲੱਖ ਤੱਕ ਦੇ ਰਿਹਾ ਸੀ ਪਰ ਉਨ੍ਹਾਂ ਨੇ ਇਹ ਸਾਈਕਲ ਨਹੀਂ ਵੇਚਿਆ ਕਿਉਂਕਿ ਉਨ੍ਹਾਂ ਨੂੰ ਇਸ ਦਾ ਸ਼ੌਂਕ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਉਨ੍ਹਾਂ ਨੂੰ ਇਸ ਸਾਈਕਲ ਦਾ ਕਰੋੜ ਰੁਪਿਆ ਵੀ ਦੇ ਦੇਵੇ ਤਾਂ ਉਹ ਵੀ ਆਪਣਾ ਸਾਈਕਲ ਨਹੀਂ ਵੇਚਣਗੇ।
ਇਹ ਵੀ ਪੜ੍ਹੋ : ਜਵਾਨ ਪੁੱਤ ਨੂੰ ਸੰਗਲ ਪਾਉਣ ਵਾਲੀ ਵਿਧਵਾ ਮਾਂ ਲਈ ਇਸ ਤੋਂ ਦਰਦਨਾਕ ਪਲ ਹੋਰ ਕੀ ਹੋਵੇਗਾ (ਤਸਵੀਰਾਂ)
ਉਨ੍ਹਾਂ ਕਿਹਾ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਉਹ ਪਿੰਡ 'ਚ ਤਾਂ ਸਾਈਕਲ ਚਲਾਉਂਦੇ ਹਨ। ਇਸ ਤੋਂ ਇਲਾਵਾ ਜਿੱਥੇ ਕਿਤੇ ਕੋਈ ਪ੍ਰਦਰਸ਼ਨੀ ਹੁੰਦੀ ਹੈ, ਉੱਥੇ ਵੀ ਉਹ ਆਪਣਾ ਇਹ ਸਾਈਕਲ ਲੈ ਜਾਂਦੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਬਟਾਲਾ ਨੂੰ ਜਲਦ ਜ਼ਿਲ੍ਹਾ ਬਣਾਉਣ ਦਾ ਹੁਕਮ ਦੇ ਸਕਦੈ ਨੇ ਕੈਪਟਨ ਅਮਰਿੰਦਰ ਸਿੰਘ : ਪ੍ਰਤਾਪ ਬਾਜਵਾ
NEXT STORY