ਪਟਿਆਲਾ (ਬਲਜਿੰਦਰ) : ਸ਼ਹਿਰ ਦੇ ਟੀ. ਵੀ. ਹਸਪਤਾਲ ਰੋਡ ’ਤੇ ਸਥਿਤ ਕੁੜੀਆਂ ਵਾਲੀ ਆਈ. ਟੀ. ਆਈ. ਵਿਚ ਇਕ ਪਰਵਾਸੀ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਇਹ ਕਤਲ ਬੜੀ ਬੇਰਹਿਮੀ ਨਾਲ ਕੀਤਾ ਗਿਆ। ਮ੍ਰਿਤਕ ਦੀ ਪਛਾਣ ਸਾਹਿਬ ਲਾਲ ਰਾਜਬਰ (46) ਆਜਮਗੜ੍ਹ, ਉੱਤਰ ਪ੍ਰਦੇਸ਼ ਵਜੋਂ ਹੋਈ, ਜਿਹੜਾ ਕਿ ਇਨ੍ਹੀਂ ਦਿਨੀ ਪਟਿਆਲਾ ਵਿਖੇ ਰਹਿ ਰਿਹਾ ਸੀ।
ਇਹ ਵੀ ਪੜ੍ਹੋ : ਜਵਾਨ ਪੁੱਤ ਨੂੰ ਸੰਗਲ ਪਾਉਣ ਵਾਲੀ ਵਿਧਵਾ ਮਾਂ ਲਈ ਇਸ ਤੋਂ ਦਰਦਨਾਕ ਪਲ ਹੋਰ ਕੀ ਹੋਵੇਗਾ (ਤਸਵੀਰਾਂ)
ਜਦੋਂ ਪੁਲਸ ਨੂੰ ਇਸ ਦੀ ਸੂਚਨਾ ਮਿਲੀ ਤਾਂ ਡੀ. ਐਸ. ਪੀ. ਸਿਟੀ-1 ਹੇਮੰਤ ਸ਼ਰਮਾ, ਥਾਣਾ ਕੋਤਵਾਲੀ ਦੇ ਐਸ. ਐਚ. ਓ. ਹਰਮਨਦੀਪ ਸਿੰਘ ਚੀਮਾ ਅਤੇ ਮਾਮਲੇ ਦੇ ਜਾਂਚ ਅਧਿਕਾਰੀ ਏ. ਐਸ. ਆਈ. ਰਾਜੇਸ਼ ਸ਼ਰਮਾ ਮੌਕੇ ‘ਤੇ ਪਹੁੰਚੇ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ। ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਏ. ਐਸ. ਅਈ. ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਇਸ ਮਾਮਲੇ ਵਿਚ ਲਾਲ ਬਹਾਦਰ ਨਾਮ ਦੇ ਵਿਅਕਤੀ ਦੇ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਸ਼ੂਟਿੰਗ ਵਾਲੀ ਥਾਂ 'ਤੇ ਵਾਪਰਿਆ ਹਾਦਸਾ, ਬੱਸ ਦੀ ਵੈਨਾਂ ਨਾਲ ਜ਼ੋਰਦਾਰ ਟੱਕਰ
ਉਨ੍ਹਾਂ ਦੱਸਿਆ ਕਿ ਮ੍ਰਿਤਕ ਸਾਹਿਬ ਲਾਲ ਰਾਜਬਰ ਆਈ. ਟੀ. ਆਈ. ਦੇ ਚੌਂਕੀਦਾਰ ਨੂੰ ਜਾਣਦਾ ਸੀ ਅਤੇ ਉਸ ਨੂੰ ਮਿਲਣ ਲਈ ਆਇਆ ਸੀ। ਇੱਥੇ ਉਸ ਨੇ ਲਾਲ ਬਹਾਦਰ ਅਤੇ ਹੋਰਨਾ ਨਾਲ ਮਿਲ ਕੇ ਸ਼ਰਾਬ ਪੀਤੀ। ਇਸ ਦੌਰਾਨ ਲਾਲ ਬਹਾਦਰ ਅਤੇ ਸਾਹਿਬ ਲਾਲ ਦੀ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਉਸ ਸਮੇਂ ਦੋਹਾਂ ਨੂੰ ਇਕ-ਦੂਜੇ ਤੋਂ ਪਰ੍ਹੇ ਕਰ ਦਿੱਤਾ ਗਿਆ ਅਤੇ ਸਾਰੇ ਸੌਂ ਗਏ ਪਰ ਰਾਤ ਨੂੰ ਲਾਲ ਬਹਾਦਰ ਉੱਠਿਆ ਅਤੇ ਉਸ ਨੇ ਕਿਸੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਸਾਹਿਬ ਲਾਲ ਦਾ ਕਤਲ ਕਰ ਦਿੱਤਾ।
ਇਹ ਵੀ ਪੜ੍ਹੋ : ਪਿੰਡ ਜੰਡੋਲੀ 'ਚ ਹੋਏ ਧਮਾਕੇ ਦੌਰਾਨ ਹੁਣ ਤੱਕ 2 ਬੱਚਿਆਂ ਦੀ ਮੌਤ, ਘਰ ਦੀਆਂ ਕੰਧਾਂ 'ਚ ਵੀ ਆਈਆਂ ਤਰੇੜਾਂ
ਏ. ਐਸ. ਆਈ. ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਸਾਹਿਬ ਦੀ ਲਾਸ਼ ’ਤੇ ਕਈ ਨਿਸ਼ਾਨ ਸਨ ਅਤੇ ਲਾਸ਼ ਬੁਰੀ ਤਰ੍ਹਾ ਖੂਨ ਨਾਲ ਲਥਪੱਥ ਸੀ। ਉਨ੍ਹਾਂ ਦੱਸਿਆ ਕਿ ਕਤਲ ਕਰਨ ਤੋਂ ਬਾਅਦ ਲਾਲ ਬਹਾਦਰ ਮੌਕੇ ਤੋਂ ਫ਼ਰਾਰ ਹੋ ਗਿਆ। ਫਿਲਹਾਲ ਪੁਲਸ ਵੱਲੋਂ ਇਸ ਮਾਮਲੇ ਵਿਚ ਲਾਲ ਬਹਾਦਰ ਦੇ ਖ਼ਿਲਾਫ਼ 302 ਆਈ. ਪੀ. ਸੀ. ਦੇ ਤਹਿਤ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਕਿਸਾਨਾਂ ਤੋਂ ਬਾਅਦ ਟਰੱਕ ਅਪਰੇਟਰ ਵੀ ਕਰਨ ਲੱਗੇ ਰੋਸ ਮਾਰਚ
NEXT STORY