ਪਠਾਨਕੋਟ ( ਸ਼ਾਰਦਾ)- ਐੱਸ. ਟੀ. ਐੱਫ. ਟੀਮ ਨੇ ਜੰਮੂ-ਕਸ਼ਮੀਰ ਤੋਂ ਸਮੱਗਲਿੰਗ ਕਰ ਕੇ ਹਿਮਾਚਲ ਪ੍ਰਦੇਸ਼ ਦੇ ਛੰਨੀ ਬੇਲੀ ਖੇਤਰ ਵਿਚ ਨਸ਼ੀਲਾ ਪਦਾਰਥ ਵੇਚਣ ਵਾਲੇ ਅੰਤਰਰਾਜੀ ਸਮੱਗਲਰ ਨੂੰ ਹੈਰੋਇਨ ਸਣੇ ਕਾਬੂ ਕੀਤਾ ਹੈ।
ਐੱਸ. ਟੀ. ਐੱਫ. ਇੰਚਾਰਜ ਭਾਰਤ ਭੂਸ਼ਣ ਸੈਣੀ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਨਰੋਟ ਜੈਮਲ ਸਿੰਘ ਕਸਬੇ ਦੇ ਅਧੀਨ ਸਰਹੱਦੀ ਪਿੰਡ ਠੂਠੋਵਾਲ ਖੜਖੜਾ ਵਾਸੀ ਮੁਕੇਸ਼ ਉਰਫ਼ ਜੱਫੂ ਪੁੱਤਰ ਦੁਆਰਕਾ ਦਾਸ ਪਿਛਲੇ ਲੰਬੇ ਸਮੇਂ ਤੋਂ ਇੰਟਰ ਸਟੇਟ ਨਸ਼ਿਆਂ ਦੀ ਸਮੱਗਲਿੰਗ ਵਿਚ ਸ਼ਾਮਲ ਹੈ। ਸੂਚਨਾ ਦੇ ਆਧਾਰ 'ਤੇ ਖੱਡੀ ਪੁਲ ਦੇ ਨਜ਼ਦੀਕ ਨਾਕਾ ਲਾਇਆ ਹੋਇਆ ਸੀ, ਜਦੋਂ ਉਕਤ ਮੁਲਜ਼ਮ ਨੂੰ ਨਾਕੇ 'ਤੇ ਸ਼ੱਕ ਦੇ ਆਧਾਰ 'ਤੇ ਰੋਕਿਆ ਤਾਂ ਤਲਾਸ਼ੀ ਲੈਣ 'ਤੇ ਉਸ ਕੋਲੋਂ ਉਕਤ ਮਾਤਰਾ ਵਿਚ ਨਸ਼ੀਲਾ ਪਦਾਰਥ ਹੈਰੋਇਨ ਬਰਾਮਦ ਹੋਈ। ਮੁਲਜ਼ਮ 'ਤੇ ਪਹਿਲਾਂ ਵੀ ਕਠੂਆ ਅਤੇ ਪੰਜਾਬ ਵਿਚ ਚੋਰੀ ਅਤੇ ਕੁੱਟਮਾਰ ਦੇ ਮਾਮਲੇ ਦਰਜ ਹਨ। ਮੁਲਜ਼ਮ ਦੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਅੱਗੇ ਪੁੱਛਗਿੱਛ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਖੁਦ ਨੂੰ ਅੱਗ ਲਾਉਣ ਵਾਲੀ ਔਰਤ ਦੀ ਮੌਤ
NEXT STORY