ਰਿਜੋਇਮੀਲੀਆ (ਕੈਂਥ)- ਇਮੀਲੀਆ ਰੋਮਾਨਾ ਸੂਬੇ ਦੇ ਕਸਬਾ ਲੁਸਾਰਾ (ਰਿਜੋਮਿਲੀਆ) ਵਿਖੇ ਵਾਪਰੇ ਇੱਕ ਹਾਦਸੇ ਦੌਰਾਨ ਗੁਰਸਿੱਖ ਨੌਜਵਾਨ ਹਸਰਤ ਸਿੰਘ ਵੱਲੋਂ 56 ਸਾਲਾਂ ਦੇ ਇਟਾਲੀਅਨ ਵਿਅਕਤੀ ਦੀ ਜਾਨ ਬਚਾਉਣ ਦਾ ਬਹਾਦਰੀ ਭਰਿਆ ਕਾਰਨਾਮਾ ਸੁਰਖੀਆਂ ਵਿਚ ਹੈ। ਸਿੱਖ ਨੌਜਵਾਨ ਨੇ ਸਿੱਖੀ ਦੀਆਂ ਰਵਾਇਤਾਂ ਨੂੰ ਕਾਇਮ ਰੱਖਦਿਆਂ ਅਤੇ ਇਨਸਾਨੀਅਤ ਦਾ ਫਰਜ਼ ਨਿਭਾਉਂਦਿਆਂ ਹੋਇਆ ਸਿੱਖ ਸਮਾਜ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ। ਹੋਇਆ ਇੰਝ ਕਿ ਜਦੋਂ ਇਹ ਨੌਜਵਾਨ ਆਪਣੀ ਕਾਰ 'ਤੇ ਕੰਮ ਤੋਂ ਦੁਪਹਿਰ ਦੀ ਰੋਟੀ ਖਾਣ ਲਈ ਘਰ ਜਾ ਰਿਹਾ ਸੀ ਤਾਂ ਸੁਜਾਰਾ ਦੇ ਨਾਲ ਲੱਗਦੇ ਇੰਡਸਟਰੀਅਲ ਏਰੀਏ ਦੇ ਨਜ਼ਦੀਕ ਇਸ ਨੂੰ ਸੜਕ ਨਾਲ ਲੱਗਦੇ ਨਾਲੇ ਵਿੱਚ ਕੋਈ ਚੀਜ਼ ਨਜ਼ਰ ਆਈ ਜੋ ਕਿ ਦੂਰੋਂ ਘਾਹ ਕੱਟਣ ਵਾਲੀ ਮਸ਼ੀਨ ਦਾ ਭੁਲੇਖਾ ਪਾ ਰਹੀ ਸੀ। ਪਰ ਨਜ਼ਦੀਕ ਜਾਣ 'ਤੇ ਇਸ ਨੌਜਵਾਨ ਨੇ ਵੇਖਿਆ ਕਿ ਉਹ ਇੱਕ ਮੋਪਡ (ਸਕੂਟਰੀ) ਸੀ ਅਤੇ ਇੱਕ 56 ਸਾਲਾ ਇਟਾਲੀਅਨ ਵਿਅਕਤੀ ਖਾਲੇ (ਨਾਲੇ) ਵਿੱਚ ਬੇਹੋਸ਼ੀ ਦੀ ਹਾਲਤ ਵਿੱਚ ਪਿਆ ਸੀ ਕਿਉਂਕਿ ਨਾਲੇ ਵਿੱਚ ਪਾਣੀ ਅਤੇ ਚਿੱਕੜ ਸੀ।
ਇਸ ਕਰਕੇ ਉਹ ਵਿਅਕਤੀ ਵਿੱਚ ਹੀ ਫਸਿਆ ਹੋਇਆ ਸੀ 'ਤੇ ਉਸ ਦਾ ਮੂੰਹ ਪਾਣੀ ਵਿੱਚ ਹੋਣ ਕਾਰਨ ਪਾਣੀ ਵਿੱਚੋਂ ਬੁਲਬਲੇ ਨਿਕਲ ਰਹੇ ਸਨ। ਇਸ ਸਿੱਖ ਨੌਜਵਾਨ ਨੇ ਕਿਸੇ ਵੀ ਤਰ੍ਹਾਂ ਦੀ ਦੇਰੀ ਕੀਤੇ ਤੋਂ ਬਿਨਾਂ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਹੋਇਆ ਚਿੱਕੜ ਵਾਲੇ ਪਾਣੀ ਵਿੱਚ ਛਾਲ ਮਾਰ ਦਿੱਤੀ ਅਤੇ ਉਸ ਵਿਅਕਤੀ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਨ ਲੱਗਾ। ਜਦੋਂ ਉਸ ਨੇ ਵੇਖਿਆ ਕਿ ਚਿੱਕੜ ਵਿੱਚ ਉਹ ਆਦਮੀ ਪੂਰੀ ਤਰ੍ਹਾਂ ਫਸ ਚੁੱਕਾ ਹੈ ਤਾਂ ਉਸ ਨੇ ਮਦਦ ਲਈ ਹੋਰ ਲੋਕਾਂ ਨੂੰ ਵੀ ਗੁਹਾਰ ਲਗਾਈ। ਚੰਗੀ ਕਿਸਮਤ ਨਾਲ ਉਥੋਂ ਇੱਕ ਹੋਰ ਆਦਮੀ ਲੰਘ ਰਿਹਾ ਸੀ। ਉਸਨੇ ਇਸ ਨੌਜਵਾਨ ਦੀ ਮਦਦ ਕੀਤੀ ਅਤੇ ਉਸ ਇਟਾਲੀਅਨ ਵਿਅਕਤੀ ਨੂੰ ਉਸ ਚਿੱਕੜ ਅਤੇ ਪਾਣੀ ਨਾਲ ਭਰੀ ਦਲਦਲ ਵਿੱਚੋਂ ਬਾਹਰ ਕੱਢ ਲਿਆ।
ਪੜ੍ਹੋ ਇਹ ਅਹਿਮ ਖ਼ਬਰ-Trump ਜਾਂ Harris... ਜਾਣੋ ਅਮਰੀਕੀ ਰਾਸ਼ਟਰਪਤੀ ਦੀ salary ਅਤੇ ਸਹੂਲਤਾਂ
ਉਪਰੰਤ ਇਸ ਨੌਜਵਾਨ ਨੇ 118 'ਤੇ ਕਾਲ ਕਰਕੇ ਡਾਕਟਰੀ ਸਹਾਇਤਾ ਲਈ ਮਦਦ ਮੰਗੀ ਅਤੇ ਉਸ ਵਿਅਕਤੀ ਨੂੰ ਹੈਲੀ ਐਂਬੂਲੈਂਸ ਰਾਹੀਂ ਪਾਰਮਾ ਦੇ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਕਿ ਉਸਦੀ ਸਿਹਤ ਠੀਕ ਦੱਸੀ ਜਾ ਰਹੀ ਹੈ। ਡਾਕਟਰੀ ਸਹਾਇਤਾ ਤੋਂ ਇਲਾਵਾ ਉੱਥੇ ਮੌਕੇ 'ਤੇ ਰੇਜੋ ਇਮੀਲੀਆ ਜ਼ਿਲ੍ਹੇ ਦੀ ਕਾਰਾਬਿਨੇਰੀ ਪੁਲਸ ਵੀ ਪਹੁੰਚੀ।ਗੁਰਦੁਆਰਾ ਸਿੰਘ ਸਭਾ ਨੋਵੇਲਾਰਾ ਦੇ ਮੁੱਖ ਸੇਵਾਦਾਰ ਭਾਈ ਚਰਨਜੀਤ ਸਿੰਘ ਨੇ ਪ੍ਰੈੱਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਸਿੱਖ ਨੌਜਵਾਨ ਹਸਰਤ ਸਿੰਘ ਨੇ ਇਨਸਾਨੀਅਤ ਨਾਤੇ ਜੋ ਕਾਰਜ ਕੀਤਾ ਹੈ। ਉਸ ਨੇ ਸਿੱਖ ਭਾਈਚਾਰੇ ਦਾ ਮਾਣ ਵਧਾਇਆ ਹੈ। ਇਸ ਲਈ ਬੀਤੇ ਦਿਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਸ ਨੌਜਵਾਨ ਨੂੰ ਗੁਰਦੁਆਰਾ ਸਾਹਿਬ ਵਿਖੇ ਬੁਲਾ ਕੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਤਾਂ ਕਿ ਅੱਗੇ ਤੋਂ ਵੀ ਅਜਿਹੇ ਚੰਗੇ ਕੰਮਾਂ ਲਈ ਉਹ ਅਤੇ ਉਸ ਵਰਗੇ ਹੋਣ ਨੌਜਵਾਨ ਵੀ ਪ੍ਰੇਰਿਤ ਹੋ ਸਕਣ। ਇਲਾਕੇ ਵਿੱਚ ਚੁਫੇਰਿਓ ਇਸ ਗੱਲ ਦੀ ਚਰਚਾ ਹੋ ਰਹੀ ਹੈ ਅਤੇ ਇਸ ਨੌਜਵਾਨ ਦੀ ਸਾਰੇ ਪ੍ਰਸ਼ੰਸਾ ਕਰ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
30 ਸਾਲ ਵੱਡੇ ਵਿਅਕਤੀ ਨਾਲ ਅਫੇਅਰ, ਵਿਰੋਧੀਆਂ ਨੇ ਕਿਹਾ ਮਿਸਟ੍ਰੈੱਸ, ਕੀ ਰਾਸ਼ਟਰਪਤੀ ਬਣ ਇਤਿਹਾਸ ਰਚੇਗੀ ਹੈਰਿਸ?
NEXT STORY