ਕਪੂਰਥਲਾ/ਚੰਡੀਗੜ੍ਹ (ਮਹਾਜਨ, ਭੂਸ਼ਣ, ਰਮਨਜੀਤ ਸਿੰਘ)- ਪੰਜਾਬ ਸਰਕਾਰ ਨੇ ਕਪੂਰਥਲਾ ਦੇ ਐੱਸ. ਐੱਸ. ਪੀ. ਰਾਜਪਾਲ ਸਿੰਘ ਸਮੇਤ ਦੋ ਆਈ. ਪੀ. ਐੱਸ. ਅਧਿਕਾਰੀਆਂ ਦਾ ਤਬਾਦਲਾ ਕੀਤਾ ਹੈ। ਐੱਸ. ਐੱਸ. ਪੀ. ਰਾਜਪਾਲ ਸਿੰਘ ਦੀ ਜਗ੍ਹਾ ਹੁਣ ਆਈ. ਪੀ. ਐੱਸ. ਅਫ਼ਸਰ ਵਤਸਲਾ ਗੁਪਤਾ ਨੂੰ ਕਪੂਰਥਲਾ ਦੇ ਐੱਸ. ਐੱਸ. ਪੀ. ਵਜੋਂ ਤਾਇਨਾਤ ਕੀਤਾ ਹੈ। ਵਤਸਲਾ ਗੁਪਤਾ ਅਜੇ ਅੰਮ੍ਰਿਤਸਰ ਵਿਚ ਡੀ. ਸੀ. ਪੀ. ਹੈੱਡ ਕੁਆਰਟਰ ਦੇ ਅਹੁਦੇ 'ਤੇ ਸਨ। ਗ੍ਰਹਿ ਸਕੱਤਰ ਗੁਰਕੀਰਤ ਕਿਰਪਾਲ ਸਿੰਘ ਵੱਲੋਂ ਜਾਰੀ ਹੁਕਮ ਅਨੁਸਾਰ 2008 ਬੈਚ ਦੇ ਆਈ. ਪੀ. ਐੱਸ. ਰਾਜਪਾਲ ਸਿੰਘ ਨੂੰ ਡੀ. ਆਈ. ਜੀ. ਪੀ. ਏ. ਪੀ– 2 ਦਾ ਕੰਮਕਾਜ ਵੇਖਣ ਲਈ ਕਿਹਾ ਗਿਆ ਹੈ, ਜਦਕਿ 2016 ਬੈਚ ਦੀ ਆਈ. ਪੀ. ਐੱਸ. ਅਧਿਕਾਰੀ ਵਤਸਲਾ ਗੁਪਤਾ ਨੂੰ ਐੱਸ. ਐੱਸ. ਪੀ. ਕਪੂਰਥਲਾ ਵਜੋਂ ਤਾਇਨਾਤ ਕੀਤਾ ਹੈ।
ਇਹ ਵੀ ਪੜ੍ਹੋ: ਜਲੰਧਰ ਦੇ ਇਸ ਥਾਣੇ 'ਚ ਜਾਣ ਤੋਂ ਪਹਿਲਾਂ ਪੜ੍ਹੋ ਅਹਿਮ ਖ਼ਬਰ, ਲਾਗੂ ਹੋਇਆ ਨਵਾਂ ਨਿਯਮ
ਜ਼ਿਕਰਯੋਗ ਹੈ ਕਿ ਦੇਸ਼ ਸੇਵਾ ਦੇ ਲਈ ਆਈ. ਪੀ. ਐੱਸ ਦੀ ਪ੍ਰੀਖਿਆ ਪਾਸ ਕਰਨ ਵਾਲੇ ਵਤਸਲਾ ਗੁਪਤਾ ਨੇ ਕਦੇ ਵਾਤਾਵਰਣ ਨੂੰ ਸਾਫ਼-ਸੁਥਰਾ ਬਣਾਉਣ ਦੇ ਮਕਸਦ ਨਾਲ ਵਿਗਿਆਨਿਕ ਬਣਨ ਦਾ ਸੁਫ਼ਨਾ ਵੇਖਿਆ ਸੀ ਪਰ ਪਿਤਾ ਦੀ ਬੀਮਾਰੀ ਕਾਰਨ ਵਿਗਿਆਨਿਕ ਨਾ ਬਣ ਪਾਉਣ ਵਾਲੀ ਵਤਸਲਾ ਗੁਪਤਾ ਨੇ ਦੇਸ਼ ਦੀ ਸਭ ਤੋਂ ਵੱਡੀ ਯੂ. ਪੀ. ਐੱਸ. ਸੀ. ਪ੍ਰੀਖਿਆ ਨੂੰ ਪਾਸ ਕਰਕੇ ਇਹ ਸਾਬਤ ਕਰ ਦਿੱਤਾ ਕਿ ਮਹਿਲਾਵਾਂ ਦੇਸ਼ ਦੇ ਹਰ ਖੇਤਰ ‘ਚ ਸਭ ਤੋਂ ਅੱਗੇ ਹਨ। ਆਪਣੇ ਸਖ਼ਤ ਅਕਸ ਅਤੇ ਇਮਾਨਦਾਰੀ ਲਈ ਪ੍ਰਸਿੱਧ ਵਤਸਲਾ ਗੁਪਤਾ ਨੂੰ ਸ਼ਨੀਵਾਰ ਨੂੰ ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਐੱਸ. ਐੱਸ. ਪੀ. ਕਪੂਰਥਲਾ ਤਾਇਨਾਤ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਕਪੂਰਥਲਾ ‘ਚ ਤਾਇਨਾਤ ਐੱਸ. ਐੱਸ. ਪੀ. ਰਾਜਪਾਲ ਸਿੰਘ ਸੰਧੂ ਨੂੰ ਪੰਜਾਬ ਸਰਕਾਰ ਵੱਲੋਂ ਤਰੱਕੀ ਦੇ ਕੇ ਪੀ.ਏ.ਪੀ-2 ਜਲੰਧਰ ‘ਚ ਬਤੌਰ ਡੀ. ਆਈ. ਜੀ ਤਾਇਨਾਤ ਕਰ ਦਿੱਤਾ ਹੈ। ਨਵ ਨਿਯੁਕਤ ਐੱਸ. ਐੱਸ. ਪੀ. ਵਤਸਲਾ ਗੁਪਤਾ ਆਈ. ਪੀ. ਐੱਸ. 2016 ਕੇਡਰ ਨੇ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਤੋਂ ਪਹਿਲਾਂ ਉਹ ਏ. ਸੀ. ਪੀ ਨਕੋਦਰ, ਕਮਾਂਡੋ ਅਧਿਕਾਰੀ ਰੋਪੜ, ਡੀ. ਸੀ. ਪੀ. ਜਲੰਧਰ ਦੇ ਤੌਰ ‘ਤੇ ਆਪਣੀਆਂ ਸੇਵਾਵਾਂ ਨਿਭਾਅ ਚੁੱਕੇ ਹਨ। ਹੁਣ ਉਹ ਡੀ. ਸੀ. ਪੀ. ਹੈਡ ਕੁਆਰਟਰ ਅੰਮ੍ਰਿਤਸਰ ‘ਚ ਤਾਇਨਾਤ ਸਨ, ਜਿੱਥੋਂ ਉਨ੍ਹਾਂ ਦਾ ਤਬਾਦਲਾ ਕਪੂਰਥਲਾ ‘ਚ ਬਤੌਰ ਐੱਸ. ਐੱਸ. ਪੀ. ਦੇ ਅਹੁਦੇ ‘ਤੇ ਤਾਇਨਾਤ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਜਲੰਧਰ ਦੇ ਮਸ਼ਹੂਰ ਕੱਪਲ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਪੋਸਟ, ਪਤੀ ਨੇ ਦੱਸੀ ਅਸਲ ਸੱਚਾਈ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਰੂਹ ਕੰਬਾਊ ਹਾਦਸਾ: ਟਰੇਨ ਦੀ ਲਪੇਟ 'ਚ ਆਉਣ ਨਾਲ ਨੌਜਵਾਨ ਦੀ ਮੌਤ, ਟੁਕੜਿਆਂ 'ਚ ਬਿਖਰੀ ਮਿਲੀ ਲਾਸ਼
NEXT STORY