ਚੰਡੀਗੜ੍ਹ (ਅੰਕੁਰ) - ਪੰਜਾਬ ਸਰਕਾਰ ਨੇ 2 ਆਈ. ਪੀ. ਐੱਸ. ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਹੈ। 2015 ਬੈਚ ਦੇ ਆਈ. ਪੀ. ਐੱਸ. ਅਧਿਕਾਰੀ ਹਰਮਨਦੀਪ ਸਿੰਘ ਹਾਂਸ ਨੂੰ ਮੋਹਾਲੀ ਦਾ ਐੱਸ. ਐੱਸ. ਪੀ. ਲਾਇਆ ਗਿਆ ਹੈ, ਜੋ ਇਸ ਸਮੇਂ ਵਿਜੀਲੈਂਸ ਬਿਊਰੋ ’ਚ ਜੁਆਇੰਟ ਡਾਇਰੈਕਟਰ ਵਜੋਂ ਤਾਇਨਾਤ ਸਨ।
2021 ਬੈਚ ਦੇ ਆਈ. ਪੀ. ਐੱਸ. ਅਧਿਕਾਰੀ ਸ੍ਰੀਵੈਨੇਲਾ ਨੂੰ ਐੱਸ. ਪੀ. ਸਿਟੀ ਮੋਹਾਲੀ ਲਾਇਆ ਗਿਆ ਹੈ, ਜੋ ਪਹਿਲਾਂ ਏ. ਡੀ. ਸੀ. ਪੀ.-2 ਅੰਮ੍ਰਿਤਸਰ ਵਜੋਂ ਤਾਇਨਾਤ ਸਨ। ਉਹ ਮੂਲ ਤੌਰ ’ਤੇ ਕਰਨਾਟਕ ਨਾਲ ਸਬੰਧਤ ਹਨ। ਪਹਿਲਾਂ ਐੱਸ.ਐੱਸ.ਪੀ. ਮੋਹਾਲੀ ਰਹੇ ਦੀਪਕ ਪਾਰਿਕ ਤੇ ਐੱਸ .ਪੀ. ਸਿਟੀ, ਮੋਹਾਲੀ ਰਹੇ ਹਰਬੀਰ ਸਿੰਘ ਅਟਵਾਲ ਨੂੰ ਹਾਲੇ ਕਿਤੇ ਨਿਯੁਕਤੀ ਨਹੀਂ ਦਿੱਤੀ ਗਈ, ਜਿਸ ਸਬੰਧੀ ਫ਼ੈਸਲਾ ਬਾਅਦ ’ਚ ਲਿਆ ਜਾਵੇਗਾ।

ਪੰਜਾਬ ਦੇ ਇਸ ਜ਼ਿਲ੍ਹੇ 'ਚ ਬੰਦ ਰਹਿਣਗੇ ਸਕੂਲ, ਹੋ ਗਿਆ ਛੁੱਟੀ ਦਾ ਐਲਾਨ
NEXT STORY