ਨੈਸ਼ਨਲ ਡੈਸਕ : ਸੀਨੀਅਰ ਆਈਪੀਐਸ ਅਧਿਕਾਰੀ ਸਤੀਸ਼ ਗੋਲਚਾ ਦਿੱਲੀ ਪੁਲਸ ਦੇ ਨਵੇਂ ਕਮਿਸ਼ਨਰ ਨਿਯੁਕਤ ਕੀਤੇ ਹਨ। ਕੇਂਦਰੀ ਗ੍ਰਹਿ ਮੰਤਰਾਲੇ (MHA) ਨੇ ਦਿੱਲੀ ਪੁਲਸ ਦੀ ਕਮਾਨ ਸੀਨੀਅਰ ਆਈਪੀਐਸ ਅਧਿਕਾਰੀ ਸਤੀਸ਼ ਗੋਲਚਾ ਨੂੰ ਸੌਂਪੀ ਹੈ। 1992 ਬੈਚ ਦੇ AGMUT ਕੈਡਰ ਨਾਲ ਸੰਬੰਧਤ ਗੋਲਚਾ ਇਸ ਤੋਂ ਪਹਿਲਾਂ ਤਿਹਾੜ ਜੇਲ੍ਹ ਦੇ ਡਾਇਰੈਕਟਰ ਜਨਰਲ (DG) ਰਹਿ ਚੁੱਕੇ ਹਨ। ਉਹ ਦਿੱਲੀ ਪੁਲਿਸ ਵਿੱਚ ਕਈ ਮਹੱਤਵਪੂਰਨ ਅਹੁਦਿਆਂ 'ਤੇ ਕੰਮ ਕਰ ਚੁੱਕੇ ਹਨ। ਸਤੀਸ਼ ਗੋਲਚਾ ਪਹਿਲਾਂ ਸਪੈਸ਼ਲ ਸੀਪੀ (ਇੰਟੈਲੀਜੈਂਸ) ਦੇ ਤੌਰ 'ਤੇ ਸੇਵਾ ਦੇ ਚੁੱਕੇ ਹਨ। ਇਸ ਤੋਂ ਇਲਾਵਾ ਉਹ ਡੀਸੀਪੀ, ਜੁਆਇੰਟ ਸੀਪੀ ਤੇ ਸਪੈਸ਼ਲ ਸੀਪੀ ਦੇ ਅਹੁਦੇ ਵੀ ਸੰਭਾਲ ਚੁੱਕੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੁੱਤ ਦੀ ਹੀ ਕਾਤਲ ਬਣੀ ਮਾਂ ! FBI ਦੇ '10 ਮੋਸਟ ਵਾਂਟੇਡ' ਭਗੌੜਿਆਂ 'ਚ ਸ਼ਾਮਲ ਔਰਤ ਗ੍ਰਿਫ਼ਤਾਰ
NEXT STORY