ਲੁਧਿਆਣਾ (ਮੁੱਲਾਂਪੁਰੀ) - ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਹਮੇਸ਼ਾ ਹੀ ਆਪਣੀ ਗੱਲ ’ਤੇ ਪਹਿਰਾ ਦੇਣ ਲਈ ਜਾਂ ਵੱਡੇ ਤੋਂ ਵੱਡੇ ਅਹੁਦੇ ਨੂੰ ਠੋਕਰ ਮਾਰਨ ਲਈ ਰੱਤੀ ਭਰ ਵੀ ਦੇਰ ਨਹੀਂ ਲਗਾਉਂਦੇ। ਉਹ ਜਿਨ੍ਹਾਂ ਮੁੱਦਿਆਂ ’ਤੇ ਪਹਿਲਾਂ ਖੜ੍ਹੇ ਸਨ, ਉਹ ਕੈਪਟਨ ਅਮਰਿੰਦਰ ਸਿੰਘ ਸਰਕਾਰ ਦਾ ਤਖ਼ਤਾ ਪਲਟ ਜਾਣ ਤੋਂ ਬਾਅਦ ਨਵੀਂ ਬਣੀ ਚੰਨੀ ਸਰਕਾਰ ’ਚ ਪਿਛਲੇ ਮੁੱਦੇ ਹੱਲ ਹੋਣ ਦੀ ਬਜਾਏ ਜਿਉਂ ਦੇ ਤਿਉਂ ਰਹਿਣ ’ਤੇ ਆਪਣੇ ਅਹੁਦੇ ਤੋਂ ਅਸਤੀਫਾ ਅਤੇ ਆਪਣਾ ਵੱਡਾ ਸਿਆਸੀ ਨੁਕਸਾਨ ਕਰਵਾਉਣ ’ਚ ਮੋਹਰੀ ਰਹੇ ਹਨ। ਪੰਜਾਬ ’ਚ ਸਿੱਧੂ ਦੇ ਸਟੈਂਡ ਨੂੰ ਲੈ ਕੇ ਉਸ ਨੂੰ ਚਾਹੁਣ ਵਾਲੇ ਅਤੇ ਉਸ ਦੇ ਦੀਵਾਨਿਆਂ ਨੂੰ ਇਸ ਗੱਲ ਦਾ ਮਾਣ ਹੈ ਕਿ ਉਨ੍ਹਾਂ ਦਾ ਨੇਤਾ ਅੱਜ ਵੀ ਸਿਆਸੀ ਤੌਰ ’ਤੇ ਡਾਂਗ ਲੈ ਕੇ ਪਹਿਰਾ ਦੇ ਰਿਹਾ ਹੈ।
ਦੱਸ ਦੇਈਏ ਕਿ ਅੱਜ ਦੀ ਤਾਰੀਖ਼ ’ਚ ਕੋਈ ਵਿਅਕਤੀ ਪਿੰਡ ਦੀ ਸਰਪੰਚੀ ਛੱਡਣ ਨੂੰ ਤਿਆਰ ਨਹੀਂ ਪਰ ਸਿੱਧੂ ਨੇ 2019 ਵਿਚ ਕੈਬਨਿਟ ਮੰਤਰੀ ਦੀ ਕੁਰਸੀ ਅਤੇ ਹੁਣ ਕਾਂਗਰਸ ਪ੍ਰਧਾਨ ਦੀ ਕੁਰਸੀ ਇਸ ਗੱਲ ’ਤੇ ਛੱਡ ਦਿੱਤੀ ਕਿ ਉਹ ਪੰਜਾਬ ਦੇ ਮੁੱਦਿਆਂ ’ਤੇ ਕਿਸੇ ਕੀਮਤ ’ਤੇ ਸਮਝੌਤਾ ਨਹੀਂ ਕਰੇਗਾ। ਜਿਹੜੇ ਮੁੱਦਿਆਂ ਨੂੰ ਲੈ ਕੇ ਜਿਵੇਂ ਕਿ ਨਸ਼ਾ ਬਰਗਾੜੀ ਆਦਿ ਮੁੱਦਿਆਂ ’ਤੇ ਅਜੇ ਵੀ ਬਜ਼ਿੱਦ ਹੈ। ਸਿਆਸੀ ਮਾਹਿਰਾਂ ਨੇ ਸ. ਸਿੱਧੂ ਬਾਰੇ ਆਪਣੀ ਦੋ ਹਰਫੀ ਗੱਲ ਕਰਦਿਆਂ ਕਿਹਾ ਕਿ ਸਿੱਧੂ ਨੇ ਭਾਵੇਂ ਆਪਣਾ ਨਿੱਜੀ ਤੌਰ ’ਤੇ ਸਿਆਸੀ ਨੁਕਸਾਨ ਤਾਂ ਵੱਡਾ ਕਰਵਾ ਲਿਆ ਪਰ ਲੋਕਾਂ ਵਿਚ ਸ਼ਾਨ ਜ਼ਰੂਰ ਵਧਾ ਲਈ ਹੈ ਕਿਉਂਕਿ ਇਸ ਤਰ੍ਹਾਂ ਸਿਆਸੀ ਖੇਤਰ ’ਚ ਮਨੁੱਖ ਵਿਰਲੇ ਹੀ ਪੈਦਾ ਹੁੰਦੇ ਹਨ।
ਅੱਜ ਮਨਾਇਆ ਜਾਵੇਗਾ ‘ਦੁਸਹਿਰਾ’, ਜਲੰਧਰ ’ਚ 70 ਤੇ 50-50 ਫੁੱਟ ਦੇ ਹੋਣਗੇ ਰਾਵਣ ਕੁੰਭਕਰਨ ਤੇ ਮੇਘਨਾਦ ਦੇ ਪੁਤਲੇ
NEXT STORY