ਖਮਾਣੋਂ (ਜਟਾਣਾ) – ਬੀਤੇ ਕੱਲ 'ਜਗ ਬਾਣੀ' ਨੇ ਪ੍ਰਮੁੱਖਤਾ ਨਾਲ ਖਬਰ ਪ੍ਰਕਾਸ਼ਿਤ ਕੀਤੀ ਸੀ 'ਵਿਕਾਸ ਬਣਿਆ ਸ਼ਹਿਰ ਵਾਸੀਆਂ ਲਈ ਮੁਸੀਬਤ', ਕਿÀੁਂਕਿ ਸ਼ਹਿਰ ਵਾਸੀਆਂ ਲਈ ਗੰਦਗੀ ਦੇ ਵੱਡੇ-ਵੱਡੇ ਢੇਰ ਤੇ ਮੁੱਖ ਮਾਰਗ ਨੂੰ ਛੇ ਮਾਰਗੀ ਕਰਨ ਸਮੇਂ ਸੜਕ 'ਤੇ ਪਏ ਆਦਮ ਕੱਦ ਟੋਏ ਸ਼ਹਿਰ ਵਾਸੀਆਂ ਤੇ ਰਾਹਗੀਰਾਂ ਲਈ ਗਲੇ ਦੀ ਹੱਡੀ ਬਣੇ ਹੋਏ ਸਨ। ਖਬਰ ਪ੍ਰਕਾਸ਼ਿਤ ਹੋਣ ਤੋਂ ਕੁਝ ਹੀ ਘੰਟਿਆਂ ਬਾਅਦ ਨਗਰ ਪੰਚਾਇਤ ਦੇ ਆਲ੍ਹਾ ਅਧਿਕਾਰੀਆਂ ਨੇ ਕਾਰਵਾਈ ਕਰਦਿਆਂ ਸ਼ਹਿਰ 'ਚ ਲੱਗੇ ਗੰਦਗੀ ਦੇ ਢੇਰਾਂ ਨੂੰ ਜੇ. ਸੀ. ਬੀ. ਦੀ ਮਦਦ ਨਾਲ ਤੁਰੰਤ ਉਥੋ ਹਟਾ ਦਿੱਤਾ ਤੇ ਸ਼ਹਿਰ ਵਾਸੀਆਂ ਵਲੋਂ ਐੱਸ. ਡੀ. ਐੱਮ. ਖਮਾਣੋਂ ਦੇ ਨਾਂ 'ਤੇ ਦਿੱਤੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਕਾਰਜ ਸਾਧਕ ਅਫਸਰ ਖਮਾਣੋਂ ਨੇ ਤੁਰੰਤ ਹਰਕਤ 'ਚ ਆÀੁਂਦਿਆਂ ਸ਼ਹਿਰ 'ਚ ਸਪੀਕਰ ਰਾਹੀਂ ਮੁਨਿਆਦੀ ਕਰਵਾਈ ਕਿ ਮੁੱਖ ਸੜਕ 'ਤੇ ਪੈਂਦੇ ਦੁਕਨਾਦਾਰ ਨਿਰਧਾਰਿਤ ਸਮੇਂ ਅੰਦਰ ਆਪਣੀਆਂ ਦੁਕਾਨਾਂ ਅੱਗੋਂ ਫਾਲਤੂ ਸਾਮਾਨ ਚੁੱਕ ਲੈਣ ਨਹੀਂ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਹੁਕਮਾਂ ਦੀ ਅਦੂਲੀ ਕਰਨ ਵਾਲੇ ਦੁਕਾਨਦਾਰਾਂ ਕੋਲੋ ਸਾਮਾਨ ਚੁੱਕਣ ਵੇਲੇ ਨਗਰ ਪੰਚਾਇਤ ਦੇ ਆਏ ਖਰਚੇ ਦੀ ਵਸੂਲੀ ਵੀ ਕੀਤੀ ਜਾਵੇਗੀ।
ਇਸ ਮੁਨਿਆਦੀ ਤੋਂ ਬਾਅਦ ਸ਼ਹਿਰ ਵਾਸੀਆਂ ਤੇ ਰਾਹਗੀਰਾਂ ਨੇ ਸੁੱਖ ਦਾ ਸਾਹ ਲਿਆ। ਜਦੋਂ ਨਗਰ ਪੰਚਾਇਤ ਦੇ ਸੇਵਾਦਾਰ ਜੇ. ਸੀ. ਬੀ. ਦੀ ਮਦਦ ਨਾਲ ਗੰਦਗੀ ਦੇ ਢੇਰ ਚੁੱਕ ਰਹੇ ਸਨ ਤਾਂ ਸੜਕ ਦੇ ਇਕ ਪਾਸੇ ਟ੍ਰੈਫਿਕ ਬੰਦ ਹੋ ਜਾਣ ਕਾਰਨ ਵਾਹਨਾਂ ਨੂੰ ਮਜਬੂਰਨ ਇਕੋ ਪਾਸਿਓਂ ਲੰਘਣਾ ਪਿਆ, ਜਿਸ 'ਤੇ ਥਾਣਾ ਮੁਖੀ ਖਮਾਣੋਂ ਬੀਰਬਲ ਸਿੰਘ ਤੇ ਥਾਣੇਦਾਰ ਤਰਨਜੀਤ ਸਿੰਘ ਨੇ ਬੜੀ ਮੁਸ਼ਤੈਦੀ ਨਾਲ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਕੇ ਵਾਹਨਾਂ ਦੇ ਲੱਗੇ ਜਾਮ ਨੂੰ ਖੁੱਲ੍ਹਵਾਇਆ। ਮੌਕੇ 'ਤੇ ਇਕੱਤਰ ਹੋਏ ਸ਼ਹਿਰ ਵਾਸੀਆਂ ਦਾ ਕਹਿਣਾ ਸੀ ਕਿ ਜੇਕਰ ਪ੍ਰਸ਼ਾਸਨ ਅਗਾਊਂ ਧਿਆਨ ਦਿੰਦਾ ਤਾਂ ਹਰ ਰੋਜ਼ ਵਾਰ-ਵਾਰ ਟ੍ਰੈਫਿਕ ਜਾਮ ਨਹੀਂ ਸੀ ਹੋਣਾ।
ਅੰਮ੍ਰਿਤਸਰ ਤੋਂ ਹੈਰੋਇਨ ਲਿਆ ਕੇ ਵੇਚਣ ਵਾਲੇ 2 ਕਾਬੂ
NEXT STORY