ਜਲੰਧਰ, (ਰਾਜੇਸ਼)- ਅੰਮ੍ਰਿਤਸਰ ਤੋਂ ਹੈਰੋਇਨ ਲਿਆ ਕੇ ਜਲੰਧਰ ਵਿਚ ਵੇਚਣ ਦੀ ਫਿਰਾਕ ਵਿਚ ਘੁੰਮਣ ਵਾਲੇ 2 ਨਸ਼ਾ ਸਮੱਗਲਰਾਂ ਨੂੰ ਪੁਲਸ ਨੇ ਕਾਬੂ ਕੀਤਾ ਹੈ, ਜਿਨ੍ਹਾਂ ਕੋਲੋਂ ਪੁਲਸ ਨੇ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸ ਸਬੰਧੀ ਥਾਣਾ ਭਾਰਗੋ ਕੈਂਪ ਦੇ ਇੰਸਪੈਕਟਰ ਜੀਵਨ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਸਤਨਾਮ ਸਿੰਘ ਨੇ ਭਾਰਗੋ ਕੈਂਪ ਦੇ ਅੱਡੇ 'ਤੇ ਪੁਲਸ ਮੁਲਾਜ਼ਮਾਂ ਅਮਿਤ ਅਤੇ ਹੋਰਨਾਂ ਨਾਲ ਨਾਕਾਬੰਦੀ ਕੀਤੀ ਹੋਈ ਸੀ ਕਿ ਇਸ ਦੌਰਾਨ ਕਾਰ ਨੰਬਰ ਪੀ ਬੀ ਐੱਚ 7867 ਨੂੰ ਰੋਕ ਕੇ ਜਦੋਂ ਉਸ 'ਚ ਸਵਾਰ ਨੌਜਵਾਨ ਬਲਵਿੰਦਰ ਸਿੰਘ ਉਰਫ ਬਿੱਲਾ ਪੁੱਤਰ ਅਜੀਤ ਸਿੰਘ ਤੇ ਹੈਪੀ ਪੁੱਤਰ ਵੀਰ ਸਿੰਘ ਦੋਵੇਂ ਵਾਸੀ ਗੁਰਦਾਲਪੁਰ ਦੀ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਕੋਲੋਂ 5-5 ਗ੍ਰਾਮ ਹੈਰੋਇਨ ਬਰਾਮਦ ਹੋਈ। ਉਕਤ ਸਮੱਗਲਰਾਂ ਨੇ ਦੱਸਿਆ ਕਿ ਉਹ ਹੈਰੋਇਨ ਅੰਮ੍ਰਿਤਸਰ ਤੋਂ ਲਿਆ ਕੇ ਜਲੰਧਰ ਵਿਚ ਵੇਚਦੇ ਸਨ। ਪੁਲਸ ਨੇ ਦੋਵਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।
ਹਾਕਮਾਂ ਕਿਉਂ ਰੱਖੇ ਕੋਰੇ ਕਾਗਜ਼, ਇਹ ਕੰਮੀਆਂ ਦੇ ਵਾਰਿਸ
NEXT STORY