ਸਤਿ ਸ੍ਰੀਅਕਾਲ ਤੁਸੀਂ ਦੇਖ ਰਹੇ ਹੋ 'ਜਗ ਬਾਣੀ' ਨਿਊਜ਼ਰੂਮ ਲਾਈਵ ਰਾਹੀਂ ਅੱਜ ਦੀਆਂ ਖਾਸ ਖਬਰਾਂ। ਇਸ ਦੌਰਾਨ ਅਸੀਂ ਦਿਨ ਭਰ ਦੀਆਂ ਖਾਸ ਖਬਰਾਂ ਦੀ ਜਾਣਕਾਰੀ ਸਾਂਝੀ ਕਰਦੇ ਹਾਂ।
ਦੇਖੋ ਅੱਜ ਦੀਆਂ ਖਾਸ ਖਬਰਾਂ ਦੀ ਛੋਟੀ ਝਲਕ:-
1. ਚੀਫ ਸੈਕਟਰੀ ਅਤੇ ਮੰਤਰੀਆਂ ਦਾ ਰੇੜਕਾ ਖਤਮ, ਸਮੁੱਚੀ ਕੈਬਨਿਟ ਤੋਂ ਮੰਗੀ ਮੁਆਫੀ
ਪਿਛਲੇ ਕਈ ਦਿਨਾਂ ਤੋਂ ਚੀਫ ਸੈਕਟਰੀ ਕਰਨ ਅਵਤਾਰ ਸਿੰਘ ਅਤੇ ਮੰਤਰੀਆਂ ਵਿਚਾਲੇ ਚੱਲਦਾ ਆ ਰਿਹਾ ਰੇੜਕਾ ਆਖਿਰ ਖਤਮ ਹੋ ਗਿਆ ਹੈ। ਚੀਫ ਸੈਕਟਰੀ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਹੋਈ ਕੈਬਨਿਟ ਬੈਠਕ ਦੌਰਾਨ ਸਾਰੇ ਮੰਤਰੀਆਂ ਤੋਂ ਮੁਆਫੀ ਮੰਗ ਲਈ ਹੈ।
2. 7 ਸਾਲ ਸਕੀ ਭੈਣ ਦੀ ਪਤ ਰੋਲਦਾ ਰਿਹਾ ਭਰਾ, ਇੰਝ ਆਈ ਸਾਹਮਣੇ ਘਟੀਆ ਕਰਤੂਤ
ਥਾਣਾ ਸਦਰ ਅਧੀਨ ਆਉਂਦੇ ਕਸਬਾ ਜਮਸ਼ੇਰ 'ਚ 25 ਸਾਲ ਦੇ ਨੌਜਵਾਨ ਵੱਲੋਂ ਆਪਣੀ ਨਾਬਾਲਗ ਭੈਣ ਨਾਲ ਸਰੀਰਕ ਸੰਬੰਧ ਬਣਾ ਕੇ ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਨੂੰ ਹੀ ਸ਼ਰਮਸਾਰ ਕਰ ਦਿੱਤਾ ਗਿਆ। ਉਕਤ ਭਰਾ ਕਈ ਸਾਲਾਂ ਤੱਕ ਆਪਣੀ ਭੈਣ ਨਾਲ ਸਰੀਰਕ ਸੰਬੰਧ ਬਣਾਉਂਦਾ ਰਿਹਾ।
3. ਟਿੱਡੀ ਦਲ ਦੇ ਮੁਕਾਬਲੇ ਲਈ 1 ਕਰੋੜ ਦੀਆਂ ਦਵਾਈਆਂ ਦਾ ਭੰਡਾਰ ਮੌਜੂਦ: ਡਾਇਰੈਕਟਰ
ਪੰਜਾਬ ਖੇਤੀਬਾੜੀ ਮਹਿਕਮੇ ਦੇ ਸਕੱਤਰ ਸ੍ਰੀ ਕਾਹਨ ਸਿੰਘ ਪੰਨੂ ਨੇ ਆਖਿਆ ਹੈ ਕਿ ਪੰਜਾਬ 'ਚ ਹਾਲੇ ਟਿੱਡੀ ਦਲ ਦਾਖਲ ਨਹੀਂ ਹੋਇਆ ਤੇ ਜੇਕਰ ਇਹ ਟਿੱਡੀ ਦਲ ਪੰਜਾਬ 'ਚ ਹਮਲਾ ਕਰਦਾ ਹੈ ਤਾਂ ਇਸਦੇ ਟਾਕਰੇ ਲਈ ਅਸੀਂ ਪੂਰੀ ਯੋਜਨਾ ਤਿਆਰ ਕੀਤੀ ਹੋਈ ਹੈ। ਇਸ ਦੌਰਾਨ ਹੀ ਖੇਤੀਬਾੜੀ ਮਹਿਕਮੇ ਦੇ ਡਾਇਰੈਕਟਰ ਨੇ ਦੱਸਿਆ ਕਿ ਵਿਭਾਗ ਨੇ ਟਿੱਡੀ ਦਲ ਦੇ ਟਾਕਰੇ ਲਈ 1 ਕਰੋੜ ਰੁਪਏ ਦੀਆਂ ਦਵਾਈਆਂ ਖਰੀਦੀਆਂ ਹਨ।
4. ਸੁੱਖਜਿੰਦਰ ਰੰਧਾਵਾ ਨੇ ਦਿੱਤਾ ਸਪਸ਼ਟੀਕਰਨ, ਉਹ ਹਰ ਤਰ੍ਹਾਂ ਦੀ ਜਾਂਚ ਲਈ ਹਨ ਤਿਆਰ
ਕੈਬਨਿਟ ਮੰਤਰੀ ਸੁੱਖਜਿੰਦਰ ਰੰਧਾਵਾ ਨੇ ਅੱਜ ਸਪਸ਼ਟੀਕਰਨ ਦਿੰਦੇ ਕਿਹਾ ਕਿ ਅਕਾਲੀ ਦਲ ਸਿਆਸਤ ਕਰ ਰਿਹਾ ਹੈ ਉਹ ਤਰ੍ਹਾਂ ਦੀ ਜਾਂਚ ਲਈ ਤਿਆਰ ਹਨ।
5. ਅੰਮ੍ਰਿਤਸਰ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 'ਚ ਭਾਰੀ ਵਾਧਾ, 16 ਹੋਰ ਦੀ ਰਿਪੋਰਟ ਆਈ ਪਾਜ਼ੇਟਿਵ
ਸੂਬੇ ਅੰਦਰ ਲਾਕਡਾਊਨ ਵਿਚ ਢਿੱਲ ਦੇਣ ਤੋਂ ਬਾਅਦ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਅੰਮ੍ਰਿਤਸਰ ਵਿਚ 16 ਹੋਰ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ।
6. ਹਾਈਕੋਰਟ ਵੱਲੋਂ ਵੱਡਾ ਫੈਸਲਾ, ਪ੍ਰਾਈਵੇਟ ਸਕੂਲ ਲੈ ਸਕਣਗੇ 70 ਫੀਸਦੀ ਫੀਸ
ਹਾਈਕੋਰਟ ਦਾ ਅੱਜ ਇੱਕ ਵੱਡਾ ਫੈਸਲਾ ਸਾਹਮਣੇ ਆਇਆ ਹੈ ਇਹ ਫੈਸਲਾ ਹਾਈਕੋਰਟ ਵੱਲੋਂ ਪਰਿਵਾਰਾਂ ਦੇ ਹੱਕ 'ਚ ਆਉਣ ਦੀ ਬਜਾਏ ਪ੍ਰਾਈਵੇਟ ਸਕੂਲਾਂ ਦੇ ਹੱਕ 'ਚ ਆਇਆ ਹੈ ਜਿਸ ਦੇ ਚਲਦੇ ਪ੍ਰਾਈਵੇਟ ਸਕੂਲ 70 ਫੀਸਦੀ ਫੀਸ ਲੈ ਸਕਣਗੇ।
7. ਭਾਰਤ ਚੀਨ ਦਰਮਿਆਨ ਭਾਰਤ ਵੱਲੋਂ ਬਣ ਰਹੇ ਰੋਡ ਨਿਰਮਾਣ ਦਾ ਮਾਮਲਾ ਭਖਿਆ
ਭਾਰਤ ਚੀਨ ਦਰਮਿਆਨ ਭਾਰਤ ਵੱਲੋਂ ਬਣਾਏ ਜਾ ਰਹੇ ਰੋਡ ਦਾ ਮਾਮਲਾ ਲਗਾਤਾਰ ਭੱਖਦਾ ਦੇਖਿਆ ਜਾ ਰਿਹਾ ਹੈ। ਦਸਣਯੋਗ ਹੈ ਕਿ ਭਾਰਤ ਵੱਲੋਂ ਬਣਾਏ ਜਾ ਰਹੀ ਰੋਡ ਨੂੰ ਦੇਖਦੇ ਹੋਏ ਚੀਨ ਨੇ ਸਰਹੱਦ 'ਤੇ ਆਪਣੀ ਫੋਜ 'ਚ ਇਜਾਫਾ ਕਰ ਦਿੱਤਾ ਹੈ।
ਜਲੰਧਰ 'ਚ ਨਹੀਂ ਰੁਕ ਰਿਹਾ ਕੋਰੋਨਾ ਦਾ ਕਹਿਰ, 3 ਨਵੇਂ ਮਾਮਲੇ ਆਏ ਸਾਹਮਣੇ
NEXT STORY