ਮੋਗਾ, ਲੋਪੋਂ (ਪਵਨ ਗਰੋਵਰ, ਗੋਪੀ ਰਾਊਕੇ, ਜਸਬੀਰ ਸ਼ੇਤਰਾ) - ਵਿਸ਼ਵ ਪ੍ਰਸਿੱਧ ਧਾਰਮਕ ਸੰਸਥਾ ਦਰਬਾਰ ਸੰਪਰਦਾਇ ਲੋਪੋਂ ਦੇ ਬਾਨੀ ਸੁਆਮੀ ਜ਼ੋਰਾ ਸਿੰਘ ਦੀ ਧਰਮਪਤਨੀ ਤੇ ਸੰਪਰਦਾਇ ਦੇ ਮੌਜੂਦਾ ਮੁਖੀ ਸੰਤ ਜਗਜੀਤ ਸਿੰਘ ਲੋਪੋਂ ਦੀ ਸਤਿਕਾਰਯੋਗ ਮਾਤਾ ਨਸੀਬ ਕੌਰ (85) ਅੱਜ ਇਸ ਫਾਨੀ ਸੰਸਾਰ ਤੋਂ ਸਦਾ ਲਈ ਰੁਖਸਤ ਹੋ ਗਏ। ਮਾਤਾ ਜੀ ਨੇ ਲੰਘੀ ਰਾਤ ਅੰਤਿਮ ਸਾਹ ਲਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਲੋਪੋਂ ਵਿਖੇ ਧਾਰਮਕ ਰੀਤੀ-ਰਿਵਾਜਾਂ ਨਾਲ ਕੀਤਾ ਗਿਆ। ਮਾਤਾ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰਾਂ ਸੰਤ ਸੁਆਮੀ ਜਗਜੀਤ ਸਿੰਘ ਲੋਪੋਂ, ਹਰਜਿੰਦਰ ਸਿੰਘ ਕੈਨੇਡੀਅਨ ਤੇ ਪੋਤਰੇ ਚੇਅਰਮੈਨ ਭਗੀਰਥ ਸਿੰਘ ਲੋਪੋਂ ਨੇ ਦਿਖਾਈ। ਇਸ ਤੋਂ ਪਹਿਲਾਂ ਮਾਤਾ ਜੀ ਦੇ ਅੰਤਿਮ ਦਰਸ਼ਨ ਕਰਨ ਲਈ ਪੁੱਜੇ ਹਜ਼ਾਰਾਂ ਸ਼ਰਧਾਲੂਆਂ, ਧਾਰਮਕ ਸੰਸਥਾਵਾਂ ਦੇ ਮੁਖੀਆਂ ਅਤੇ ਸਿਆਸੀ ਧਿਰਾਂ ਦੇ ਆਗੂਆਂ ਨੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਇਸ ਮੌਕੇ ਸੰਤ ਸੁਖਜੀਤ ਸਿੰਘ ਸੀਚੇਵਾਲ, ਲਖਵੀਰ ਸਿੰਘ ਉੱਚਾ ਡੇਰਾ ਦੌਧਰ, ਮਾਤਾ ਰਾਜਿੰਦਰ ਕੌਰ ਡੁਗਾਲ ਵਾਲੇ, ਮਹੰਤ ਨਿਰਮਲ ਦਾਸ ਲੋਪੋਂ, ਮਹੰਤ ਕੇਵਲ ਦਾਸ ਲੋਪੋਂ, ਬਾਬਾ ਕੁਲਵੰਤ ਸਿੰਘ ਮਹਿਦੇਆਣਾ, ਬਾਬਾ ਮਹਿੰਦਰ ਸਿੰਘ ਕੋਠਾ ਗੁਰੂ, ਬਾਬਾ ਦਿਆ ਸਿੰਘ ਟਾਹਲੀ ਸਾਹਿਬ, ਬਾਬਾ ਜਸਵੰਤ ਸਿੰਘ ਨਾਮਧਾਰੀ ਹਿੰਮਤਪੁਰਾ, ਸੰਤ ਮੁਰਾਰੀ ਦਾਸ ਬੱਦੋਵਾਲ, ਬਾਬਾ ਸਰਬਜੋਤ ਸਿੰਘ ਡਾਗੋਂ, ਬਾਬਾ ਜਸਪ੍ਰੀਤ ਸਿੰਘ ਮਲੂਕਾ, ਬਾਬਾ ਰਾਮਪਾਲ ਸਿੰਘ ਝਾਡੇਵਾਲਿਆਂ ਦੇ ਸੇਵਾਦਾਰ, ਵਿਧਾਇਕ ਮਨਜੀਤ ਸਿੰਘ ਬਿਲਾਸਪਰੁ, ਜ਼ਿਲਾ ਪ੍ਰਧਾਨ ਐੱਸ. ਸੀ. ਵਿੰਗ ਅਕਾਲੀ ਦਲ ਭੁਪਿੰਦਰ ਸਿੰਘ ਸਾਹੋਕੇ, ਸਾਬਕਾ ਵਿਧਾਇਕ ਅਜੀਤ ਸਿੰਘ ਸ਼ਾਂਤ, ਸੀਨੀਅਰ ਅਕਾਲੀ ਆਗੂ ਰਣਵਿੰਦਰ ਸਿੰਘ ਪੱਪੂ ਰਾਮੂੰਵਾਲਾ, ਚਰਨਜੀਤ ਸਿੰਘ ਝੰਡੇਆਣਾ ਜ਼ਿਲਾ ਪ੍ਰਧਾਨ ਬੀ. ਸੀ. ਵਿੰਗ, ਚੇਅਰਮੈਨ ਖਣਮੁੱਖ ਭਾਰਤੀ ਪੱਤੋ, ਹਰਜਿੰਦਰ ਸਿੰਘ ਕੁੱਸਾ, ਰਵਿੰਦਰ ਟੁਰਨਾ, ਪ੍ਰਧਾਨ ਬਚਿੱਤਰ ਸਿੰਘ ਘੋਲੀਆ, ਪ੍ਰਧਾਨ ਦਰਸ਼ਨ ਸਿੰਘ ਘੋਲੀਆ, ਸੁਖਪ੍ਰੀਤ ਸਿੰਘ ਐੱਸ. ਡੀ. ਐੱਮ. ਮੋਗਾ, ਬਲਦੇਵ ਸਿੰਘ ਰਿਟਾ. ਤਹਿਸੀਲਦਾਰ, ਜੈਰਾਮ ਕੱਕੜ, ਸ਼ਰਨਜੀਤ ਰੂਬੀ ਦੌਧਰ, ਗੁਰਮੀਤ ਸਿੰਘ ਉੱਭੀ, ਤਾਰਾ ਸਿੰਘ ਲੋਹੀਆ, ਗੁਰਚਰਨ ਸਿੰਘ ਬੀੜ ਰਾਊਕੇ, ਰਾਜੂ ਸ਼ਾਂਤ, ਪ੍ਰਧਾਨ ਨਾਜਰ ਸਿੰਘ ਬੱਦੋਵਾਲ, ਦਲਜੀਤ ਸਿੰਘ ਅਮਰੀਕਾ, ਕਾਕਾ ਸਿੰਘ ਸਰਪੰਚ ਲੋਪੋਂ, ਜਥੇਦਾਰ ਗੁਲਜ਼ਾਰਾ ਸਿੰਘ ਲੋਪੋਂ, ਪ੍ਰੀਤਮ ਸਿੰਘ ਚੁੱਘਾ ਆਸਟਰੇਲੀਆ, ਬਲਦੇਵ ਸਿੰਘ ਚੁੱਘਾ ਆਸਟਰੇਲੀਆ, ਕੁਲਦੀਪ ਸਿੰਘ ਚੁੱਘਾ, ਸੁਰਜੀਤ ਸਿੰਘ ਚੁੱਘਾ ਆਸਟਰੇਲੀਆ, ਗੁਰਵਿੰਦਰ ਸਿੰਘ ਚੁੱਘਾ ਆਸਟਰੇਲੀਆ, ਗੁਰਜੰਟ ਸਿੰਘ ਬਰਨਾਲਾ, ਜੱਗਾ ਸਿੰਘ ਲੋਪੋਂ, ਪੰਡਤ ਸੋਮ ਨਾਥ ਰੋਡੇ, ਹਰਚੰਦ ਸਿੰਘ ਬੜੂੰਦੀ, ਹਰਨੇਕ ਸਿੰਘ ਲੁਧਿਆਣਾ, ਕੁਲਦੀਪ ਸਿੰਘ ਮਾਂਗਟ, ਹਰਨਾਮ ਸਿੰਘ ਨਾਮਾ, ਬਲਰਾਜ ਸਿੰਘ ਰਾਜਾ, ਬੀਬੀ ਕਰਮਜੀਤ ਕੌਰ ਵਾਈਸ ਪ੍ਰਧਾਨ ਸੰਤ ਦਰਬਾਰਾ ਸਿੰਘ ਸੰਸਥਾਵਾਂ, ਭੈਣ ਹਰਪ੍ਰੀਤ ਕੌਰ ਚੁੱਘਾ, ਭੈਣ ਅਮਰਪਾਲ ਕੌਰ ਇੰਗਲੈਂਡ, ਸਾਜਨ ਸਟੂਡੀਓ, ਤਰਸੇਮ ਸਿੰਘ ਸੇਮਾ, ਇੰਦਰਜੀਤ ਸਿੰਘ ਦੇਵਗਨ, ਇੰਦਰ ਸਿੰਘ, ਮਨਪ੍ਰੀਤ ਸਿੰਘ ਮੰਤਰੀ ਤੋਂ ਇਲਾਵਾ ਹੋਰ ਵੀ ਸਿਆਸੀ, ਸਮਾਜਕ ਅਤੇ ਧਾਰਮਕ ਆਗੂ ਹਾਜ਼ਰ ਸਨ।
ਇਸ ਦੁੱਖ ਦੀ ਘੜੀ ਮੌਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ, ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ, ਜਥੇ. ਤੋਤਾ ਸਿੰਘ, ਸਾਬਕਾ ਵਿਧਾਇਕ ਐੱਸ.ਆਰ. ਕਲੇਰ, ਜਥੇ. ਹਰਸੁਰਿੰਦਰ ਸਿੰਘ ਗਿੱਲ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਮਾਤਾ ਨਸੀਬ ਕੌਰ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕਰਦਿਆਂ ਸੰਤ ਜਗਜੀਤ ਸਿੰਘ ਲੋਪੋਂ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਹੈ।
ਪੰਜਾਬ 'ਚ ਹਾਈ ਅਲਰਟ, ਟਰਾਂਸਪੋਰਟ ਸੇਵਾ, ਇੰਟਰਨੈੱਟ ਤੇ ਵਿੱਦਿਅਕ ਅਦਾਰੇ ਰਹਿਣਗੇ ਬੰਦ
NEXT STORY