ਨਾਭਾ (ਰਾਹੁਲ)— ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜਗਤਾਰ ਸਿੰਘ ਹਵਾਰਾ ਵੱਲੋਂ ਬਣਾਈ ਗਈ ਪੰਜ ਮੈਬਰੀ ਕਮੇਟੀ ਵੱਲੋਂ ਨਾਭਾ ਦੀ ਮੈਕਸੀਮਮ ਸਕਿਓਰਿਟੀ ਜੇਲ ਦੇ ਬਾਹਰ ਸਿੱਖ ਸੰਗਤਾਂ ਵੱਲੋਂ ਧਰਨਾ ਦਿੱਤਾ ਗਿਆ। ਇਸ ਧਰਨੇ 'ਚ ਲੱਖਾ ਸਿੱਧਾਣਾ ਨੇ ਵੀ ਸ਼ਮੂਲੀਅਤ ਕੀਤੀ। ਸਮੁੱਚੇ ਦੇਸ਼ ਦੀਆਂ ਜੇਲਾਂ 'ਚ 21 ਦੇ ਕਰੀਬ ਬੰਦੀ ਸਿੰਘ ਬੰਦ ਹਨ ਅਤੇ ਕਈ ਸਿੱਖ ਅਜਿਹੇ ਵੀ ਹਨ ਜੋ ਅਪਣੀ ਸਜ਼ਾ ਪੂਰੀ ਵੀ ਕਰ ਚੁੱਕੇ ਹਨ।
ਇਸ ਮੌਕੇ 'ਤੇ ਪੰਜ ਮੈਬਰ ਹਵਾਰਾ ਕਮੇਟੀ ਦੇ ਮੈਂਬਰ ਪ੍ਰੋ. ਬਲਜਿੰਦਰ ਸਿੰਘ ਨੇ ਕਿਹਾ ਕਿ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਧਰਨਾ ਦੇ ਰਹੇ ਹਾਂ ਅਤੇ ਜੇਕਰ ਬੰਦੀ ਸਿੰਘਾਂ ਦੀ ਰਿਹਾਈ ਨਾ ਕੀਤੀ ਤਾਂ ਆਉਣ ਵਾਲੇ ਸਮੇਂ 'ਚ ਮੀਟਿੰਗ ਕਰਕੇ ਵੱਡਾ ਸਘੰਰਸ ਉਲੀਕੀਆ ਜਾਵੇਗਾ। ਇਸ ਮੌਕੇ 'ਤੇ ਲੱਖਾ ਸਿੱਧਾਣਾ ਨੇ ਕੇਂਦਰ ਸਰਕਾਰ 'ਤੇ ਵਾਰ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਸਿੱਖਾਂ ਨਾਲ ਵਿਤਕਰਾ ਕਰ ਰਹੀ ਹੈ ਅਤੇ ਤਾਂ ਹੀ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੋ ਰਹੀ।
ਜੱਸਾ ਹੱਤਿਆ ਕਾਂਡ: 32 ਬੋਰ, 315 ਬੋਰ ਦਾ ਦੇਸੀ ਕੱਟਾ ਤੇ 10 ਜ਼ਿੰਦਾ ਰੌਂਦ ਬਰਾਮਦ
NEXT STORY