ਜਲੰਧਰ (ਵਰੁਣ) — ਅੱਜ ਦੇਰ ਰਾਤ ਇਕ ਬੇਕਾਬੂ ਕਾਰ ਨਾਮਦੇਵ ਚੌਂਕ ਦੇ ਚੌਰਾਹੇ ਨਾਲ ਟਕਰਾ ਗਈ। ਹਾਦਸੇ 'ਚ ਕਾਰ ਅਤੇ ਚੌਰਾਹਾ ਬੁਰੀ ਤਰ੍ਹਾਂ ਨੁਕਸਾਨੇ ਗਏ। ਕਾਰ ਸਵਾਰ 2 ਲੋਕ ਵੀ ਜ਼ਖਮੀ ਹੋ ਗਏ ਅਤੇ ਚੰਗੀ ਗੱਲ ਇਹ ਰਹੀ ਕਿ ਹਾਦਸੇ 'ਚ ਕਿਸੇ ਦੀ ਵੀ ਮੌਤ ਨਹੀਂ ਹੋਈ।
ਸੋਮਵਾਰ ਦੇਰ ਰਾਤ ਕਰੀਬ 1:15 ਵਜੇ ਕਾਰ ਬੇਕਾਬੂ ਹੋ ਕੇ ਨਾਮਦੇਵ ਚੌਂਕ ਦੇ ਚੌਰਾਹੇ ਨਾਲ ਜਾ ਟਕਰਾਈ। ਹਾਦਸੇ ਦੀ ਜਾਣਕਾਰੀ ਮਿਲਦੇ ਹੀ ਪੀ. ਸੀ. ਆਰ. ਮੌਕੇ 'ਤੇ ਪਹੁੰਚੀ। ਮੌਕੇ 'ਤੇ ਖੜੇ ਲੋਕਾਂ ਨੇ ਦਾਅਵਾ ਕੀਤਾ ਕਿ ਕਾਰ ਸਵਾਰ 2 ਲੋਕਾਂ ਨੇ ਸ਼ਰਾਬ ਪੀਤੀ ਹੋਈ ਸੀ ਪਰ ਪੁਲਸ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਅਤੇ ਉਹ ਇਸ ਹਾਦਸੇ 'ਚ ਜਾਂਚ ਕਰ ਰਹੀ ਹੈ।
'ਆਪ' ਅੱਜ ਕਰੇਗੀ ਪੰਜ ਲੋਕਸਭਾ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ
NEXT STORY