ਜਲੰਧਰ (ਮਹੇਸ਼)- ਦਿਹਾਤੀ ਪੁਲਸ ਦੇ ਥਾਣਾ ਆਦਮਪੁੁਰ ਦੇ ਪਿੰਡ ਧੋਗੜੀ ਦੀ ਜ਼ਮੀਨ ਵਿਚ ਇਕੱਠੇ ਹੋਏ ਮੀਂਹ ਦੇ ਪਾਣੀ ਵਿਚ ਨਹਾਉਣ ਲਈ ਗਏ 5 ਬੱਚਿਆਂ ਵਿਚੋਂ 2 ਦੀ ਗਾਰ ’ਚ ਫਸ ਜਾਣ ਕਾਰਨ ਮੌਤ ਹੋ ਗਈ।
ਮੌਕੇ ’ਤੇ ਪਹੁੰਚੇੇ ਡੀ. ਐੱਸ. ਪੀ. ਆਦਮਪੁਰ ਗੁਰਦੇਵ ਸਿੰਘ ਆਹਲੂਵਾਲੀਆ ਮੁਤਾਬਕ ਸੁੰਦਰ ਨਗਰ-ਰਾਓਵਾਲੀ ਥਾਣਾ ਮਕਸੂਦਾਂ ਵਿਚ ਰਹਿੰਦੇ ਪ੍ਰਵਾਸੀ ਮਜ਼ਦੂਰਾਂ ਦੇ 5 ਬੱਚੇ ਅੱਜ ਬਾਅਦ ਦੁਪਹਿਰ ਧੋਗੜੀ ਪਿੰਡ ਵਿਚ ਆਏ ਅਤੇ ਉੱਥੇ 4 ਤੋਂ 5 ਫੁੱਟ ਜਮ੍ਹਾ ਹੋਏ ਮੀਂਹ ਦੇ ਪਾਣੀ ਵਿਚ ਨਹਾਉਣ ਲੱਗੇ, ਜਿਨ੍ਹਾਂ ਵਿਚ ਸੁਰਿੰਦਰ ਪੁੱਤਰ ਭਗਵਾਨ ਰਾਮ ਅਤੇ ਓਮ ਪੁੱਤਰ ਅਸ਼ੋਕ ਕੁਮਾਰ ਦੀ ਡੁੱਬਣ ਕਾਰਨ ਮੌਤ ਹੋ ਗਈ, ਜਦਕਿ ਉਨ੍ਹਾਂ ਦੇ ਤਿੰਨ ਹੋਰ ਸਾਥੀ ਦਵਿੰਦਰ, ਸੰਤੋਸ਼ ਅਤੇ ਮੁਹੰਮਦ ਹੈਦਰ ਵਾਲ-ਵਾਲ ਬਚ ਗਏ।
ਪੁਲਸ ਨੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਅਤੇ ਧੋਗੜੀ ਦੇ ਕਿਸਾਨਾਂ ਨੂੰ ਨਾਲ ਲੈ ਕੇ ਭਾਰੀ ਮੁਸ਼ੱਕਤ ਨਾਲ ਸ਼ਾਮ 7 ਵਜੇ ਤੋਂ ਬਾਅਦ ਮ੍ਰਿਤਕ ਬੱਚਿਆਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ।
ਡੀ. ਐੱਸ. ਪੀ. ਆਦਮਪੁਰ ਨੇ ਦੱਸਿਆ ਕਿ ਥਾਣਾ ਆਦਮਪੁਰ ਦੀ ਪੁਲਸ ਨੇ 174 ਦੀ ਕਾਰਵਾਈ ਕਰਦੇ ਹੋਏ ਦੋਵੇਂ ਮ੍ਰਿਤਕ ਬੱਚਿਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈੈ। ਐਤਵਾਰ ਸਵੇਰੇ ਲਾਸ਼ਾਂ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀਆਂ ਜਾਣਗੀਆਂ।
ਕੋਟਕਪੂਰਾ ਗੋਲੀਕਾਂਡ ਮਾਮਲੇ 'ਚ ਅੱਜ ਹੋਈ ਫਰੀਦਕੋਟ ਅਦਾਲਤ 'ਚ ਸੁਣਵਾਈ
NEXT STORY