ਜਲੰਧਰ/ਰਾਜਸਥਾਨ— ਰਾਜਸਥਾਨ ਦੀ ਪੁਲਸ ਨੇ ਪਿੰਡ ਮਾਲਾਰਾਮਪੁਰਾ ਦੀ ਇਕ ਰਿਹਾਇਸ਼ ਢਾਣੀ ’ਚ ਬੁੱਧਵਾਰ ਨੂੰ ਛਾਪੇਮਾਰੀ ਕਰਕੇ ਜਲੰਧਰ ਪੁਲਸ ’ਚ ਤਾਇਨਾਤ ਹੈੱਡ ਕਾਂਸਟੇਬਲ ਵਰਿੰਦਰ ਪਾਲ ਸਿੱਧੂ ਚੱਕ ਕੇ. ਐੱਸ. ਡੀ. ਰੋਹੀ ਨੂੰ ਮੌਕੇ ਤੋਂ 650 ਗ੍ਰਾਮ ਅਫ਼ੀਮ ਖ਼ਰੀਦਦੇ ਗ੍ਰਿਫ਼ਤਾਰ ਕੀਤਾ। ਕਰੀਰ ਦੇ ਘਰ ’ਤੇ ਛਾਪਾਮਾਰੀ ਦੌਰਾਨ 4 ਕਿਲੋ 600 ਗ੍ਰਾਮ ਅਫ਼ੀਮ ਅਤੇ 17 ਲੱਖ ਤੋਂ ਜ਼ਿਆਦਾ ਨਕਦੀ ਵੀ ਬਰਾਮਦ ਹੋਈ। ਪੁਲਸ ਨੇ ਮੌਕੇ ਤੋਂ ਪੁਲਸ ਦੇ ਲੋਗੋ ਵਾਲੀ ਇਕ ਇਨੋਵਾ ਗੱਡੀ ਵੀ ਜ਼ਬਤ ਕੀਤੀ ਹੈ। ਇਸ ਦੌਰਾਨ ਜਦਕਿ ਤੀਜਾ ਸਾਥੀ ਹਵਾ ਸਿੰਘ ਫਰਾਰ ਹੋਣ ’ਚ ਕਾਮਯਾਬ ਰਿਹਾ।
ਇਹ ਵੀ ਪੜ੍ਹੋ: ਹੁਸ਼ਿਆਰਪੁਰ: ਨਸ਼ੇ 'ਚ ਚੂਰ ਕਾਂਗਰਸੀ ਕੌਂਸਲਰ ਦੇ ਪੁੱਤਰ ਨੇ ਨੌਜਵਾਨ 'ਤੇ ਚਲਾਈਆਂ ਗੋਲ਼ੀਆਂ
ਸੀ. ਆਈ. ਏ. ਵਿਜੈ ਕੁਮਾਰ ਮੀਣਾ ਨੇ ਦੱਸਿਆ ਕਿ ਦੋਸ਼ੀ ਵਰਿੰਦਰ ਪਾਲ ਸਿੱਧੂ ਪੁੱਤਰ ਮਨਜਿੰਦਰ ਸਿੰਘ ਵਾਸੀ ਖੇਮਾ-ਖੇੜਾ ਪੰਜਾਬ ਪੁਲਸ ’ਚ ਜਲੰਧਰ ਵਿਖੇ ਹੈੱਡ ਕਾਂਸਟੇਬਸਲ ਦੇ ਤੌਰ ’ਤੇ ਤਾਇਨਾਤ ਹੈ। ਸਿੱਧੂ ਸਪੋਰਟਸ ਕੋਟੇ ਤੋਂ ਭਰਤੀ ਹੋਇਆ ਸੀ। ਉਹ ਵਾਲੀਬਾਲ ਅਤੇ ਰਾਈਫਲ ਸ਼ੂਟਿੰਗ ਦਾ ਨੈਸ਼ਨਲ ਪਲੇਅਰ ਰਿਹਾ ਹੈ। ਸਿੱਧੂ ਇਕ ਮਹੀਨਾ ਪਹਿਲਾਂ ਹੀ ਕੈਨੇਡਾ ਤੋਂ ਵਾਪਸ ਪਰਤਿਆ ਸੀ। ਤਿੰਨਾਂ ਖ਼ਿਲਾਫ਼ ਪੁਲਸ ਨੇ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ: ਜਲੰਧਰ: ਹਾਦਸੇ ਨੇ ਖੋਹੀਆਂ ਖੁਸ਼ੀਆਂ, ਪਿਓ ਦੀਆਂ ਅੱਖਾਂ ਸਾਹਮਣੇ ਇਕਲੌਤੇ ਪੁੱਤਰ ਦੀ ਤੜਫ਼-ਤੜਫ਼ ਕੇ ਨਿਕਲੀ ਜਾਨ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਪੰਜਾਬ ਦੇ ਮੁੱਖ ਮੰਤਰੀ ਵੱਲੋਂ 'ਵੀਰਭੱਦਰ ਸਿੰਘ' ਦੇ ਦਿਹਾਂਤ ’ਤੇ ਦੁੱਖ ਦਾ ਪ੍ਰਗਟਾਵਾ
NEXT STORY