ਜਲੰਧਰ (ਸੋਨੂੰ)- ਜਲੰਧਰ ਦੀ ਰਹਿਣ ਵਾਲੀ ਇਕ ਕੁੜੀ ਨੇ ਖਰੜ ਵਿਚ ਨੇ ਸ਼ੱਕੀ ਹਾਲਾਤ ਵਿੱਚ ਪੱਖੇ ਨਾਲ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਅਨਾਮਿਕਾ ਵਜੋਂ ਹੋਈ ਹੈ, ਜੋ ਹਰਦਿਆਲ ਨਗਰ ਜਲੰਧਰ ਦੀ ਰਹਿਣ ਵਾਲੀ ਸੀ। ਅਨਾਮਿਕਾ ਖਰੜ ਯੂਨੀਵਰਸਿਟੀ 'ਚ ਬੀ. ਐੱਸ. ਸੀ. ਦੀ ਵਿਦਿਆਰਥਣ ਸੀ ਅਤੇ ਪੜ੍ਹਾਈ ਦੌਰਾਨ ਪਾਰਟ ਟਾਈਮ ਕੰਮ ਕਰਦੀ ਸੀ। ਅਨਾਮਿਕਾ ਦੀ ਦੋਸਤੀ ਯੁਵਰਾਜ ਨਾਲ ਸੀ, ਜੋਕਿ ਜਲੰਧਰ ਦੇ ਸੰਤੋਖਪੁਰਾ ਦਾ ਰਹਿਣ ਵਾਲਾ ਸੀ ਅਤੇ ਉਸ ਦੇ ਨਾਲ ਹੀ ਪੜ੍ਹਦਾ ਸੀ। ਖਰੜ ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਆਈ. ਪੀ. ਸੀ. ਦੀ ਧਾਰਾ 174 ਦੇ ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਜਿਸ ਵਿੱਚ ਇਸ ਨੂੰ ਖ਼ੁਦਕੁਸ਼ੀ ਕਰਾਰ ਦਿੱਤਾ ਗਿਆ ਹੈ। ਹਾਲਾਂਕਿ ਪਰਿਵਾਰ ਦਾ ਦੋਸ਼ ਹੈ ਕਿ ਉਨ੍ਹਾਂ ਦੀ ਧੀ ਨੇ ਆਪਣੇ ਦੋਸਤ ਯੁਵਰਾਜ ਕਾਰਨ ਇਹ ਗੰਭੀਰ ਕਦਮ ਚੁੱਕਿਆ ਹੈ ਅਤੇ ਡੂੰਘਾਈ ਨਾਲ ਜਾਂਚ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ: ਤੀਰਥ ਯਾਤਰਾ ਬੱਸਾਂ 'ਤੇ CM ਮਾਨ ਦੀਆਂ ਤਸਵੀਰਾਂ ਵੇਖ ਖਹਿਰਾ ਨੇ ਘੇਰੀ 'ਆਪ', ਲਾਇਆ ਗੰਭੀਰ ਇਲਜ਼ਾਮ
ਮ੍ਰਿਤਕ ਦੇ ਭਰਾ ਦੇ ਅਨੁਸਾਰ ਉਸ ਦੀ ਭੈਣ ਅਤੇ ਦੋਸ਼ੀ ਯੁਵਰਾਜ ਇਕ ਦੂਜੇ ਨੂੰ ਪਹਿਲਾਂ ਤੋਂ ਜਾਣਦੇ ਸਨ ਅਤੇ ਦੋਵਾਂ ਵਿਚਕਾਰ ਨੇੜਲਾ ਰਿਸ਼ਤਾ ਸੀ। ਪਰਿਵਾਰ ਦਾ ਕਹਿਣਾ ਹੈ ਕਿ ਅਨਾਮਿਕਾ ਆਪਣੇ ਦੋਸਤ ਯੁਵਰਾਜ ਨੂੰ ਮਿਲਣ ਖਰੜ ਗਈ ਸੀ ਅਤੇ ਉਹ ਰਾਤ ਲਗਭਗ ਸਾਢੇ 11 ਵਜੇ ਘਰ ਪਹੁੰਚੀ ਅਤੇ ਅਗਲੇ ਦਿਨ ਉਸ ਨੇ ਪੱਖੇ ਨਾਲ ਲਟਕ ਕੇ ਖ਼ੁਦਕੁਸ਼ੀ ਕਰ ਲਈ।

ਇਹ ਵੀ ਪੜ੍ਹੋ: ਵਿਧਾਨ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਨੇ ਐਲਾਨਿਆ ਇਕ ਹੋਰ ਉਮੀਦਵਾਰ
ਅਨਾਮਿਕਾ ਦੇ ਨਾਲ ਰਹਿਣ ਵਾਲੀ ਉਸ ਦੀ ਸਹੇਲੀ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਉੱਠੀ ਅਤੇ ਉਸ ਨੂੰ ਆਪਣੀ ਪ੍ਰੀਖਿਆ ਲਈ ਕਾਲਜ ਜਾਣ ਲਈ ਕਿਹਾ ਤਾਂ ਅਨਾਮਿਕਾ ਨੇ ਉਸ ਨੂੰ ਕਿਹਾ ਕਿ ਉਸ ਨੂੰ ਪੇਪਰ ਨਹੀਂ ਆਉਂਦਾ ਅਤੇ ਬਾਅਦ 'ਚ ਕਾਲਜ ਆਵੇਗੀ ਪਰ ਉਹ ਕਾਲਜ ਨਹੀਂ ਪਹੁੰਚੀ। ਕੁਝ ਸਮੇਂ ਬਾਅਦ ਅਨਾਮਿਕਾ ਦੇ ਦੋਸਤ ਨੂੰ ਯੁਵਰਾਜ ਦਾ ਫੋਨ ਆਇਆ ਕਿ ਅਨਾਮਿਕਾ ਕਾਲ ਨਹੀਂ ਚੁੱਕ ਰਹੀ ਹੈ, ਜਿਸ ਤੋਂ ਬਾਅਦ ਜਦੋਂ ਉਹ ਕਮਰੇ 'ਚ ਗਈ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਨੇ ਖ਼ੁਦਕੁਸ਼ੀ ਕਰ ਲਈ ਹੈ।
ਇਹ ਵੀ ਪੜ੍ਹੋ:ਪੰਜਾਬ 'ਚ ਵਧਿਆ ਗੈਂਗਸਟਰਵਾਦ, ਹਰ ਪਾਸੇ ਬਣਿਆ ਡਰ ਦਾ ਮਾਹੌਲ: ਸੁਖਬੀਰ ਬਾਦਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
CM ਭਗਵੰਤ ਮਾਨ ਜ਼ਿੰਮੇਵਾਰੀ ਤੋਂ ਬਚ ਨਹੀਂ ਸਕਦੇ, ਪ੍ਰਤਾਪ ਬਾਜਵਾ ਨੇ DM ਮੌਤ ਮਾਮਲੇ 'ਤੇ ਚੁੱਕੇ ਸਵਾਲ
NEXT STORY