ਜਲੰਧਰ (ਜੁਗਿੰਦਰ ਸੰਧੂ)— ਪਾਕਿਸਤਾਨ ਦੀ ਸ਼ਹਿ ਹੇਠ ਚਲਾਏ ਜਾ ਰਹੇ ਅੱਤਵਾਦ ਕਾਰਨ ਬਰਬਾਦ ਹੋ ਗਏ ਜੰਮੂ-ਕਸ਼ਮੀਰ ਦੇ ਪਰਿਵਾਰਾਂ ਅਤੇ ਪਾਕਿਸਤਾਨੀ ਸੈਨਿਕਾਂ ਦੀ ਗੋਲੀਬਾਰੀ ਤੋਂ ਪੀੜਤ ਸਰਹੱਦੀ ਖੇਤਰਾਂ ਦੇ ਲੋਕਾਂ ਨੂੰ ਸਹਾਇਤਾ ਪਹੁੰਚਾਉਣ ਲਈ ਪੰਜਾਬ ਕੇਸਰੀ ਪੱਤਰ ਸਮੂਹ ਵੱਲੋਂ ਪਿਛਲੇ ਦੋ ਦਹਾਕਿਆਂ ਤੋਂ ਚਲਾਈ ਜਾ ਰਹੀ ਇਕ ਵਿਸ਼ੇਸ਼ ਰਾਹਤ ਮੁਹਿੰਮ ਨਿਰਵਿਘਨ ਰੂਪ 'ਚ ਜਾਰੀ ਹੈ। ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਦੀ ਸਰਪ੍ਰਸਤੀ ਹੇਠ ਚੱਲ ਰਹੇ ਸੇਵਾ ਦੇ ਇਸ ਕੁੰਭ ਦੌਰਾਨ ਹੁਣ ਤਕ ਕਰੋੜਾਂ ਰੁਪਏ ਦਾ ਰਾਸ਼ਨ, ਕੱਪੜੇ, ਕੰਬਲ ਅਤੇ ਘਰੇਲੂ ਵਰਤੋਂ ਦਾ ਹੋਰ ਸਾਮਾਨ ਹਜ਼ਾਰਾਂ ਪਰਿਵਾਰਾਂ ਨੂੰ ਤਕਸੀਮ ਕੀਤਾ ਜਾ ਚੁੱਕਾ ਹੈ।
ਇਸ ਰਾਹਤ ਮੁਹਿੰਮ ਅਧੀਨ 529ਵੇਂ ਟਰੱਕ ਦੀ ਸਮੱਗਰੀ ਬੀਤੇ ਦਿਨੀਂ ਪੰਜਾਬ ਦੇ ਜ਼ਿਲਾ ਪਠਾਨਕੋਟ ਨਾਲ ਸਬੰਧਿਤ ਸਰਹੱਦੀ ਖੇਤਰਾਂ 'ਚ ਰਹਿਣ ਵਾਲੇ ਪਰਿਵਾਰਾਂ ਲਈ ਭਿਜਵਾਈ ਗਈ ਸੀ। ਇਸ ਵਾਰ ਦੀ ਰਾਹਤ ਸਮੱਗਰੀ ਦਾ ਯੋਗਦਾਨ ਸ਼੍ਰੀਮਤੀ ਪਰਮਜੀਤ ਕੌਰ ਮੱਗੋ ਪ੍ਰਧਾਨ ਸ੍ਰੀ ਗੁਰੂ ਤੇਗ ਬਹਾਦਰ ਸੇਵਾ ਸਮਿਤੀ (ਰਜਿ.) ਮੰਡੀ ਗੋਬਿੰਦਗੜ੍ਹ ਅਤੇ ਇਸ ਲੋਹਾ ਨਗਰੀ ਦੇ ਸ਼ਹਿਰੀਆਂ ਵਲੋਂ ਦਿੱਤਾ ਗਿਆ ਸੀ। ਸਮੱਗਰੀ ਭਿਜਵਾਉਣ ਦੇ ਇਸ ਪਵਿੱਤਰ ਕਾਰਜ ਵਿਚ ਸਮਿਤੀ ਦੇ ਕੈਸ਼ੀਅਰ ਇੰਦਰਜੀਤ ਸਿੰਘ ਮੱਗੋ ਤੋਂ ਇਲਾਵਾ ਰਿਮਟ ਯੂਨੀਵਰਸਿਟੀ ਦੇ ਚਾਂਸਲਰ ਡਾ. ਹੁਕਮ ਚੰਦ ਬਾਂਸਲ, ਉਦਯੋਗਪਤੀ ਯੋਗੇਸ਼ ਮੈਂਗੀ, ਕੁਲਵੰਤ ਰਾਏ, ਅਸ਼ੋਕ ਪਰਾਸ਼ਰ, ਸੰਚਿਤ ਸਿੰਗਲਾ, ਰਾਇਲ ਗਰੁੱਪ ਆਫ ਇੰਡਸਟਰੀਜ਼ ਦੇ ਅਨੂਪ ਸੂਦ, ਨਾਰਾਇਣ ਸਿੰਗਲਾ, ਕ੍ਰਿਸ਼ਨ ਵਰਮਾ ਬਾਬੀ, ਉਦਯੋਗਪਤੀ ਵਿਜੇ ਬਾਂਸਲ, ਕੌਸ਼ਲ ਮਿਸ਼ਰਾ, ਨਰੇਸ਼ ਖੰਡੇਲਵਾਲ, ਵਿਕਾਸ ਗਰਗ ਬੱਬੀ, ਕ੍ਰਿਸ਼ਨ ਕਾਂਤ ਖੁਰਮੀ, ਹਰਿੰਦਰ ਭਾਂਬਰੀ, ਸੰਦੀਪ ਸਿੰਘ ਬੱਲ ਅਤੇ ਹੰਸ ਰਾਜ ਜਿੰਦਲ ਨੇ ਵੀ ਵਡਮੁੱਲਾ ਸਹਿਯੋਗ ਦਿੱਤਾ।
ਪੰਜਾਬ ਕੇਸਰੀ ਪੱਤਰ ਸਮੂਹ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਵੱਲੋਂ ਜਲੰਧਰ ਤੋਂ ਪ੍ਰਭਾਵਿਤ ਖੇਤਰਾਂ ਲਈ ਰਵਾਨਾ ਕੀਤੇ ਗਏ ਇਸ ਟਰੱਕ ਦੀ ਸਮੱਗਰੀ ਵਿਚ 300 ਪਰਿਵਾਰਾਂ ਲਈ ਪ੍ਰਤੀ ਪਰਿਵਾਰ 10 ਕਿਲੋ ਆਟਾ, 10 ਕਿਲੋ ਚਾਵਲ ਅਤੇ ਇਕ ਕੰਬਲ ਸ਼ਾਮਲ ਸੀ।
ਰਾਹਤ ਟੀਮ ਦੇ ਮੁਖੀ ਯੋਗਾਚਾਰੀਆ ਸ਼੍ਰੀ ਵਰਿੰਦਰ ਸ਼ਰਮਾ ਦੀ ਅਗਵਾਈ ਹੇਠ ਸਮੱਗਰੀ ਦੀ ਵੰਡ ਲਈ ਜਾਣ ਵਾਲੇ ਮੈਂਬਰਾਂ 'ਚ ਮੰਡੀ ਗੋਬਿੰਦਗੜ੍ਹ ਤੋਂ ਇੰਦਰਜੀਤ ਸਿੰਘ ਮੱਗੋ, ਬਾਬਾ ਰਣਧੀਰ ਸਿੰਘ ਪੱਪੀ, ਛੱਠ ਪੂਜਾ ਸੇਵਾ ਸਮਿਤੀ ਦੇ ਪ੍ਰਧਾਨ ਸੁਭਾਸ਼ ਵਰਮਾ, ਰਣਧੀਰ ਸਿੰਘ ਬਾਗੜੀਆ, ਸਟੀਲ ਟਰੇਡਰਜ਼ ਐਸੋਸੀਏਸ਼ਨ ਦੇ ਰਾਜੀਵ ਸਿੰਗਲਾ ਅਤੇ ਲਾਲਾ ਜਗਤ ਨਾਰਾਇਣ ਯਾਦਗਾਰੀ ਧਰਮਸ਼ਾਲਾ ਚਿੰਤਪੂਰਨੀ ਦੇ ਪ੍ਰਧਾਨ ਐੱਮ. ਡੀ. ਸੱਭਰਵਾਲ ਵੀ ਸ਼ਾਮਲ ਸਨ।
ਮੁਸੀਬਤਾਂ ਦੇ ਚੱਕਰਵਿਊ 'ਚ ਉਲਝ ਗਈਆਂ ਕਿਸਮਤ-ਰੇਖਾਵਾਂ
NEXT STORY