ਜਲੰਧਰ (ਵਰਿੰਦਰ ਸ਼ਰਮਾ)— ਬੁਜ਼ਦਿਲ ਪਾਕਿਸਤਾਨ ਆਪਣੇ ਨਾਕਾਮ ਇਰਾਦਿਆਂ ਰਾਹੀਂ ਲਗਾਤਾਰ ਜੰਮੂ-ਕਸ਼ਮੀਰ ਨਾਲ ਲੱਗਦੀ ਸਰਹੱਦ 'ਤੇ ਰਹਿਣ ਵਾਲੇ ਭਾਰਤੀ ਪਰਿਵਾਰਾਂ ਦੀ ਜ਼ਿੰਦਗੀ 'ਚ ਜ਼ਹਿਰ ਘੋਲਣ ਦਾ ਯਤਨ ਕਰ ਰਿਹਾ ਹੈ। ਨਾਲ ਹੀ ਉਨ੍ਹਾਂ ਦੀ ਜ਼ਿੰਦਗੀ ਨੂੰ ਬਰਬਾਦ ਕਰਨ ਦੀ ਵੀ ਕੋਸ਼ਿਸ਼ ਕਰ ਰਿਹਾ ਹੈ। ਪਾਕਿਸਤਾਨ ਉਨ੍ਹਾਂ ਨੂੰ ਡਰਾ ਕੇ ਉਥੋਂ ਭਜਾਉਣਾ ਚਾਹੁੰਦਾ ਹੈ ਤਾਂ ਜੋ ਉਹ ਅੱਤਵਾਦੀਆਂ ਅਤੇ ਸਮੱਗਲਰਾਂ ਦੀ ਘੁਸਪੈਠ ਭਾਰਤੀ ਸਰਹੱਦ ਅੰਦਰ ਕਰਵਾ ਸਕੇ ਪਰ ਬਹਾਦਰ ਭਾਰਤੀ ਨਾ ਸਿਰਫ ਹਿੰਮਤ ਦਾ ਪ੍ਰਦਰਸ਼ਨ ਕਰਦੇ ਹੋਏ ਸਰਹੱਦ 'ਤੇ ਤਾਇਨਾਤ ਸੁਰੱਖਿਆ ਫੋਰਸਾਂ ਦੀ ਮਦਦ ਕਰਦੇ ਹਨ, ਸਗੋਂ ਉਨ੍ਹਾਂ ਨੂੰ ਖੁਫੀਆ ਸੂਚਨਾਵਾਂ ਵੀ ਮੁਹੱਈਆ ਕਰਵਾਉਂਦੇ ਹਨ। ਕਈ ਵਾਰ ਇਨ੍ਹਾਂ ਪਿੰਡ ਵਾਸੀਆਂ ਵੱਲੋਂ ਮੁਹੱਈਆ ਕਰਵਾਈ ਗਈ ਜਾਣਕਾਰੀ ਦੇ ਆਧਾਰ 'ਤੇ ਸੁਰੱਖਿਆ ਏਜੰਸੀਆਂ ਨੂੰ ਪਾਕਿਸਤਾਨ ਦੇ ਨਾਪਾਕ ਇਰਾਦਿਆਂ ਨੂੰ ਨਾਕਾਮ ਕਰਨ 'ਚ ਮਦਦ ਮਿਲੀ ਹੈ।
ਪਾਕਿਸਤਾਨ ਵੱਲੋਂ ਸਮੇਂ-ਸਮੇਂ 'ਤੇ ਜੋ ਗੋਲੀਬਾਰੀ ਕੀਤੀ ਜਾਂਦੀ ਹੈ, ਉਸ ਕਾਰਨ ਸਰਹੱਦ ਦੇ ਇਨ੍ਹਾਂ ਰਖਵਾਲਿਆਂ ਦੇ ਜਾਨ-ਮਾਲ ਦਾ ਨੁਕਸਾਨ ਵੀ ਹੁੰਦਾ ਹੈ। ਇਸ ਕਾਰਨ ਕਈ ਕੀਮਤੀ ਜਾਨਾਂ ਜਾ ਚੁੱਕੀਆਂ ਹਨ। ਅਣਗਿਣਤ ਲੋਕ ਜ਼ਖਮੀ ਵੀ ਹੋ ਚੁੱਕੇ ਹਨ। ਗੋਲੀਬਾਰੀ ਤੇ ਅੱਤਵਾਦ ਤੋਂ ਪੀੜਤ ਇਨ੍ਹਾਂ ਲੋਕਾਂ ਦੀ ਦੁੱਖ ਭਰੀ ਗਾਥਾ ਨੂੰ 'ਪੰਜਾਬ ਕੇਸਰੀ ਗਰੁੱਪ' ਚੰਗੀ ਤਰ੍ਹਾਂ ਮਹਿਸੂਸ ਕਰਦਾ ਹੈ। ਇਸੇ ਲਈ ਲੰਬੇ ਸਮੇਂ ਤੋਂ 'ਪੰਜਾਬ ਕੇਸਰੀ ਗਰੁੱਪ' ਨੇ ਸਰਹੱਦੀ ਖੇਤਰਾਂ 'ਚ ਮੁਸ਼ਕਿਲਾਂ ਦਾ ਸਾਹਮਣਾ ਕਰਨ ਵਾਲੇ ਇਨ੍ਹਾਂ ਵਿਅਕਤੀਆਂ ਦੀ ਮਦਦ ਲਈ ਇਕ ਮੁਹਿੰਮ ਸ਼ੁਰੂ ਕੀਤੀ ਹੋਈ ਹੈ,ਜਿਸ ਅਧੀਨ ਹੁਣ ਤੱਕ ਰਾਹਤ ਸਮੱਗਰੀ ਦੇ 460 ਟਰੱਕ ਉਥੇ ਪਹੁੰਚਾਏ ਜਾ ਚੁੱਕੇ ਹਨ ਜੋ ਉਥੇ ਵੱਖ-ਵੱਖ ਸੰਸਥਾਵਾਂ ਤੇ ਪ੍ਰਮੁੱਖ ਵਿਅਕਤੀਆਂ ਵਲੋਂ ਭੇਟ ਕੀਤੇ ਜਾਂਦੇ ਹਨ।
ਇਸੇ ਲੜੀ ਅਧੀਨ ਬੀਤੇ ਦਿਨੀਂ ਰਾਹਤ ਸਮੱਗਰੀ ਦਾ 461ਵਾਂ ਟਰੱਕ ਪੰਜਾਬ ਕੇਸਰੀ ਗਰੁੱਪ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਚੋਪੜਾ ਜੀ ਨੇ ਰਵਾਨਾ ਕੀਤਾ, ਜਿਸ ਦੀ ਰਾਹਤ ਸਮੱਗਰੀ ਪਾਕਿਸਤਾਨੀ ਸਰਹੱਦ ਦੇ ਬਿਲਕੁਲ ਨਾਲ ਲੱਗਦੇ ਸੁਚੇਤਗੜ੍ਹ ਵਿਧਾਨ ਸਭਾ ਖੇਤਰ ਦੇ ਪਿੰਡ ਰੰਗਪੁਰ ਮੌਲਾਨਾ ਵਿਖੇ 300 ਤੋਂ ਵੱਧ ਪ੍ਰਭਾਵਿਤ ਪਰਿਵਾਰਾਂ 'ਚ ਵੰਡੀ ਗਈ। ਅੰਮ੍ਰਿਤਸਰ ਦੀ ਮਾਂ ਚਿੰਤਪੂਰਨੀ ਜੀ ਸੇਵਾ ਮੰਡਲ ਜਾਗਰਣ ਅਤੇ ਲੰਗਰ ਸਮਿਤੀ ਵੱਲੋਂ ਭਿਜਵਾਇਆ ਗਿਆ ਇਹ ਸਾਮਾਨ ਸੁਚੇਤਗੜ੍ਹ ਲਾਇਨਜ਼ ਕਲੱਬ ਦੇ ਪ੍ਰਧਾਨ ਸੁਸ਼ੀਲ ਕੁਮਾਰ ਚੌਧਰੀ, ਕੁਲਦੀਪ ਗੁਪਤਾ (ਕਾਲੇ ਸ਼ਾਹ) ਅਤੇ ਉਨ੍ਹਾਂ ਦੇ ਸਾਥੀਆਂ ਦੀ ਦੇਖਰੇਖ ਹੇਠ ਵੰਡਿਆ ਗਿਆ। ਰਾਹਤ ਸਮੱਗਰੀ ਭੇਟ ਕਰਨ 'ਚ ਪ੍ਰਮੋਦ ਜਿੰਦਲ, ਗੌਰਵ ਸੂਦ, ਅਮਨ ਦੇਵਗਨ ਅਤੇ ਸਿੰਪਲ ਖੰਨਾ ਦਾ ਵਿਸ਼ੇਸ਼ ਯੋਗਦਾਨ ਰਿਹਾ। ਰਾਹਤ ਮੁਹਿੰਮ ਦੇ ਮੁਖੀ ਜੇ. ਬੀ. ਸਿੰਘ ਚੌਧਰੀ ਦੀ ਅਗਵਾਈ 'ਚ ਰਾਹਤ ਸਮੱਗਰੀ ਦੀ ਵੰਡ ਲਈ ਜੰਮੂ-ਕਸ਼ਮੀਰ ਜਾਣ ਵਾਲੀ ਟੀਮ 'ਚ ਯੋਗਾਗੁਰੂ ਵਰਿੰਦਰ ਸ਼ਰਮਾ ਵੀ ਸ਼ਾਮਲ ਸਨ।
ਚੰਡੀਗੜ੍ਹ : ਬੱਚੀ ਨੂੰ ਬੋਰੀ 'ਚ ਬੰਦ ਕੁੱਟਣ ਵਾਲੀ ਮਤਰੇਈ ਮਾਂ ਖਿਲਾਫ ਚਲਾਨ ਪੇਸ਼
NEXT STORY