ਤਰਨਤਾਰਨ, (ਰਾਜੂ)- ਮਨਰੇਗਾ ਮਜ਼ਦੂਰ ਯੂਨੀਅਨ ਪੰਜਾਬ (ਸੀਟੂ) ਦੀ ਸਬ-ਡਵੀਜ਼ਨ ਤਰਨਤਾਰਨ ਵੱਲੋਂ ਇਕ ਜਥਾ ਮਾਰਚ ਕੀਤਾ ਗਿਆ। ਸਥਾਨਕ ਸ਼ਹਿਰ ਤੋਂ ਸ਼ੁਰੂ ਹੋਇਆ ਇਹ ਮਾਰਚ ਵੱਖ-ਵੱਖ ਪਿੰਡਾਂ ਵਿਚ ਪੁੱਜਿਆ, ਜਿਥੇ ਮਨਰੇਗਾ ਮਜ਼ਦੂਰਾਂ ਨੂੰ ਉਨ੍ਹਾਂ ਦੇ ਹੱਕਾਂ ਪ੍ਰਤੀ ਜਾਗਰੂਕ ਕੀਤਾ ਗਿਆ। ਮਾਰਚ ਦੀ ਅਗਵਾਈ ਬਲਵਿੰਦਰ ਸਿੰਘ ਸ਼ੇਖਚੱਕ, ਗੁਰਬਚਨ ਸਿੰਘ ਰੂੜੇਆਸਲ, ਬਲਵਿੰਦਰ ਸਿੰਘ ਗੋਹਲਵੜ੍ਹ, ਮਨਜੀਤ ਕੌਰ, ਬਲਜਿੰਦਰ ਸਿੰਘ ਸ਼ੇਖਚੱਕ ਤੇ ਹਰਦੇਵ ਸਿੰਘ ਢੋਟੀਆਂ ਨੇ ਕੀਤੀ।
ਇਸ ਮੌਕੇ ਮਨਰੇਗਾ ਮਜ਼ਦੂਰ ਯੂਨੀਅਨ ਪੰਜਾਬ (ਸੀਟੂ) ਦੇ ਸੂਬਾਈ ਆਗੂ ਦਲਵਿੰਦਰ ਸਿੰਘ ਪੰਨੂ ਨੇ ਕਿਹਾ ਕਿ ਕੇਂਦਰ ਦੀ ਸਾਬਕਾ ਮਨਮੋਹਨ ਸਿੰਘ ਦੀ ਸਰਕਾਰ ਤੇ ਖੱਬੀਆਂ ਪਾਰਟੀਆਂ ਦੇ ਦਬਾਅ ਸਦਕਾ ਮਨਰੇਗਾ ਕਾਨੂੰਨ ਬਣਿਆ ਹੈ, ਜਿਸ ਵਿਚ 100 ਦਿਨ ਦੇ ਕੰਮ ਦੀ ਗਾਰੰਟੀ ਦਿੱਤੀ ਗਈ ਸੀ ਪਰ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੇ ਇਸ ਕਾਨੂੰਨ ਨੂੰ ਫੇਲ ਕਰਨ ਦੀ ਘਪਲੇਬਾਜ਼ੀ ਕਰ ਕੇ ਭ੍ਰਿਸ਼ਟਾਚਾਰ ਰਾਹੀਂ ਪੈਸੇ ਖਾਧੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਦੀ ਮੋਦੀ ਸਰਕਾਰ ਵੀ ਇਸ ਕਾਨੂੰਨ ਨੂੰ ਖਤਮ ਕਰਨ ਦੀ ਸੋਚ ਰਹੀ ਹੈ, ਜੋ ਕਦੇ ਵੀ ਸਹਿਣ ਨਹੀਂ ਕੀਤਾ ਜਾਵੇਗਾ। ਮਨਰੇਗਾ ਕਾਮਿਆਂ ਦੀ ਲੜਾਈ ਨੂੰ ਹੋਰ ਤਿੱਖਾ ਕਰ ਕੇ ਸਰਕਾਰ ਤੋਂ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਵਿੱਢਿਆ ਜਾਵੇਗਾ। ਦਲਵਿੰਦਰ ਪੰਨੂ ਨੇ ਥਾਣਾ ਸਿਟੀ ਦੀ ਪੁਲਸ 'ਤੇ ਦੋਸ਼ ਲਾਇਆ ਕਿ ਨਸ਼ਾ ਸਮੱਗਲਿੰਗ ਵਿਰੋਧੀ ਮੁਹਿੰਮ ਨੂੰ ਪੁਲਸ ਤਾਰਪੀਡ ਕਰ ਰਹੀ ਹੈ। ਪੁਲਸ ਦੀ ਮਿਲੀਭੁਗਤ ਨਾਲ ਨਸ਼ੇ ਵਿਕ ਰਹੇ ਹਨ। ਸਮੱਗਲਰਾਂ ਦੇ ਨਾਂ ਵੀ ਦਿੱਤੇ ਗਏ ਹਨ ਪਰ ਉਨ੍ਹਾਂ ਨੂੰ ਫੜਿਆ ਨਹੀਂ ਜਾ ਰਿਹਾ। ਚੌਕੀ ਬੱਸ ਅੱਡਾ ਦੀ ਪੁਲਸ ਨਾਲ ਸਮੱਗਲਰਾਂ ਦੀ ਪੁਰਾਣੀ ਸਾਂਝ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਹਫਤੇ ਅੰਦਰ ਸਮੱਗਲਰ ਨਾ ਫੜੇ ਗਏ ਤਾਂ ਥਾਣਾ ਸਿਟੀ ਅੱਗੇ ਰੋਸ ਧਰਨਾ ਸ਼ੁਰੂ ਕਰ ਦਿੱਤਾ ਜਾਵੇਗਾ।
ਇਸ ਦੌਰਾਨ ਬਲਕਾਰ ਸਿੰਘ ਅਲਾਦੀਨਪੁਰ, ਬਲਵੀਰ ਸਿੰਘ ਨੌਰੰਗਾਬਾਦ, ਹਰਦੇਵ ਸਿੰਘ ਢੋਟੀਆਂ, ਕੁਲਵੰਤ ਸਿੰਘ ਰੂੜੇਆਸਲ, ਗੁਰਦੇਵ ਸਿੰਘ ਰਸੂਲਪੁਰ, ਮੰਗਲ ਸਿੰਘ ਲਹੁਕਾ, ਸੁਖਦੇਵ ਸਿੰਘ ਨੌਸ਼ਹਿਰਾ ਪੰਨੂੰਆਂ, ਬਲਵੰਤ ਸਿੰਘ ਢੋਟੀਆਂ, ਜੱਜ ਸਿੰਘ, ਕਸ਼ਮੀਰ ਸਿੰਘ ਰਸੂਲਪੁਰ, ਸੀਮਾ ਰਾਣੀ, ਦਲਬੀਰ ਕੌਰ, ਸਵਿੰਦਰ ਕੌਰ ਅਲਾਦੀਨਪੁਰ, ਕੁਲਵਿੰਦਰ ਕੌਰ ਲਹੁਕਾ, ਸਿਮਰਜੀਤ ਕੌਰ, ਸ਼ਿੰਦਰ ਕੌਰ ਹਾਜ਼ਰ ਸਨ।
ਸ਼੍ਰੋਮਣੀ ਅਕਾਲੀ ਦਲ ਦੀ ਜ਼ਿਲਾ ਲੀਡਰਸ਼ਿਪ ਨੇ ਡੀ. ਸੀ. ਦਫਤਰ ਅੱਗੇ ਦਿੱਤਾ ਧਰਨਾ
NEXT STORY