ਮਹਿਲ ਕਲਾਂ (ਹਮੀਦੀ): ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬਾਨ ਭਾਈ ਕੁਲਦੀਪ ਸਿੰਘ ਗੜਗੱਜ ਵੱਲੋਂ ਪਿੰਡ ਚੰਨਣਵਾਲ ਦੇ ਨੌਜਵਾਨ ਪੰਚ ਬਲਵਿੰਦਰ ਸਿੰਘ ਨੂੰ ਸਿੱਖੀ ਅਤੇ ਧਾਰਮਿਕ ਸੰਸਕਾਰਾਂ ਪ੍ਰਤੀ ਉਤਸ਼ਾਹ ਦੇਣ ਲਈ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਜਥੇਦਾਰ ਗੜਗੱਜ ਨੇ ਖੁਸ਼ੀ ਜਤਾਈ ਕਿ ਪੰਚ ਬਲਵਿੰਦਰ ਸਿੰਘ ਨੇ ਅੱਜ ਪ੍ਰਣ ਕੀਤਾ ਹੈ ਕਿ ਉਹ ਕੇਸ-ਦਾੜੀ ਰੱਖ ਕੇ ਗੁਰੂ ਵਾਲਾ ਜੀਵਨ ਅਪਣਾਉਣਗੇ ਅਤੇ ਸਿੱਖ ਧਰਮ ਦੇ ਰਸਤੇ 'ਤੇ ਤੁਰਨਗੇ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਸਾਡੀ ਸਾਂਝੀ ਵਿਰਾਸਤ ਸਾਨੂੰ ਕੇਸ-ਦਾੜੀ ਨਾਲ ਗੁਰੂ ਵਾਲਾ ਬਣਾ ਕੇ ਸਨਮਾਨ ਦਿੰਦੀ ਹੈ। ਅਸੀਂ ਨਸ਼ਿਆਂ ਤੋਂ ਦੂਰ ਰਹਿ ਕੇ ਆਪਣੀ ਪਛਾਣ ਨੂੰ ਜਿਉਂਦਾ ਰੱਖੀਏ, ਕਿਉਂਕਿ ਸਿੱਖੀ ਸਾਨੂੰ ਸਦੀਆਂ ਦੀਆਂ ਕੁਰਬਾਨੀਆਂ ਅਤੇ ਸ਼ਹਾਦਤਾਂ ਦੇ ਨਾਲ ਪ੍ਰਾਪਤ ਹੋਈ ਹੈ।”
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਇਨ੍ਹਾਂ ਵਿਆਹਾਂ 'ਤੇ ਲੱਗੀ ਪਾਬੰਦੀ! 18+ ਹੋਣ 'ਤੇ ਵੀ ਮੁੰਡੇ-ਕੁੜੀ ਖ਼ਿਲਾਫ਼ ਹੋਵੇਗੀ ਕਾਰਵਾਈ
ਜਥੇਦਾਰ ਸਾਹਿਬ ਨੇ ਅਪੀਲ ਕੀਤੀ ਕਿ ਹਰ ਨੌਜਵਾਨ ਆਪਣੀ ਧਾਰਮਿਕ ਪਛਾਣ ਨਿਭਾਵੇ ਅਤੇ ਗੁਰੂ ਸਿੱਖੀ ਨੂੰ ਅਮਲ ਵਿਚ ਲਿਆਉਂਦੇ ਹੋਏ ਸਮਾਜ ਲਈ ਰੌਸ਼ਨੀ ਬਣੇ। ਇਸ ਧਾਰਮਿਕ ਸਮਾਗਮ ਵਿਚ ਹਲਕਾ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਨਾਨਕਸਰ ਠਾਠ ਕਲੇਰਾਂ ਝੋਰੜਾਂ ਦੇ ਮੁਖੀ ਬਾਬਾ ਘਾਲਾ ਸਿੰਘ, ਧਾਰਮਿਕ ਆਗੂ ਜਥੇਦਾਰ ਟੇਕ ਸਿੰਘ ਧਨੌਲਾ ਅਤੇ ਬਾਬਾ ਕੇਹਰ ਸਿੰਘ ਮਹਿਲ ਕਲਾਂ ਵੀ ਹਾਜ਼ਰ ਸਨ। ਸਾਰੇ ਸਨਮਾਨਤ ਮਹਿਮਾਨਾਂ ਵੱਲੋਂ ਪੰਚ ਬਲਵਿੰਦਰ ਸਿੰਘ ਨੂੰ ਨਿੱਘਾ ਆਸ਼ੀਰਵਾਦ ਦਿੱਤਾ ਗਿਆ ਅਤੇ ਨੌਜਵਾਨਾਂ ਲਈ ਇਕ ਮਿਸਾਲ ਕਾਇਮ ਕਰਨ ਵਾਲਾ ਕਦਮ ਕਰਾਰ ਦਿੱਤਾ ਗਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ਰਮਨਾਕ ਕਾਰਾ: ਭਣੇਵੇਂ ਦੀ ਕੁੜੀ ਨੂੰ ਪੜ੍ਹਾਉਣ ਬਹਾਨੇ ਕਮਰੇ 'ਚ ਟੱਪੀਆਂ ਹੱਦਾਂ
NEXT STORY