ਫਤਿਹਗੜ੍ਹ ਸਾਹਿਬ (ਬਿਪਨ) : ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਸਿਵਲ ਹਸਪਤਾਲ 'ਚ ਪਹੁੰਚੇ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨੇ ਨਿੱਜੀ ਹਸਪਤਾਲਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜਿਹੜੇ ਹਸਪਤਾਲ ਆਯੁਸ਼ਮਾਨ ਕਾਰਡਾਂ 'ਤੇ ਇਲਾਜ ਤੋਂ ਇਨਕਾਰ ਕਰ ਰਹੇ ਹਨ, ਉਨ੍ਹਾਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਜੌੜੇਮਾਜਰਾ ਅੱਜ ਸਿਵਲ ਹਸਪਤਾਲ ਵਿਖੇ ਅਧਿਕਾਰੀਆਂ ਨਾਲ ਮੀਟਿੰਗ ਕਰਨ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਇਕ ਸਮਾਜ ਸੇਵਕ ਵੱਲੋਂ ਹਸਪਤਾਲ ਨੂੰ ਭੇਟ ਕੀਤੇ 4 ਏ.ਸੀ. ਵੀ ਅਧਿਕਾਰੀਆਂ ਦੇ ਸਪੁਰਦ ਕੀਤੇ। ਇਸ ਮੌਕੇ ਜੌੜੇਮਾਜਰਾ ਨੇ ਕਿਹਾ ਕਿ ਸਰਕਾਰ ਨੇ ਸਿਹਤ ਸਹੂਲਤਾਂ ਲਈ ਕਾਫੀ ਰਕਮ ਜਮ੍ਹਾ ਕੀਤੀ ਹੋਈ ਹੈ। ਆਮ ਆਦਮੀ ਕਲੀਨਿਕਾਂ 'ਚੋਂ ਡਾਕਟਰਾਂ ਦੇ ਅਸਤੀਫੇ 'ਤੇ ਮੰਤਰੀ ਨੇ ਕਿਹਾ ਕਿ ਸਿਰਫ ਰੋਪੜ ਕਲੀਨਿਕ ਵਾਲਾ ਡਾਕਟਰ ਛੱਡ ਕੇ ਗਿਆ ਹੈ, ਜਿਸ ਨੇ ਅੱਗੇ ਹੋਰ ਪੜ੍ਹਾਈ ਕਰਨੀ ਹੈ। ਇਸ ਤੋਂ ਇਲਾਵਾ ਕਿਸੇ ਨੇ ਨੌਕਰੀ ਨਹੀਂ ਛੱਡੀ।
ਖ਼ਬਰ ਇਹ ਵੀ : ਭ੍ਰਿਸ਼ਟਾਚਾਰ... ਹੁਣ ਮਨਪ੍ਰੀਤ ਬਾਦਲ ਨਿਸ਼ਾਨੇ 'ਤੇ, ਉਥੇ ਗੁਲਾਮ ਨਬੀ ਆਜ਼ਾਦ ਨੇ ਛੱਡੀ ਕਾਂਗਰਸ, ਪੜ੍ਹੋ TOP 10
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਪੰਜਾਬ ਸਰਕਾਰ ਦੀ ਨਿਕੰਮੀ ਕਾਰਗੁਜ਼ਾਰੀ ਕਾਰਨ ਆਰਥਿਕ ਸੰਕਟ ’ਚ ਹੈ PSPCL : ਪ੍ਰਤਾਪ ਬਾਜਵਾ
NEXT STORY