ਫਾਜ਼ਿਲਕਾ, (ਨਾਗਪਾਲ, ਲੀਲਾਧਰ)— ਸਾਂਝਾ ਅਧਿਆਪਕ ਮੋਰਚਾ ਜ਼ਿਲਾ ਫਾਜ਼ਿਲਕਾ ਵੱਲੋਂ ਪ੍ਰਦੇਸ਼ ਕਮੇਟੀ ਦੇ ਸੱਦੇ 'ਤੇ ਜ਼ਿਲਾ ਸਿੱਖਿਆ ਦਫਤਰ ਦੇ ਬਾਹਰ ਸਿੱਖਿਆ ਸਕੱਤਰ ਅਤੇ ਸਿੱਖਿਆ ਮੰਤਰੀ ਦਾ ਪੁਤਲਾ ਫੂਕਿਆ ਗਿਆ, ਜਿਸ ਦੀ ਅਗਵਾਈ ਜ਼ਿਲਾ ਫਾਜ਼ਿਲਕਾ ਦੇ ਕਨਵੀਨਰ ਸੁਰਿੰਦਰ ਕੰਬੋਜ, ਅਮਨਦੀਪ ਥਿੰਦ, ਮੇਜਰ ਸਿੰਘ, ਸੁਖਵਿੰਦਰ ਸਿੰਘ, ਬੇਅੰਤ ਸਿੰਘ, ਭਗਵੰਤ ਭਠੇਜਾ ਨੇ ਕੀਤੀ। ਅਧਿਆਪਕ ਆਗੂਆਂ ਨੇ ਸਿੱਖਿਆ ਸਕੱਤਰ ਦੀਆਂ ਸਿੱਖਿਆ ਵਿਰੋਧੀ ਅਤੇ ਅਧਿਆਪਕ ਵਿਰੋਧੀ ਨੀਤੀਆਂ ਦੀ ਆਲੋਚਨਾ ਕੀਤੀ। ਅਧਿਆਪਕ ਆਗੂਆਂ ਨੇ ਕਿਹਾ ਕਿ ਬੀਤੇ ਲੰਬੇ ਸਮੇਂ ਤੋਂ ਸਿੱਖਿਆ ਵਿਭਾਗ ਵੱਲੋਂ ਅਧਿਆਪਕ ਵਿਰੋਧੀ ਅਤੇ ਨਵੇਂ-ਨਵੇਂ ਫੈਸਲੇ ਲਏ ਜਾ ਰਹੇ ਹਨ, ਜਿਸ ਕਾਰਨ ਅਧਿਆਪਕ ਵਰਗ ਵਿਚ ਰੋਸ ਹੈ। ਉਨ੍ਹਾਂ ਕਿਹਾ ਕਿ ਠੇਕੇ ਦੇ ਆਧਾਰ 'ਤੇ ਕੰਮ ਕਰਦੇ ਅਧਿਆਪਕਾਂ ਨੂੰ ਪੱਕਾ ਨਾ ਕਰਨਾ, ਰੁਕੀ ਤਨਖਾਹ ਜਾਰੀ ਨਾ ਕਰਨਾ, 10ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਦੇ ਸੈਂਟਰ ਦੂਰ-ਦੂਰ ਤਬਦੀਲ ਕਰਨਾ, ਪ੍ਰੀਖਿਆ ਡਿਊਟੀ ਅਮਲੇ ਦੀ ਡਿਊਟੀ ਦੂਰ ਦੇ ਖੇਤਰ ਵਿਚ ਲਾਉਣਾ, ਮਾਰਕਿੰਗ ਸਬੰਧੀ ਦੁਵਿਧਾ ਪੈਦਾ ਕਰਨਾ, ਅਧਿਆਪਕਾਂ ਦੀ ਡਿਊਟੀ ਗੈਰ- ਵਿਦਿਅਕ ਕੰਮਾਂ ਲਈ ਲਾਉਣਾ, ਬਦਲੀ ਦੀ ਨੀਤੀ ਸਬੰਧੀ ਸਪਸ਼ਟ ਨਾ ਹੋਣਾ
ਆਦਿ ਸਿੱਖਿਆ ਵਿਭਾਗ ਦੇ ਅਧਿਆਪਕ ਵਿਰੋਧੀ ਫੈਸਲੇ ਹਨ।
ਇਸ ਮੌਕੇ ਮਿਲਖ ਰਾਜ, ਨੀਰਜ ਕਸ਼ਿਅਪ, ਨਿਸ਼ਾਂਤ ਅਗਰਵਾਲ, ਜੀਵਨ ਸਿੰਘ, ਜਿੰਦਰ ਪਾਇਲਟ, ਗੌਰਵ ਗਗਨੇਜਾ, ਵਿਕਾਸ, ਮਹਿੰਦਰ ਕੋੜਿਆਂਵਾਲੀ, ਰੇਸ਼ਮ ਸਿੰਘ ਆਦਿ ਤੋਂ ਇਲਾਵਾ ਕੰਪਿਊਟਰ ਅਧਿਆਪਕ ਹਾਜ਼ਰ ਸਨ।
ਸ਼ਹਿਰ ਦੀ ਨਾਮੀ ਸਵੀਟ ਸ਼ਾਪ ਦੇ 3 ਕੰਪਲੈਕਸਾਂ 'ਤੇ ਮੋਬਾਇਲ ਵਿੰਗ ਦਾ ਛਾਪਾ
NEXT STORY