ਬਟਾਲਾ, (ਬੇਰੀ)- ਬੱਸ ਪਿੱਛੇ ਮੋਟਰਸਾਈਕਲ ਵੱਜਣ ਨਾਲ ਮੋਟਰਸਾਈਕਲ ਚਾਲਕ ਦੇ ਗੰਭੀਰ ਜ਼ਖਮੀ ਹੋਣ ਦੀ ਖਬਰ ਹੈ।
ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਪਰਮਜੀਤ ਸਿੰਘ ਪੁੱਤਰ ਪੰਨੂੰ ਰਾਮ ਵਾਸੀ ਬੁੱਢਾ ਕੋਟ ਨੇ ਦੱਸਿਆ ਕਿ ਮੈਂ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਬਟਾਲਾ ਤੋਂ ਪਿੰਡ ਜਾ ਰਿਹਾ ਸੀ ਕਿ ਜਦੋਂ ਅੱਡਾ ਸੇਖਵਾਂ ਨੇੜੇ ਪਹੁੰਚਿਆ ਤਾਂ ਅੱਗੇ ਜਾ ਰਹੀ ਬੱਸ ਦੇ ਡਰਾਈਵਰ ਨੇ ਅਚਾਨਕ ਬੱਸ ਦੀ ਬਰੇਕ ਲਾ ਦਿੱਤੀ, ਜਿਸ ਕਰ ਕੇ ਉਸ ਦਾ ਮੋਟਰਸਾਈਕਲ ਬੱਸ ਪਿੱਛੇ ਵੱਜਾ ਤੇ ਉਹ ਗੰਭੀਰ ਜ਼ਖਮੀ ਹੋ ਗਿਆ। ਉਪਰੰਤ ਐਂਬੂਲੈਂਸ 108 ਰਾਹੀਂ ਸਿਵਲ ਹਸਪਤਾਲ ਵਿਖੇ ਉਸ ਨੂੰ ਇਲਾਜ ਲਈ ਭਰਤੀ ਕਰਵਾਇਆ ਗਿਆ।
ਐੱਸ. ਡੀ. ਐੱਮ. ਵੱਲੋਂ ਸਰਕਾਰੀ ਸਕੂਲ ਬਰਨਾਲਾ ਕਲਾਂ ਦੀ ਪੜਤਾਲ
NEXT STORY