ਕਿਸ਼ਨਗੜ੍ਹ (ਬੈਂਸ)-ਕਿਸ਼ਨਗੜ੍ਹ ਪੁਲਸ ਚੌਂਕੀ ਤੋਂ ਘਰ ਜਾ ਰਹੇ ਕਬੱਡੀ ਪ੍ਰਮੋਟਰ ਜਸਪ੍ਰੀਤ ਜੱਸਾ ’ਤੇ ਚੌਂਕੀ ਨੇੜੇ ਹੀ 5-7 ਨੌਜਵਾਨਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਜਸਪ੍ਰੀਤ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਪਿੰਡ ਸੰਘਵਾਲ ਨੇ ਦੱਸਿਆ ਕਿ 17 ਜੂਨ ਨੂੰ ਉਹ ਥਾਣਾ ਕਰਤਾਰਪੁਰ ਵਿਖੇ ਆਪਣੇ ਪਿੰਡ ਦੇ ਕਿਸੇ ਮਸਲੇ ਸਬੰਧੀ ਆਇਆ ਸੀ, ਜਦ ਉਹ ਬਾਹਰ ਆਇਆ ਤਾਂ ਜ਼ੋਰਾਵਰ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਪਿੰਡ ਸੰਘਵਾਲ ਨੇ ਉਸ ਨੂੰ ਆਪਣੀ ਜਾਨ ਮਾਲ ਦਾ ਧਿਆਨ ਰੱਖਣ ਦੀ ਧਮਕੀ ਦਿੱਤੀ। ਮੌਕੇ ’ਤੇ ਮੋਹਤਬਾਰਾਂ ਵੱਲੋਂ ਮਾਮਲੇ ਨੂੰ ਸੁਲਝਾਉਣ ’ਤੇ ਉਸ ਨੇ ਇਸ ਸਬੰਧੀ ਪੁਲਸ ਨੂੰ ਦਰਖਾਸਤ ਦੇਣਾ ਮੁਨਾਸਿਫ ਨਹੀਂ ਸਮਝਿਆ।
ਇਹ ਵੀ ਪੜ੍ਹੋ: ਚੇਅਰਮੈਨ ਦੀ ਪਾਵਰ CS ਨੂੰ ਦੇਣ 'ਤੇ ਘਮਸਾਣ, ਅਮਨ ਅਰੋੜਾ ਦਾ ਵਿਰੋਧੀਆਂ ਨੂੰ ਜਵਾਬ
ਜਸਪ੍ਰੀਤ ਸਿੰਘ ਨੇ ਕਿਹਾ ਕਿ 19 ਜੂਨ ਨੂੰ ਰਾਤ ਕਰੀਬ 10 ਕੁ ਵਜੇ ਉਹ ਸੰਘਵਾਲ ਦੇ ਸਾਬਕਾ ਸਰਪੰਚ ਮਾਸਟਰ ਭਾਗ ਰਾਮ ਨਾਲ ਆਪਣੀ ਗੱਡੀ ਸਕਾਰਪਿਓ ’ਚ ਸਵਾਰ ਹੋ ਕੇ ਪੁਲਸ ਚੌਂਕੀ ਕਿਸ਼ਨਗੜ੍ਹ ਤੋਂ ਪਿੰਡ ਸੰਘਵਾਲ ਵੱਲ ਨੂੰ ਜਾ ਰਿਹਾ ਤਾਂ ਉਸ ਦੇ ਅੱਗਿਓ ਇਕ ਫਾਰਚੂਰਨ ਆਈ, ਜੋ ਸਿੱਧੀ ਉਸ ਦੀ ਗੱਡੀ ’ਚ ਆ ਵੱਜੀ।
ਇਹ ਵੀ ਪੜ੍ਹੋ: ਇਨਫਲੂਐਂਸਰ ਕਮਲ ਕੌਰ ਭਾਬੀ ਦੇ ਕਤਲ ਮਾਮਲੇ 'ਚ ਨਵਾਂ ਮੋੜ, ਸਾਹਮਣੇ ਆਈ ਨਵੀਂ CCTV ਨੇ ਉਡਾਏ ਹੋਸ਼
ਇਸ ਦੌਰਾਨ ਫਾਰਚੂਰਨ ’ਚੋਂ ਉੱਤਰੇ 5-7 ਨੌਜਵਾਨਾਂ ’ਚੋਂ ਗੁਰਪ੍ਰੀਤ ਸਿੰਘ ਉਰਫ਼ ਗੋਪੀ ਪੁੱਤਰ ਰਾਮ ਪਿਆਰਾ ਵਾਸੀ ਸਿਵਦਾਸਪੁਰ ਥਾਣਾ ਕਰਤਾਰਪੁਰ, ਜੋਬਨ ਵਾਸੀ ਨਿਜਾਮਦੀਨਪੁਰ, ਪ੍ਰਭ ਵਾਸੀ ਕਾਲਾ ਬੱਕਰਾ, ਹਰਸ਼ ਵਾਸੀ ਗੜੀਬਖਸਾ ਆਦਿ ਦੇ ਹੱਥਾਂ ’ਚ ਤੇਜ਼ਧਾਰ ਹਥਿਆਰ, ਬੇਸਵਾਲ ਅਤੇ ਲੋਹੇ ਦੀਆਂ ਰਾਡਾਂ ਫੜ੍ਹੀਆਂ ਹੋਈਆਂ ਸਨ, ਜਿਨ੍ਹਾਂ ਨੇ ਉਸ ਦੀ ਗੱਡੀ ਦੀ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ ਅਤੇ ਲੋਹੇ ਦੀ ਰਾਡ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਪ੍ਰਭ ਅਤੇ ਹਰਸ਼ ਨੇ ਉਸ ਦੀ ਗੱਡੀ ’ਚ ਪਏ ਲਿਫ਼ਾਫ਼ੇ ’ਚੋਂ ਕਰੀਬ 5 ਲੱਖ 25 ਹਜ਼ਾਰ ਰੁਪਏ ਕੱਢ ਲਏ। ਉਸ ਵੱਲੋਂ ਰੌਲਾ ਪਾਉਣ ’ਤੇ ਪੁਲਸ ਮੌਕੇ ’ਤੇ ਆ ਗਈ, ਜਿਸ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।
ਜਸਪ੍ਰੀਤ ਨੇ ਕਿਹਾ ਕਿ ਫਰਾਰ ਹੁੰਦੇ ਹੋਏ ਗੁਰਪ੍ਰੀਤ ਸਿੰਘ ਉਰਫ਼ ਗੋਪੀ ਨੇ ਪਿਸਤੌਲ ਨਾਲ ਫਾਇਰ ਕੀਤਾ, ਉਸ ਨੇ ਮਸਾਂ ਹੀ ਆਪਣਾ ਬਚਾਅ ਕੀਤਾ। ਜ਼ਖ਼ਮੀ ਹਾਲਤ ਵਿਚ ਉਸ ਨੂੰ ਜਲੰਧਰ ਦੇ ਕਿਸੇ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ। ਪੁਲਸ ਨੇ ਮੁਲਜ਼ਮਾਂ ਵਿਰੁੱਧ ਵੱਖ-ਵੱਖ ਧਰਾਵਾਂ ਤਹਿਤ ਥਾਣਾ ਕਰਤਾਰਪੁਰ ’ਚ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ 'ਚ ਹੋਣਗੇ ਵੱਡੇ ਬਦਲਾਅ! ਕੁਝ ਲੀਡਰ ਹੋ ਸਕਦੇ ਹਨ ਪਾਵਰਲੈੱਸ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਚੋਰੀ ਦੇ ਮਾਮਲਿਆਂ 'ਚ 4 ਨਾਮਜ਼ਦ, ਇਕ ਗ੍ਰਿਫ਼ਤਾਰ
NEXT STORY