Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, OCT 13, 2026

    7:03:17 PM

  • sukhbir singh badal on parwinder singh jhota

    ਪਰਵਿੰਦਰ ਸਿੰਘ ਝੋਟਾ ਦੇ ਕਤਲ 'ਤੇ ਸੁਖਬੀਰ ਸਿੰਘ...

  • parvinder jhota  kuldeep singh gargaj  sri akal takht sahib

    ਪਰਵਿੰਦਰ ਝੋਟਾ ਕਤਲ ਮਾਮਲੇ 'ਚ ਜਥੇਦਾਰ ਕੁਲਦੀਪ...

  • bhagwant mann  manjit sidhu  congress

    CM ਮਾਨ ਦੇ ਸਾਬਕਾ ਓ. ਐੱਸ. ਡੀ. ਅਤੇ ਨਜ਼ਦੀਕੀ...

  • parvinder jhota dig accused

    ਪਰਵਿੰਦਰ ਝੋਟਾ ਕਤਲ ਕੇਸ 'ਚ ਵੱਡੀ ਖ਼ਬਰ, ਹੋਈ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ISIS ਦਾ ਸਿੱਖਾਂ 'ਤੇ ਹਮਲਾ ਅਤੇ ਕਾਬੁਲ 'ਚੋਂ ਗੁਆਚਦੀਆਂ ਸਿੱਖੀ ਦੀਆਂ ਪੈੜਾਂ : ਕਿਸ਼ਤ -1

PUNJAB News Punjabi(ਪੰਜਾਬ)

ISIS ਦਾ ਸਿੱਖਾਂ 'ਤੇ ਹਮਲਾ ਅਤੇ ਕਾਬੁਲ 'ਚੋਂ ਗੁਆਚਦੀਆਂ ਸਿੱਖੀ ਦੀਆਂ ਪੈੜਾਂ : ਕਿਸ਼ਤ -1

  • Edited By Rajwinder Kaur,
  • Updated: 01 Apr, 2020 04:23 PM
Jalandhar
kabul sikhs attack amardeep singh
  • Share
    • Facebook
    • Tumblr
    • Linkedin
    • Twitter
  • Comment

ਹਰਪ੍ਰੀਤ ਸਿੰਘ ਕਾਹਲੋਂ

ਮੇਰਾ ਮਿੱਤਰ ਕਹਿੰਦਾ ਹੈ ਕਿ ਉਹ ਸਾਰੇ ਤਣੇ ਅਤੇ ਪੱਤੇ ਜਿੰਨ੍ਹਾਂ ਨੇ ਜੜ੍ਹਾਂ 'ਤੇ ਦਾਅਵਾ ਛੱਡ ਦਿੱਤਾ, ਉਹ ਸਭ ਨਪੱਤਰੇ ਹੋ ਜਾਣਗੇ, ਸੁੱਕ ਜਾਣਗੇ। 
ਕਹਾਣੀ ਇੱਥੋਂ ਹੀ ਸ਼ੁਰੂ ਕਰਦੇ ਹਾਂ। ਅਮਰਦੀਪ ਸਿੰਘ ਹੁਣੀ ਆਪਣੀ ਕਿਤਾਬ 'ਦੀ ਕੁਇਸਟ ਕੰਟੀਨਿਊਸ-ਲੋਸਟ ਹੈਰੀਟੇਜ਼, ਦੀ ਸਿੱਖ ਲੈਗੇਸੀ ਇਨ ਪਾਕਿਸਤਾਨ' 'ਚ ਬੰਸਰੀ ਲਾਲ ਨਾਲ ਗੱਲਬਾਤ ਦਾ ਹਵਾਲਾ ਦਿੰਦੇ ਹਨ। ਬੰਸਰੀ ਲਾਲ ਕਹਿੰਦੇ ਹਨ ਕਿ ਨਾ ਅਸੀਂ ਇੱਥੋ ਦੇ ਹੋਏ ਅਤੇ ਨਾ ਅਸੀਂ ਉੱਥੇ ਦੇ ਹੋਏ। 47 ਦੀ ਵੰਡ ਦੇ ਨਿਸ਼ਾਨ ਨਾਨਕਪੰਥੀਆਂ ਲਈ ਸੁਲਗਦੀ ਜ਼ਮੀਨ ਛੱਡ ਗਏ ਹਨ। ਬੰਸਰੀ ਲਾਲ ਵਰਗੇ ਕਿੰਨੇ ਹੀ ਨਾਨਕਪੰਥੀ ਸਾਂਝੇ ਪੰਜਾਬ ਦੀ ਵੰਡੀ ਧਰਤੀ ਦਾ ਸੰਤਾਪ ਇਕ ਹੰਡਾ ਰਹੇ ਹਨ ਅਤੇ ਦੂਜਾ ਪਾਕਿ 'ਚ ਘੱਟਗਿਣਤੀਆਂ ਨੂੰ ਦਰਪੇਸ਼ ਆਉਂਦੀਆਂ ਸਮੱਸਿਆਵਾਂ ਜ਼ਿੰਦਗੀ ਦਾ ਹਿੱਸਾ ਹੋ ਨਿਬੜੀਆਂ ਹਨ। ਅਜਿਹੇ 'ਚ 1921 ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਾਅਦ ਦੀ ਸਿੱਖ ਸੰਸਥਾਵਾਂ 'ਚ ਤੈਅ ਕੀਤੀ ਗਈ ਪਛਾਣ 'ਚ ਬੰਸਰੀ ਲਾਲ ਜਹੇ ਨਾਨਕਪੰਥੀ ਕਿਸੇ ਖ਼ਾਕੇ 'ਚ ਨਹੀਂ ਆਉਂਦੇ। ਇਹ ਹਾਲਤ ਬੜੀ ਉਲਝਣ ਭਰੀ ਹੈ ਅਤੇ ਗੁਰੂ ਨਾਨਕ ਦੀਆਂ ਰਾਹਵਾਂ 'ਚ ਸਭ ਜਵਾਬ ਪਏ ਹਨ ਪਰ ਸਮਝੇ ਕੌਣ ?

ਹਾਰੂਨ ਖ਼ਾਲਿਦ ਤੋਂ ਇਕਬਾਲ ਕੇਸਰ ਤੱਕ ਇਸ ਸਾਰੇ ਵਰਤਾਰੇ ਨੂੰ ਬਹੁਤ ਬਾਰੀਕੀ ਨਾਲ ਸਮਝਾਉਂਦੇ ਹਨ। ਇਸੇ ਸਿਲਸਿਲੇ 'ਚ ਇੰਦਰਜੀਤ ਸਿੰਘ ਦੀ ਕਿਤਾਬ 'ਅਫ਼ਗਾਨ ਹਿੰਦੂਜ਼ ਐਂਡ ਸਿੱਖਜ਼-ਹਿਸਟਰੀ ਆਫ ਥਾਊਸੈਂਡ ਈਯਰ' ਬਹੁਤ ਸ਼ਾਨਦਾਰ ਜਾਣਕਾਰੀ ਦਿੰਦੀ ਹੈ। ਗੁਰੂ ਨਾਨਕ ਦੇਵ ਜੀ ਆਪਣੀ 4 ਉਦਾਸੀਆਂ 'ਚ ਜਿੱਥੇ-ਜਿੱਥੇ ਵੀ ਗਏ, ਉੱਥੇ ਉਨ੍ਹਾਂ ਦੇ ਸਿੱਖ 'ਸਿੱਖ ਫਲਸਫੇ' ਨਾਲ ਜੁੜਦੇ ਗਏ। ਅਫ਼ਗਾਨਿਸਤਾਨ, ਪਾਕਿਸਤਾਨ, ਈਰਾਨ, ਇਰਾਕ ਤੱਕ ਸੈਂਕੜੇ ਕਥਾਵਾਂ ਹਨ, ਜੋ ਅੱਜ ਵੀ ਗੁਰੂ ਨਾਨਕ ਸਾਹਿਬ ਨਾਲ ਆਪਣਾ ਰਿਸ਼ਤਾ ਦੱਸਦੀਆਂ ਹਨ। ਭਾਈ ਬਾਲੇ ਦੀ ਜਨਮਸਾਖ਼ੀ, ਮਿਹਰਬਾਨ ਵਾਲੀ ਸਾਖ਼ੀ, ਸਰੂਪ ਦਾਸ ਭੱਲਾ ਜੋ ਕਿ ਗੁਰੂ ਅਮਰ ਦਾਸ ਜੀ ਦੀ ਪੀੜ੍ਹੀ ’ਚੋਂ ਸਨ, ਦਾ ਮਹਿਮਾ ਪ੍ਰਕਾਸ਼ (1776) 'ਚ ਅਜਿਹੀਆਂ ਅਣਗਿਣਤ ਕਥਾਵਾਂ ਹਨ। ਇਨ੍ਹਾਂ ਥਾਵਾਂ ਦੀ ਅਤੇ ਇਨ੍ਹਾਂ ਬੰਦਿਆਂ ਦੀ ਪਛਾਣ ਕਰਨੀ ਜ਼ਰੂਰੀ ਹੈ।

ਪੜ੍ਹੋ ਇਹ ਵੀ ਖਬਰ - ਕਰਫਿਊ ਦੌਰਾਨ ਲੋਕ ਘਰਾਂ ‘ਚ ਰਹਿ ਕੇ ਅੱਕੇ ਪਰ ਸੋਸ਼ਲ ਮੀਡੀਆ ਦੀ ਕਰ ਰਹੇ ਹਨ ਸੁਚੱਜੀ ਵਰਤੋਂ 

550 ਸਾਲਾਂ ਪ੍ਰਕਾਸ਼ ਪੁਰਬ ਮੌਕੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਮੁਹੱਬਤ ਦੇ ਰਿਸ਼ਤੇ ਦੀ ਕਹਾਣੀ, ਜਿੱਥੇ-ਜਿੱਥੇ ਵੀ ਜਿਊਂਦੀ ਹੈ, ਉਥੇ ਸਾਰੀਆਂ ਕਹਾਣੀਆਂ ਨੂੰ ਮੁੜ ਤੋਂ ਜੋੜਣਾ ਪਵੇਗਾ। ਪਰ ਕਾਬੁਲ ਵਿਖੇ ਸਿੱਖਾਂ 'ਤੇ ਹੋਏ ਕਾਤਲਾਨਾ ਹਮਲੇ ਤੋਂ ਬਾਅਦ ਇਹ ਪਿਆਰੀ ਵਿਰਾਸਤ ਕਿੰਨੀ ਕੁ ਬਚੇਗੀ ਇਹ ਭੱਵਿਖ ਦੀ ਬੁੱਕਲ 'ਚ ਲੁੱਕਿਆ ਸੰਜੀਦਾ ਸਵਾਲ ਹੈ।

ਨਾਨਕਪੰਥੀਆਂ ਦੇ ਇਸ ਭਾਈਚਾਰੇ ਦੇ ਕਾਰ ਵਿਹਾਰ ਨੂੰ ਆਪਣੇ ਬਣਾਏ ਖ਼ਾਕੇ 'ਚ ਨਾ ਵੇਖ ਕੇ ਸਮਝਣ ਦੀ ਲੋੜ ਹੈ ਕਿ ਕਿਹੜੇ ਹਲਾਤ 'ਚ ਉਨ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਜੁੜਦਿਆਂ ਰੂਹਾਨੀ ਮੁਹੱਬਤ ਨੂੰ ਹਮੇਸ਼ਾ ਸਿਜਦਾ ਕੀਤਾ। ਇਸ ਮੁਹੱਬਤ 'ਚ ਸਾਂਝੀਵਾਲਤਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੱਸਿਆ ਕਿ ਉਸ ਸਰਵ ਵਿਆਪੀ ਦੀ ਅਰਾਧਨਾ ਕਰੋ, ਜਿੰਨ੍ਹੇ ਸਭ ਕੁਝ ਰਚਿਆ। ਉਨ੍ਹਾਂ ਦੇ ਫਲਸਫੇ 'ਚ ਸਮਾਨਤਾ ਸੀ, ਜਾਤ-ਪਾਤ ਤੋਂ ਦੂਰ, ਆਰਥਿਕ ਪੈਮਾਨਿਆਂ ਤੋਂ ਦੂਰ, ਕਿਸੇ ਵੀ ਲਿੰਗ ਭੇਦਭਾਵ ਤੋਂ ਦੂਰ ਵਿਚਾਰਾਂ ਦੀ ਅਜਿਹੀ ਰੌਸ਼ਨੀ ਸੀ, ਜਿੱਥੇ ਦੱਸਣ ਅਤੇ ਸੁਣਨ ਦੀ ਕਥਾ ਸੀ। ਇਨ੍ਹਾਂ ਕਥਾਵਾਂ ਦੀ ਵਿਰਾਸਤ 'ਚ ਨਾਨਕਪੰਥੀਆਂ ਦੀ ਪਛਾਣ ਕਰਨੀ ਜ਼ਰੂਰੀ ਹੈ।

PunjabKesari

ਖ਼ੇਤਰ : 
ਨਾਨਕਪੰਥੀਆਂ ਅਤੇ ਖ਼ਾਲਸਾ ਸਿੱਖ ਦੀ ਅਬਾਦੀ ਅਫਗਾਨਿਸਤਾਨ ਅਤੇ ਪਾਕਿਸਤਾਨ 'ਚ ਕਾਬੁਲ, ਬਲਖ਼, ਬਾਲਾਕੋਟ, ਲਸਬੇਲਾ ਜ਼ਿਲਾ ਬੋਲਚਿਸਤਾਨ, ਅਟਕ (ਪੱਛਮੀ ਪੰਜਾਬ) ਕਵੇਟਾ ਬਲੋਚਿਸਤਾਨ, ਖ਼ੈਬਰ ਪਖ਼ਤੂਨਖ਼ਵਾ, ਪੇਸ਼ਾਵਰ, ਘੋਟਕੀ, ਡੇਹਰਕੀ, ਕਸ਼ਮੋਰ, ਕੰਧਕੋਟ, ਕਰਮਪੁਰ ਤੱਕ ਅਜਿਹੀਆਂ ਕਈ ਥਾਵਾਂ 'ਤੇ ਹੈ। ਇੰਦਰਜੀਤ ਸਿੰਘ ਮੁਤਾਬਕ ਇਤਿਹਾਸ 'ਚ ਅਜਿਹੀਆਂ ਸੈਂਕੜੇ ਮਿਸਾਲਾਂ ਹਨ, ਜੋ ਇਸ ਖੇਤਰ ਨਾਲ ਸਬੰਧਿਤ ਹਨ। ਮਹਿਮਾ ਪ੍ਰਕਾਸ਼ 'ਚ ਕਾਬਲ ਵਾਲੀ ਮਾਂਈ ਦਾ ਜ਼ਿਕਰ ਹੈ। ਮਾਂਈ ਸੇਵਾ ਨੇ ਗੋਇੰਦਵਾਲ ਸਾਹਿਬ ਵਿਖੇ ਬਾਉਲੀ ਦੀ ਸੇਵਾ ਕੀਤੀ ਸੀ ਅਤੇ ਹਵੇਲੀ ਸਾਹਿਬ 'ਚ ਮਾਂਈ ਸੇਵਾ ਦਾ ਸ਼ਿਲਾਲੇਖ ਵੀ ਹੈ। ਬਾਬਾ ਗੰਜ ਬਖ਼ਸ਼ ਉਦਾਸੀ ਸਾਧੂ ਹੋਏ ਹਨ। ਇਹ ਗੁਰੂ ਅਮਰਦਾਸ ਜੀ ਦੇ ਸਮਿਆਂ ਦੇ ਸਨ, ਜੋ ਗੁਰੂ ਸਾਹਿਬ ਨੂੰ ਮਿਲਣ ਉਪੰਰਤ ਸਿੱਖ ਸੱਜ ਗਏ। ਇਨ੍ਹਾਂ ਦੇ ਪੈਰੋਕਾਰ ਗੰਜ ਬਖਸ਼ੀਏ ਵੱਜਦੇ ਹਨ। ਗੰਜ ਬਖਸ਼ੀ ਸਾਧੂ ਗੁਰਦਾਸਪੁਰ 'ਚ ਬਹੁਤੇ ਸਨ। ਕਾਬੁਲ 'ਚ ਗੰਜ ਬਖਸ਼ੀਆਂ ਦਾ ਇਕ ਗੁਰਦੁਆਰਾ ਸੁਣੀਂਦਾ ਹੈ। ਉੱਥੇ ਬਾਬਾ ਗੰਜ ਬਖ਼ਸ਼ ਗਏ ਸਨ ਜਾਂ ਉਨ੍ਹਾਂ ਦੇ ਕਿਸੇ ਸ਼ਰਧਾਲੂ ਨੇ ਗੁਰਦੁਆਰਾ ਬਣਾਇਆ ਪਰ ਇਸ ਬਾਰੇ ਪੱਕਾ ਨਹੀਂ ਹੈ। ਮੰਜੀਆਂ ਦੀ ਸਥਾਪਨਾ ਵੇਲੇ ਕਾਬੁਲ ਦੀ ਮੰਜੀ ਬੀਬੀ ਭਾਗੋ ਕੋਲ ਸੀ। ਪੁਲਵਾਮਾ ਤੋਂ ਬਾਅਦ ਬਾਲਾਕੋਟ ਦਾ ਨਾਮ ਬਹੁਤ ਚਰਚਾ 'ਚ ਆਇਆ। ਮਹਾਨ ਕੋਸ਼ ਮੁਤਾਬਕ ਉਹ ਜ਼ਿਲਾ ਹਜ਼ਾਰਾ ਦੀ ਤਹਿਸੀਲ ਮਾਨਸਹੇਰਾ ਦਾ ਪਿੰਡ ਹੈ ਅਤੇ ਇੱਥੇ ਭਾਈ ਬਾਲਾ, ਗੁਰੂ ਨਾਨਕ, ਭਾਈ ਮਰਦਾਨਾ ਦੇ ਨਾਮ 'ਤੇ ਚਸ਼ਮੇ ਵੀ ਹਨ ਅਤੇ ਕੜਾਹ ਪ੍ਰਸ਼ਾਦਿ ਵੀ ਵਰਤਦਾ ਹੈ। ਇਨ੍ਹਾਂ ਰਾਹਵਾਂ 'ਚ ਟੋਹੜੀ ਬਾਲਾ ਇਤਿਹਾਸਕ ਥਾਂ ਵੀ ਹੈ, ਜਿੱਥੇ ਭਾਈ ਬਾਲੇ ਨੂੰ ਪਾਣੀ ਮਿਲਿਆ ਸੀ।

PunjabKesari

ਇਲਾਹੀ ਪੈਂਡੇ : 
ਇਨ੍ਹਾਂ ਦੇ ਰਾਹਵਾਂ ਦੇ ਨਿਸ਼ਾਨ ਇੱਥੋਂ ਦੇ ਮੌਜੂਦਾ ਅਤੇ ਇਤਿਹਾਸਕ ਸ਼ਰਧਾ ਦੇ ਅਣਗਿਣਤ ਹਵਾਲੇ ਸਮੇਟੀ ਬੈਠੇ ਹਨ। ਭਾਈ ਗੁਰਦਾਸ ਦੀਆਂ ਵਾਰਾਂ ਤੋਂ ਲੈ ਕੇ ਭਾਈ ਮਨੀ ਸਿੰਘ ਦੀ ਸਿੱਖਾਂ ਦੀ ਭਗਤ ਮਾਲਾ (1720 ਦੇ ਨੇੜੇ-ਤੇੜੇ ਇੰਦਰਜੀਤ ਸਿੰਘ ਮੁਤਾਬਕ) ਗੁਰਬਿਲਾਸ ਪਾਤਸ਼ਾਹੀ 6ਵੀਂ 'ਚ ਅਫਗਾਨਿਸਤਾਨ ਅਤੇ ਪਾਕਿਸਤਾਨ ਦੇ ਇਨ੍ਹਾਂ ਥਾਵਾਂ ਦੇ ਕਈ ਹਵਾਲੇ ਹਨ। ਜ਼ੁਲਫ਼ੀਕਾਰ ਅਰਦਸਤਾਨੀ ਦੀ ਦਬਿਸਤਾਨ-ਏ-ਮਜ਼ਹਬ 'ਚ ਨਾਨਕਪੰਥੀਆਂ ਬਾਰੇ ਮੁਕੰਮਲ ਵਿਸਥਾਰ ਹੈ। ਬਲਖ਼ ਦੇ ਭਾਈ ਸਾਧ, ਹਕੀਕਤ ਰਾਏ, ਦੀਵਾਨ ਕੌੜਾ ਮੱਲ ਦੇ ਹਵਾਲੇ ਗਵਾਹ ਹਨ ਕਿ ਇੱਥੇ ਸਿੱਖੀ ਦਾ ਜਲਾਲ ਕਿੰਨਾ ਇਤਿਹਾਸਕ ਹੈ। 1762ਈ. ’ਚ ਸ੍ਰੀ ਹਰਿਮੰਦਰ ਸਾਹਿਬ ਨੂੰ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਢਾਹਿਆ ਸੀ ਤਾਂ ਉਹ ਨਾਨਕਪੰਥੀ 'ਦੇਸ ਰਾਜ' ਹੀ ਸੀ, ਜਿੰਨ੍ਹੇ ਦਰਬਾਰ ਸਾਹਿਬ ਦੀ ਮੁੜ ਉਸਾਰੀ ਕਰਵਾਈ।

ਇਸ ਵੇਲੇ ਇੰਦਰਜੀਤ ਸਿੰਘ ਮੁਤਾਬਕ ਅਫਗਾਨਿਸਤਾਨ 'ਚ ਸਿਰਫ 75 ਸਿੱਖ ਅਤੇ 3 ਹਿੰਦੂ ਹਨ। ਇਸ ਬਾਰੇ ਅਸੀਂ ਤੁਹਾਨੂੰ ਅਗਲੀ ਰਿਪੋਰਟ 'ਚ ਵਿਸਥਾਰ ਨਾਲ ਦੱਸਾਂਗੇ ਪਰ ਸਬੰਧਿਤ ਲੇਖ ਤੋਂ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਅਫਗਾਨਿਸਤਾਨ ਤੇ ਪਾਕਿ ’ਚ ਮਹਾਨ ਸਿੱਖ ਵਿਰਾਸਤ ਅਤੇ ਧਰਮ ਨੂੰ ਪ੍ਰਣਾਏ ਲੋਕਾਂ ਲਈ ਹੁਣ ਦੇ ਹਲਾਤ ਕੱਟੜਪੰਥੀ ਮਾਹੌਲ ਕਰਕੇ ਸੁਖਾਵਾਂ ਨਹੀਂ ਹੈ। ਜੋ ਅੱਜ ਕਾਬੁਲ 'ਚ ਹੋਇਆ ਹੈ ਇਹ 60-70 ਦੇ ਦਹਾਕੇ 'ਚ ਪਾਕਿਸਤਾਨ ਵਿਖੇ ਖ਼ੈਬਰ ਪਖ਼ਤੂਨ ਦੇ ਇਲਾਕੇ 'ਚ ਸਿੱਖਾਂ ਨਾਲ ਹੋਇਆ ਸੀ।

PunjabKesari

ਅਮਰਦੀਪ ਸਿੰਘ LOST HERITAGE the sikh legacy in pakistan

ਸਿੰਧ-ਬਲੋਚਿਸਤਾਨ : 
1931 ਦੀ ਮਰਦਮਸ਼ੁਮਾਰੀ ਮੁਤਾਬਕ ਬਲੋਚਿਸਤਾਨ 'ਚ ਸਿੰਧੀ, ਸਹਿਜਧਾਰੀ ਅਤੇ ਨਾਨਕਪੰਥੀ ਹਿੰਦੂ, ਜਿੰਨ੍ਹਾਂ ’ਚੋਂ ਅਰੋੜਾ, ਗੁਰਖਾ, ਖੱਤਰੀ, ਰਾਜਪੂਤ, ਬ੍ਰਾਹਮਣ ਅਤੇ ਆਰੀਆ ਸਮਾਜੀ ਹਨ ਦੀ ਵੱਸੋਂ 53681 ਹਿੰਦੂ ਅਤੇ 8425 ਸਿੱਖ ਸਨ। 1941 'ਚ 49227 ਹਿੰਦੂ ਅਤੇ 12044 ਸਿੱਖ ਸਨ। 1998 'ਚ 39000 ਹਿੰਦੂ ਅਤੇ 2017 ਦੀ ਮਰਦਮ ਸ਼ੁਮਾਰੀ ਮੁਤਾਬਕ 74040 ਹਿੰਦੂ ਹਨ।

ਇੰਦਰਜੀਤ ਸਿੰਘ ਮੁਤਾਬਕ ਮਰਦਮਸ਼ੁਮਾਰੀ 'ਚ ਜਿਹੜੇ ਹਿੰਦੂ ਮੰਨੇ ਜਾਂਦੇ ਹਨ, ਉਹ ਇੱਥੇ ਦੋਹਰੇ ਵਿਸ਼ਵਾਸ਼ਾਂ ਨਾਲ ਰਹਿੰਦੇ ਹਨ। ਮਰਦਮਸ਼ੁਮਾਰੀ 'ਚ ਸ਼ੁਮਾਰ ਹਿੰਦੂਆਂ ਨੇ ਗੁਰਬਾਣੀ ਪੜ੍ਹਣੀ ਬੰਦ ਨਹੀਂ ਕੀਤੀ। ਬਲੋਚਿਸਤਾਨ ਦੀ ਰਾਜਧਾਨੀ ਕਵੇਟਾ 'ਚ ਗੁਰਦਿੱਤ ਸਿੰਘ ਰੋਡ, ਮੋਤੀ ਰਾਮ, ਪਟੇਲ, ਤੋਲਾ ਰਾਮ ਅਤੇ ਨੱਥਾ ਸਿੰਘ ਰੋਡ ਨਾਨਕਪੰਥੀਆਂ ਦੇ ਵਜੂਦ ਦੇ ਨਿਸ਼ਾਨ ਹਨ। ਅਮਰਦੀਪ ਸਿੰਘ ਆਪਣੀ ਕਿਤਾਬ 'ਦੀ ਕੁਇਸਟ ਕੰਟੀਨਿਊਸ-ਲੋਸਟ ਹੈਰੀਟੇਜ਼, ਦੀ ਸਿੱਖ ਲੈਗੇਸੀ ਇਨ ਪਾਕਿਸਤਾਨ' 'ਚ ਤਸਵੀਰਾਂ ਨਾਲ ਪੂਰੇ ਵਿਸਥਾਰ 'ਚ ਜਾਂਦੇ ਹਨ। ਉਨ੍ਹਾਂ ਮੁਤਾਬਕ 1925 ਦੇ ਗੁਰਦੁਆਰਾ ਸੁਧਾਰ ਐਕਟ ਤੋਂ ਬਾਅਦ ਇਕ ਨਿਖੇੜਾ ਇਹ ਵੀ ਹੋਇਆ ਕਿ ਖ਼ਾਲਸਾ ਸਿੱਖ ਦੀ ਪਛਾਣ ਜਿੰਨੀ ਸੰਸਥਾ ਦੇ ਰੂਪ 'ਚ ਉੱਭਰੀ ਉਸ 'ਚ ਨਾਨਕਪੰਥੀਆਂ ਦੀ ਪਛਾਣ ਇਸ ਤੋਂ ਬਾਹਰ ਨਿਕਲ ਆਈ। 1947 ਦੀ ਵੰਡ ਨੇ ਇਸ ਨੂੰ ਹੋਰ ਹੀ ਦਿਸ਼ਾ ਦਿੱਤੀ। ਨਾਨਕਪੰਥੀਆਂ ਦਾ ਇਕ ਹਿੱਸਾ ਗੰਗਾ ਜੁਮਨਾ ਦੀ ਹਿੰਦੂ ਤਹਿਜ਼ੀਬ 'ਚ ਯੂਪੀ ਵਾਲੇ ਪਾਸੇ ਜਾਂ ਮੁੰਬਈ ਵੱਲ ਨੂੰ ਪਹੁੰਚਿਆ ਅਤੇ ਦੂਜਾ ਸਿੰਧ ਬਲੋਚਿਸਤਾਨ ਅਤੇ ਖ਼ੈਬਰ ਪਖ਼ਤੂਨਖ਼ਵਾ ਦੀ ਪੂਰਬੀ ਸਰਹੱਦ 'ਤੇ ਵੱਸਿਆ ਹੈ। ਕਿਸੇ ਵੇਲੇ ਗੁਰੂ ਗ੍ਰੰਥ ਸਾਹਿਬ ਸਿੰਧੀ ਲਿਪੀ 'ਚ ਹੈਦਰਬਾਦ ਤੋਂ ਛਪਦਾ ਸੀ ਹੁਣ ਪੰਜਾਬ ਤੋਂ ਗੁਰਮੁਖੀ ਲਿਪੀ ’ਚ ਮਿਲਦਾ ਹੈ।

ਪੜ੍ਹੋ ਇਹ ਵੀ ਖਬਰ - ਸ਼੍ਰੋਮਣੀ ਕਮੇਟੀ ਦੇ ਪ੍ਰਬੰਧਣ ’ਚ ਸਿਆਸੀ ਦਖਲ ਦੀ ਪੜਚੋਲ ਕਰਦੀਆਂ ਦੋ ਮਹੱਤਵਪੂਰਨ ਕਿਤਾਬਾਂ

ਸੋ ਇਸ ਸਭ ਨੂੰ ਮਹਿਸੂਸ ਕਰਦਿਆਂ ਇਸ ਨੂੰ ਮਹੁੱਬਤ ਨਾਲ ਗੰਭੀਰਤਾ ਨਾਲ ਸਮਝਣ ਦੀ ਲੋੜ ਹੈ ਕਿ ਵੰਡ 47 ਨੇ ਸੱਭਿਆਚਾਰ ਅਤੇ ਜ਼ੁਬਾਨ ਨੂੰ ਧਾਰਮਿਕ ਖਾਕੇ ’ਚ ਬੰਨ੍ਹ ਦਿੱਤਾ। ਅਮਰਦੀਪ ਸਿੰਘ ਦੱਸਦੇ ਹਨ ਕਿ ਇੱਥੇ ਹਿੰਦੂ ਰਵਾਇਤਾਂ ਨਾਲ ਸਿੱਖ ਅਰਦਾਸ ਸ਼ਾਮਲ ਹੈ। ਸਿੰਧ ’ਚ ਬਹੁਤ ਥਾਵਾਂ 'ਤੇ ਗੁਰਦੁਆਰੇ ਹਨ ਅਤੇ ਨਾਨਕਪੰਥੀਆਂ ਦੀ ਰਵਾਇਤ ਸਿੱਖੀ ਦੀ ਹੈ ਪਰ ਉਨ੍ਹਾਂ ਬੰਦਿਆਂ ਦੇ ਵਾਲ ਨਹੀਂ ਤੇ ਨਾਂ ਹੀ ਪੱਗ ਬੰਨ੍ਹਦੇ ਹਨ। ਸ਼ਿਕਾਰਪੁਰ ਤੋਂ ਗੋਹਟਕੀ, ਡੇਹਰਕੀ, ਕਸ਼ਮੋਰ, ਕੰਧਕੋਟ, ਕਰਮਪੁਰ ਤੱਕ ਹਰ ਥਾਂ ਗੁਰਦੁਆਰਾ ਹੈ। ਸਿੰਧੀਆਂ ਲਈ ਬਾਬਾ ਨਾਨਕ ਸ਼ਾਹ ਹਨ। ਸਿੰਧ ਦੇ ਇਸ ਮਾਹੌਲ 'ਚ ਗੁਰਦੁਆਰਿਆਂ ਦੀ ਰਵਾਇਤ 'ਚ ਸੂਫ਼ੀ, ਇਸਲਾਮਿਕ, ਹਿੰਦੂ ਅਤੇ ਸਿੱਖ ਵਿਸ਼ਵਾਸ਼ਾਂ ਦੀ ਸਾਂਝੀਵਾਲਤਾ ਅਤੇ ਰਵਾਇਤ ਸਥਾਪਿਤ ਹੈ। ਗੋਹਟਕੀ 'ਚ 40 ਹਜ਼ਾਰ ਨਾਨਕਪੰਥੀ, ਡੇਹਰਕੀ 'ਚ 100 ਪਰਿਵਾਰ, ਕਸ਼ਮੋਰ 'ਚ 20 ਹਜ਼ਾਰ ਨਾਨਕਪੰਥੀ, ਕੰਧਕੋਟ 'ਚ 30 ਹਜ਼ਾਰ ਅਤੇ ਕਰਮਪੁਰ 'ਚ 3500 ਨਾਨਕਪੰਥੀ ਰਹਿੰਦੇ ਹਨ। ਇਸ ਨੂੰ ਵਿਸਥਾਰ 'ਚ ਅਮਰਦੀਪ ਸਿੰਘ ਦੱਸਦੇ ਹਨ ਕਿ ਗੋਹਟਕੀ 'ਚ 1999 ਦੇ ਸਾਲ 'ਚ ਗੁਰੂ ਰਾਮਦਾਸ ਗੁਰਦੁਆਰਾ 5 ਨਾਨਕਪੰਥੀ ਪਰਿਵਾਰਾਂ ਨੇ ਮਿਲ ਕੇ ਬਣਾਇਆ ਸੀ। ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੀ ਪਰਿਭਾਸ਼ਤ ਕੀਤੀ ਮਰਿਆਦਾ ਨਿਭਾਈ ਜਾਂਦੀ ਹੈ। ਇਸ ਤੋਂ ਇਲਾਵਾ ਭਾਈਚਾਰੇ ਨੇ ਮੁਫਤ ਐਂਬੂਲੈਸ ਸੇਵਾ ਦਾ ਪ੍ਰਬੰਧ ਵੀ ਕੀਤਾ ਹੈ। ਡੇਹਰਕੀ ਵਿਖੇ ਗੁਰਦੁਆਰਾ ਬਾਬਾ ਨਾਨਕ ਸ਼ਾਹ ਹੈ, ਜਿਸ ਨੂੰ ਬਾਬਾ ਹਰੀ ਸਿੰਘ ਨੇ 1986 'ਚ ਆਪਣੇ ਘਰ ਦਾਨ ਕਰਕੇ ਬਣਵਾਇਆ ਸੀ। ਅਮਰਦੀਪ ਸਿੰਘ ਕਹਿੰਦੇ ਹਨ ਕਿ ਇਹ ਗੱਲ ਦਰਜ ਕੀਤੀ ਜਾਵੇ ਕਿ ਕਸ਼ਮੋਰ ਕੰਧਕੋਟ ਤੋਂ ਲੈ ਕੇ ਇਨ੍ਹਾਂ ਥਾਵਾਂ 'ਤੇ ਗੁਰਦੁਆਰੇ ਆਪਣੇ ਭਾਈਚਾਰੇ ਨੂੰ ਧਿਆਨ 'ਚ ਰੱਖਦਿਆਂ ਵੰਡ ਤੋਂ ਬਾਅਦ ਦੇ ਸਮੇਂ 'ਚ ਬਣੇ ਹਨ। ਇਨ੍ਹਾਂ ਨਾਨਕਪੰਥੀਆਂ ਦੀ ਸ਼ਰਧਾ ਅਤੇ ਜਜ਼ਬੇ ਦੀ ਮਿਸਾਲ ਹਨ।

ਅਮਰਦੀਪ ਸਿੰਘ ਸ਼ਿਕਾਰਪੁਰ ਤੋਂ ਦਾਦਾ ਰੇਵਾ ਚੰਦ ਦੇ ਹਵਾਲੇ ਨਾਲ ਮਿਸਾਲ ਰੱਖਦੇ ਹਨ ਕਿ ਇਹ ਹਿੰਦੂ ਸ਼ਹਿਰ ਸੀ ਅਤੇ ਇੱਥੋਂ ਦੇ ਵਸਨੀਕਾਂ ਦਾ ਸਿੱਖੀ ਨਾਲ ਰਿਸ਼ਤਾ ਗੁਰੂਆਂ ਦੇ ਜ਼ਮਾਨੇ ਤੋਂ ਹੈ। ਇੱਥੋਂ ਦੇ ਵਪਾਰੀ ਸਦਾ ਗੁਰੂ ਘਰ ਲਈ ਦਸਵੰਧ ਕੱਢਦੇ ਸਨ। ਸ਼ਿਕਾਰਪੁਰ 'ਚ ਗੁਰਦੁਆਰਾ 2012 'ਚ ਉਸਾਰਿਆ ਗਿਆ। ਸਿੱਖੀ ਦੇ ਅੰਦਰ ਦਾ ਰੂਹਾਨੀ ਚਿੰਤਨ, ਈਮਾਨਦਾਰੀ, ਘਾਲਣਾ ਅਤੇ ਦਸਵੰਧ ਦੇ ਗੁਣਾਂ ਨੇ ਨਾਨਕਪੰਥੀਆਂ ਦੇ ਵਿਸ਼ਵਾਸ਼ ਨੂੰ ਛੂਹਿਆ ਹੈ। ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਉੱਲਥਾ ਸਿੰਧੀ ਜ਼ੁਬਾਨ 'ਚ ਕੀਤਾ ਗਿਆ ਹੈ ਅਤੇ ਹੈਦਰਾਬਾਦ ਸਿੰਧ 'ਚ ਇਸ ਦੇ 22 ਭਾਗ ਮੁੜ ਛਾਪੇ ਗਏ ਹਨ। ਦਾਦਾ ਰੇਵਾ ਚੰਦ ਮੁਤਾਬਕ ਫਲਸਫੇ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਲਈ ਅਜਿਹਾ ਸਦਾ ਕਰਨ ਦੀ ਲੋੜ ਹੈ।

ਇੱਥੇ ਸ੍ਰੀ ਖ਼ਤ ਵਾਰੀ ਦਰਬਾਰ ਦੀ ਬੜੀ ਮਾਨਤਾ ਹੈ। ਭਾਈ ਘੱਨਈਆ ਸ਼ਿਕਾਰਪੁਰ ਤੋਂ ਸਨ ਅਤੇ ਖ਼ਤ ਵਾਰੋ ਬਾਓ ਦਾ ਸਬੰਧ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਵੀ ਜੁੜਦਾ ਹੈ। ਬਾਵਾ ਗੁਰਦਾਸ ਹੁਣਾਂ ਨੂੰ ਗੁਰੂ ਸਾਹਿਬ ਜੀ ਨੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਸ਼ਿਕਾਰਪੁਰ ਭੇਜਿਆ ਸੀ। ਇੱਥੇ ਅੱਜ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੁਰਤਾਨ ਬੀੜਾਂ ਸਾਂਭਕੇ ਰੱਖੀਆਂ ਗਈਆਂ ਹਨ। ਇੱਥੇ ਹੱਥ ਲਿਖਤ ਸਾਖੀਆਂ ਤੋਂ ਇਲਾਵਾ 1907 ਦੀ ਛਪੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਵੀ ਹੈ। ਇੰਝ ਨਾਨਕਪੰਥੀਆਂ ਨੇ ਆਪਣੇ ਧਰਮ ਦੇ ਅਦਬ ਅਤੇ ਇਤਿਹਾਸਕ ਸੁਹਜ ਨੂੰ ਵੀ ਸੰਭਾਲਿਆ ਹੈ। ਸ੍ਰੀ ਖ਼ਤ ਵਾਰੀ ਦਰਬਾਰ ਤੋਂ ਬਾਬਾ ਰਾਮਦਾਸ ਵੰਡ ਵੇਲੇ ਭਾਰਤ ਆ ਗਏ ਸਨ ਅਤੇ ਇਸੇ ਨਾਮ ਦਾ ਦੂਜਾ ਦਰਬਾਰ ਹੁਣ ਮੁੰਬਈ 'ਚ ਵੀ ਹੈ।

ਇਸਦੇ ਹਵਾਲੇ ਹਨ ਕਿ 1699 ਦੀ ਵਿਸਾਖੀ ਨੂੰ ਖ਼ਾਲਸੇ ਦੀ ਸਥਾਪਨਾ ਤੱਕ ਸਿੱਖ ਧਰਮ ਦੇ ਪੈਰੋਕਾਰਾਂ ਨੂੰ ਨਾਨਕਪੰਥੀ ਹੀ ਦੱਸਿਆ ਜਾਂਦਾ ਸੀ। ਦਫਤਰੀ ਜ਼ੁਬਾਨ 'ਚ ਸਿੱਖਾਂ ਬਾਰੇ ਕੋਈ ਮਾਮਲਾ ਦਰਜ ਕਰਨ ਵੇਲੇ ਵੀ ਨਾਨਕਪੰਥੀ ਬਨਾਮ ਸਰਕਾਰ ਜਾਂ ਅਜਿਹੇ ਰੂਪ 'ਚ ਸੰਬੋਧਨ ਕੀਤਾ ਗਿਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਮੌਕੇ ਵੱਡੀ ਅਤੇ ਰੂਹਦਾਰੀ ਭਰੀ ਗੱਲ ਤਾਂ ਇਹੋ ਹੈ ਕਿ ਸਿੱਖ ਧਰਮ ਦੀਆਂ ਸਾਰੀਆਂ ਵੱਖ-ਵੱਖ ਟਕਸਾਲਾਂ ਮਨੁੱਖਤਾ ਦੇ ਮੂਲ ਸੰਦੇਸ਼ ਨੂੰ ਯਾਦ ਕਰਦਿਆਂ ਇਕ ਸੰਗਤ ਬਣਨ ਵੱਲ ਤਹੱਈਆ ਕਰਨ।

ਗੁਰੂ ਨਾਨਕ ਦਰਬਾਰ ਮਲੇਰਕੋਟਲਾ ਵਾਇਆ ਕੰਧਰਾ ਸਿੰਧ :  
ਸਿੰਧ ਦੇ ਦੋ ਜੋੜੇ ਸ਼ਹਿਰ ਸੱਕਰ ਅਤੇ ਰੋਹੜੀ ਹਨ। ਇਨ੍ਹਾਂ ਸ਼ਹਿਰਾਂ ਦੇ ਨੇੜਲੇ ਇਲਾਕਿਆਂ 'ਚ ਸ਼ਿਕਾਰਪੁਰ, ਗੋਹਟਕੀ ਅਤੇ ਨਿੱਕਾ ਜਿਹਾ ਸ਼ਹਿਰ ਕੰਧਰਾ ਵੀ ਹੈ। ਸੱਕਰ ਅਤੇ ਰੋਹੜੀ ਸਿੰਧ ਦਰਿਆ ਦੇ ਕੰਢੇ ਆਬਾਦ ਸ਼ਹਿਰ ਹਨ ਅਤੇ ਇੱਥੇ ਪੁਰਾਤਨ ਇਤਿਹਾਸ ਤੋਂ ਹਿੰਦੂ ਆਬਾਦੀ ਦਾ ਵਾਸ ਰਿਹਾ ਹੈ। ਕੰਧਰਾ 'ਚ 1000 ਹਿੰਦੂ ਪਰਿਵਾਰ ਹਨ ਅਤੇ ਇਨ੍ਹਾਂ ’ਚੋਂ 500 ਪਰਿਵਾਰ ਨਾਨਕਪੰਥੀ ਹਨ। 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਮੇਂ 'ਚ ਬਾਵਾ ਗੁਰਦਾਸ ਨੂੰ ਇੱਥੇ ਸਿੱਖੀ ਦੇ ਪ੍ਰਚਾਰ ਪਸਾਰ ਲਈ ਭੇਜਿਆ ਸੀ। ਇਸੇ ਸਿਲਸਿਲੇ 'ਚ 18ਵੀਂ ਸਦੀ 'ਚ ਬਾਵਾ ਗੁਰਦਾਸ ਨੇ ਇੱਥੇ ਦਰਬਾਰ ਬਣਾਇਆ ਸੀ। ਇੱਥੇ ਭਾਈ ਥਾਹਰਿਆ 19ਵੀਂ ਸਦੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲੈ ਕੇ ਆਏ ਅਤੇ ਇਸ ਵੇਲੇ ਬਾਬਾ ਅੱਸਧਾ ਸਿੰਘ ਇੱਥੇ ਸੇਵਾ ਨਿਭਾ ਰਹੇ ਹਨ। ਹੁਣ ਇਹ ਗੁਰਦੁਆਰਾ ਗੁਰੂ ਨਾਨਕ ਦਰਬਾਰ ਡੇਰਾ ਸੰਤ ਬਾਬਾ ਥਾਹਰਿਆ ਸਿੰਘ ਵੱਜਦਾ ਹੈ। 47 ਦੀ ਵੰਡ ਮਗਰੋਂ ਨਾਨਕਪੰਥੀਆਂ 'ਚੋਂ ਜੋ ਪਰਿਵਾਰ ਭਾਰਤ ਆਏ, ਉਨ੍ਹਾਂ ਨਾਲ ਇਸ ਡੇਰੇ ਦਾ ਰੂਪ ਵੀ ਆ ਗਿਆ। ਭਾਰਤ 'ਚ ਕੰਧਰਾ ਦੇ ਦਰਬਾਰ ਦਾ ਦੂਜਾ ਹਿੱਸਾ ਹੁਣ ਮੁੰਬਈ ਅਤੇ ਮਲੇਰਕੋਟਲਾ ਵਿਖੇ ਵੀ ਹੈ। 

ਬਾਬਾ ਥਾਹਰਿਆ ਸਿੰਘ ਦੀ ਪੀੜ੍ਹੀ 'ਚੋਂ ਅੱਗੇ ਬਾਬਾ ਦਾਦੂ ਸਿੰਘ ਅਤੇ ਬਾਬਾ ਦਾਦੂ ਸਿੰਘ ਦੇ ਅੱਗੇ ਚਾਰ ਪੁੱਤਰ ਸਨ। ਵੰਡ 47 'ਚ ਕੰਧਰਾ ਤੋਂ ਕਰਾਚੀ ਵਾਇਆ, ਇਹ ਸਾਰੇ ਸਿੰਧੀ ਨਾਨਕਪੰਥੀ ਮੁੰਬਈ ਪਹੁੰਚੇ। ਮੁੰਬਈ ਸ੍ਰੀ ਗੁਰੂ ਨਾਨਕ ਦਰਬਾਰ ਦੀ ਬਹੁਤ ਵੱਡੀ ਮਾਣਤਾ ਹੈ ਅਤੇ ਅੱਜ ਵੀ ਇੱਥੇ ਸੰਗਤਾਂ ਦਾ ਵੱਡਾ ਇਕੱਠ ਭਰਦਾ ਹੈ। ਬਾਬਾ ਦਾਦੂ ਸਿੰਘ ਦੀ ਪੀੜ੍ਹੀ 'ਚੋਂ ਚਾਰੋ ਪੁੱਤਰ ਭਾਈ ਅਮੁਲ ਸਿੰਘ, ਭਾਈ ਸਹਿਜ ਸਿੰਘ, ਭਾਈ ਜੋਗਾ ਸਿੰਘ ਅਤੇ ਭਾਈ ਪਰਧਾਨ ਸਿੰਘ ਅਤੇ ਬਹੁਤਾਤ 'ਚ ਸਿੰਧੀ ਸੰਗਤ ਮਲੇਰਕੋਟਲੇ ਆ ਗਏ। ਭਾਈ ਜੋਗਾ ਸਿੰਘ ਦੇ ਪੋਤਰੇ ਜੈਪਾਲ ਸਿੰਘ ਦੱਸਦੇ ਹਨ ਕਿ ਇਸ ਵੇਲੇ ਮਲੇਰਕੋਟਲਾ 'ਚ 250 ਤੋਂ ਵੱਧ ਸਿੰਧੀ ਪਰਿਵਾਰ ਹਨ। ਇਨ੍ਹਾਂ ’ਚੋਂ ਬਹੁਤੇ ਖ਼ਾਲਸਾ ਸਿੱਖ ਹੋ ਗਏ ਹਨ ਅਤੇ ਅਜੇ ਵੀ ਕਈ ਨਾਨਕਪੰਥੀ ਰਵਾਇਤ 'ਚ ਹਨ। ਗੁਰੂ ਨਾਨਕ ਦਰਬਾਰ ਤੋਂ ਇਲਾਵਾ ਮਲੇਰਕੋਟਲੇ ਭਾਈ ਅਮੁਲ ਸਿੰਘ, ਬਾਬਾ ਥਾਹਰਿਆ ਸਿੰਘ ਦੀ ਪੀੜ੍ਹੀ 'ਚੋਂ ਮਾਤਾ ਰਾਧਾ ਬਾਈ ਅਤੇ ਬਾਬਾ ਥਾਹਰਿਆ ਸਿੰਘ ਦੇ ਸੇਵਕ ਭਾਈ ਉੱਤਮ ਸਿੰਘ ਦੀ ਯਾਦ ’ਚ ਗੁਰਦੁਆਰਾ ਸ਼ਹੀਦਾਂ ਸਮੇਤ 3 ਗੁਰਦੁਆਰੇ ਹਨ। ਜੈ ਪਾਲ ਸਿੰਘ ਮੁਤਾਬਕ ਗੁਰੂ ਨਾਨਕ ਦਰਬਾਰ ਮਲੇਰਕੋਟਲੇ ਅਤੇ ਬਾਕੀ ਗੁਰਦੁਆਰਿਆਂ 'ਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਅਤੇ ਇੱਥੇ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਦਾ ਪਾਲਣ ਕੀਤਾ ਜਾਂਦਾ ਹੈ। ਜੈ ਪਾਲ ਸਿੰਘ ਹੁਣੀ ਆਪ ਅੰਮ੍ਰਿਤ ਛੱਕ ਕੇ ਖ਼ਾਲਸਾ ਸਿੱਖ ਬਣ ਗਏ ਹਨ।

ਕਵੇਟਾ, ਕਰਾਚੀ ਦਾ ਗੁਰਦੁਆਰਾ ਰਤਨ ਤਲਾਓ, ਸ਼੍ਰੀ ਸਵਾਮੀ ਨਰਾਇਣ ਮੰਦਰ ਤੇ ਆਰੀਆ ਸਮਾਜੀ ਮੰਦਰ : 
ਅਮਰਦੀਪ ਸਿੰਘ ਦੀ ਕਿਤਾਬ 'ਦੀ ਕੁਇਸਟ ਕੰਟੀਨਿਊਸ-ਲੋਸਟ ਹੈਰੀਟੇਜ਼, ਦੀ ਸਿੱਖ ਲੈਗੇਸੀ ਇਨ ਪਾਕਿਸਤਾਨ' ਮੁਤਾਬਕ ਇਸ ਪੂਰੇ ਵਰਤਾਰੇ ਨੂੰ ਤੁਹਾਡੇ ਤੱਕ ਦੱਸਣਾ ਚਾਹੁੰਦੇ ਹਾਂ। 14 ਅਗਸਤ 1947 ਨੂੰ ਪਾਕਿ 'ਚ ਅਜ਼ਾਦੀ ਦਾ ਝੰਡਾ ਸਮਾਗਮ ਹੋਇਆ ਤਾਂ ਕਵੇਟਾ ਦੇ ਹਿੰਦੂ ਸਿੱਖ ਪਰਿਵਾਰਾਂ ਨੇ ਇਸ 'ਚ ਹਿੱਸਾ ਲਿਆ ਸੀ। ਇਸ ਖੁਸ਼ੀ ਦੇ ਓਹਲੇ ਵੰਡ ਦੀ ਖ਼ਬਰ ਦਾ ਉਨ੍ਹਾਂ ਨੂੰ ਪਤਾ ਨਹੀਂ ਸੀ। 20 ਅਗਸਤ ਦੀ ਹਿੰਸਾ ਨੇ ਸਭ ਕੁਝ ਬਦਲ ਦਿੱਤਾ ਜਦੋਂ ਭਾਰਤ ਤੋਂ ਮੁਸਲਿਮ ਰਫਿਊਜ਼ੀ ਲੁੱਟ ਪੁੱਟਕੇ ਅੱਲ੍ਹੇ ਜ਼ਖ਼ਮਾਂ ਦੇ ਨਾਲ ਨਫ਼ਰਤ ਦੇ ਵਹਿਣ 'ਚ ਵਹਿਕੇ ਪਹੁੰਚੇ।ਇਸ ਵੇਲੇ ਕਵੇਟਾ 'ਚ 125000 ਹਿੰਦੂ ਨਾਨਕਪੰਥੀ ਰਹਿ ਰਹੇ ਹਨ। ਇਹ ਬਹੁਤ ਖਾਸ ਹੈ ਕਿ ਨੇੜੇ ਤੇੜੇ ਬਲੋਚਿਸਤਾਨ ਦੇ ਕਲਾਤ, ਸਿਬੀ, ਮਸਤੰਗ, ਦੁੱਕੀ, ਦਲਬੰਦੀਨ, ਚਮਨ, ਗਾਂਡਵਾ ਦੇ ਨਾਨਕਪੰਥੀਆਂ ਦੇ ਸਮੁੱਚੇ ਪ੍ਰਬੰਧ ਨੂੰ ਭਾਈਚਾਰੇ ਨੇ ਖ਼ਾਲਸਾ ਪ੍ਰਬੰਧਕ ਕਮੇਟੀ ਕਵੇਟਾ ਤਹਿਤ ਇੱਕਤਰ ਕੀਤਾ ਹੈ। ਜਥੇਬੰਦੀ ਦਾ ਇਹ ਢਾਂਚਾ 47 ਤੋਂ ਬਾਅਦ ਗੁਰਦੁਆਰਿਆਂ ਦਾ ਪ੍ਰਬੰਧ ਆਪਣੇ ਹੱਥੀ ਲੈ ਕੇ ਕਾਰਜ ਕਰ ਰਿਹਾ ਹੈ। ਇਸ ਤੋਂ ਇਲਾਵਾ ਇਨ੍ਹਾਂ ਦੇ ਨਿੱਜੀ ਸਕੂਲ ਹਨ। ਇਨ੍ਹਾਂ ਸਕੂਲਾਂ 'ਚ ਗੁਰਮੁੱਖੀ ਅਤੇ ਗੁਰਬਾਣੀ ਦੀ ਤਾਲੀਮ ਦਿੱਤੀ ਜਾਂਦੀ ਹੈ। ਇਨ੍ਹਾਂ ਨੇ ਸਿੱਖ ਮੈਰਿਜ ਸ਼੍ਰੋਮਣੀ ਆਨੰਦ ਕਾਰਜ ਨੂੰ ਧਾਰਨ ਕਰ ਲਿਆ ਹੈ। 8 ਲੱਖ ਤੋਂ ਉੱਪਰ ਦੀ ਅਬਾਦੀ 'ਚ ਨਿੱਕੇ ਪੈਰਿਸ ਵਜੋਂ ਜਾਣੇ ਜਾਂਦੇ ਕਵੇਟਾ 'ਚ ਨਾਨਕਪੰਥੀਆਂ ਦੀ ਸ਼ਰਧਾ 'ਚ ਜੋ ਹੈ ਉਸ ਨੂੰ ਦਿਲੋਂ ਮਹਿਸੂਸ ਕਰਨ ਦੀ ਲੋੜ ਹੈ। ਇਨ੍ਹਾਂ ਸਭਨਾਂ ਥਾਵਾਂ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦੇ ਨਾਲ-ਨਾਲ ਭਗਵਤ ਗੀਤਾ ਦਾ ਪਾਠ ਅਤੇ ਸਿੰਧ ਦੇ ਸੰਤ ਜੂਲੇ ਲਾਲ ਦਾ ਇੱਕੋ ਛੱਤ ਥੱਲੇ ਵਾਸ ਨਾਨਕਪੰਥੀਆਂ ਦੀ ਸਾਂਝੀ ਤਹਿਜ਼ੀਬ ਦਾ ਹਿੱਸਾ ਹੈ।

ਜ਼ਾਹਿਦ ਚੌਧਰੀ ਦੀ ਸਿੰਧ ਮਸਲਾ-ਏ-ਖ਼ੁਦ ਮੁਖ਼ਤਿਆਰੀ ਕਾ ਆਗ਼ਾਜ਼ 'ਚ ਘਟਨਾ ਦਰਜ ਹੈ ਕਿ ਵੰਡ ਵੇਲੇ ਕਰਾਚੀ ਦੇ ਗੁਰਦੁਆਰਾ ਰਤਨ ਤਲਾਓ 'ਚ ਵੰਡ ਵੇਲੇ ਦੰਗੇ ਹੋ ਗਏ। ਇਸ ਦੌਰਾਨ 70 ਜਣੇ ਜ਼ਖ਼ਮੀ ਹੋਏ ਅਤੇ ਗੁਰਦੁਆਰੇ ਨੂੰ ਅੱਗ ਲਾ ਦਿੱਤੀ। ਇੱਥੇ ਹੀਰਾ ਸਿੰਘ ਦੀ ਅਗਵਾਈ 'ਚ ਸਿੰਧੀ ਸਿੱਖਾਂ ਨੇ ਕੇਸ ਲੜਿਆ ਅਤੇ ਗੁਰਦੁਆਰੇ ਲਈ ਇਸ ਦੌਰਾਨ ਗੁਲਸ਼ਨ-ਏ-ਮੇਮਾਰ ਮੁਸਲਿਮ ਭਾਈਚਾਰੇ ਦੀ ਜਥੇਬੰਦੀ ਨੇ ਸਾਥ ਦਿੱਤਾ। ਕਰਾਚੀ 'ਚ 200 ਸਾਲ ਪੁਰਾਣਾ ਸ਼੍ਰੀ ਨਰਾਇਣ ਮੰਦਰ ਹੈ। ਕਵੇਟਾ 'ਚ ਆਰੀਆ ਸਮਾਜੀਆਂ ਦਾ ਮੰਦਰ ਹੈ। ਇਨ੍ਹਾਂ ਮੰਦਰਾਂ 'ਚ ਗੁਰੂ ਗ੍ਰੰਥ ਸਾਹਿਬ, ਭਗਵਤ ਗੀਤਾ ਦਾ ਪ੍ਰਕਾਸ਼ ਹੈ ਅਤੇ ਨਾਲ ਸਿੰਧ ਦੇ ਸੰਤ ਜੂਲੇ ਲਾਲ ਦੀਆਂ ਤਸਵੀਰਾਂ ਮਿਲਣਗੀਆਂ।

ਸਾਂਝੀਵਾਲਤਾ : 
ਭਾਰਤ ’ਚ ਯੂਪੀ ਤੋਂ ਲੈ ਕੇ ਦੱਖਣ ਭਾਰਤ ਤੱਕ ਨਾਨਕਪੰਥੀ ਇਕ ਧਾਰਾ ਵਾਂਗ ਕਿਸੇ ਨਾ ਕਿਸੇ ਹਿੱਸੇ ਵੱਸ ਰਹੇ ਹਨ। ਆਸਾਮ, ਬਿਹਾਰ 'ਚ ਕਈ ਪਿੰਡ ਨਾਨਕਪੰਥੀਆਂ ਦੇ ਹਨ। ਨੇਪਾਲ ਸਰਹੱਦ ’ਤੇ ਨੇਗੀਆਂ ਦਾ ਇਕ ਪਿੰਡ 400 ਘਰਾਂ ਨਾਲ ਨਾਨਕਪੰਥੀ ਪਛਾਣ ਨਾਲ ਵੱਸਿਆ ਹੈ। ਮੱਧ ਭਾਰਤ ਦੇ ਜੰਗਲੀ ਇਲਾਕਿਆਂ ’ਚ ਹਾਲੇ ਵੀ ਆਦੀਵਾਸੀ ਖ਼ਾਨਾਬਦੋਸ਼ ਕਬੀਲੇ ਹਨ, ਜੋ ਬਾਬਾ ਨਾਨਕ ਨਾਲ ਆਪਣਾ ਰਿਸ਼ਤਾ ਜੋੜਦੇ ਹਨ। ਇੰਡੀਅਨ ਟ੍ਰਾਈਬਲ ਇਨਸਾਈਕਲੋਪੀਡੀਆ 'ਚ ਅਜਿਹੇ ਕਈ ਹਵਾਲੇ ਹਨ। ਯੂ.ਪੀ. ਦੇ ਰਮੱਈਏ, ਤੇਲੰਗਾਣਾ ਅਤੇ ਮਹਾਂਰਾਸ਼ਟਰ ਦੇ ਜੋਹਰੀ ਸਿੱਖ, ਵਣਜਾਰੇ ਸਿੱਖ ਗੁਰੂ ਨਾਨਕ ਦੀ ਵਿਰਾਸਤ ਹਨ। ਇਨ੍ਹਾਂ ਦੇ ਮਨਾਂ 'ਚ ਸਿਰਫ ਨਾਨਕ ਨਾਮ ਦੀ ਇਬਾਦਤ ਹੈ ਅਤੇ ਇਨ੍ਹਾਂ ਲਈ ਕੋਈ ਫਰਕ ਨਹੀਂ ਕਿ ਉਹ ਕਿਸ ਧਰਮ ਜਾਂ ਸੰਪਰਦਾ ਨਾਲ ਜੁੜੇ ਹਨ। ਨਾਨਕਪੰਥੀਆਂ ਨਾਲ ਤੁਰਦਿਆਂ ਉਨ੍ਹਾਂ ਦੇ ਰੂਹਾਨੀ ਮਨ ਦੇ ਆਨੰਦ ਅਤੇ ਉਨ੍ਹਾਂ ਦੇ ਹਲਾਤ ਮਹਿਸੂਸ ਕਰਨ ਦੀ ਲੋੜ ਹੈ। ਜਦੋਂ ਵੰਡ ਦੀ ਸੁਲਗਦੀ ਜ਼ਮੀਨ ਨੇ ਬੰਦਿਆਂ 'ਚ ਵੰਡੀਆ ਪਾਈਆਂ ਤਾਂ ਨਾਨਕਪੰਥੀਆਂ ਨੇ ਆਪਣੀ ਸਾਂਝੀ ਤਹਿਜ਼ੀਬ ਨਾਲ ਉਹ ਕੁਝ ਸਾਂਭਣ ਦੀ ਕੋਸ਼ਿਸ਼ ਕੀਤੀ ਹੈ ਜੋ ਸਾਂਝੀਵਾਲਤਾ ਦਾ ਸਿਰਨਾਵਾਂ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ’ਤੇ ਇਨ੍ਹਾਂ ਸਾਲਾਂ 'ਚ ਸਾਡਾ ਸੰਵਾਦ ਉਨ੍ਹਾਂ ਲਈ ਕੀ ਹੋਵੇਗਾ, ਇਸ ਮੁਹੱਬਤ ਦਾ ਵੇਲਾ ਸਾਥੋਂ ਸਭ ਤੋਂ ਅਪਣਤ ਦੀ ਉਡੀਕ ਕਰ ਰਿਹਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਸਿਰਫ ਉਨ੍ਹਾਂ ਥਾਵਾਂ 'ਤੇ ਤਾਂ ਨਹੀਂ, ਜਿੰਨ੍ਹਾਂ ਦੀ ਅਸੀਂ ਪਛਾਣ ਕਰ ਲਈ ਹੈ (ਜਾਂ ਕੀ ਸੱਚੀ ਕੀਤੀ ਹੈ ?) ਸਗੋਂ ਗੁਰੂ ਸਾਹਿਬ ਜੀ ਦੀਆਂ ਉਨ੍ਹਾਂ ਥਾਵਾਂ ਅਤੇ ਕਥਾਵਾਂ ਨੂੰ ਲੱਭਣ ਤੁਰੀਏ, ਜਿੱਥੇ ਉਨ੍ਹਾਂ ਨੇ ਹਿੰਦੂ-ਮੁਸਲਾਮਾਨਾਂ ਜਾਂ ਹਰ ਧਰਮ ਦੇ ਬੰਦਿਆਂ ਨੂੰ ਇੱਕੋ ਥਾਂ ਬਿਠਾ ਕੇ ਸਾਂਝੀਵਾਲਤਾ ਦਾ ਉਪਦੇਸ਼ ਵੰਡਿਆ।

  • Kabul
  • Sikhs attack
  • Amardeep Singh
  • ਸਿੱਖਾਂ ਹਮਲਾ
  • ਕਾਬੁਲ
  • ਅਮਰਦੀਪ ਸਿੰਘ

ਕੋਰੋਨਾ ਸੰਕਟ 'ਚ ਡਾ. ਧਰਮਵੀਰ ਗਾਂਧੀ ਦੀ ਕੈਪਟਨ ਅਮਰਿੰਦਰ ਸਿੰਘ ਨੂੰ ਚਿਤਾਵਨੀ (ਵੀਡੀਓ)

NEXT STORY

Stories You May Like

  • secret information isi woman
    ISI ਨੂੰ ਗੁਪਤ ਸੂਚਨਾ ਭੇਜਣ ਦਾ ਖ਼ੁਲਾਸਾ, ਫਰੀਦਕੋਟ ਦੀ ਔਰਤ ਸਣੇ 3 'ਤੇ ਮਾਮਲਾ ਦਰਜ
  • iraq rejected syria s request
    4,000 ਸ਼ੱਕੀ ISIS ਮੈਂਬਰ ਨਹੀਂ ਹੋਣਗੇ ਡਿਪੋਰਟ ! ਇਰਾਕ ਨੇ ਠੁਕਰਾਈ ਸੀਰੀਆ ਦੀ ਬੇਨਤੀ
  • fir case
    ਹਾਲ-ਚਾਲ ਪੁੱਛਣ 'ਤੇ ਤਿੰਨ ਵਿਅਕਤੀਆਂ ਵੱਲੋਂ ਹਮਲਾ, ਨੌਜਵਾਨ ਦੀਆਂ ਕਾਪੇ ਨਾਲ ਉਂਗਲਾਂ ਵੱਢੀਆਂ
  • the fourth cultural event of the vishwa doaba rajput sabha italy
    ਅਮਿੱਟ ਪੈੜਾਂ ਛੱਡਦਾ ਯਾਦਗਾਰੀ ਹੋ ਨਿੱਬੜਿਆ ਵਿਸ਼ਵ ਦੁਆਬਾ ਰਾਜਪੂਤ ਸਭਾ ਇਟਲੀ ਦਾ ਚੌਥਾ ਸੱਭਿਆਚਾਰਕ ਸਮਾਗਮ
  • russia ukraine conflit
    ਯੂਕ੍ਰੇਨ ’ਤੇ ਰੂਸ ਦਾ ਹਵਾਈ ਹਮਲਾ, 19 ਦੀ ਮੌਤ ਅਤੇ 60 ਤੋਂ ਵੱਧ ਜ਼ਖਮੀ
  • us will not attack iran before the november 3 midterm elections
    3 ਨਵੰਬਰ ਦੀਆਂ ਮਿਡਟਰਮ ਚੋਣਾਂ ਤੱਕ ਈਰਾਨ 'ਤੇ ਹਮਲਾ ਨਹੀਂ ਕਰੇਗਾ ਅਮਰੀਕਾ, ਟਰੰਪ ਦਾ ਵੱਡਾ ਐਲਾਨ
  • office jobs up 2  in september on ai  auto sector  report
    AI, ਵਾਹਨ ਖੇਤਰ ਦੇ ਦਮ ’ਤੇ ਸਤੰਬਰ ’ਚ ਦਫਤਰਾਂ ਦੀਆਂ ਨੌਕਰੀਆਂ ’ਚ 2 ਫੀਸਦੀ ਦਾ ਵਾਧਾ : ਰਿਪੋਰਟ
  • three boys arrested
    ਦੇਰ ਰਾਤ ਬਿਨਾਂ ਕਾਰਨ ਸੜਕ 'ਤੇ ਘੁੰਮ ਰਹੇ 3 ਨੌਜਵਾਨ ਗ੍ਰਿਫ਼ਤਾਰ, ਪੁਲਸ ’ਤੇ ਹਮਲਾ ਕਰਨ ਦੀ ਕੋਸ਼ਿਸ਼
  • heavy rain warning for punjab over the next 3 days
    ਪੰਜਾਬ 'ਚ ਅਗਲੇ 2 ਦਿਨ ਭਾਰੀ ਮੀਂਹ ਦੀ ਚਿਤਾਵਨੀ, ਵਿਭਾਗ ਨੇ ਇਨ੍ਹਾਂ ਜ਼ਿਲ੍ਹਿਆਂ...
  • charanjit singh channi
    ਸ਼ਹੀਦ ਬਣ ਕੇ ਉੱਭਰਿਆ ਪਰਵਿੰਦਰ ਸਿੰਘ ਝੋਟਾ: ਚਰਨਜੀਤ ਸਿੰਘ ਚੰਨੀ
  • big twist in rajbir ghuman case
    ਰਾਜਬੀਰ ਘੁੰਮਣ ਮਾਮਲੇ 'ਚ ਵੱਡਾ ਮੋੜ! ਸੁਪਰੀਮ ਕੋਰਟ ਤੋਂ ਰਾਹਤ ਮਿਲਣ ਮਗਰੋਂ ਹੁਣ...
  • lhb coaches for bangladesh railways
    ‘ਮੇਕ ਇਨ ਇੰਡੀਆ, ਫਾਰ ਦਿ ਵਰਲਡ’ ਵਿਜ਼ਨ ਤਹਿਤ ਕਪੂਰਥਲਾ 'ਚ ਤਿਆਰ ਹੋਏ ਬੰਗਲਾਦੇਸ਼...
  • jalandhar corporation to crack down on 60 000 property tax defaulters
    60,000 ਪ੍ਰਾਪਰਟੀ ਟੈਕਸ ਡਿਫਾਲਟਰਾਂ ’ਤੇ ਸ਼ਿਕੰਜਾ ਕੱਸਣ ਜਾ ਰਿਹੈ ਜਲੰਧਰ ਨਿਗਮ,...
  • major success for jalandhar rural police
    ਜਲੰਧਰ ਦਿਹਾਤੀ ਪੁਲਸ ਦੀ ਵੱਡੀ ਸਫ਼ਲਤਾ: ਢਾਈ ਕਰੋੜ ਦੀ ਹੈਰੋਇਨ ਸਣੇ ਕਤਲ ਕੇਸ ਦਾ...
  • final voter list released
    ਪੰਜਾਬ ’ਚ SIR ’ਚ ਕੱਟੇ ਸਾਢੇ 13 ਲੱਖ ਤੋਂ ਵੱਧ ਨਾਂ, ਫਾਈਨਲ ਵੋਟਰ ਸੂਚੀ ਜਾਰੀ:...
  • fines during special railway ticket checking drive
    ਰੇਲਵੇ ਦੀ ਵਿਸ਼ੇਸ਼ ਟਿਕਟ ਚੈਕਿੰਗ ਮੁਹਿੰਮ ’ਚ 328 ਯਾਤਰੀਆਂ ਨੂੰ 2.78 ਲੱਖ...
Trending
Ek Nazar
flood affected villages in nepal

ਨੇਪਾਲ :  ਹੜ੍ਹ ਪ੍ਰਭਾਵਿਤ ਪਿੰਡਾਂ ਤੱਕ ਪਹੁੰਚੇ ਫੌਜੀ ਕਰਮਚਾਰੀ, ਪਹੁੰਚਾਈ ਰਾਹਤ...

incident in shopping mall

ਦੱਖਣੀ ਕੋਰੀਆ : ਸ਼ਾਪਿੰਗ ਮਾਲ 'ਚ ਵਿਅਕਤੀ ਨੇ ਅੱਠ ਲੋਕਾਂ ਨੂੰ ਮਾਰ'ਤਾ ਚਾਕੂ

last rites indian nationa

ਰਿਆਧ ਹਵਾਈ ਅੱਡੇ ਹਮਲੇ 'ਚ ਮਾਰੇ ਗਏ ਭਾਰਤੀ ਨਾਗਰਿਕ ਦੇ ਅੰਤਿਮ ਸੰਸਕਾਰ 'ਚ...

famous actor injured during rehearsal for an action scene

ਐਕਸ਼ਨ ਸੀਨ ਦੀ ਰਿਹਰਸਲ ਦੌਰਾਨ ਜ਼ਖਮੀ ਹੋਇਆ ਮਸ਼ਹੂਰ ਅਦਾਕਾਰ, ਸਾਹਮਣੇ ਆਈ ਤਸਵੀਰ

committee constituted

KPK'ਚ ਐਮਰਜੈਂਸੀ ਲਾਗੂ ! ਪਾਕਿਸਤਾਨ ਸਰਕਾਰ ਨੇ ਮਾਮਲਿਆਂ ਦੀ ਨਿਗਰਾਨੀ ਲਈ...

ranjeev puri assembly speaker

ਅਮਰੀਕਾ 'ਚ ਪੰਜਾਬੀ ਮੂਲ ਦੇ ਰੰਜੀਵ ਪੁਰੀ ਸਟੇਟ ਅਸੈਂਬਲੀ ਸਪੀਕਰ ਬਣਨ ਦੀ ਦੌੜ 'ਚ

sharing home address in hopes of a box of sweets proves costly for influencer

'ਮੈਂ ਤੁਹਾਡੇ ਪੈਰੀਂ ਪੈਂਦਾ ਹਾਂ...'; ਡਿਲੀਵਰੀ ਏਜੰਟਾਂ ਤੋਂ ਤੰਗ ਆ ਕੇ ਘਰ ਛੱਡ...

this singer had joked about his own death

ਮਜ਼ਾਕ 'ਚ ਕਿਹਾ ਸੀ ਹਾਰਟ ਅਟੈਕ ਆ ਜਾਵੇਗਾ, ਫਿਰ ਅਗਲੇ ਹੀ ਪਲ ਇਸ ਮਸ਼ਹੂਰ ਗਾਇਕ ਨੇ...

major action by the municipal corporation ahead of gurpurab

ਅੰਮ੍ਰਿਤਸਰ 'ਚ ਨਗਰ ਨਿਗਮ ਦੀ ਕਾਰਵਾਈ, ਮੀਟ ਦੀਆਂ ਦੁਕਾਨਾਂ ਸੀਲ ਤੇ ਇਨ੍ਹਾਂ ਨੂੰ...

saudi prince security

ਲੁਕਣ ਲਈ ਮਜਬੂਰ ਹੋਏ ਸਾਊਦੀ ਪ੍ਰਿੰਸ ! ਹੂਤੀਆਂ ਦੇ ਮਿਜ਼ਾਈਲ ਹਮਲਿਆਂ ਦਾ ਖਦਸ਼ਾ

china stacks gold

ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਦੇ ਬਾਵਜੂਦ ਚੀਨ ਨੇ ਵਧਾਈ ਖਰੀਦਾਰੀ !

durga utsav intimes square

ਨਿਊਯਾਰਕ ਦੇ ਟਾਈਮਜ਼ ਸਕੁਆਇਰ 'ਤੇ 'ਦੁਰਗਾ ਉਤਸਵ' ਦੀ ਧੂਮ; ਵੱਡੀ ਗਿਣਤੀ 'ਚ ਜੁੜੇ...

tukaram mundhe maharashtra fda no transfer

ਮੇਰਾ ਤਬਾਦਲਾ ਨਹੀਂ ਹੋਇਆ..., ਮਹਾਰਾਸ਼ਟਰ FDA ਕਮਿਸ਼ਨਰ ਤੁਕਾਰਾਮ ਮੁੰਡੇ ਦਾ ਅਹਿਮ...

cjp  leader  detention  jantar mantar  tricolour

CJP ਆਗੂ ਆਸ਼ੂਤੋਸ਼ ਰਾਂਕਾ ਅਤੇ ਸੌਰਭ ਦਾਸ ਹਿਰਾਸਤ 'ਚ, ਜੰਤਰ-ਮੰਤਰ 'ਤੇ ਲਹਿਰਾ...

won 50 lakh rupees lottery mandeep brar

ਰਾਤੋ-ਰਾਤ ਚਮਕੀ ਪਿੰਡ ਸੁਲਤਾਨਪੁਰੀਆ ਦੇ ਮਨਦੀਪ ਬਰਾੜ ਦੀ ਕਿਸਮਤ, ਫਿਰ ਤੋਂ ਜਿੱਤੀ...

famous actress arrested upon landing at new york airport

ਫਲਾਈਟ ਦੇ ਨਿਊਯਾਰਕ ਹਵਾਈ ਅੱਡੇ 'ਤੇ ਉਤਰਦੇ ਹੀ ਮਸ਼ਹੂਰ ਅਦਾਕਾਰਾ ਗ੍ਰਿਫਤਾਰ, ਜਾਣੋ...

roller coaster incident

ਜਾਰਜੀਆ 'ਚ ਰੋਲਰ ਕੋਸਟਰ ਹਾਦਸੇ 'ਚ ਇੱਕ ਦੀ ਮੌਤ, ਕਈ ਹੋਰ ਜ਼ਖਮੀ

bidding held for fancy number in chandigarh

'ਯਾਰ ਤੇਰੇ ਨੇ ਗੱਡੀ ਲੈ ਲਈ Triple Zero One...' !  21.31 ਲੱਖ 'ਚ ਵਿਕਿਆ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • parvinder jhota mansa medical store
      Big Breaking : ਪਰਵਿੰਦਰ ਝੋਟੇ ਦਾ ਗੋਲ਼ੀਆਂ ਮਾਰ ਕੇ ਕਤਲ
    • license driving test applicant
      ਪੰਜਾਬ : ਨਵਾਂ ਲਾਇਸੈਂਸ ਬਨਵਾਉਣ ਵਾਲਿਆਂ ਲਈ ਨਵੀਂ ਮੁਸੀਬਤ, ਟੈਸਟ ਟ੍ਰੈਕ 'ਤੇ...
    • murder of sikh youth parvinder singh who raised his voice against drugs
      ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਸਿੱਖ ਨੌਜਵਾਨ ਪਰਵਿੰਦਰ ਸਿੰਘ ਦਾ ਕਤਲ...
    • charanjit singh channi
      ਸ਼ਹੀਦ ਬਣ ਕੇ ਉੱਭਰਿਆ ਪਰਵਿੰਦਰ ਸਿੰਘ ਝੋਟਾ: ਚਰਨਜੀਤ ਸਿੰਘ ਚੰਨੀ
    • heavy rain warning for punjab over the next 3 days
      ਪੰਜਾਬ 'ਚ ਅਗਲੇ 2 ਦਿਨ ਭਾਰੀ ਮੀਂਹ ਦੀ ਚਿਤਾਵਨੀ, ਵਿਭਾਗ ਨੇ ਇਨ੍ਹਾਂ ਜ਼ਿਲ੍ਹਿਆਂ...
    • gunshot fired at this bank in amritsar
      ਵੱਡੀ ਵਾਰਦਾਤ : ਅੰਮ੍ਰਿਤਸਰ ਦੇ ਬੈਂਕ 'ਚ ਫਾਇਰਿੰਗ, ਮੁਲਾਜ਼ਮ ਦੇ ਲੱਗੀ ਗੋਲੀ
    • gurdaspur   paddy arrived in mandis
      ਗੁਰਦਾਸਪੁਰ: ਮੰਡੀਆਂ ’ਚ 229421 ਮੀਟ੍ਰਿਕ ਟਨ ਝੋਨੇ ਦੀ ਆਮਦ, 203535 ਮੀਟ੍ਰਿਕ ਟਨ...
    • action in khanna
      ਖੰਨਾ ਵਿਚ ਨਾਜਾਇਜ਼ ਕਾਲੋਨੀ ਖ਼ਿਲਾਫ਼ ਐਕਸ਼ਨ! ਔਰਤ ਸਮੇਤ 4 ਖ਼ਿਲਾਫ਼ ਕੇਸ ਦਰਜ
    • harsimrat badal on drugs
      ਪੰਜਾਬ ’ਚ ਨਸ਼ੇ ਦੇ ਖ਼ਾਤਮੇ ਲਈ ਬਣਾਵਾਂਗੇ ਕਮਿਸ਼ਨ: ਬੀਬਾ ਬਾਦਲ
    • accident case
      ਮੋਟਰਸਾਈਕਲ ਅਤੇ ਸਕੂਟਰ ਦੀ ਟੱਕਰ, ਇੱਕ ਜ਼ਖਮੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +