Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, MAR 01, 2026

    12:11:28 PM

  • big setback to petitioners regarding recruitment of linemen in pspcl

    PSPCL 'ਚ ਲਾਈਨਮੈਨਾਂ ਦੀ ਭਰਤੀ ਬਾਰੇ ਪਟੀਸ਼ਨਰਾਂ ਨੂੰ...

  • india grief on plane crash

    ਨੋਟਾਂ ਨਾਲ ਲੱਦਿਆ ਜਹਾਜ਼ ਹੋ ਗਿਆ ਕ੍ਰੈਸ਼ ! 22...

  • big terrorist module busted in punjab

    ਪੰਜਾਬ 'ਚ ਵੱਡੇ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼!...

  • punjab has become a diseases

    ਪੰਜਾਬ ਦੀ ਆਬੋ-ਹਵਾ ’ਚ ਘੁਲਿਆ ਜ਼ਹਿਰ : ਵੱਧ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਆਰ ਨਾਨਕ ਪਾਰ ਨਾਨਕ : ਹੱਦਾਂ-ਸਰਹੱਦਾਂ 'ਤੇ ਤੁਰੀ ਮੁਹੱਬਤਾਂ ਦੀ ਕਹਾਣੀ

PUNJAB News Punjabi(ਪੰਜਾਬਂ)

ਆਰ ਨਾਨਕ ਪਾਰ ਨਾਨਕ : ਹੱਦਾਂ-ਸਰਹੱਦਾਂ 'ਤੇ ਤੁਰੀ ਮੁਹੱਬਤਾਂ ਦੀ ਕਹਾਣੀ

  • Edited By Anuradha,
  • Updated: 30 Nov, 2018 03:19 PM
Jalandhar
kartarpur sahib
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਹਰਪ੍ਰੀਤ ਸਿੰਘ ਕਾਹਲੋਂ/ਰਮਨਦੀਪ ਸਿੰਘ ਸੋਢੀ) : ਅਨਾਮ ਜ਼ਕਰੀਆ ਦੀ ਕਿਤਾਬ 'ਦਿ ਫੁੱਟ ਪ੍ਰਿੰਟਸ ਆਫ ਪਾਰਟੀਸ਼ਨ' ਦੇ ਪਹਿਲੇ ਪਾਠ ਦਾ ਸਿਰਲੇਖ ਹੈ 'ਆਜ਼ਾਦ ਕੈਦੀ'। ਮੁਲਕਾਂ ਦੀ ਤਕਸੀਮ 'ਚ ਜਿਹੜੀ ਧਰਤੀ ਬਣੀ ਉਸ 'ਤੇ ਰਹਿਣ ਵਾਲੇ ਬੰਦੇ ਉਜਾੜੇ ਤੋਂ ਬਾਅਦ ਇਹੋ ਤਾਂ ਹੋ ਗਏ ਸਨ। ਅਫ਼ਜ਼ਲ ਸਾਹਿਰ ਹੁਸ਼ਿਆਰਪੁਰ ਦੀਆਂ ਗੱਲਾਂ ਬੜੇ ਚਾਅ ਨਾਲ ਸੁਣਾਉਂਦਾ ਹੈ। ਮੇਰੇ ਚੇਤਿਆਂ 'ਚ ਉਹ ਧਰਤੀ ਉਕਰੀ ਪਈ ਹੈ ਜਿਹੜੀ ਮੇਰੇ ਦਾਦੇ ਦੀ ਜਨਮ ਭੋਇ ਸੀ। ਲਾਇਲਪੁਰ ਅੱਜ ਫੈਸਲਾਬਾਦ ਹੋ ਗਿਆ ਹੈ ਇੰਝ ਹੀ ਜਿਵੇਂ ਇਲਾਹਾਬਾਦ ਪ੍ਰਯਾਗਰਾਜ ਹੋ ਗਿਆ ਹੈ ਪਰ ਚੇਤਿਆਂ 'ਚ ਤਾਂ ਲਾਇਲਪੁਰ ਹੀ ਰਹੇਗਾ। ਮੇਰੇ ਭਾਪਾ ਜੀ ਆਖਰੀ ਸਾਹਾਂ ਨਾਲ ਉਹ ਇਸ ਦੁਨੀਆਂ ਤੋਂ ਵਿਦਾ ਤਾਂ ਹੋ ਗਏ ਪਰ ਮੇਰੇ ਚੇਤਿਆਂ 'ਚ ਆਪਣਾ ਲਾਇਲਪੁਰ ਛੱਡ ਗਏ। ਮਿੱਟੀ ਦੇ ਇਸ ਮੋਹ ਨੂੰ ਨਾ ਜਿਹਨੀਅਤ ਅਲਵਿਦਾ ਕਹਿੰਦੀ ਹੈ ਅਤੇ ਨਾ ਪਾਕ ਮੁਹੱਬਤਾਂ ਦੇ ਫਲਸਫੇ ਇਸ ਦੀ ਇਜਾਜ਼ਤ ਦੇਣਗੇ। 

PunjabKesari
4 ਜਨਵਰੀ, 1948 ਨੂੰ ਅਕਾਲੀ ਦਲ ਵੱਲੋਂ ਮਤਾ ਪੇਸ਼ ਕੀਤਾ ਗਿਆ ਸੀ ਕਿ ਗੁਰਧਾਮਾਂ ਦੇ  ਦਰਸ਼ਨਾਂ ਦੀ ਆਗਿਆ ਹੋਵੇ। 21 ਦਸੰਬਰ, 1959 ਤੱਕ ਆਉਂਦੇ- ਆਉਂਦੇ ਚੀਫ ਖ਼ਾਲਸਾ ਦੀਵਾਨ ਨੇ  ਕਰਤਾਰਪੁਰ ਸਾਹਿਬ ਦੀ ਗੱਲ ਅੱਗੇ ਤੋਰੀ। ਫਿਰ ਅਕਾਲੀ ਆਗੂ ਕੁਲਦੀਪ ਸਿੰਘ ਵਡਾਲਾ ਨੇ ਹਰ ਮੱਸਿਆ 'ਤੇ ਡੇਰਾ ਬਾਬਾ ਨਾਨਕ ਤੋਂ ਅਰਦਾਸ ਕਰਨੀ ਸ਼ੁਰੂ ਕੀਤੀ। ਇਹ ਕਾਫਲਾ 26-28 ਨਵੰਬਰ  ਦੇ ਇਨ੍ਹਾਂ ਦਿਨਾਂ 'ਚ ਆਪਣੇ ਸੁਨਹਿਰੇ ਇਤਿਹਾਸ ਨਾਲ ਦਰਜ ਹੋ ਚੁੱਕਾ ਹੈ।
ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿੰਦੇ ਹਨ ਕਿ ਕੀਹਨੇ ਸੋਚਿਆ ਸੀ ਕਿ ਬਰਲਿਨ ਦੀਆਂ ਕੰਧਾਂ ਢਹਿ ਸਕਦੀਆਂ ਹਨ? ਇਸ ਬਿਆਨ ਦੇ ਕੁਝ ਸਾਰਥਕ ਮਾਇਨੇ ਹਨ। ਬੇਸ਼ੱਕ ਡੇਰਾ ਬਾਬਾ ਨਾਨਕ 'ਚ ਸ਼ਰਧਾ ਦੇ ਪੰਡਾਲ 'ਚ ਸਿਆਸਤ ਦੀਆਂ ਨਲਾਇਕੀਆਂ ਦਾ ਜੰਮ ਕੇ ਮੁਜ਼ਾਹਰਾ ਹੋਇਆ। ਉਪ-ਰਾਸ਼ਟਰਪਤੀ ਵੈਂਕਈਆ ਨਾਇਡੂ ਦੇ ਭਾਸ਼ਣ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੀ  ਰੂਹਾਨੀਅਤ ਦਾ ਜੋ ਗੁਣਗਾਨ ਸੀ, ਮੁਹੱਬਤ ਦੇ ਸਿੰਜੇ ਸ਼ਬਦ ਤਾਂ ਇਹੋ ਯਾਦ ਰਹਿਣਗੇ। ਕੈਪਟਨ ਅਮਰਿੰਦਰ ਸਿੰਘ ਅਤੇ ਹਰਸਿਮਰਤ ਕੌਰ ਬਾਦਲ ਦੇ ਭਾਸ਼ਣ ਕਿੱਥੇ ਯਾਦ ਰਹਿਣਗੇ? ਸਿਆਸਤਦਾਨਾਂ ਦੀ ਬਹੁਤੀ ਤਾਰੀਫ਼ ਨਹੀਂ ਕਰਨੀ ਚਾਹੀਦੀ ਪਰ ਨਵਜੋਤ ਸਿੱਧੂ ਨੇ ਵੱਡਾ ਬੰਦਾ ਹੋਣ ਦੀ ਮਿਸਾਲ ਪੇਸ਼ ਕੀਤੀ ਹੈ। ਰਾਵੀ ਦੇ ਇਸ ਪਾਰ, ਜੋ ਕੈਪਟਨ ਅਮਰਿੰਦਰ ਅਤੇ ਹਰਸਿਮਰਤ ਬਿਆਨ ਦੇ ਰਹੇ ਸਨ, ਨਵਜੋਤ ਸਿੱਧੂ ਵੇਲੇ ਦਾ ਤਕਾਜ਼ਾ ਸਮਝਦਿਆਂ, ਰੂਹਾਨੀਅਤ ਦੇ ਇਕੱਠ 'ਚ ਪਿਆਰੀਆਂ ਗੱਲਾਂ ਰੱਖਦੇ ਗਏ ਹਨ। 
ਅੱਤਵਾਦ ਜਿਹੇ ਮੁੱਦਿਆਂ 'ਤੇ ਦੁਵੱਲੀ ਗੱਲਬਾਤ ਨਿਰੰਤਰ ਹੋਣੀ ਚਾਹੀਦੀ ਹੈ। ਇਸ  ਖੂਨ-ਖਰਾਬੇ 'ਚ ਦੋਵਾਂ ਪਾਸੇ ਮੁਲਕਾਂ ਨੇ ਬਹੁਤ ਕੁਝ ਗਵਾਇਆ ਹੈ। ਉਸਤਾਦ ਦਾ ਮਨ ਦਾ ਕਿਹਾ ਯਾਦ ਕਰੋ- 
ਇਨ੍ਹਾਂ ਆਜ਼ਾਦੀਆਂ ਹੱਥੋਂ ਬਰਬਾਦ ਹੋਣਾ 
ਹੋਏ ਤੁਸੀਂ ਵੀ ਓ, ਹੋਏ ਅਸੀਂ ਵੀ ਆਂ 
ਕੁੱਝ ਉਮੀਦ ਏ ਜ਼ਿੰਦਗੀ ਮਿਲ ਜਾਏਗੀ 
ਮੋਏ ਤੁਸੀਂ ਵੀ ਓ, ਮੋਏ ਅਸੀਂ ਵੀ ਆਂ। 

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਮੁਨੀਰ ਨਿਆਜ਼ੀ ਦੇ ਸ਼ੇਅਰ ਨਾਲ ਅੱਗੇ ਵਧਣ ਦਾ ਜਿਹੜਾ ਇਸ਼ਾਰਾ ਕਰਦੇ ਹਨ, ਉਹ ਨਵੀਂ ਉਮੀਦ ਤਾਂ ਹੈ। ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਜਦੋਂ ਕਹਿੰਦੇ ਹਨ ਕਿ ਦੋ ਐਟਮੀ ਦੇਸ਼ਾਂ ਦਾ ਆਪਸ 'ਚ ਲੜਨਾ ਖੁਦਕੁਸ਼ੀ ਤੋਂ ਵੱਧ ਕੇ ਕੁਝ ਨਹੀਂ ਅਤੇ ਕਰਤਾਰਪੁਰ ਸਾਹਿਬ ਦੇ ਲਾਂਘੇ ਤੋਂ ਦੂਰੀਆਂ ਅਤੇ ਫਾਸਲੇ ਖਤਮ ਕਰਨ ਦਾ ਮੌਕਾ ਹੈ ਅਤੇ ਸਾਨੂੰ ਦਿਲ ਮਿਲਾਉਣੇ ਚਾਹੀਦੇ ਹਨ ਤਾਂ ਯਕੀਨਨ ਸੰਵਾਦ ਸ਼ੁਰੂ ਹੋਣਾ ਚਾਹੀਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ ਦੇ ਸੰਦੇਸ਼ 'ਚ ਸਾਂਝੀਵਾਲਤਾ, ਈਮਾਨਦਾਰੀ ਅਤੇ ਅਮਨ ਦੇ ਇਸ਼ਾਰੇ ਹਨ। ਇਮਰਾਨ ਖ਼ਾਨ ਹਵਾਲਾ ਦਿੰਦੇ ਹਨ,''ਸੰਸਾਰ ਜੰਗ 'ਚ ਇਕ ਦੂਜੇ ਦੇ ਦੁਸ਼ਮਣ ਫਰਾਂਸ ਅਤੇ ਜਰਮਨ ਅੱਜ ਗੂੜ੍ਹੇ ਮਿੱਤਰ ਹਨ ਤਾਂ ਅਸੀਂ ਗੁਆਂਢੀ ਵੀ ਹੋ ਸਕਦੇ ਹਾਂ।” 
ਉਮੀਦ ਕਿਉਂ ਨਹੀਂ ਹੋ ਸਕਦੀ ਕਿ ਭਾਰਤ, ਪਾਕਿਸਤਾਨ, ਬੰਗਲਾਦੇਸ਼, ਸ਼੍ਰੀਲੰਕਾ ਸਣੇ ਨੇਪਾਲ, ਭੂਟਾਨ, ਚੀਨ, ਮਿਆਂਮਾਰ ਇਕ ਦੂਜੇ ਕੋਲ ਬਿਨਾਂ ਵੀਜ਼ਾ ਆ-ਜਾ ਸਕਣ। ਇਹ ਕੋਈ ਖਿਆਲੀ ਗੱਲ ਨਹੀਂ। ਅਸੀਂ ਵੀ ਆਪਣੇ ਗੁਆਂਢ 'ਚ ਸ਼ਨਗੰਨ ਵੀਜ਼ਾ ਲੈ ਕੇ ਘੁੰਮ ਰਹੇ ਹੋਈਏ। ਇਕ ਸੂਫੀ ਕਥਾ ਹੈ ਕਿ ਮੱਖੀਆਂ ਨੇ ਕਿਹਾ ਬਾਦਸ਼ਾਹ ਨੂੰ ਸਾਨੂੰ ਵੀ ਪਰਵਾਨਿਆਂ ਵਾਲਾ ਦਰਜਾ ਦਿੱਤਾ ਜਾਵੇ ਕਿਉਂਕਿ ਸਾਡੇ ਵੀ ਖੰਭ ਨੇ, ਅਸੀਂ ਵੀ ਉੱਡਦੀਆਂ ਹਾਂ। ਬਾਦਸ਼ਾਹ ਬੋਲੇ ਠੀਕ ਹੈ, ਇਸ ਫੈਸਲੇ 'ਤੇ ਪਹੁੰਚਣ ਲਈ ਤੁਸੀ ਰੌਸ਼ਨੀ ਲੱਭ ਕੇ ਲਿਆਓ। ਮੱਖੀਆਂ ਤੇ ਪਰਵਾਨੇ ਤੁਰ ਗਏ ਰੌਸ਼ਨੀ ਲੱਭਣ ਅਤੇ 15 ਕੁ ਮਿੰਟਾਂ ਬਾਅਦ ਮੱਖੀਆਂ ਵਾਪਸ ਆਈਆਂ ਤੇ ਕਹਿੰਦੀਆਂ,''ਇਸ ਪਿੰਡ ਦੇ ਦੂਜੇ ਪਾਸੇ ਇਕ ਦੀਵਾ ਜਗਦੈ ਅਤੇ ਫਲਾਣੇ ਪਿੰਡ ਫਲਾਣੇ ਘਰ ਰੌਸ਼ਨੀ ਸੀ। ਸੋ ਪਰਵਾਨੇ ਆਉਣਗੇ ਤੇ ਫੈਸਲਾ ਕਰ ਦਿਓ ਇਸ ਆਧਾਰ 'ਤੇ ਕਿ ਜ਼ਿਆਦਾ ਰੌਸ਼ਨੀ ਲੱਭਣ 'ਚ ਕੌਣ ਵਧੇਰੇ ਕਾਮਯਾਬ ਰਿਹਾ। 

PunjabKesari
ਬਾਦਸ਼ਾਹ ਕਹਿੰਦਾ ਮੱਖੀਓ ਫੈਸਲਾ ਤਾਂ ਹੋ ਗਿਆ, ਜਿਨ੍ਹਾਂ ਨੂੰ ਰੌਸ਼ਨੀ ਮਿਲ ਗਈ ਉਹ ਵਾਪਸ ਨਹੀਂ ਪਰਤੇ। ਉਮੀਦ ਵਾਲਿਆਂ ਦੇ ਤਰਾਨੇ ਸਦਾ ਸਲਾਮਤ ਹਨ ਤੇ ਨਫਰਤਾਂ ਵਾਲਿਆਂ ਦੇ ਚਾਹੇ ਲੱਖ ਬੁਲਾਰੇ ਹੋਣ...... ਆਮੀਨ!
ਅੱਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ 
ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ 
ਆਖਰੀ ਖਿਆਲ ਮਨ 'ਚ ਇਹੋ ਰੱਖੀਏ ਤਾਂ ਸਾਂਝੀਵਾਲਤਾ, 
ਮੁਹੱਬਤ ਦਾ ਗੁਆਂਢ ਬਣੇਗਾ ਅਤੇ ਦੁਨੀਆਂ ਵੀ ਆਬਾਦ ਹੋਵੇਗੀ। 
ਸਭੈ ਸਾਂਝੀਵਾਲਤਾ ਸਦਾਇਣ ਤੂ ਕਿਸੇ ਨ ਦਿਸਹਿ ਬਾਹਰਾ ਜੀਓ।।

  • akali dal
  • kartarpur sahib
  • ਅਕਾਲੀ ਦਲ
  • ਚੀਫ ਖ਼ਾਲਸਾ ਦੀਵਾਨ
  •  ਕਰਤਾਰਪੁਰ ਸਾਹਿਬ

ਬੇਅਦਬੀ ਮਾਮਲੇ ’ਚ ਜਲਾਲ ਨੇ ਫਿਰ ਦਰਜ ਕਰਵਾਏ ਬਿਆਨ

NEXT STORY

Stories You May Like

  • gurdwara guru nanak sahib  new building
    ਛੱਤੀਸਗੜ੍ਹ ਦੇ ਗੁਰਦੁਆਰਾ ਗੁਰੂ ਨਾਨਕ ਸਾਹਿਬ ਜੀ ਰਾਵਾਭਾਟਾ ਦੀ ਇਮਾਰਤ ਸੰਗਤ ਅਰਪਣ
  • new sit formed in the case of 328 holy images
    328 ਪਾਵਨ ਸਰੂਪਾਂ ਦੇ ਮਾਮਲੇ 'ਚ ਨਵੀਂ SIT ਦਾ ਗਠਨ, DIG ਨਾਨਕ ਸਿੰਘ ਚੇਅਰਮੈਨ ਤੇ ਕਮਿਸ਼ਨਰ ਭੁੱਲਰ ਕਰਨਗੇ ਨਿਗਰਾਨੀ
  • guru nanak dev ji  s historic gurdwara in pakistan
    ਪਾਕਿਸਤਾਨ 'ਚ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰਦੁਆਰੇ ਨੂੰ ਲੈ ਕੇ ਵੱਡੀ ਖ਼ਬਰ
  • woman brutally murdered in hoshiarpur
    ਪੰਜਾਬ 'ਚ ਫਿਰ ਕਤਲ! ਬਜ਼ੁਰਗ ਔਰਤ ਨਾਲ ਪਾਰ ਕੀਤੀਆਂ ਦਰਿੰਦਗੀ ਦੀਆਂ ਹੱਦਾਂ, ਪੇਟੀ 'ਚੋਂ ਮਿਲੀ ਲਾਸ਼
  • murder after rape of girl
    ਦਰਿੰਦਗੀ ਦੀਆਂ ਹੱਦਾਂ ਪਾਰ: ਕੁੜੀ ਨਾਲ ਜਬਰ-ਜ਼ਿਨਾਹ ਤੋਂ ਬਾਅਦ ਕਤਲ, ਟੋਏ 'ਚ ਦੱਬੀ ਲਾਸ਼
  • the story of the no confidence motions
    ਬੇਭਰੋਸਗੀ ਮਤਿਆਂ ਦੀ ਕਹਾਣੀ
  • shocking incident in ludhiana
    ਪੰਜਾਬ: ਖੇਡ-ਖੇਡ 'ਚ ਹੋ ਗਿਆ ਕਤਲ! 21 ਸਾਲਾ ਮੁੰਡੇ ਦੀ ਧੌਣ 'ਚੋਂ ਆਰ-ਪਾਰ ਹੋਈ ਗੋਲ਼ੀ
  • mother  minor son burnt alive on witchcraft suspicion
    ਦਿਲ ਦਹਿਲਾਉਣ ਵਾਲੀ ਘਟਨਾ! ਝਾਰਖੰਡ 'ਚ ਡੈਣ ਹੋਣ ਦੇ ਸ਼ੱਕ 'ਚ ਮਾਂ-ਪੁੱਤ ਨਾਲ ਸਾਰੀਆਂ ਹੱਦਾਂ ਪਾਰ
  • big terrorist module busted in punjab
    ਪੰਜਾਬ 'ਚ ਵੱਡੇ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼! ਵੱਡੀ ਮਾਤਰਾ 'ਚ IED ਬਰਾਮਦ
  • arms smuggling module exposed
    ਹਥਿਆਰਾਂ ਦੀ ਸਮੱਗਲਿੰਗ ਦੇ ਮਾਡਿਊਲ ਦਾ ਪਰਦਾਫਾਸ਼! 10 ਮੁਲਜ਼ਮ ਹੈਰੋਇਨ ਦੇ ਹਥਿਆਰਾਂ...
  • government holiday declared in punjab on wednesday
    ਪੰਜਾਬ 'ਚ ਬੁੱਧਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਸਕੂਲ, ਕਾਲਜ ਤੇ ਸਰਕਾਰੀ ਦਫਤਰ...
  • gunshots outside vardan hospital
    ਦੇਰ ਰਾਤ ਵਰਦਾਨ ਹਸਪਤਾਲ ਦੇ ਬਾਹਰ ਚੱਲੀਆਂ ਗੋਲੀਆਂ, ਲੋਕਾਂ 'ਚ ਦਹਿਸ਼ਤ ਦਾ ਮਾਹੌਲ
  • out of control toyota hilux hits police barricade
    ਬੇਕਾਬੂ ਟੋਇਟਾ ਹਿਲਕਸ ਨੇ ਪੁਲਸ ਬੈਰੀਕੇਡ ਨੂੰ ਮਾਰੀ ਟੱਕਰ, ਵਾਲ-ਵਾਲ ਬਚੇ ਮੁਲਾਜ਼ਮ
  • youth attacked on neck at police station gate
    ਸਕੂਲੀ ਬੱਚਿਆਂ ਦੀ ਲੜਾਈ ਨੇ ਧਾਰਿਆ ਖ਼ੂਨੀ ਰੂਪ; ਥਾਣੇ ਦੇ ਗੇਟ 'ਤੇ ਨੌਜਵਾਨ ਦੀ...
  • partap bajwa statement
    ਜਲੰਧਰ ਫਾਇਰਿੰਗ ਘਟਨਾ 'ਤੇ ਬੋਲੇ ਪ੍ਰਤਾਪ ਬਾਜਵਾ, ਕਿਹਾ 'CM ਮਾਨ ਜੀ ਜ਼ਿੰਮੇਵਾਰੀ...
  • punjab weather raining
    ਪੰਜਾਬ ਦੇ ਮੌਸਮ ਦੀ ਵੱਡੀ ਹੋਈ ਭਵਿੱਖਬਾਣੀ! 4 ਮਾਰਚ ਤੱਕ ਮੌਸਮ ਦੀ ਨਵੀਂ ਅਪਡੇਟ...
Trending
Ek Nazar
iran calls for un security council meeting over us israeli attack

ਈਰਾਨ 'ਤੇ ਅਮਰੀਕੀ-ਇਜ਼ਰਾਇਲੀ ਹਮਲੇ, ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ...

331 fighters of afghan taliban and allied terror groups killed

ਅਫਗਾਨ ਤਾਲਿਬਾਨ ਅਤੇ ਸਹਿਯੋਗੀ ਅੱਤਵਾਦੀ ਸਮੂਹਾਂ ਦੇ ਮਾਰੇ ਗਏ 331 ਲੜਾਕੇ

yemen  s houthi rebels red sea

ਯਮਨ ਦੇ ਹੂਤੀ ਵਿਦਰੋਹੀਆਂ ਦਾ ਵੱਡਾ ਐਲਾਨ: ਲਾਲ ਸਾਗਰ ਨੂੰ ਜਹਾਜ਼ਾਂ ਲਈ ਪੂਰੀ...

electricity price hike

ਆਮ ਲੋਕਾਂ 'ਤੇ ਮਹਿੰਗਾਈ ਦੀ ਮਾਰ! ਅਪ੍ਰੈਲ ਤੋਂ ਮਹਿੰਗੀ ਹੋਵੇਗੀ ਇਸ ਸੂਬੇ ਦੀ...

children missing every day in italy

ਇਟਲੀ 'ਚ ਹਰ ਰੋਜ਼ ਦਰਜਨਾਂ ਬੱਚੇ ਹੋ ਰਹੇ ਲਾਪਤਾ, ਬਹੁਤੇ ਬੱਚੇ ਵਿਦੇਸ਼ੀਆਂ ਦੇ...

rajpal yadav sets out on a  new journey   in life post bail

ਜੇਲ੍ਹ ਤੋਂ ਬਾਹਰ ਆਉਂਦੇ ਹੀ ਰਾਜਪਾਲ ਯਾਦਵ ਨੇ ਸ਼ੁਰੂ ਕੀਤੀ 'ਨਵੀਂ ਪਾਰੀ',...

special trains will run from amritsar from today

ਟਰੇਨ 'ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ! ਅੱਜ ਤੋਂ ਚੱਲਣਗੀਆਂ ਇਹ ਸਪੈਸ਼ਲ...

petrol money man running thar

ਪੈਟਰੋਲ ਦੇ ਪੈਸੇ ਮੰਗਣ 'ਤੇ ਨੌਜਵਾਨ ਨੇ ਦੌੜਾਈ 'ਥਾਰ'! ਪਿੱਛਾ ਕਰਦੇ ਕਰਮੀ ਨੂੰ...

police officers holidays cancel

ਹੋਲੀ ਦੇ ਤਿਉਹਾਰ 'ਤੇ ਪੁਲਸ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ, ਇਸ ਸੂਬੇ 'ਚ ਵਰਦੀ...

legendary pop hitmaker neil sedaka passes

ਮਸ਼ਹੂਰ ਗਾਇਕ ਅਤੇ ਗੀਤਕਾਰ ਦਾ ਦਿਹਾਂਤ, ਹਾਲੀਵੁੱਡ ਮਿਊਜ਼ਿਕ ਇੰਡਸਟਰੀ 'ਚ ਮਸਰਿਆ...

2 lakh new ration cards

ਮੁਫ਼ਤ ਰਾਸ਼ਨ ਲੈਣ ਵਾਲਿਆਂ ਲਈ ਅਹਿਮ ਖ਼ਬਰ: ਜਾਰੀ ਹੋਣਗੇ 2 ਲੱਖ ਨਵੇਂ ਰਾਸ਼ਨ ਕਾਰਡ,...

rashmika vijay deverakonda met pm modi ahead of their udaipur wedding

ਵਿਆਹ ਤੋਂ ਪਹਿਲਾਂ PM ਮੋਦੀ ਨੂੰ ਮਿਲੇ ਸਨ ਰਸ਼ਮਿਕਾ ਤੇ ਵਿਜੇ ਦੇਵਰਕੋਂਡਾ,...

teenagers search for these terms on instagram

ਸਾਵਧਾਨ! ਜੇ Instagram 'ਤੇ ਸਰਚ ਕੀਤੇ ਇਹ ਸ਼ਬਦ ਤਾਂ ਸਿੱਧਾ ਮਾਪਿਆਂ ਕੋਲ ਪੁੱਜੇਗੀ...

afghanistan airforce strike at pak pmo 5 km away drone strike

PM ਦਫਤਰ ਨੇੜੇ Airstrike! Pak ਦੇ 4 ਮਿਲਟਰੀ ਬੇਸ, ਕਮਾਂਡ ਸੈਂਟਰ ਤਬਾਹ

russia urges afghanistan pakistan to talks

ਰੂਸ ਦੀ ਪਾਕਿਸਤਾਨ ਤੇ ਅਫਗਾਨਿਸਤਾਨ ਨੂੰ ਗੱਲਬਾਤ ਦੀ ਅਪੀਲ

vijay and rashmika were seen together for the first time after marriage

ਵਿਆਹ ਤੋਂ ਬਾਅਦ ਪਹਿਲੀ ਵਾਰ ਇਕੱਠੇ ਨਜ਼ਰ ਆਏ ਵਿਜੇ ਤੇ ਰਸ਼ਮਿਕਾ

melania trump  un security council

ਮੇਲਾਨੀਆ ਟਰੰਪ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਮੀਟਿੰਗ ਦੀ ਪ੍ਰਧਾਨਗੀ ਕਰਕੇ...

mess food insects viral

ਮੈੱਸ ’ਚ ਪਰੋਸੇ ਜਾਣ ਵਾਲੇ ਖਾਣੇ 'ਚ ਮਿਲੇ ਕੀੜੇ-ਮਕੌੜੇ, ਵਾਇਰਲ ਤਸਵੀਰਾਂ ਦੇਖ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਪੰਜਾਬਂ ਦੀਆਂ ਖਬਰਾਂ
    • famous market in this district of punjab will remain closed for 4 days
      ਪੰਜਾਬ ਦੇ ਇਸ ਜ਼ਿਲ੍ਹੇ 'ਚ ਅੱਜ ਤੋਂ 4 ਦਿਨਾਂ ਲਈ ਮਸ਼ਹੂਰ ਮਾਰਕੀਟ ਰਹੇਗੀ ਬੰਦ !...
    • punjab will experience a terrible heat wave
      ਪੰਜਾਬ 'ਚ ਪਵੇਗੀ ਭਿਆਨਕ ਗਰਮੀ! ਟੁੱਟਿਆ 14 ਸਾਲਾਂ ਦਾ ਰਿਕਾਰਡ, ਮੌਸਮ ਵਿਭਾਗ ਨੇ...
    • regarding flight travel
      ਜਹਾਜ਼ 'ਚ ਸਫ਼ਰ ਦਾ ਬਣਾ ਰਹੇ ਹੋ ਪਲਾਨ ਤਾਂ ਪੜ੍ਹ ਲਓ ਇਹ ਅਹਿਮ ਖ਼ਬਰ ! ਕਿਤੇ ਪੈ...
    • punjab excise department excise inspector job application recruitment
      ਪੰਜਾਬ ਆਬਕਾਰੀ ਵਿਭਾਗ 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ ! ਜਾਣੋ ਕਿੰਨੀ ਮਿਲੇਗੀ...
    • pgi temporary gate will remain closed till 10 am today due to marathon
      ਅੱਜ ਮੈਰਾਥਨ ਦੇ ਚੱਲਦਿਆਂ PGI ਅਸਥਾਈ ਗੇਟ ਸਵੇਰੇ 10 ਵਜੇ ਤੱਕ ਰਹੇਗਾ ਬੰਦ
    • gunshots outside vardan hospital
      ਦੇਰ ਰਾਤ ਵਰਦਾਨ ਹਸਪਤਾਲ ਦੇ ਬਾਹਰ ਚੱਲੀਆਂ ਗੋਲੀਆਂ, ਲੋਕਾਂ 'ਚ ਦਹਿਸ਼ਤ ਦਾ ਮਾਹੌਲ
    • khaira raises questions on bareta chairman resignation
      'ਦਿੱਲੀ ਤੋਂ ਹੋ ਰਿਹਾ ਪੰਜਾਬ ਕੰਟਰੋਲ', ਖਹਿਰਾ ਨੇ ਬਰੇਟਾ ਚੇਅਰਮੈਨ ਦੇ ਅਸਤੀਫੇ...
    • power outage in punjab
      Punjab ਦੇ ਇਨ੍ਹਾਂ ਇਲਾਕਿਆਂ 'ਚ 6 ਘੰਟੇ ਬਿਜਲੀ ਰਹੇਗੀ ਗੁੱਲ, ਕਰ ਲਓ ਤਿਆਰੀ
    • youth attacked on neck at police station gate
      ਸਕੂਲੀ ਬੱਚਿਆਂ ਦੀ ਲੜਾਈ ਨੇ ਧਾਰਿਆ ਖ਼ੂਨੀ ਰੂਪ; ਥਾਣੇ ਦੇ ਗੇਟ 'ਤੇ ਨੌਜਵਾਨ ਦੀ...
    • rahul gandhi  s barnala rally a bunch of lies  ashwani sharma
      ਰਾਹੁਲ ਗਾਂਧੀ ਦੀ ਬਰਨਾਲਾ ਰੈਲੀ ਝੂਠ ਦਾ ਪੁਲੰਦਾ : ਅਸ਼ਵਨੀ ਸ਼ਰਮਾ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +