ਗੁਰਦਾਸਪੁਰ (ਹਰਜਿੰਦਰ ਸਿੰਘ ਗੋਰਾਇਆ)- ਕੁਦਰਤ ਕਿੰਨੀ ਖੂਬਸੂਰਤ ਹੈ ਜੇਕਰ ਇਸਦੀ ਝਲਕ ਦੇਖਣੀ ਹੋਵੇ ਤਾਂ ਕੁਦਰਤੀ ਤਰੀਕੇ ਨਾਲ ਬਣੀ ਗੁਰਦਾਸਪੁਰ ਦੀ ਕੇਸ਼ੋਪੁਰ ਛੰਬ ਦਾ ਸਰਦੀਆਂ ਦੇ ਦਿਨਾਂ ਵਿਚ ਨਜ਼ਾਰਾ ਜਰੂਰ ਦੇਖਣਾ ਚਾਹੀਦਾ ਹੈ। 850 ਏਕੜ ਵਿਚ ਵਸੀ ਹੋਈ ਕੇਸ਼ੋਪੁਰ ਛੰਬ ਧਰਤੀ ਦੇ ਹੇਠਾਂ ਤੋਂ ਰਿਸ਼ਤੇ ਪਾਣੀ ਨਾਲ ਬਣੀ ਹੈ ਪਰ ਇਸ ਦੀ ਖੂਬਸੂਰਤੀ ਉਦੋਂ ਹੋਰ ਵੱਜ ਜਾਂਦੀ ਹੈ ਜਦੋਂ ਸਰਦੀਆਂ ਸ਼ੁਰੂ ਹੋਈ ਹੁੰਦੇ ਹੀ ਹਜ਼ਾਰਾਂ ਮੀਲ ਦੂਰ ਸਥਿਤ ਸਾਈਬੇਰੀਆ ਤੇ ਤਿਬਤ ਵਰਗੇ ਦੇਸ਼ਾਂ ਤੋਂ ਵੱਖ-ਵੱਖ ਕਿਸਮਾਂ ਦੇ ਵਿਦੇਸ਼ੀ ਮਹਿਮਾਨ ਯਾਨੀ ਪੰਛੀ ਉਡਾਰੀਆ ਭਰ ਕੇ ਇੱਥੇ ਪਹੁੰਚਣਾ ਸ਼ੁਰੂ ਹੁੰਦੇ ਹਨ ਤੇ ਭਰ ਸਰਦੀ ਹੁੰਦੇ ਹੀ ਇੱਥੇ ਹਜ਼ਾਰਾਂ ਦੀ ਗਿਣਤੀ ਵਿਚ 100 ਤੋਂ ਵੱਧ ਕਿਸਮਾਂ ਦੇ ਪਹੁੰਚੇ ਪੰਛੀ ਇਸ ਨੂੰ ਪੂਰੀ ਤਰ੍ਹਾਂ ਨਾਲ ਗੁਲਜ਼ਾਰ ਕਰ ਦਿੰਦੇ ਹਨ।
ਪਾਣੀ ਵਿਚ ਅਟਕੇਲੀਆ ਕਰਦੇ ਜਾਤੇ ਹੁਡਾ ਹਵਾ ਵਿਚ ਝੁੰਡ ਦੇ ਰੂਪ ਵਿਚ ਉਡਾਰੀਆਂ ਮਾਰਦੇ ਇਨ੍ਹਾਂ ਪੰਛੀਆਂ ਨੂੰ ਵੇਖਣ ਲਈ ਦੂਰੋਂ ਦੂਰੋਂ ਸਕੂਲ ਅਤੇ ਕਾਲਜਾਂ ਦੇ ਵਿਦਿਆਰਥੀ ਅਤੇ ਹੋਰ ਸੈਲਾਨੀ ਵੀ ਪਹੁੰਚਦੇ ਹਨ ਜਿਨਾਂ ਲਈ ਵਨ ਵਿਭਾਗ ਵੱਲੋਂ ਵੀ ਇੱਥੇ ਵਿਆਪਕ ਪ੍ਰਬੰਧ ਕੀਤੇ ਗਏ ਹਨ। ਇਸ ਸਾਲ ਦੀ ਗੱਲ ਕਰੀਏ ਤਾਂ ਫਿਲਹਾਲ ਸਰਦੀਆਂ ਸ਼ੁਰੂ ਹੁੰਦੇ ਹੀ 2000 ਦੇ ਕਰੀਬ ਵੱਖ ਵੱਖ ਕਿਸਮਾਂ ਦੇ ਪੰਛੀ ਇੱਥੇ ਪਹੁੰਚ ਚੁੱਕੇ ਹਨ । ਫਿਲਹਾਲ ਕਰੀਬ 10 ਕਿਸਮਾਂ ਦੇ ਪੰਛੀ ਹੀ ਇੱਥੇ ਆਏ ਹਨ ਪਰ ਜਿਵੇਂ ਜਿਵੇਂ ਸਰਦੀ ਵਧਦੀ ਜਾਏਗੀ ਵੱਖ-ਵੱਖ 100 ਤੋਂ ਵੱਧ ਕਿਸਮਾਂ ਦੇ ਪੰਛੀ ਇੱਥੇ ਵਿਖਣ ਨੂੰ ਮਿਲਣਗੇ। ਵਨ ਵਿਭਾਗ ਦੇ ਅਧਿਕਾਰੀ ਮਨਵੀਰ ਸਿੰਘ ਉਮੀਦ ਜਤਾਉਂਦੇ ਹਨ ਕਿ ਇਸ ਸਾਲ ਇੱਥੇ ਪਹੁੰਚਣ ਵਾਲੇ ਪੰਛੀਆਂ ਦੀ ਗਿਣਤੀ ਪਿਛਲੇ ਸਾਲ ਨਾਲੋਂ ਵੀ ਵੱਧ ਹੋਵੇਗੀ ਅਤੇ 30 ਹਜਾਰ ਤੋਂ ਵੱਧ ਪੰਛੀ ਆਉਣ ਦੀ ਉਮੀਦ ਹੈ ਕਿਉਂਕਿ ਇਸ ਸਾਲ ਬਾਰਿਸ਼ਾਂ ਕਾਫੀ ਹੋਣ ਕਾਰਨ ਸੰਭ ਵਿੱਚ ਪਾਣੀ ਕਾਫੀ ਹੈ।
ਅਰਾਈਆਂ ਵਾਲਾ-ਮੋਹਕਮ ਅਰਾਈਆਂ ਰੋਡ ਦੀ ਹਾਲਤ ਬੇਹੱਦ ਖਸਤਾ, ਕਈ ਸਾਲਾਂ ਤੋਂ ਨਹੀਂ ਹੋਈ ਮੁਰੰਮਤ
NEXT STORY