ਦੋਰਾਂਗਲਾ (ਨੰਦਾ)-ਬੇਸ਼ੱਕ ਪੰਜਾਬ ਦੇ ਮੌਸਮ ’ਚ ਫਿਲਹਾਲ ਕੋਈ ਬਦਲਾਅ ਨਜ਼ਰ ਨਹੀਂ ਆ ਰਿਹਾ ਹੈ ਪਰ ਗੁਰਦਾਸਪੁਰ ਤੋਂ ਸਿਰਫ਼ 5 ਕਿਲੋਮੀਟਰ ਦੀ ਦੂਰੀ ’ਤੇ ਕਰੀਬ 850 ਏਕੜ ਰਕਬੇ ’ਚ ਫੈਲਿਆ ਪ੍ਰਸਿੱਧ ਕੇਸ਼ੋਪੁਰ ਛੰਭ ਵਿਦੇਸ਼ਾਂ ਤੋਂ ਪ੍ਰਵਾਸੀ ਪੰਛੀਆਂ ਦੀ ਆਮਦ ਨਾਲ ਗੂੰਜਣ ਲੱਗਾ ਹੈ, ਜਦਕਿ ਉਮੀਦ ਕੀਤੀ ਜਾ ਰਹੀ ਹੈ ਕਿ ਸਰਦੀਆਂ ਸ਼ੁਰੂ ਹੁੰਦੇ ਹੀ ਇਥੇ 20 ਹਜ਼ਾਰ ਦੇ ਕਰੀਬ ਪ੍ਰਵਾਸੀ ਪੰਛੀ ਆਉਣਗੇ। ਜ਼ਿਲ੍ਹਾ ਪ੍ਰਸ਼ਾਸਨ ਅਤੇ ਸਬੰਧਤ ਵਿਭਾਗ ਇਨ੍ਹਾਂ ਪ੍ਰਵਾਸੀ ਪੰਛੀਆਂ ਦੇ ਸਵਾਗਤ ਲਈ ਪੂਰੀ ਤਰ੍ਹਾਂ ਤਿਆਰ ਹਨ।
ਸੂਤਰਾਂ ਅਨੁਸਾਰ ਇਹ ਪ੍ਰਵਾਸੀ ਪੰਛੀ ਸਾਇਬੇਰੀਆ, ਰੂਸ, ਮੱਧ ਪੂਰਬ ਦੇ ਦੇਸ਼ਾਂ ਚੀਨ ਅਤੇ ਮਾਨਸਰੋਵਰ ਝੀਲ (ਭਾਰਤ) ਤੋਂ ਆਉਂਦੇ ਹਨ। ਇਨ੍ਹਾਂ ਪ੍ਰਵਾਸੀ ਪੰਛੀਆਂ ਵਿਚ ਮੁੱਖ ਪ੍ਰਜਾਤੀਆਂ ਦੇ ਪੰਛੀਆਂ ਵਿਚ ਨਾਰਦਰਨ ਸ਼ੋਲਰ, ਨਾਰਦਰਨ ਪਿਨਟੇਲ, ਗੋਡਵਾਲ, ਕਾਮਨ ਕੂਟ, ਰੱਡੀ ਸੈੱਲ ਡਕ, ਯੂਰੇਸ਼ੀਅਨ ਵਿਜਿਅਨ, ਕਾਮਨ ਮੂਰ ਹਨਜ਼, ਪਰਪਲ ਮੂਰ ਹੇਨਜ਼, ਮਲਾਰਡਸ, ਕਾਮਨ ਕੈਨਜ਼ ਅਤੇ ਸਟੋਰਕ ਕ੍ਰੋਨ ਆਦਿ ਸ਼ਾਮਲ ਹਨ।
ਇਹ ਵੀ ਪੜ੍ਹੋ- ਡੇਰਾ ਬਾਬਾ ਨਾਨਕ ਪਹੁੰਚੇ CM ਮਾਨ, ਵਿਰੋਧੀਆਂ ਦੇ ਵਿੰਨ੍ਹੇ ਨਿਸ਼ਾਨੇ
ਇਹ ਕੇਸ਼ੋਪੁਰ ਛੰਭ ਕਿਸੇ ਸਮੇਂ ਮਹਾਰਾਜਾ ਰਣਜੀਤ ਸਿੰਘ ਦਾ ਸ਼ਿਕਾਰ ਸਥਾਨ ਸੀ। ਹਰ ਸਾਲ ਸਰਦੀਆਂ ਦੇ ਮੌਸਮ ਦੀ ਸ਼ੁਰੂਆਤ ਵਿਚ ਇਹ ਪੰਛੀ ਆਪੋ-ਅਪਣੇ ਦੇਸ਼ਾਂ ਤੋਂ ਇਸ ਛੰਭ ’ਚ ਆਉਂਦੇ ਹਨ, ਜਿਥੇ ਸਰਦੀਆਂ ਦੇ ਮੌਸਮ ’ਚ ਬਹੁਤ ਬਰਫ਼ ਪੈਂਦੀ ਹੈ ਅਤੇ ਲਗਭਗ 15 ਮਾਰਚ ਤਕ ਇਹ ਮੁੜ ਆਪਣੇ ਵਤਨ ਪਰਤ ਜਾਂਦੇ ਹਨ। ਇਹ ਛੰਭ ਲਗਭਗ ਪੰਜ ਪਿੰਡਾਂ ਜਿਵੇਂ ਕਿ ਕੇਸ਼ੋਪੁਰ, ਮਗਰਮੂਦੀਆਂ, ਮੱਟਮ, ਮਿਆਣੀ ਅਤੇ ਡਾਲਾ ਨਾਲ ਸਬੰਧਤ ਹੈ।
ਇਹ ਵੀ ਪੜ੍ਹੋ- ਖ਼ਤਰੇ ਦੇ ਮੂੰਹ 'ਚ ਪੰਜਾਬ ਦਾ ਇਹ ਜ਼ਿਲ੍ਹਾ, ਦੇਸ਼ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਜ਼ਿਲ੍ਹਿਆਂ ਦੀ ਸੂਚੀ 'ਚ ਸ਼ਾਮਲ
8.32 ਕਰੋੜ ਦੀ ਲਾਗਤ ਨਾਲ ਸੈਰ-ਸਪਾਟਾ ਸਥਾਨ ਵਜੋਂ ਕੀਤਾ ਵਿਕਸਤ
ਜਾਣਕਾਰੀ ਅਨੁਸਾਰ ਵਿਸ਼ਵ ਬੈਂਕ ਤੋਂ 8.32 ਕਰੋੜ ਰੁਪਏ ਦੀ ਲਾਗਤ ਨਾਲ ਕਰਜ਼ਾ ਲੈ ਕੇ ਕੇਸ਼ੋਪੁਰ ਛੰਭ ਨੂੰ ਸੈਰ-ਸਪਾਟਾ ਸਥਾਨ ਵਜੋਂ ਵਿਕਸਤ ਕਰਨ ਦੀ ਵੱਡੀ ਯੋਜਨਾ ਉਲੀਕੀ ਗਈ। ਇਹ ਰਕਮ 2013 ਤੋਂ 2018 ਤਕ ਖ਼ਰਚ ਕੀਤੀ ਗਈ। ਇਥੇ ਇਸ ਰਾਸ਼ੀ ’ਚੋਂ ਸੈਲਾਨੀਆਂ ਦੀ ਸਹੂਲਤ ਲਈ ਛੰਭ ’ਚ ਤਿੰਨ ਏਕੜ ਵਿਚ ਇਕ ਸੂਚਨਾ ਕੇਂਦਰ ਸਥਾਪਿਤ ਕੀਤਾ ਗਿਆ ਹੈ, ਜਿਥੇ ਸੈਲਾਨੀ ਵੱਖ-ਵੱਖ ਪੰਛੀਆਂ ਬਾਰੇ ਸਿਖਲਾਈ ਪ੍ਰਾਪਤ ਗਾਈਡਾਂ ਦੀ ਮਦਦ ਲੈ ਕੇ ਪੰਛੀਆਂ ਨੂੰ ਦੂਰਬੀਨ ਰਾਹੀਂ ਨੇੜਿਓਂ ਦੇਖ ਸਕਦੇ ਹਨ।
ਇਹ ਵੀ ਪੜ੍ਹੋ- ਪੰਜਾਬ ਜ਼ਿਮਨੀ ਚੋਣਾਂ : ਕਾਂਗਰਸ ਦੇ ਗੜ੍ਹ ਡੇਰਾ ਬਾਬਾ ਨਾਨਕ ਸੀਟ 'ਤੇ ਦਿਲਚਸਪ ਹੋਵੇਗਾ ਮੁਕਾਬਲਾ
ਇਸ ਛੰਭ ਦੀ ਦੇਖ-ਰੇਖ ਕਰ ਰਹੇ ਅਧਿਕਾਰੀ ਸਚਿਨ ਨੇ ਦੱਸਿਆ ਕਿ ਹੁਣ ਤਕ ਇਥੇ ਮੌਸਮ ਵਿਚ ਕੋਈ ਤਬਦੀਲੀ ਨਾ ਹੋਣ ਕਾਰਨ ਪੰਛੀ ਉਮੀਦ ਤੋਂ ਘੱਟ ਆਏ ਹਨ। ਜਿਵੇਂ-ਜਿਵੇਂ ਸਰਦੀਆਂ ਵਧਦੀਆਂ ਹਨ, ਇਹ ਪੰਛੀ ਲਗਭਗ 3000 ਕਿਲੋਮੀਟਰ ਦੀ ਦੂਰੀ ਤੈਅ ਕਰ ਕੇ ਪੁੱਜਣਗੇ ਅਤੇ ਫਿਰ ਮਾਰਚ ''ਚ ਵਾਪਸ ਚਲੇ ਜਾਣਗੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਇਸ ਜ਼ਿਲ੍ਹੇ 'ਚ ਲੱਗ ਗਈ ਇਹ ਮੁਕੰਮਲ ਪਾਬੰਦੀ
NEXT STORY