ਚੰਡੀਗੜ੍ਹ (ਸ਼ਰਮਾ) - ਬੀਤੀਆਂ ਵਿਧਾਨ ਸਭਾ ਚੋਣਾਂ 'ਚ ਭੁਲੱਥ ਚੋਣ ਖੇਤਰ ਤੋਂ ਹਾਰੇ ਕਾਂਗਰਸੀ ਉਮੀਦਵਾਰ ਰਣਜੀਤ ਸਿੰਘ ਰਾਣਾ ਨੇ ਇਸ ਖੇਤਰ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ 'ਤੇ ਨਾਮਜ਼ਦਗੀ ਭਰਨ ਸਮੇਂ ਆਪਣੀ ਵਿਦਿਅਕ ਯੋਗਤਾ ਨੂੰ ਲੈ ਕੇ ਤੱਥਾਂ ਨੂੰ ਲੁਕਾਉਣ ਤੇ ਸਹੁੰ ਪੱਤਰ ਜ਼ਰੀਏ ਗਲਤ ਜਾਣਕਾਰੀ ਦੇਣ ਦਾ ਦੋਸ਼ ਲਾਇਆ ਹੈ। ਵੀਰਵਾਰ ਨੂੰ ਇਕ ਪੱਤਰਕਾਰ ਸੰਮੇਲਨ 'ਚ ਰਾਣਾ ਨੇ ਕਿਹਾ ਕਿ ਸਾਲ 2007 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਖਹਿਰਾ ਨੇ ਆਪਣੇ ਸਹੁੰ ਪੱਤਰ 'ਚ ਆਪਣੀ ਵਿਦਿਅਕ ਯੋਗਤਾ ਬੀ. ਏ. ਪਾਰਟ-2 ਦੱਸੀ ਸੀ ਜਦੋਂਕਿ ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਇਹ ਯੋਗਤਾ ਗ੍ਰੈਜੂਏਟ ਹੋ ਗਈ ਪਰ ਇਸ ਦੇ ਬਾਅਦ ਬੀਤੀਆਂ ਵਿਧਾਨ ਸਭਾ ਚੋਣਾਂ 'ਚ ਇਹ ਯੋਗਤਾ ਮੁੜ ਤੋਂ ਬੀ. ਏ. ਪਾਰਟ-2 ਹੋ ਗਈ। ਉਨ੍ਹਾਂ ਕਿਹਾ ਕਿ ਉਨ੍ਹਾਂ ਸੂਚਨਾ ਦਾ ਅਧਿਕਾਰ ਐਕਟ ਤਹਿਤ ਡੀ. ਏ. ਵੀ. ਕਾਲਜ ਚੰਡੀਗੜ੍ਹ ਦੇ ਸੂਚਨਾ ਅਧਿਕਾਰੀ ਤੋਂ ਵੀ ਖਹਿਰਾ ਦੀ ਵਿਦਿਅਕ ਯੋਗਤਾ ਦੀ ਸਹੀ ਜਾਣਕਾਰੀ ਲੈਣ ਦਾ ਯਤਨ ਕੀਤਾ ਪਰ ਸੂਚਨਾ ਅਧਿਕਾਰੀ ਨੇ ਉਨ੍ਹਾਂ ਨੂੰ ਜਵਾਬ ਦਿੱਤਾ ਕਿ ਥਰਡ ਪਾਰਟੀ ਜਾਣਕਾਰੀ ਦਾ ਮਾਮਲਾ ਹੋਣ ਨਾਤੇ ਉਹ ਕੋਈ ਵੀ ਜਾਣਕਾਰੀ ਪ੍ਰਦਾਨ ਕਰਨ 'ਚ ਅਸਮਰਥ ਹਨ। ਰਾਣਾ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਹੁੰ ਪੱਤਰ 'ਚ ਤੱਥਾਂ ਨੂੰ ਲੁਕਾਉਣ ਤੇ ਗਲਤ ਜਾਣਕਾਰੀ ਪ੍ਰਦਾਨ ਕਰਨ ਲਈ ਖਹਿਰਾ ਦੇ ਵਿਰੁੱਧ ਅਪਰਾਧਿਕ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਵਿਧਾਨ ਸਭਾ ਦੀ ਮੈਂਬਰਸ਼ਿਪ ਰੱਦ ਕਰਨ ਦੀ ਕਾਰਵਾਈ ਕੀਤੀ ਜਾਏ। ਇਸ ਮੌਕੇ ਰਾਣਾ ਨੇ ਖਹਿਰਾ 'ਤੇ ਭੂ-ਸੁਧਾਰ ਐਕਟ 1972 ਦੀਆਂ ਕਮੀਆਂ ਦੀ ਦੁਰਵਰਤੋਂ ਕਰਕੇ ਤੈਅ ਹੱਦ ਤੋਂ ਜ਼ਿਆਦਾ ਜ਼ਮੀਨ ਜੋ ਹੋਰ ਭੂਮੀਹੀਣਾਂ ਨੂੰ ਅਲਾਟ ਕੀਤੀ ਜਾਣੀ ਸੀ, ਨੂੰ ਆਪਣੇ ਕਬਜ਼ੇ 'ਚ ਰੱਖਣ ਦਾ ਵੀ ਦੋਸ਼ ਲਾਇਆ।
ਮੈਨੂੰ ਵਿਰੋਧੀ ਧਿਰ ਦਾ ਨੇਤਾ ਬਣਨ ਤੋਂ ਰੋਕਣ ਲਈ ਰਚੀ ਜਾ ਰਹੀ ਹੈ ਸਾਜ਼ਿਸ਼ : ਖਹਿਰਾ
'ਕਾਂਗਰਸ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਦੇ ਰੂਪ 'ਚ ਮੇਰੀ ਸੰਭਾਵੀ ਚੋਣ ਤੋਂ ਪਰੇਸ਼ਾਨ ਹੈ। ਇਸੇ ਦੇ ਚਲਦੇ ਬਿਜਲੀ ਤੇ ਸਿੰਚਾਈ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਇਸ਼ਾਰੇ 'ਤੇ ਵਿਧਾਨ ਸਭਾ ਚੋਣਾਂ 'ਚ ਸਿਰਫ 5900 ਵੋਟਾਂ ਪ੍ਰਾਪਤ ਕਰਨ ਵਾਲੇ ਉਮੀਦਵਾਰ ਨੂੰ ਕਠਪੁਤਲੀ ਬਣਾ ਕੇ ਝੂਠੇ ਤੇ ਆਧਾਰਹੀਣ ਦੋਸ਼ ਲਾਏ ਜਾ ਰਹੇ ਹਨ। ਉਨ੍ਹਾਂ ਰਾਣਾ ਗੁਰਜੀਤ ਸਿੰਘ ਨੂੰ ਚੁਣੌਤੀ ਦਿੱਤੀ ਕਿ ਦਲੀਲਾਂ ਜ਼ਰੀਏ ਲੜਾਈ ਲੜਨ ਦੀ ਥਾਂ ਉਹ ਸਿੱਧੇ ਤੌਰ 'ਤੇ ਮੈਦਾਨ 'ਚ ਆਉਣ। ਹਾਲਾਂਕਿ ਉਨ੍ਹਾਂ ਮੰਨਿਆ ਕਿ 2012 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਨਾਮਜ਼ਦਗੀ ਪੱਤਰ ਭਰਦੇ ਸਮੇਂ ਉਨ੍ਹਾਂ ਦੇ ਪੀ. ਏ. ਤੋਂ 'ਕਲੈਰੀਕਲ ਮਿਸਟੇਕ' ਹੋ ਗਈ ਸੀ ਪਰ 2007 ਤੇ 2017 'ਚ ਦਿੱਤੀ ਗਈ ਜਾਣਕਾਰੀ ਸਹੀ ਹੈ।
ਥਰਮਲ ਕਰਮਚਾਰੀਆਂ ਵੱਲੋਂ ਰੋਸ ਰੈਲੀ
NEXT STORY