ਜਲੰਧਰ- ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਸਾਬਕਾ ਮੰਤਰੀ ਤੇ ਵਿਧਾਇਕ ਰਾਣਾ ਗੁਰਜੀਤ ਸਿੰਘ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਜਗ ਬਾਣੀ ਨਾਲ ਵਿਸ਼ੇਸ਼ ਇੰਟਰਵਿਊ ਦੌਰਾਨ ਜ਼ੀਰਾ ਨੇ ਰਾਣਾ ਗੁਰਜੀਤ 'ਤੇ ਤਿੱਖੇ ਨਿਸ਼ਾਨੇ ਵਿੰਨ੍ਹੇ। ਉਨ੍ਹਾਂ ਨੇ ਰਾਣਾ ਨੂੰ ਸਲੀਪਰ ਸੈੱਲ ਦੱਸਿਆਂ ਪਾਰਟੀ ਹਾਈਕਮਾਂਡ ਨੂੰ ਰਾਣਾ ਗੁਰਜੀਤ ਸਿੰਘ ਨੂੰ ਪਾਰਟੀ 'ਚੋਂ ਬਾਹਰ ਕੱਢਣ ਦੀ ਅਪੀਲ ਕੀਤੀ ਹੈ।
ਉਨ੍ਹਾਂ ਕਿਹਾ ਕਿ ਰਾਣਾ ਦੀ ਸਾਰੀਆਂ ਸਰਕਾਰਾਂ ਨਾਲ ਸੈਟਿੰਗ ਹੈ ਅਤੇ ਉਸ ਨੇ ਕਈ ਵੱਡੇ ਘਪਲੇ ਕਰਕੇ ਜਾਇਦਾਦਾਂ ਬਣਾਈਆਂ ਹਨ। ਜ਼ੀਰਾ ਨੇ ਰਾਣਾ ਦੀ ਤੁਲਨਾ ਰਾਵਣ ਨਾਲ ਕਰਦਿਆਂ ਕਿਹਾ ਕਿ ਜਿਵੇਂ ਰਾਵਣ ਹੰਕਾਰੀ ਸੀ ਉਸੇ ਤਰ੍ਹਾਂ ਰਾਣਾ 'ਚ ਵੀ ਬਹੁਤ ਹੰਕਾਰ ਹੈ। ਇਹੋ ਜਿਹੇ ਹੰਕਾਰੀ ਬੰਦੇ ਨੂੰ ਪਾਰਟੀ 'ਚੋਂ ਕੱਢ ਦੇਣਾ ਚਾਹੀਦਾ ਹੈ।
ਜ਼ੀਰਾ ਨੇ ਕਿਹਾ ਕਿ ਉਨ੍ਹਾਂ ਦੀ ਖਡੂਰ ਸਾਹਿਬ ਦੀ ਲੋਕ ਸਭਾ ਚੋਣ 'ਚ ਰਾਣੇ ਨੇ ਮਦਦ ਕਰਨ ਦੀ ਬਜਾਏ ਹਰਾਉਣ 'ਚ ਪੂਰੀ ਵਾਹ ਲਗਾਈ। ਉਨ੍ਹਾਂ ਕਿਹਾ ਕਿ ਰਾਣੇ ਨੇ ਚੋਣਾਂ 'ਚ ਮੇਰੀ ਮਦਦ ਕਰਨ ਤੋਂ ਪਹਿਲਾਂ ਕੁਝ ਸ਼ਰਤਾਂ ਰੱਖੀਆਂ ਸਨ। ਰਾਣਾ ਨੇ ਮੈਨੂੰ ਕਿਹਾ ਸੀ ਕਿ ਅਸੀਂ ਤੇਰੀ ਮਦਦ ਤਾਂ ਹੀ ਕਰਾਂਗੇ ਜੇਕਰ ਇਸ ਹਲਕੇ 'ਚ ਰਾਜਾ ਵੜਿੰਗ ਅਤੇ ਸੁਖਜਿੰਦਰ ਸਿੰਘ ਰੰਧਾਵਾ ਦਾਖਲ ਨਹੀਂ ਹੋਣਗੇ। ਪਰ ਮੈਨੂੰ ਲਗਦਾ ਹੈ ਕਿ ਜੇਕਰ ਰਾਜਾ ਵੜਿੰਗ ਅਤੇ ਰੰਧਾਵਾ ਚੋਣ ਕੈਂਪੇਨ 'ਚ ਮੇਰੇ ਨਾਲ ਹੁੰਦੇ ਤਾਂ ਸ਼ਾਇਦ ਮੈਨੂੰ ਵੱਧ ਵੋਟਾਂ ਮਿਲ ਸਕਦੀਆਂ ਸਨ।
ਯੁੱਧ ਨਸ਼ਿਆਂ ਵਿਰੁੱਧ: ਜਲੰਧਰ ਪੁਲਸ ਵੱਲੋਂ 220 ਗ੍ਰਾਮ ਹੈਰੋਇਨ ਸਣੇ 5 ਵਿਅਕਤੀ ਗ੍ਰਿਫ਼ਤਾਰ
NEXT STORY