ਸੰਗਰੂਰ (ਬੇਦੀ, ਹਰਜਿੰਦਰ) : ਪੁਲਸ ਪਿੰਡ ਘਰਾਚੋਂ 'ਚ ਘਰੋਂ 3 ਮਹੀਨਿਆਂ ਦੇ ਬੱਚੇ ਨੂੰ ਚੋਰੀ ਕਰਨ ਦੇ ਮਾਮਲੇ 'ਚ ਪੁਲਸ ਨੇ 2 ਔਰਤਾਂ ਸਮੇਤ 1 ਵਿਅਕਤੀ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਐੱਸ. ਐੱਸ. ਪੀ. ਡਾ. ਸੰਦੀਪ ਗਰਗ ਨੇ ਦੱਸਿਆ ਕਿ 10 ਅਕਤੂਬਰ ਨੂੰ ਪਿੰਡ ਘਰਾਚੋਂ ਵਿਖੇ ਅਗਵਾਕਾਰ ਬੱਚੇ ਦੇ ਦਾਦਾ ਅਜੈਬ ਸਿੰਘ ਮਿਲਿਆ ਤੇ ਉਸਨੂੰ ਗੱਲਾਂ 'ਚ ਲਾ ਕੇ ਦੂਰ ਦੇ ਰਿਸ਼ਤੇਦਾਰ ਦੱਸਿਆ ਤੇ ਉਸ ਨਾਲ ਉਨ੍ਹਾਂ ਦੇ ਘਰ ਗਿਆ ਅਤੇ ਬਾਅਦ ਵਿਚ ਬੱਚੇ ਖਿਡਾਉਣ ਦੇ ਬਹਾਨੇ ਮੌਕਾ ਦੇਖ ਕੇ ਬੱਚੇ ਨੂੰ ਚੋਰੀ ਕਰਕੇ ਲੈ ਗਿਆ। ਪੁਲਸ ਨੇ ਅਜੈਬ ਸਿੰਘ ਪੁੱਤਰ ਛੋਟਾ ਸਿੰਘ ਗਹਿਲਾ ਪੱਤੀ ਘਰਾਚੋਂ ਦੇ ਬਿਆਨਾਂ ਦੇ ਆਧਾਰ 'ਤੇ ਥਾਣਾ ਭਵਾਨੀਗੜ•'ਚ ਮਾਮਲਾ ਦਰਜ ਕਰ ਲਿਆ।
ਗਰਗ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਗੁਰਮੀਤ ਸਿੰਘ ਐੱਸ.ਪੀ. (ਇੰਨ), ਵਰਿੰਦਰਜੀਤ ਸਿੰਘ ਥਿੰਦ ਡੀ.ਐੱਸ.ਪੀ. ਸਬ ਡਵੀਜ਼ਨ ਭਵਾਨੀਗੜ੍ਹ, ਇੰਸਪੈਕਟਰ ਗੁਰਮੀਤ ਸਿੰਘ ਮੁੱਖ ਅਫ਼ਸਰ ਥਾਣਾ ਭਵਾਨੀਗੜ੍ਹ ਅਤੇ ਸਬ ਇੰਸਪੈਕਟਰ ਸਤਨਾਮ ਸਿੰਘ ਚੌਂਕੀ ਇੰਚਾਰਜ ਘਰਾਚੋਂ ਦੀ ਅਗਵਾਈ ਵਿਚ ਟੀਮਾਂ ਬਣਾ ਕੇ ਅਗਵਾ ਕੀਤੇ ਗਏ ਬੱਚੇ ਦੀ ਭਾਲ ਲਈ ਹਰਿਆਣਾ ਅਤੇ ਪੰਜਾਬ 'ਚ ਵੱਖ-ਵੱਖ ਥਾਂਵਾਂ 'ਤੇ ਭੇਜੀਆਂ ਗਈਆਂ। ਅਗਵਾਕਾਰ ਦਾ ਸਕੈਚ ਵੀ ਤਿਆਰ ਕਰਵਾਇਆ ਅਤੇ ਵਾਰਦਾਤ ਸਮੇਂ ਵਰਤੀ ਗਈ ਕਾਰ ਅਲਟੋ ਨੂੰ ਸੋਸ਼ਲ ਮੀਡੀਆ, ਅਖਬਾਰਾਂ ਅਤੇ ਇਲੈਕਟ੍ਰੋਨਿਕ ਮੀਡੀਆ ਰਾਹੀਂ ਪਬਲਿਸ਼ ਕੀਤਾ ਗਿਆ।
ਗਰਗ ਨੇ ਦੱਸਿਆ ਕਿ ਸਰਚ ਆਪ੍ਰੇਸ਼ਨ ਦੌਰਾਨ ਗੁਪਤ ਇਤਲਾਹ ਮਿਲੀ ਕਿ ਇਕ ਸ਼ੱਕੀ ਕਾਰ ਜੋ ਲੱਡਾ ਬੇਨੜਾ, ਪੇਦਨੀ ਆਦਿ ਪਿੰਡਾਂ 'ਚ ਘੁੰਮਦੀ ਦੇਖੀ ਗਈ ਹੈ ਜਿਸ ਤੋਂ ਬਾਅਦ ਦੌਰਾਨੇ ਨਾਕਾਬੰਦੀ ਉਕਤ ਕਾਰ ਨੂੰ ਕਾਬੂ ਕਰਕੇ ਉਸ 'ਚੋਂ ਬੱਚਾ ਬਰਾਮਦ ਕਰ ਲਿਆ ਗਿਆ। ਇਸ ਦੌਰਾਨ ਦੋਸ਼ੀ ਕੁਲਦੀਪ ਖਾਨ ਉਰਫ਼ ਮਨੀ ਪੁੱਛਰ ਸੁਖਪਾਲ ਖਾਨ ਵਾਸੀ ਵਾਰਡ ਨੰ. 6 ਰਤੀਆ, ਗੁਰਮੀਤ ਕੌਰ ਪਤਨੀ ਸਰਬਜੀਤ ਕੌਰ ਵਾਸੀ ਸਾਈ ਕਲੌਨੀ ਟਿੱਬੀ ਬਸਤੀ ਸੁਨਾਮ ਅਤੇ ਮਨਜੀਤ ਕੌਰ ਪਤਨੀ ਭੋਲਾ ਸਿੰਘ ਵਾਸੀ ਨੇੜੇ ਬਾਗ ਵਾਲਾ ਗੁਰਦੁਆਰਾ ਮਾਨਸਾ ਨੂੰ ਗ੍ਰਿਫਤਾਰ ਕਰ ਲਿਆ ਗਿਆ। ਕਾਬੂ ਕੀਤੀ ਗਈ ਕਾਰ ਅਲਟੋ 'ਚੋਂ ਪੰਜਾਬ ਪੁਲਸ ਦੀ ਵਰਦੀ ਨਾਲ ਮਿਲਦੀ ਜੁਲਦੀ ਜਾਅਲੀ ਵਰਦੀ ਵੀ ਬਰਾਮਦ ਕੀਤੀ ਗਈ ਜਿਸ 'ਚ ਮਨੀ ਖਾਨ ਨਾਂਅ ਦੀ ਪਲੇਟ ਲੱਗੀ ਹੋਈ ਸੀ, ਜਿਸ ਸਬੰਧੀ ਵਖਰਾ ਮਾਮਲਾ ਦਰਜ ਕੀਤਾ ਜਾਵੇਗਾ। ਦੋਸ਼ੀ ਕੁਲਦੀਪ ਖਾਨ 'ਤੇ ਪੰਜਾਬ ਤੇ ਹਰਿਆਣਾ ਦੇ ਵੱਖ-ਵੱਖ ਥਾਣਿਆਂ 'ਚ 18 ਮੁਕੱਦਮੇ ਦਰਜ ਹਨ ਜਿਨ੍ਹਾਂ 'ਚੋਂ 11 ਮੁਕੱਦਮਿਆਂ 'ਚ ਸਜ਼ਾ, 3 ਮੁਕੱਦਮਿਆਂ 'ਚ ਬਰੀ ਅਤੇ 2 ਮੁਕੱਦਮੇ ਅਜੇ ਚੱਲ ਰਹੇ ਹਨ ਤੇ 2 'ਚ ਹਾਲੇ ਗ੍ਰਿਫਤਾਰੀ ਬਾਕੀ ਸੀ। ਜਾਂਚ ਦੌਰਾਨ ਗੱਡੀ ਦਾ ਨੰਬਰ ਵੀ ਜਾਅਲੀ ਪਾਇਆ ਗਿਆ।
ਬਹਿਬਲ ਕਲਾਂ ਗੋਲੀਕਾਂਡ ਦੇ ਸ਼ਹੀਦਾਂ ਦੀਆਂ ਤਸਵੀਰਾਂ ਅਜਾਇਬਘਰ 'ਚ ਲਗਾਈਆਂ ਜਾਣ: ਨਿਮਿਸ਼ਾ ਮਹਿਤਾ
NEXT STORY