ਜਲੰਧਰ/ਚੰਡੀਗੜ੍ਹ (ਪੁਨੀਤ)– ਜੰਮੂ-ਕਸ਼ਮੀਰ ’ਚ ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਬਰਫ਼ਬਾਰੀ ਤੇ ਮੀਂਹ ਤੋਂ ਬਾਅਦ ਅੱਜ ਮੌਸਮ ’ਚ ਸੁਧਾਰ ਹੋਇਆ ਹੈ, ਜਦਕਿ ਸ਼੍ਰੀਨਗਰ ਦੇ ਕਈ ਰਸਤੇ ਬਰਫ਼ਬਾਰੀ ਕਾਰਨ ਅਜੇ ਵੀ ਬੰਦ ਪਏ ਹਨ। ਉਥੇ ਹੀ ਉੱਤਰ ਭਾਰਤ ਦੇ ਵੱਖ-ਵੱਖ ਹਿੱਸਿਆਂ ’ਚ ਮੀਂਹ ਤੇ ਪੰਜਾਬ ’ਚ ਗੜ੍ਹੇਮਾਰੀ ਤੋਂ ਬਾਅਦ ਅੱਜ ਖੁੱਲ੍ਹ ਕੇ ਧੁੱਪ ਨਿਕਲੀ, ਜਿਸ ਨਾਲ ਜਨਜੀਵਨ ਆਮ ਹੋਇਆ। ਮੌਸਮ ਵਿਗਿਆਨ ਵਿਭਾਗ ਵਲੋਂ ਅਗਲੇ ਕੁਝ ਦਿਨਾਂ ਤਕ ਆਮ ਮੌਸਮ ਸਬੰਧੀ ਦੱਸਿਆ ਗਿਆ ਹੈ।
ਹਿਮਾਚਲ ਤੋਂ ਪਾਕਿਸਤਾਨ ਜਾਣ ਵਾਲੀ ਚਿਨਾਬ (ਚੰਦਰਭਾਗਾ) ਨਦੀ ਦੇ ਪਾਣੀ ਦਾ ਵਹਾਅ ਰੁੱਕ ਗਿਆ ਹੈ। ਲਾਹੌਲ-ਸਪਿਤੀ ’ਚ ਸਾਲਾਂ ਬਾਅਦ ਇੰਨੀ ਜ਼ਿਆਦਾ ਬਰਫ਼ਬਾਰੀ ਹੋਈ ਹੈ। ਇਥੇ ਤਾਜ਼ਾ ਬਰਫ਼ਬਾਰੀ ਹੋਈ ਹੈ, ਜਿਸ ’ਚ ਤਿੰਦੀ, ਉਦੈਪੁਰ ਤੇ ਜਹਾਲਮਾ ਦੇ ਨੇੜੇ ਚਿਨਾਬ ਦਾ ਵਹਾਅ ਰੁੱਕ ਗਿਆ। ਤਾਂਦੀ ਪੁਲ ਕੋਲ ਕਈ ਦੁਕਾਨਾਂ ਬਰਫ਼ਬਾਰੀ ਦੀ ਚਪੇਟ ’ਚ ਆ ਗਈਆਂ ਹਨ। ਬਰਫ਼ਬਾਰੀ ਦੀਆਂ ਘਟਨਾਵਾਂ ਨਾਲ ਲੋਕ ਸਹਿਮ ਗਏ ਹਨ। ਵੱਖ-ਵੱਖ ਥਾਵਾਂ ’ਤੇ 2 ਦਿਨਾਂ ਤੋਂ ਬਿਜਲੀ ਗੁੱਲ ਹੈ ਤੇ ਬਰਫ਼ਬਾਰੀ ਕਾਰਨ ਕਈ ਮੁੱਖ ਸੜਕਾਂ ਬੰਦ ਹਨ ਤੇ ਰਾਹਤ ਕਾਰਜ ਜਾਰੀ ਹਨ।
ਇਹ ਖ਼ਬਰ ਵੀ ਪੜ੍ਹੋ : ਅੰਬਾਨੀਆਂ ਦੇ ਵਿਆਹ ’ਚ ਛਾ ਗਿਆ ਦੋਸਾਂਝਾ ਵਾਲਾ, ਲਾੜੇ ਨੇ ਖ਼ੁਦ ਕੀਤੀ ਦਿਲਜੀਤ ਨੂੰ ਖ਼ਾਸ ਫ਼ਰਮਾਇਸ਼, ਦੇਖੋ ਵੀਡੀਓ
ਉਥੇ ਖ਼ਰਾਬ ਮੌਸਮ ਕਾਰਨ ਸ਼੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ ਤੇ ਸ਼੍ਰੀਨਗਰ-ਲੇਹ ਮਾਰਗ ਬੰਦ ਹੋਣ ਕਾਰਨ ਘਾਟੀ ਦਾ ਦੇਸ਼ ਦੇ ਬਾਕੀ ਹਿੱਸਿਆਂ ਨਾਲੋਂ ਸੰਪਰਕ ਕੱਟ ਗਿਆ ਹੈ। ਬਾਰਾਮੂਲਾ ਦੇ ਗੁਲਮਰਗ ’ਚ 35 ਸੈ. ਮੀ. ਬਰਫ਼ਬਾਰੀ ਤੇ 44 ਐੱਮ. ਐੱਮ. ਮੀਂਹ ਪਿਆ। ਕਾਜੀਗੁੰਡ ’ਚ 81.0 ਐੱਮ. ਐੱਮ., ਪਹਿਲਗਾਮ ’ਚ 39.5 ਐੱਮ. ਐੱਮ. ਤੇ ਕੁਪਵਾੜਾ ’ਚ 44.5 ਐੱਮ. ਐੱਮ. ਮੀਂਹ ਪਿਆ।
ਸ਼੍ਰੀਨਗਰ ’ਚ ਸ਼ਨੀਵਾਰ ਦੇਰ ਰਾਤ ਘੱਟੋ-ਘੱਟ ਤਾਪਮਾਨ 0.6 ਡਿਗਰੀ, ਸੈਰ-ਸਪਾਟਾ ਵਾਲੀ ਥਾਂ ਪਹਿਲਗਾਮ ’ਚ ਐਤਵਾਰ ਨੂੰ ਪਾਰਾ ਮਨਫ਼ੀ 2.4, ਕੁਪਵਾੜਾ ’ਚ ਮਨਫ਼ੀ 1.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਮੌਸਮ ਵਿਭਾਗ ਨੇ ਅਗਲੇ 4 ਦਿਨਾਂ ਦਾ ਦੱਸਿਆ ਹਾਲ, ਬੱਦਲਵਾਈ ਤੋਂ ਬਾਅਦ ਇਸ ਦਿਨ ਸਾਫ਼ ਰਹੇਗਾ ਅਸਮਾਨ
NEXT STORY