ਕੋਟਕਪੂਰਾ (ਨਰਿੰਦਰ)— ਆਮ ਆਦਮੀ ਪਾਰਟੀ ਦੇ ਬੁਲਾਰੇ ਅਤੇ ਵਿਧਾਨਕਾਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਹੈ ਕਿ ਪਾਠ ਪੁਸਤਕਾਂ ਚੋਂ ਇਤਿਹਾਸਕ ਤੱਥ ਗਾਇਬ ਕਰਨੇ ਕੋਈ ਸਹਿਜ ਵਰਤਾਰਾ ਨਹੀਂ ਹੈ ਸਗੋਂ ਲੰਬੇ ਸਮੇਂ ਤੋਂ ਸੋਚੀ ਸਮਝੀ ਸਕੀਮ ਤਹਿਤ ਵਰਤਿਆ ਘਟਨਾਕ੍ਰਮ ਹੈ। ਉਨ੍ਹਾਂ ਨੇ ਕਿਹਾ ਕਿ ਇਤਿਹਾਸ ਦੀਆਂ ਪਾਠ-ਪਸਤਕਾਂ 'ਚੋਂ ਸਿੱਖ ਅਤੇ ਪੰਜਾਬ ਦੇ ਇਤਿਹਾਸ ਨੂੰ ਮਨਫੀ ਕਰਨ 'ਚ ਪਿਛਲੀ ਬਾਦਲ ਸਰਕਾਰ ਅਤੇ ਮੌਜੂਦਾ ਕੈਪਟਨ ਸਰਕਾਰ ਬਰਾਬਰ ਦੀ ਜ਼ਿੰਮੇਵਾਰ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ 2014 'ਚ ਇਤਿਹਾਸ ਦੀਆਂ ਪਾਠ-ਪੁਸਤਕਾਂ ਨੂੰ ਐੱਨ. ਸੀ. ਈ. ਆਰ. ਟੀ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਕੂਲ ਬਣਾਉਣ ਦੀ ਆੜ ਹੇਠ ਸਿੱਖ ਇਤਿਹਾਸ ਦੇ ਪਾਠ ਘਟਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ। ਇਸ ਪ੍ਰਕਿਰਿਆ ਤਹਿਤ ਸਿੱਖ ਇਤਿਹਾਸ ਦਾ ਵੱਡਾ ਹਿੱਸਾ ਕਿਤਾਬਾਂ 'ਚੋਂ ਮਨਫੀ ਕਰ ਦਿੱਤਾ ਹੈ ਅਤੇ ਭਗਵੇਂਕਰਨ ਦੀ ਨੀਤੀ ਨੂੰ ਉਭਾਰਿਆ ਜਾ ਰਿਹਾ ਹੈ। ਉਨ੍ਹਾਂ ਮੌਜੂਦਾ ਪੁਸਤਕ ਦੇ ਪੇਜ ਨਸ਼ਰ ਕਰਦਿਆਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਇਤਿਹਾਸਕ ਤੱਥ ਖਤਮ ਕਰਕੇ ਇਤਿਹਾਸ ਦੀ ਬਾਰਵੀਂ ਦੀ ਕਿਤਾਬ 'ਚ ਇੱਕ ਹੋਰ 'ਤੱਥ' ਪੇਸ਼ ਕੀਤਾ ਗਿਆ ਕਿ ਸ਼ਹੀਦ ਸ. ਊਧਮ ਸਿੰਘ ਨੇ 'ਹੀਰ ਵਾਰਸ' ਦੀ ਸਹੁੰ ਅਦਾਲਤ ਵਿੱਚ ਖਾਧੀ ਸੀ।ਇਨ੍ਹਾਂ ਤੱਥਾਂ ਸਬੰਧੀ ਕਿਸ ਦੀ ਖੋਜ ਅਤੇ ਹਵਾਲਾ ਕੀ ਹੈ, ਪਾਠਕਰਮ ਸੋਧ ਕਮੇਟੀ ਮੈਂਬਰ ਜ਼ਰੂਰ ਸਪੱਸ਼ਟ ਕਰਨ।
ਇਸੇ ਤਰ੍ਹਾਂ ਪੇਜ ਨੰਬਰ 100 'ਤੇ ਲਿਖਿਆ ਗਿਆ ਹੈ ਕਿ ਆਮਿਰ ਖਾਨ ਅਤੇ ਰਾਣੀ ਮੁਖਰਜੀ ਦੀ ਫਿਲਮ ਮੰਗਲ ਪਾਂਡੇ ਦੇਖੋ, ਇਤਿਹਾਸਕ ਤੱਥਾਂ ਦੀ ਸਾਰ ਲਵੋ। ਅੰਤ ਉਨ੍ਹਾਂ ਕਿਹਾ ਕਿ ਸਿੱਖ ਗੁਰੂਆਂ-ਯੋਧਿਆਂ ਦੇ ਇਤਿਹਾਸ ਨੂੰ ਹਟਾਉਣਾ ਸਰਕਾਰ ਦੀ ਸਿੱਖ ਇਤਿਹਾਸ ਪ੍ਰਤੀ ਗੈਰ ਜੁੰਮੇਵਾਰਨਾ ਹਰਕਤ ਹੈ, ਜਿਸ ਨੂੰ ਪੰਜਾਬ ਦੇ ਲੋਕ ਕਦੇ ਬਰਦਾਸ਼ਤ ਨਹੀਂ ਕਰਨਗੇ ਕਿਉਂਕਿ ਇਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਪਣੇ ਧਰਮ ਅਤੇ ਸੱਭਿਆਚਾਰ ਨਾਲੋਂ ਤੋੜਨ ਦੀ ਇਕ ਬਹੁਤ ਵੱਡੀ ਸਾਜਿਸ਼ ਹੈ ।
ਮਾਂ ਦੇ ਪ੍ਰੇਮੀ ਵਲੋਂ ਨਾਬਾਲਿਗ ਲੜਕੀ ਨਾਲ ਛੇੜਛਾੜ, ਪੁਲਸ ਨੇ ਕੀਤੀ ਕਾਰਵਾਈ
NEXT STORY