ਕੁਰਾਲੀ (ਬਠਲਾ) : ਇਕ ਨਾਬਾਲਗ ਕੁੜੀ ਨੇ ਚਾਚੀ 'ਤੇ ਸਰੀਰਕ ਸੋਸ਼ਣ ਕਰਵਾਉਣ ਅਤੇ ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲ ਕਰਨ ਸਮੇਤ ਹੋਰ ਕਈ ਦੋਸ਼ ਲਾਏ ਹਨ। ਪੁਲਸ ਨੇ ਇਸ ਮਾਮਲੇ 'ਚ ਪੀੜਤਾ ਦੀ ਮਾਂ ਦੇ ਬਿਆਨਾਂ 'ਤੇ ਚਾਚੀ ਅਤੇ ਕੁੜੀ ਦਾ ਸਰੀਰਕ ਸੋਸ਼ਣ ਕਰਨ ਵਾਲੇ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਇਹ ਵੀ ਪੜ੍ਹੋਂ : ਖ਼ਾਲਿਸਤਾਨ ਤੇ ਰਿਫਰੈਂਡਮ-2020 ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਨ ਦੀ ਵੀਡੀਓ ਵਾਇਰਲ
 ਪੁਲਸ ਕੋਲ ਦਰਜ ਕਰਵਾਏ ਬਿਆਨਾਂ 'ਚ ਪੀੜਤਾ ਦੀ ਮਾਂ ਨੇ ਦੱਸਿਆ ਕਿ ਉਸ ਦੀ 14 ਸਾਲਾ ਲੜਕੀ ਆਪਣੇ ਦਾਦਾ-ਦਾਦੀ ਦੀ ਸੇਵਾ ਲਈ ਉਨ੍ਹਾਂ ਦੇ ਨਾਲ ਰਹਿੰਦੀ ਸੀ । ਕੁੜੀ ਦੀ ਚਾਚੀ ਵੀ ਉਨ੍ਹਾਂ ਦੇ ਨਾਲ ਹੀ ਰਹਿੰਦੀ ਸੀ । ਉਸ ਨੇ ਦੱਸਿਆ ਕਿ ਉਸ ਦੀ ਦਰਾਣੀ ਨੇ ਕੁੜੀ ਨੂੰ ਬੇਹੋਸ਼ੀ ਵਾਲੀ ਚੀਜ਼ ਖਵਾ ਕੇ ਕਿਸੇ ਵਿਅਕਤੀ ਨੂੰ ਸੱਦ ਲਿਆ ਅਤੇ ਉਸ ਨਾਲ ਜਬਰ-ਜ਼ਨਾਹ ਕਰਵਾਇਆ। ਇਸ ਤੋਂ ਬਾਅਦ ਦਰਾਣੀ ਕੁੜੀ ਨੂੰ ਹੋਟਲ 'ਚ ਲੈ ਕੇ ਜਾਂਦੀ ਰਹੀ ਅਤੇ ਉਸ ਦਾ ਸਰੀਰਿਕ ਸੋਸ਼ਣ ਕਰਵਾਉਂਦੀ ਰਹੀ । ਇਸ ਦੌਰਾਨ ਦਰਾਣੀ ਨੇ ਕੁੜੀ ਦੀਆਂ ਵੀਡੀਓ ਵੀ ਬਣਾਈਆਂ ਅਤੇ ਕਿਸੇ ਨੂੰ ਦੱਸਣ 'ਤੇ ਜਾਨੋਂ ਮਾਰਨੇ ਦੀਆਂ ਧਮਕੀਆਂ ਦਿੱਤੀਆਂ।

ਇਹ ਵੀ ਪੜ੍ਹੋਂ : ਪੰਨੂ ਵਲੋਂ ਵੀਡੀਓ ਰਾਹੀਂ ਚੈਲੇਂਜ ਕਰਨ 'ਤੇ ਖੁਫ਼ੀਆਂ ਏਜੰਸੀਆਂ ਚੌਕਸ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਵਧਾਈ ਗਈ ਸੁਰੱਖਿਆ
 ਉਸ ਨੇ ਦੱਸਿਆ ਕਿ ਉਸ ਦੀ ਧੀ ਡਰ ਗਈ ਅਤੇ ਕੁਝ ਦਿਨ ਉਸ ਨੇ ਕੁਝ ਨਹੀਂ ਦੱਸਿਆ ਪਰ ਗੱਲ ਵਧ ਗਈ ਤਾਂ ਉਸ ਨੇ ਘਟਨਾ ਬਾਰੇ ਦੱਸ ਦਿੱਤਾ। ਇਸ ਉਪਰੰਤ ਉਹ  ਉਸ ਨੂੰ ਹਸਪਤਾਲ ਲੈ ਗਈ ਅਤੇ ਪੁਲਸ ਨੂੰ ਸਾਰੀ ਜਾਣਕਾਰੀ ਦਿੱਤੀ। ਸ਼ਿਕਾਇਤ 'ਤੇ ਕਾਰਵਾਈ ਦੌਰਾਨ ਕੁੜੀ ਦਾ ਮੈਡੀਕਲ ਕਰਵਾਇਆ ਗਿਆ ਅਤੇ ਧਾਰਾ-164 ਤਹਿਤ ਕੁੜੀ ਦੇ ਮਾਣਯੋਗ ਅਦਾਲਤ 'ਚ ਬਿਆਨ ਦਰਜ ਕਰਵਾਏ ਗਏ।ਪੀੜਤਾ ਵਲੋਂ ਅਦਾਲਤ ਵਿਚ ਦਿੱਤੇ ਬਿਆਨਾਂ ਅਤੇ ਉਸ ਦੀ ਮਾਂ ਦੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਪੁਲਸ ਨੇਚਾਚੀ ਨਿੰਮੂ ਕੌਰ ਅਤੇ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ । ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋਂ : ਕਲਯੁੱਗੀ ਜਨਾਨੀ ਦੀ ਕਰਤੂਤ: ਨਾਬਾਲਗ ਕੁੜੀ ਨੂੰ ਬਹਾਨੇ ਨਾਲ ਘਰ ਬੁਲਾ ਕੇ ਕੀਤਾ ਪੁੱਤ ਹਵਾਲੇ
ਲੁਧਿਆਣਾ 'ਚ ਗੁੰਡਾਗਰਦੀ ਦਾ ਮੰਜ਼ਰ ਦੇਖ ਦਹਿਲੇ ਲੋਕਾਂ ਦੇ ਦਿਲ, ਕਿਰਪਾਨਾਂ ਨਾਲ ਹੋਈ ਵੱਢ-ਟੁੱਕ ਤੇ...
NEXT STORY